ਇਹੋ ਜਿਹੀ ਵੀਡੀਉ ਨੂੰ ਸ਼ੇਅਰ ਕਰਨ ਦਾ ਆਪੇ ਦਿਲ ਕਰਦਾ ॥ ਮੀਂਹ ਕਾਰਨ ਕਿਸੇ ਕਿਸਾਨ ਦਾ ਝੋਨਾ ਖਰਾਬ ਹੋ ਰਿਹਾ ਸੀ ਤਾ ਪਿੰਡ ਦੇ ਲੋਕਾ ਨੇ ਮਿਲ ਕੇ ਮੀਂਹ ਚ ਹੀ ਉਸਦਾ ਝੋਨਾ ਵੱਡ ਕੇ ਖਰਾਬ ਹੋਣ ਤੋ ਬਚਾ ਲਿਆ ॥ ਵਾਹਿਗੁਰੂ ਇੱਦਾ ਹੀ ਪੰਜਾਬ ਦੇ ਪਿੰਡਾਂ ਚ ਫਿਰ ਏਕਤਾ ਕਾਇਮ ਕਰੇ..ਮੀਂਹ ਕਾਰਨ ਕਿਸਾਨ ਦਾ ਪੱਕਾ ਝੌਨਾ ਖਰਾਬ ਹੁੰਦਾ ਦੇਖ ਪਿੰਡ,,,,,,,,,,, ਦੇ ਲੋਕਾਂ ਨੇ ਰਲ-ਮਿਲ ਕੇ ਹੱਥੀ ਵੱਡਿਆ ਝੌਨਾ..ਪਿਛਲੇ ਦੋ ਦਿਨਾਂ ਤੋਂ ਹੋ ਰਹੀ ਤੇਜ਼ ਬਾਰਸ਼ ਨਾਲ ਅਬੋਹਰ ਦੇ ਪਿੰਡ ਤਾਜਾ ਪੱਟੀ ਵਿੱਚ ਨਰਮੇ, ਕਪਾਹ ਤੇ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਦੇ ਚੱਲਦਿਆਂ ਕਿਸਾਨਾਂ,,,,,,, ਨੇ ਸਰਕਾਰ ਤੋਂ ਢੁਕਵੇਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਦਰਅਸਲ ਸਰਕਾਰ ਵੱਲੋਂ ਤਿੰਨ ਦਿਨ ਲਗਾਤਾਰ ਬਾਰਸ਼ ਹੋਣ ਦਾ ਹਾਈ ਅਲਰਟ ਜਾਰੀ ਕੀਤਾ ਗਿਆ ਸੀ। ਕੱਲ੍ਹ ਤੋਂ ਪੈ ਰਹੇ ਤੇਜ਼ ਮੀਂਹ ਦੇ ਚੱਲਦਿਆਂ ਕਿਸਾਨਾਂ ਦੀ ਪੱਕ ਕੇ ਤਿਆਰ ਹੋ ਚੁੱਕੀ ਝੋਨੇ ਤੇ ਨਰਮੇ, ਕਪਾਹ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪੈਂਤੀ ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਠੇਕੇ ‘ਤੇ ਲੈਕੇ ਬਿਜਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਪੰਦਰਾਂ-ਵੀਹ ਹਜ਼ਾਰ ਰੁਪਏ ਮਹਿੰਗੇ ਡੀਜ਼ਲ ਤੇ ਬੀਜ ਸਪਰੇਆਂ ‘ਤੇ ਖ਼ਰਚ ਕਰ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਦੋ ਦਿਨਾਂ ‘ਚ ਆਈ ਬਾਰਸ਼ ਦੇ ਨਾਲ ਉਨ੍ਹਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ,,,,, । ਕਿਸਾਨਾਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੇ ਹੋਏ ਨੁਕਸਾਨ ਦੀ ਜਾਂਚ ਕਰਕੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਏ।