Breaking News
Home / ਮਨੋਰੰਜਨ / ਕੈਨੇਡਾ ਗਏ ਪੁੱਤ ਦੀ ਫੀਸ ਭਰਨ ਲਈ ਦੇਖੋ ਕੀ ਕਰਨਾ ਪੈ ਗਿਆ ਕਿਸਾਨ ਪਿਓ ਨੂੰ

ਕੈਨੇਡਾ ਗਏ ਪੁੱਤ ਦੀ ਫੀਸ ਭਰਨ ਲਈ ਦੇਖੋ ਕੀ ਕਰਨਾ ਪੈ ਗਿਆ ਕਿਸਾਨ ਪਿਓ ਨੂੰ

ਗੱਲ ਹੈ ਗੁਰਦਾਰਪੁਰ ਦੇ ਇੱਕ ਪਿੰਡ ਦੀ ਜਦੋ ਇੱਕ ਕਿਸਾਨ ਨੇ ਆਪਣੇ ਪੁੱਤਾਂ ਵਰਗਾ ਫੋਰਡ ਟਰੈਕਟਰ ਆਪਣੇ ਮੁੰਡੇ ਦੀ ਕੈਨੇਡਾ ਦੀ ਫੀਸ ਲਈ ਥੁੜਦੇ ਪੈਸਿਆਂ ਲਈ ਵੇਚ ਦਿੱਤਾ| ਗੱਲ ਹੈ 2014 ਦੀ ਇੱਕ ਪਿੰਡ ਵਿੱਚ ਇੱਕ ਕਿਸਾਨ ਵਾਹੀ ਵੱਟੇ ਦਾ ਕੰਮ ਕਰਦਾ ਸੀ ਉਸ ਕੋਲ 2 ਕਿੱਲੇ ਤੇ ਇੱਕ ਟਰੈਕਟਰ ਸੀ |

ਘਰ ਦਾ ਗੁਜਾਰਾ ਬੜੀ ਮੁਸ਼ਕਿਲ ਨਾਲ ਚਲਦਾ ਸੀ ,ਉਸ ਦਾ ਇੱਕ ਬੇਟਾ ਸੀ ਜੋ ਕਿ ਪੜਨ ਵਿੱਚ ਬਹੁਤ ਹੋਸ਼ਿਆਰ ਸੀ ਤੇ ਪਰ ਉਹ ਕੈਨੇਡਾ ਜਾ ਕੇ ਸਟੱਡੀ ਕਰਨਾ ਚਾਹੁੰਦਾ ਸੀ | ਹੁਣ ਪਿਓ ਸੋਚਦਾ ਕਿ ਮੁੰਡਾ ਮੇਰਾ ਹੈ ਤਾ ਬਹੁਤ ਪੜ੍ਹਿਆ ਲਿਖਿਆ ਹੈ ਤੇ ਹੁਣ ਉਹ ਹੋਰ ਪੜਨਾ ਚਾਹੁੰਦਾ ਹੈ ਤੇ ਕੈਨੇਡਾ ਜਾਣਾ ਚਾਹੁੰਦਾ ਹੈ | ਬਾਪ ਨੇ ਸੋਚਿਆ ਸਦਾ ਕਿ ਹੈ ਜੇ ਇਹ ਪੜ੍ਹ ਗਿਆ ਤਾ ਕੁਝ ਕਮਾਣ ਜੋਗਾ ਹੋ ਜਾਉ|

ਉਸ ਨੇ ਕਿਹਾ ਪੁੱਤ ਤੂੰ ਤਿਆਰੀ ਕਰ ਬਾਹਰ ਜਾਣ ਦੀ ਪੈਸੇ ਮੈਂ ਲੈ ਕੇ ਆਉ, ਇਹ ਕਹਿ ਕੇ ਉਹ ਘਰ ਤੋਂ ਬਾਹਰ ,,,,, ਚੱਲ ਗਿਆ ਉਸ ਨੇ ਆੜ੍ਹਤੀਏ ਕੋਲ 2 ਕਿੱਲੇ ਜੋ ਉਸ ਕੋਲ ਸੀ ਗਹਿਣੇ ਰੱਖ ਤੇ ਪਰ ਫੇਰ ਵੀ ਉਸ ਦੇ ਪੈਸੇ ਪੂਰੇ ਨਹੀਂ ਹੋ ਰਹੇ ਸੀ ,ਅੰਤ ਵਿੱਚ ਉਸ ਨੇ ਆਪਣਾ ਪੁੱਤਾਂ ਵਰਗਾ ਫੋਰਡ ਟਰੈਕਟਰ ਵੀ ਗਿਰਵੀ ਰੱਖ ਦਿੱਤਾ, ਤੇ ਮੁੰਡੇ ਦੇ ਜਾਣ ਜੋਗੇ ਪੈਸੇ ਪੂਰੇ ਕਰ ਦਿੱਤੇ |

