ਸਿਡਨੀ— ਆਸਟ੍ਰੇਲੀਆ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਇੱਥੇ ਸੁਨਾਮੀ ਵਰਗੀ ਕੁਦਰਤੀ ਆਫਤ ਦੇਸ਼ ਦੇ ਵੱਡੇ ਹਿੱਸੇ ਨੂੰ ਬਰਬਾਦ ਕਰ ਸਕਦੀ ਹੈ। ਇਹ ਗੱਲ ਅਸੀਂ ਨਹੀਂ ਕਹਿ ਰਹੇ ਸਗੋਂ ਆਸਟ੍ਰੇਲੀਆ ਦੇ ਮੌਸਮ ਵਿਭਾਗ ਦੇ ਅਧਿਕਾਰੀਆਂ ਅਤੇ ਆਸਟ੍ਰੇਲੀਅਨ ਸੁਨਾਮੀ ਰੀਸਰਚ ਸੈਂਟਰ ਦਾ ਬਿਆਨ ਹੈ। ,,,,, ਲਗਭਗ 85 ਫੀਸਦੀ ਆਸਟ੍ਰੇਲੀਅਨ ਲੋਕ ਸਮੁੰਦਰੀ ਤਟ ਦੇ ਨੇੜੇ ਰਹਿੰਦੇ ਹਨ। ਮੌਸਮ ਅਧਿਕਾਰੀਆਂ ਨੇ ਅੰਦਾਜ਼ਾ ਲਗਾਇਆ ਹੈ ਕਿ ਜੇਕਰ ਇੱਥੇ ਸੁਨਾਮੀ ਆਉਂਦੀ ਹੈ ਤਾਂ ਵੱਡੇ ਪੱਧਰ ‘ਤੇ ਨੁਕਸਾਨ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਸਮੇਂ 60 ਮੀਟਰ ਉੱਚੀਆਂ ਸੁਨਾਮੀ ਦੀਆਂ ਲਹਿਰਾਂ ਆਸਟ੍ਰੇਲੀਆ ਦੇ ਕੁੱਝ ਹਿੱਸਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ 1491 ‘ਚ ਹੋ ਚੁੱਕਾ ਹੈ ਅਤੇ ਉਸ ਸਮੇਂ 60 ਮੀਟਰ ਉੱਚੀਆਂ ਪਾਣੀ ਦੀਆਂ ਲਹਿਰਾਂ ਉੱਠੀਆਂ ਸਨ। ,,,,, 1960 ‘ਚ ਚਿਲੀ ‘ਚ ਭਿਆਨਕ ਭੂਚਾਲ ਆਇਆ ਸੀ ਅਤੇ ਉਸ ਸਮੇਂ ਸਿਡਨੀ ‘ਚ ਵੀ ਸੁਨਾਮੀ ਦਰਜ ਕੀਤੀ ਗਈ ਸੀ।
ਨਿਊਕੈਸਲ ਕੋਸਟਲ ਸਾਇੰਸ ਦੇ ਸੀਨੀਅਰ ਲੈਕਚਰਾਰ ਹਾਨਾਹ ਪਾਵਰ ਨੇ ਕਿਹਾ ਕਿ ਤੁਸੀਂ ਜਾਣਦੇ ਹੀ ਹੋ ਕਿ ਚਿਲੀ ਕਿੰਨਾ ਕੁ ਦੂਰ ਹੈ। ਉਨ੍ਹਾਂ ਮੁਤਾਬਕ ਆਸਟ੍ਰੇਲੀਆ ਸੁਨਾਮੀ ਅਤੇ ਹੜ੍ਹ ਦੇ ਖਤਰੇ ‘ਚ ਹੈ। 1968 ‘ਚ ਗਲੇਬ ਆਈਲੈਂਡ ਬ੍ਰਿਜ ,,,,, ਦੇ ਆਪ੍ਰੇਟਰਾਂ ਨੂੰ ਸਿਡਨੀ ‘ਚ ਵੱਡੀਆਂ ਅਤੇ ਖਤਰਨਾਕ ਸਮੁੰਦਰੀ ਲਹਿਰਾਂ ਉੱਠਣ ਬਾਰੇ ਅਲਰਟ ਵੀ ਕੀਤਾ ਗਿਆ ਸੀ।
ਅਧਿਕਾਰੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਗੱਲ ਅਹਿਮ ਹੈ ਕਿ ਕੀ ਆਸਟ੍ਰੇਲੀਆ ਸੁਨਾਮੀ ਵਰਗੀ ਆਫਤ ਦਾ ਮੁਕਾਬਲਾ ਕਰਨ ਲਈ ਤਿਆਰ ਹੈ, ਜੋ ਭੂਚਾਲ ਆਉਣ ਦੀ ਥੋੜੀ ਦੇਰ ਬਾਅਦ ਹੀ ਆ ਜਾਂਦੀ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਜਦ ਵੀ ਸੁਨਾਮੀ ਵਰਗੀ ਆਫਤ ਆਉਣ ,,,,, ਦਾ ਡਰ ਹੁੰਦਾ ਹੈ ਤਾਂ ਤੈਰਾਕਾਂ ਨੂੰ ਸੁਚੇਤ ਕਰ ਦਿੱਤਾ ਜਾਂਦਾ ਹੈ। ਇਸ ਲਈ ਭਵਿੱਖ ‘ਚ ਜੇਕਰ ਉਨ੍ਹਾਂ ਨੂੰ ਅਜਿਹਾ ਕੋਈ ਵੀ ਖਤਰਾ ਮਹਿਸੂਸ ਹੋਵੇਗਾ ਤਾਂ ਉਹ ਦੇਸ਼ ਨੂੰ ਸੁਚੇਤ ਜ਼ਰੂਰ ਕਰਨਗੇ।
ਕੀ ਹੈ ਸੁਨਾਮੀ ?
ਜਦ ਧਰਤੀ ਹਿੱਲਦੀ ਹੈ ਤਾਂ ਭੂਚਾਲ ਆਉਂਦਾ ਹੈ ਅਤੇ ਜਦ ਇਹ ਭੂਚਾਲ ਸਮੁੰਦਰ ‘ਚ ਆਉਂਦਾ ਹੈ ਤਾਂ ਸੁਨਾਮੀ ਬਣ ਜਾਂਦਾ ਹੈ ਭਾਵ ਕਿ ਸਮੁੰਦਰ ‘ਚ ਉੱਠਿਆ ਤੂਫਾਨ ਹੀ ਸੁਨਾਮੀ ਹੁੰਦਾ ਹੈ। ਜਾਪਾਨੀ ਭਾਸ਼ਾ ‘ਚ ‘ਸੁ’ ਦਾ ਅਰਥ ਸਮੁੰਦਰ ਅਤੇ ‘ਨਾਮੀ’ ਦਾ ਅਰਥ ਲਹਿਰਾਂ ਹੁੰਦਾ ਹੈ। ਸੁਨਾਮੀ ਉੱਠਣ ਦੇ ਪਿੱਛੇ ਕਈ ਕਾਰਨ ,,,,, ਹੁੰਦੇ ਹਨ ਪਰ ਸਭ ਤੋਂ ਵਧ ਅਸਰਦਾਰ ਕਾਰਨ ਸਮੁੰਦਰੀ ਭੂਚਾਲ ਹੁੰਦਾ ਹੈ।
ਇਸ ਦੇ ਇਲਾਵਾ ਜ਼ਮੀਨ ਧੱਸਣ, ਜਵਾਲਾਮੁਖੀ ਫਟਣ ਜਾਂ ਕਿਸੇ ਤਰ੍ਹਾਂ ਦੇ ਧਮਾਕੇ ਦੇ ਅਸਰ ਕਾਰਨ ਵੀ ਸੁਨਾਮੀ ਦੀਆਂ ਲਹਿਰਾਂ ਉੱਠਦੀਆਂ ਹਨ।
ਤਾਜੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ,,,, ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