ਪੰਜਾਬ ਵਿਚ ਭਾਰੀ ਬਾਰਸ਼ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਮੌਸਮ ਵਿਭਾਗ ਦੀ ਰਿਪੋਰਟ ਵੀ ਫ਼ਿਕਰ ਵਾਲੀ ਹੈ। ਅਗਲੇ ਇਕ-ਦੋ ਦਿਨ ਵਿਚ ਮੌਸਮ ਇਸੇ ਤਰ੍ਹਾਂ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਲਗਾਤਾਰ ਪੈ ਰਹੀ ਬਾਰਸ਼ ਕਾਰਨ ਫਸਲਾਂ ਦੇ ਭਾਰੀ ਨੁਕਸਾਨ ਹੋਣ ਦਾ ਡਰ ਹੈ। ਮੌਸਮ ਵਿਭਾਗ ਮੁਤਾਬਕ ਬਲਾਚੌਰ, ਗੁਰਦਾਸਪੁਰ, ਪਟਿਆਲਾ, ਨਾਭਾ, ਡੇਰਾਬਸੀ, ਖਰੜ, ਸੰਗਰੂਰ, ਫ਼ਤਿਹਗੜ੍ਹ ਸਾਹਿਬ, ਲੁਧਿਆਣਾ, ਨਵਾਂਸ਼ਹਿਰ ਆਦਿ ਜ਼ਿਲ੍ਹਿਆਂ ਵਿੱਚ ਜ਼ੋਰਦਾਰ ਮੀਂਹ ਪਿਆ। ਝੋਨੇ ਦੀ ਫ਼ਸਲ ਪੱਕਣ ਲਈ ਤਿਆਰ ਖੜ੍ਹੀ ਹੈ ਤੇ ਕੁਝ ਦਿਨਾਂ ,,,,,,,,,, ਤੱਕ ਕਟਾਈ ਵੀ ਸ਼ੁਰੂ ਹੋਣ ਦੇ ਆਸਾਰ ਹਨ। ਤਾਜ਼ਾ ਮੀਂਹ ਨਾਲ ਝੋਨੇ ਦੀ ਕਟਾਈ ਵੀ ਪੱਛੜ ਜਾਵੇਗੀ। ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਚੌਕਸ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹਨ।
ਇਸ ਦੇ ਨਾਲ ਹੀ ਤੇਜ਼ ਹਵਾਵਾਂ ਨੇ ਕਈ ਥਾਈਂ ਝੋਨੇ ਦੀ ਖੜ੍ਹੀ ਫਸਲ ਵਿਛਾ ਦਿੱਤੀ ਹੈ। ਜਲੰਧਰ ਦੇ ਕਿਸਾਨਾਂ ਮੁਤਾਬਕ ਉਨ੍ਹਾਂ ਦਾ ਤਕਰੀਬਨ 1500 ਏਕੜ ਝੋਨਾ ਮੀਂਹ ਕਾਰਨ ਡੁੱਬ ਗਿਆ ਹੈ। ਉਧਰ, ਪਟਿਆਲਾ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਘੱਗਰ ਦਰਿਆ ਦੇ ਵਧਦੇ ਪੱਧਰ ‘ਤੇ ਲਗਾਤਾਰ ਨਿਗਰਾਨੀ ਰੱਖ ਰਿਹਾ ਹੈ। ਮਾਲਵੇ ਵਿੱਚ ਨਰਮਾ ਕਾਸ਼ਤਕਾਰ ਡਰੇ ਹੋਏ ਹਨ। ਕਿਸਾਨਾਂ ਨੂੰ ਬੰਪਰ ਝਾੜ ਦੀ ਆਸ ਸੀ ਪਰ ਬੇਮੌਸਮੀ ਬਰਸਾਤ ਨੇ ਨਰਮੇ ਦੀ ਚੁਗਾਈ ਵਿਚਾਲੇ ਹੀ ਰੋਕ ਦਿੱਤੀ ਹੈ।ਬੇਮੌਸਮੀ ਬਾਰਸ਼ ਨੇ ਕਿਸਾਨਾਂ ਦਾ ਫਿਕਰ ਵਧਾਇਆ, ਵੱਡੇ ਨੁਕਸਾਨ ਦਾ ਖਦਸ਼ਾ….
ਮਾਨਸਾ ਵਿਚ ਝੋਨੇ ਦੀ ਫਸਲ ਪਾਣੀ ਵਿਚ ਡੁੱਬ ਗਈ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ ਇਸ ਵਾਰ ਮਾਨਸੂਨ ਸੀਜ਼ਨ ਵਿੱਚ ਮੀਂਹ ਆਮ ਨਾਲੋਂ ਸੱਤ ਫ਼ੀਸਦੀ ਵੱਧ ਪਿਆ। ਸਨਿੱਚਰਵਾਰ ਪਏ ਮੀਂਹ ਕਾਰਨ ਸੂਬੇ ਵਿੱਚ ਸਤੰਬਰ ਦੇ ਆਖਰੀ ਹਫਤੇ ਤੱਕ 393.9 ਮਿਲੀਮੀਟਰ ਵਰਖਾ ਹੋਈ, ਜਦਕਿ ਅੰਦਾਜ਼ਾ 468.1 ਮਿਲੀਮੀਟਰ ਬਰਸਾਤ ਦਾ ਸੀ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