ਉਸ ਨੇ ਘਰ ਆ ਕੇ ਕਿਹਾ ਕਿ ਪੁੱਤ ਪੈਸੇ ਹੋ ਗਏ ਪੂਰੇ, ਪਰ ਉਹ ਗਿਆ ਟਰੈਕਟਰ ਤੇ ਸੀ ਪਰ ਆਇਆ ਤੁੱਰ ਕੇ , ਇਹ ਦੇਖ ਕੇ ਮਾਂ ਨੇ ਕਿਹਾ ਕਿ ਆਪਣਾ ਟਰੈਕਟਰ ਕਿਥੇ ਆ , ਪਿਓ ਕੁਝ ਨਹੀਂ ਬੋਲਿਆ ਤੇ ਮੁੰਡੇ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਕਿ ਪੁੱਤ ਜਾਣ ਦੀ ਤਿਆਰੀ ਕਰ|

ਉਸ ਦਿਨ ਭਾਵੇ ਸੱਬ ਠੀਕ ਹੋ ਗਿਆ ਸੀ ਓਹਨਾ ਦਾ ਸੁਪਨਾ ਪੂਰਾ ਹੋ ਰਿਹਾ ਸੀ ਪਰ ਪਰਿਵਾਰ ਵਿੱਚ ਉਸ ਰਾਤ ਕੋਈ ਨਾ ਸੋ ਸਕਿਆ , ਫੇਰ 1 ਮਹੀਨੇ ਬਾਅਦ ਮੁੰਡਾ ਕੈਨੇਡਾ ਚੱਲ ਗਿਆ | ਮੁੰਡੇ ਦੇ ਦਿਮਾਗ ਵਿੱਚ ਬੱਸ ਇੱਕ ਹੈ ਗੱਲ ਸੀ ਕਿ ਪੜਨਾ ਤੇ ਪੈਸੇ ਕਮਾ ਕੇ ਬਾਪੂ ਦਾ ਫੋਰਡ ਤੇ ਜਮੀਨ ਛੁਡਾਉਣੀ ਆ |

ਉਸ ਨੇ 4 ਸਾਲ ਬਹੁਤ ਸਖ਼ਤ ਮੇਹਨਤ ਕੀਤੀ ਤੇ 12 -12 ਘੰਟੇ ਕੰਮ ਕਰ ਕੇ ਬਹੁਤ ਪੈਸੇ ਜੋੜ ਲਈ ਤੇ ਇਸ ਵਿਚਕਾਰ,,,,,  ਉਸ ਨੇ ਪੀ.ਆਰ. ਵੀ ਅਪਲਾਈ ਕਰ ਦਿੱਤੀ ਤੇ ਉਹ 2018 ਮਾਰਚ ਵਿੱਚ ਬਿਨਾ ਦੱਸੇ ਪਿੰਡ ਆ ਗਿਆ ਸਭ ਤੋਂ ਪਹਿ ਉਹ ਸਵੇਰੇ ਆੜਤੀਏ ਤੋਂ ਗਿਆ ਤੇ ਪੈਸੇ ਦੇ ਕੇ ਉਸ ਦਾ ਟਰੈਕਟਰ ਤੇ ਜਮੀਨ ਦੇ ਕਾਂਗਜ ਛੁਡਾਏ ਤੇ ਦੁਪਹਿਰ ਨੂੰ ਉਹ ਟਰੈਕਟਰ ਬੂਹੇ ਪਿੱਛੇ ਖੜਾ ਕਰ ਕੇ ਘਰ ਆਇਆ ਤੇ ਕਿਹਾ ਮਾਂ ?

