ਇਹ ਵੀਡੀਓ ਆਦਰਸ਼ ਸਕੂਲ ਸਾਹਨੇਵਾਲੀ ਜਿਲਾ ਮਾਨਸਾ ਦੀ ਹੈ। ਸਕੂਲ ਦੀ ਪ੍ਰਿੰਸੀਪਲ ਨੇ ਇਹਨਾਂ ਕੁੜੀਆਂ ਨੂੰ ਕਿਹਾ ਕਿ ਤੁਸੀਂ ਯਾਰਾਂ ਨਾਲ ਰਾਤਾਂ ਕੱਟਦੀਆਂ ਹੋ। ਕਿ ਇੱਕ ਪ੍ਰਿੰਸੀਪਲ ਨੂੰ ਅਜਿਹਾ ਬੋਲਣਾ ਚਾਹੀਦਾ ਹੈ ?? ਇਹਨਾਂ ਕੁੜੀਆਂ ਨੇ ਸਕੂਲ ਵਿਚ ਹੁੰਦੇ ਘਪਲੇ ਖਿਲਾਫ ਆਵਾਜ਼ ਉਠਾਈ ਹੈ।ਡੀਪੀਈ ਨੂੰ ਬਹਾਲ ਕਰਨ ਦੀ ਮੰਗ ’ਤੇ ਕੁਝ ਲੋਕਾਂ ਨੇ ਆਦਰਸ਼ ਸਕੂਲ ਸਾਹਨੇਵਾਲੀ ਵਿੱਚ ਸਟਾਫ ਨੂੰ ਕਮਰੇ ’ਚ ਡੱਕ ਕੇ ਜਿੰਦਰਾ ਲਾ ਦਿੱਤਾ, ਜਿਸ ਕਾਰਨ ਦੇਰ ਸ਼ਾਮ ਤੱਕ ਪੁਲੀਸ ਸਟਾਫ ਨੂੰ ਰਿਹਾਅ ਕਰਵਾਉਣ ਲਈ ਅਸਫ਼ਲ ਰਹੀ। ਧਰਨਾਕਾਰੀ ਸਕੂਲ,,,,, ਨੂੰ ਜਿੰਦਾ ਲਾ ਕੇ ਬਾਹਰ ਬੈਠੇ ਹੋਏ ਹਨ, ਜਦੋਂ ਕਿ ਸਕੂਲ ਸਟਾਫ ਦੇ ਕਰੀਬਨ ਦੋ ਦਰਜਨ ਅਧਿਆਪਕ ਅੰਦਰ ਬੰਦ ਕੀਤੇ ਹੋਏ ਹਨ। ਮੌਕੇ ’ਤੇ ਸਰਦੂਲਗੜ੍ਹ ਦੇ ਐੱਸਡੀਐੱਮ ਲਤੀਫ ਅਹਿਮਦ ਅਤੇ ਡੀਐੱਸਪੀ ਸੰਜੀਵ ਗੋਇਲ ਭਾਰੀ ਗਿਣਤੀ ਵਿੱਚ ਪੁਲੀਸ ਫੋਰਸ ਨਾਲ ਦੁਪਹਿਰ ਤੋਂ ਹੀ ਉੱਥੇ ਮੌਜੂਦ ਹਨ।
ਅਧਿਆਪਕਾਂ ਨੂੰ ਰਿਹਾਅ ਕਰਵਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਧਰਨਾਕਾਰੀਆਂ ਵਿਚਕਾਰ ਕਈ ਵਾਰ ਗੱਲਬਾਤ ਹੋਈ, ਜੋ ਬੇਸਿੱਟਾ ਰਹੀ। ਆਖ਼ਰ ਦੇਰ ਰਾਤ ਕਰੀਬ ਸਵਾ ਨੌਂ ਵਜੇ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਸਿਰੇ ਚੜ੍ਹੀ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਅਧਿਆਪਕਾਂ ਨੂੰ ਰਿਹਾ ਕਰਵਾਇਆ ਤੇ ਧਰਨਾਕਾਰੀ ਆਪਣੇ ,,,,,, ਘਰਾਂ ਨੂੰ ਚਲੇ ਗਏ।