Breaking News
Home / ਤਾਜਾ ਜਾਣਕਾਰੀ / ਕਿਸਾਨਾਂ ਵੱਲੋਂ ਸ਼ਕਤੀ ਪਰਦਰਸ਼ਨ ਦਿੱਲੀ ਚ ਸਵਾਮੀਨਾਥਨ ਰਿਪੋਰਟ ਲਾਗੁ ਕਰਵਾਉਣ ਲਈ ਤੋੜੇ ਬੈਰੀਕੇਟ।ਵੱਧ ਤੋ ਵੱਧ ਸ਼ੇਅਰ ਕਰੋ ਤੇ ਕਿਸਾਨ ਏਕਤਾ ਦਾ ਸਬੂਤ ਦਿਓ।

ਕਿਸਾਨਾਂ ਵੱਲੋਂ ਸ਼ਕਤੀ ਪਰਦਰਸ਼ਨ ਦਿੱਲੀ ਚ ਸਵਾਮੀਨਾਥਨ ਰਿਪੋਰਟ ਲਾਗੁ ਕਰਵਾਉਣ ਲਈ ਤੋੜੇ ਬੈਰੀਕੇਟ।ਵੱਧ ਤੋ ਵੱਧ ਸ਼ੇਅਰ ਕਰੋ ਤੇ ਕਿਸਾਨ ਏਕਤਾ ਦਾ ਸਬੂਤ ਦਿਓ।

ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਅੱਜ ਕਿਸਾਨ ਕ੍ਰਾਂਤੀ ਯਾਤਰਾ ਦਿੱਲੀ ਦੀ ਹੱਦ ‘ਤੇ ਪਹੁੰਚ ਚੁੱਕੀ ਹੈ। ਦਿੱਲੀ ਪੁਲਿਸ ਕਿਸਾਨਾਂ ਨੂੰ ਬਾਰਡਰ ‘ਤੇ ਹੀ ਰੋਕਣ ਲਈ ਲਗਾਤਾਰ ਯਤਨ ਕਰ ਰਹੀ ਹੈ। ਪੁਲਿਸ ਨੇ ਕਿਸਾਨਾਂ ‘ਤੇ ਕਾਬੂ ਪਾਉਣ ਲਈ ਪਾਣੀ ਦੀਆਂ ਬੁਛਾੜਾਂ ਕੀਤੀਆਂ ਤੇ ਅੱਥਰੂ ਗੈਸ ਦੇ ਗੋਲੇ ਛੱਡੇ। ਕਿਸਾਨਾਂ ਦੀ ,,,,,, ਯਾਤਰਾ ਉੱਤਰਾਖੰਡ ਦੇ ਹਰਿਦੁਆਰ ਤੋਂ ਸ਼ੁਰੂ ਹੋਈ ਸੀ। ਦਿੱਲੀ ਕੋਲ ਯੂਪੀ ਬਾਰਡਰ ‘ਤੇ ਹਜ਼ਾਰਾਂ ਕਿਸਾਨ ਇਕੱਠੇ ਹੋਏ ਹਨ। ਕਿਸਾਨਾਂ ਨੇ ਦਿੱਲੀ ਵੱਲ ਕੂਚ ਦਾ ਐਲਾਨ ਕੀਤਾ ਹੈ। ਕਿਸਾਨਾਂ ਦੇ ਜੋਸ਼ ਨੂੰ ਦੇਖਦਿਆਂ ਯੂਪੀ ਦੀ ਸੀਮਾ ਨੇੜੇ ਪੂਰਬੀ ਦਿੱਲੀ ‘ਚ ਧਾਰਾ 144 ਲਾ ਦਿੱਤੀ ਗਈ ਹੈ।