ਮਾਂ ਭੱਜ ਕੇ ਬਾਹਰ ਆਈ ਤੇ ਫੇਰ ਉਹ ਬੂਹੇ ਪਿੱਛੇ ਲੁਕ ਗਿਆ ਜਦੋ ਉਸ ਨੇ ਦੇਖਿਆ ਕਿ ਬਾਹਰ ਕੋਈ ਨਹੀਂ ਹੈ ਤਾ ਫੇਰ ਵਾਪਿਸ ਆਪਣੇ ਆੱਪ ਨੂੰ ਇਹ ਸੋਚ ਕੇ ਹਸਨ ਲੱਗੀ ਕਿ ਪਾਗ਼ਲ ਇਹ ਤੂੰ ਵੀ ? ਉਹ ਕਿਥੇ ਆ ਗਿਆ ਹੋਣਾ ?

ਇੰਨਾ ਕਹਿਣ ਦੇ ਸਾਰ ਹੀ ਇੱਕ ਵਾਰ ਫੇਰ ਆਵਾਜ਼ ਆਈ ਮਾਂ ? ਹੁਣ ਮੁੰਡਾ ਸਾਮਣੇ ਆ ਗਿਆ ਤੇ ਕਿਹਾ ਮਾਂ ਮੈਂ ਸੱਚ ਆ ਗਿਆ…. ਮਾਂ ਹੈਰਾਨ ਹੋ ਗਏ ਉਸ ਵੱਲ ਦੇਖਣ ਲੱਗੀ ਤੇ ਭੱਜ ਕੇ ਮੁੰਡੇ ਨੂੰ ਗੱਲ ਨਾਲ ਲੈ ਲਿਆ | ਉੱਨੀ ਦੇਰ ਵਿੱਚ ਪਿਓ ਵੀ ਬਾਹਰ ਆ ਗਿਆ ਤੇ ਮੁੰਡੇ ਨੂੰ ਮਿਲ ਕੇ ਬਹੁਤ ਖੁਸ਼ ਹੋਇਆ ਤੇ ਕਿਹਾ ਆਜਾ ਮੇਰੇ ਸ਼ੇਰਾ.. ਤੇ ਥੋੜਾ ਇਮੋਸ਼ਨਲ ਹੋ ਕੇ ਕਿਹਾ ਤੂੰ ਆ ਗਿਆ ਪੁੱਤ ਹੁਣ ਅਸੀਂ ਸਭ ਕੁਝ ਆੜ੍ਹਤੀਏ ਕੋਲੋਂ ਛੁਡਾ ਲੈਣਾ |

ਮੁੰਡਾ ਆਪਣੇ ਬਾਪੂ ਦਾ ਹੱਥ ਫੜ ਕੇ ਉਸ ਨੂੰ ਬਾਹਰ ਲੈ ਗਿਆ ਤੇ ਬਾਪੂ ਅਸੀਂ ਆੜਤੀਏ ਕੋਲੋਂ ਛੁਡਾਉਣਾ ਨਹੀਂ ਮੈਂ ਸਭ ਕੁਝ ਸੁੜਾ ਕੇ ਲੈ ਆਇਆ ਹਾ | ਇੱਕ ਦੇਖ ,,,,,, ਕੇ ਬਾਪੂ ਉੱਚੀ ਉੱਚੀ ਰੋਣ ਲੱਗ ਪਿਆ ਤੇ ਕਹਿਣਾ ਲੱਗਾ ਦੇਖੋ ਪਿੰਡ ਵਾਲਿਓ ਮੇਰਾ ਮੁੰਡਾ ਪੁੱਤ ਤੋਂ ਸਪੂਤ ਬਣ ਕੇ ਆਇਆ | ਹੁਣ ਮੁੰਡਾ ਤੇ ਉਸ ਦੇ ਮਾਂ ਪਿਓ ਬਹੁਤ ਖੁਸ਼ ਸੀ | ਅੰਤ ਵਿੱਚ ਮੁੰਡੇ ਨੇ ਕੈਨੇਡਾ ਵਰਗੇ ਦੇਸ਼ ਵਿੱਚ ਮੇਹਨਤ ਕਰ ਕੇ ਪੜ੍ਹ ਕੇ ਤੇ ਪੈਸੇ ਕਮਾਏ ਤੇ ਤੁਸੀ ਵੀ ਇੱਦਾ ਹੀ ਮੇਹਨਤ ਕਰੋ ਤੇ ਪੁੱਤ ਤੋਂ ਸਪੂਤ ਬਣ ਕੇ ਦਿਖਾਓ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!