ਵੇਰਵਿਆਂ ਅਨੁਸਾਰ ਧਰਨਾਕਾਰੀਆਂ ਵੱਲੋਂ ਆਦਰਸ਼ ਸਕੂਲ ਸਾਹਨੇਵਾਲ ਦੀ ਪ੍ਰਿੰਸੀਪਲ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਸਕੂਲ ਦੇ ਡੀਪੀਈ ਅਧਿਆਪਕ ਰਣਜੀਤ ਸਿੰਘ, ਜਿਸ ਨੂੰ ਕੁਝ ਦਿਨ ਪਹਿਲਾਂ ਹੀ ਹਟਾਇਆ ਗਿਆ ਹੈ, ਨੂੰ ਬਹਾਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਧਰਨਾਕਾਰੀ ਸਕੂਲ ਦੇ ਸਮੁੱਚੇ ਪ੍ਰਬੰਧ ਨੂੰ ਦੁਰਸਤ ਕਰਨ ਦੀ ਮੰਗ ਕਰ ਰਹੇ ਹਨ। ਅੱਜ ਦੇ ਧਰਨੇ ਦੌਰਾਨ ਏਸ਼ਿਆਈ ਖੇਡਾਂ ਤੋਂ ਸੋਨ ਤਗਮਾ ਜੇਤੂ ਸਰਵਨ ਸਿੰਘ ਵਿਰਕ ਅਤੇ ਲੱਖਾ ਸਿਧਾਣਾ ਮੁੱਖ ਰੂਪ ਵਿੱਚ ਪਹੁੰਚੇ ਹੋਏ ਸਨ।
ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਸਕੂਲ ਵਿੱਚ ਸੰਘਰਸ਼ ਦੀ ਸ਼ੁਰੂਆਤ ਉਸ ਵੇਲੇ ਹੋਈ, ਜਦੋਂ ਸਕੂਲ ਪ੍ਰਬੰਧਕਾਂ ਵੱਲੋਂ ਸਕੂਲ ਦੇ ਡੀਪੀਆਈ ਅਧਿਆਪਕ ਰਣਜੀਤ ਸਿੰਘ ਨੂੰ ਹਟਾ ਦਿੱਤਾ ਗਿਆ। ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਸਕੂਲ ਦੇ 30-35 ਮੁੰਡੇ-ਕੁੜੀਆਂ ਸਕੂਲ ਵੈਨ ਰਾਹੀਂ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਗਏ ਸਨ ,,,,, ਅਤੇ ਬੱਚਿਆਂ ਨੂੰ ਲੈ ਕੇ ਜਾਣ ਵਾਲੀ ਵੈਨ ਉੱਥੇ ਛੱਡਣ ਤੋਂ ਬਾਅਦ ਮੁੜ ਵਿਦਿਆਰਥੀਆਂ ਨੂੰ ਲੈਣ ਨਹੀਂ ਗਈ, ਜਿਸ ਕਾਰਨ ਬੱਚਿਆਂ ਨੂੰ ਜ਼ਲੀਲ ਹੋ ਕੇ ਆਪਣੇ ਘਰਾਂ ਨੂੰ ਪਰਤਣਾ ਪਿਆ।ਅਜਿਹੇ ਮਾੜੇ ਪ੍ਰਬੰਧ ਦੀ ਜਦੋਂ ਮਾਪਿਆਂ ਵੱਲੋਂ ਸ਼ਿਕਾਇਤ ਕੀਤੀ ਗਈ ਤਾਂ ਇਸ ਦੇ ਇਵਜ਼ ਵਜੋਂ ਸਕੂਲ ਪ੍ਰਬੰਧਕਾਂ ਨੇ ਡੀਪੀਈ ਰਣਜੀਤ ਸਿੰਘ ਨੂੰ ਹਟਾ ਦਿੱਤਾ ਗਿਆ। ਡੀਪੀਈ ਨੂੰ ਹਟਾਉਣ ਤੋਂ ਬਾਅਦ ਵਿਦਿਆਰਥੀਆਂ ਦੇ ਮਾਪੇ ਤਹਿਸ ਵਿੱਚ ਆ ਗਏ ਅਤੇ ਉਨ੍ਹਾਂ ਵੱਲੋਂ ਇਸ ਸਬੰਧੀ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