ਇਸ ਦਰਮਿਆਨ ਖ਼ਬਰ ਹੈ ਕਿ ਲਖਨਊ ਤੋਂ ਯੂਪੀ ਦੇ ਦੋ ਸੀਨੀਅਰ ਆਈਏਐਸ ਹੈਲੀਕਾਪਟਰ ਰਾਹੀਂ ਗਾਜ਼ੀਆਬਾਦ ਭੇਜੇ ਗਏ ਹਨ। ਦੂਜੇ ਪਾਸੇ ਕਿਸਾਨ ਨੇਤਾ ਨਰੇਸ਼ ਟਿਕੈਤ ਸੁਰੱਖਿਆ ਇੰਤਜ਼ਾਮਾਂ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੀ ਕਿਸਾਨ ਅੱਤਵਾਦੀ ਹਨ? ਜਿਹੜੇ ਕਿਸਾਨਾਂ ਨੂੰ ਵੈਸ਼ਾਲੀ ਕੋਲ ਰੋਕ ਦਿੱਤਾ ਗਿਆ ਸੀ, ਉਨ੍ਹਾਂ ‘ਚੋਂ ਵੱਡੀ ਗਿਣਤੀ ,,,,,, ਕਿਸਾਨ ਹੌਲੀ-ਹੌਲੀ ਦਿੱਲੀ ਯੂਪੀ ਬਾਰਡਰ ਤੱਕ ਪਹੁੰਚ ਗਏ ਹਨ। ਕਿਸਾਨਾਂ ਦੇ ਕਾਫਲੇ ਨੂੰ ਰੋਕਣ ਲਈ ਵੱਡੀ ,,,,,,, ਗਿਣਤੀ ‘ਚ ਆਰਏਐਫ, ਪੈਰ ਮਿਲਟਰੀ ਫੋਰਸ ਤੇ ਦਿੱਲੀ ਪੁਲਿਸ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਦੰਗਾ ਕਾਬੂ ਵਾਹਨ, ਅੱਗ ਬਝਾਊ ਦਸਤੇ ਦੀਆਂ ਗੱਡੀਆਂ ਵੀ ਮੌਕੇ ‘ਤੇ ਮੌਜੂਦ ਹਨ।

ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਕਿਸੇ ਵੀ ਤਰੀਕੇ ਕਿਸਾਨਾਂ ਨੂੰ ਦਿੱਲੀ ‘ਚ ਦਾਖਲ ਹੋਣ ਤੋਂ ਰੋਕਿਆ ਜਾਵੇ ਕਿਉਂਕਿ ਦਿੱਲੀ ‘ਚ ਕਿਸਾਨਾਂ ਨੂੰ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸੰਸਦ ਭਵਨ ‘ਤੇ ਰਾਜਘਾਟ ਦੇ ਆਸਪਾਸ ਵੀ ਸੁਰੱਖਿਆ ਵਿਵਸਥਾ ਬੇਹੱਦ ਸਖ਼ਤ ਕਰ ਦਿੱਤੀ ਗਈ ਹੈ। ਆਪਣੀਆਂ ਮੰਗਾਂ ਲੈ ਕੇ ਕਿਸਾਨਾਂ ਦਾ ਵਫਦ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲਣ ਗਿਆ ਹੈ। ਇਸ ਦੌਰਾਨ ਕਿਸਾਨ ਆਪਣੀਆਂ ਮੰਗਾਂ ਗ੍ਰਹਿ ਮੰਤਰੀ ਅੱਗੇ ਰੱਖਣਗੇ। ਇਸ ਤੋਂ ਪਹਿਲਾਂ ਕਿਸਾਨਾਂ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ,,,,,, ਅਦਿੱਤਿਆਨਾਥ ਨਾਲ ਵੀ ਗੱਲ ਕੀਤੀ ਸੀ। ਸਰਕਾਰ ਨੇ ਮਦਦ ਦਾ ਭਰੋਸਾ ਦਿੱਤਾ ਸੀ ਪਰ ਕਿਸਾਨਾਂ ਦਾ ,,,,, ਦਾਅਵਾ ਹੈ ਕਿ ਗੱਲਬਾਤ ਫੇਲ੍ਹ ਰਹੀ।

ਕੀ ਹਨ ਕਿਸਾਨਾਂ ਦੀਆਂ ਮੰਗਾਂ: ਸਵਾਮੀਨਾਥਨ ਕਮੇਟੀ ਤਹਿਤ ਕਿਸਾਨਾਂ ਦੀ ਆਮਦਨੀ ਤੈਅ ਹੋਵੇ। ਕਿਸਾਨਾਂ ਦਾ ਪੂਰਾ ਕਰਜ਼ ਮੁਆਫ ਕੀਤਾ ਜਾਵੇ। ਕਿਸਾਨ ਕ੍ਰੈਡਿਟ ਕਾਰਡ ਯੋਜਨਾ ‘ਚ ਬਿਨਾਂ ਵਿਆਜ ਕਰਜ਼ ਮਿਲੇ। ਦੇਸ਼ ਦੇ ਕਿਸਾਨਾਂ ਲਈ ਪੈਨਸ਼ਨ ਯੋਜਨਾ ਲਾਗੂ ਕੀਤੀ ਜਾਵੇ। 14 ਦਿਨਾਂ ‘ਚ ਗੰਨੇ ਦਾ ਭੁਗਤਾਨ ਲਾਜ਼ਮੀ ਕੀਤਾ ਜਾਵੇ। ਐਨਸੀਆਰ ‘ਚ 10 ਸਾਲ ਪੁਰਾਣੇ ਟ੍ਰੈਕਟਰਾਂ ਦੀ ਰੋਕ ‘ਤੇ ਪਾਬੰਦੀ ਦੇ ਹੁਕਮਾਂ ਨੂੰ ਵਾਪਸ ਲਿਆ ਜਾਵੇ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!