Breaking News
Home / ਤਾਜਾ ਜਾਣਕਾਰੀ / ਕੋਈ ਜਾਂਚ ਨਹੀਂ ਹੋਵੇਗੀ ,ਅੰਮ੍ਰਿਤਸਰ ਰੇਲਵੇ-ਵਿਭਾਗ ਦੀ ਕੋਈ ਗਲਤੀ ਨਹੀਂ ਇਸ ਲਈ

ਕੋਈ ਜਾਂਚ ਨਹੀਂ ਹੋਵੇਗੀ ,ਅੰਮ੍ਰਿਤਸਰ ਰੇਲਵੇ-ਵਿਭਾਗ ਦੀ ਕੋਈ ਗਲਤੀ ਨਹੀਂ ਇਸ ਲਈ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਅੰਮ੍ਰਿਤਸਰ ਵਿੱਚ ਦੁਸ਼ਹਿਰੇ ਦੇ ਦਿਨ ਵੱਡਾ ਟ੍ਰੇਨ ਹਾਦਸਾ ਹੋਇਆ।ਇਸ ਦੌਰਾਨ ਰਾਮਲੀਲਾ ਦੇਖਣ ਆਏ ਲੋਕਾਂ ਨੂੰ ਟ੍ਰੇਨ ਨੇ ਕੁਚਲ ਦਿੱਤਾ। ਭੀੜ ਹੋਣ ਦੇ ਕਾਰਨ ਕੁਝ ਲੋਕ ਮੈਦਾਨ ਦੇ ਕੋਲ ਹੀ ਮੌਜੂਦ ਪਟਰੀ ਉੱਤੇ ਖੜੇ ਹੋ ਕੇ ਰਾਵਣ ਦਹਿਣ ਵੇਖ ਰਹੇ ਸਨ ਪਰ ਇਸ ਵਿੱਚ ਅੰਮ੍ਰਿਤਸਰ ਦੇ ਜੋੜਾ ਫਾਟਕ ਦੇ ਕੋਲ ,,,, ਦੋ ਟਰੇਨਾਂ ਗੁਜਰੀਆਂ ਅਤੇ ਸਿਰਫ਼ 32 ਸਕਿੰਟ ਵਿੱਚ 61 ਲੋਕਾਂ ਦੀਆਂ ਜਾਨਾਂ ਚੱਲੀ ਗਈਆਂ। ਇਸ ਹਾਦਸੇ ਦੇ ਬਾਅਦ ਭਾਰਤੀ ਰੇਲਵੇ ਵੱਲੋਂ ਡੀਆਰਐਮ ਫਿਰੋਜ਼ਪੁਰ “ਵਿਵੇਕ ਕੁਮਾਰ” ਨੇ ਇੱਕ ਖਾਸ ਬਿਆਨ ਦਿੱਤਾ ਹੈ। ਜਿਸ ਵਿੱਚ ਇਹ ਸਾਫ਼ ਕੀਤਾ ਗਿਆ ਹੈ ਕਿ ਇਹ ਅੰਮ੍ਰਿਤਸਰ ਟ੍ਰੇਨ ਹਾਦਸੇ ਉੱਤੇ ਰੇਲਵੇ ਵੱਲੋਂ ਕਿਸੇ ਵੀ ਪ੍ਰਕਾਰ ਦੀ ਕੋਈ ਜਾਂਚ ਨਹੀਂ ਕੀਤੀ ਜਾਵੇਗੀ। ਦੱਸ ਦੇਈਏ ਕਿ ਰੇਲਵੇ ਵੱਲੋਂ ਕਿਸੇ ਵੀ ਪ੍ਰਕਾਰ ਦੀ ਕੋਈ ਜਾਂਚ ਨਹੀਂ ਕੀਤੀ ਜਾਵੇਗੀ।Amritsar railway department viewਉਹਨਾਂ ਕਿਹਾ ਕਿ ਪਹਿਲਾਂ ਟ੍ਰੇਨ ਦੀ ਰਫਤਾਰ ਲਗਭਗ 91 ਕਿਲੋਮੀਟਰ ਪ੍ਰਤੀ ਘੰਟਾ ਸੀ ਪਰ ਜਦੋਂ ਡਰਾਈਵਰ ਨੇ ਵੇਖਿਆ ਤਾਂ ਰਫਤਾਰ ਘੱਟ ਕਰਣ ਦੀ ਕੋਸ਼ਿਸ਼ ਕੀਤੀ।ਟੱਕਰ ਦੇ ਸਮੇਂ ਰਫ਼ਤਾਰ ਲਗਭਗ 68 ਕਿਲੋਮੀਟਰ ਪ੍ਰਤੀ ਘੰਟਾ ਸੀ ਤੇ ਟੱਕਰ ਦੇ ਬਾਅਦ ,,,,,,, ਸਪੀਡੋਮੀਟਰ ਟੁੱਟ ਗਿਆ ਸੀ। ਉਹਨਾਂ ਕਿਹਾ ਕਿ ਅਸੀ ਆਪਣੇ ਸਿਸਟਮ ਦੇ ਹਿਸਾਬ ਤੋਂ ਬਿਲਕੁਲ ਠੀਕ ਹਾਂ। ਕਿਸੇ ਉੱਤੇ ਕੋਈ ਕਾਰਵਾਈ ਨਹੀਂ ਹੋਵੇਗੀ ਨਾਂ ਹੀ ਡਰਾਈਵਰ ਉੱਤੇ ਤੇ ਨਾ ਹੀ ਗਾਰਡ ਉੱਤੇ।ਗਾਰਡ ਇਕੱਲੇ ਟ੍ਰੇਨ ਨੂੰ ਕੰਟਰੋਲ ਨਹੀਂ ਕਰ ਸਕਦਾ ਸੀ।ਡਰਾਈਵਰ ਤੋਂ ਪੁੱਛ-ਗਿੱਛ ਕਰ ਲਿਖਤੀ ਬਿਆਨ ਲਿਆ ਗਿਆ ਹੈ,ਜਿਸ ਚ ਹਾਲੇ ਤੱਕ ਦੀ ਜਾਂਚ ਵਿੱਚ ਕੋਈ ਵੀ ਗਲਤੀ ਸਾਹਮਣੇ ਨਹੀਂ ਆਈ ਹੈ। ਹਾਦਸੇ ਵਾਲੀ ਥਾਂ ਉੱਤੇ ਰੇਲਵੇ ਲਾਈਨ ਉੱਤੇ ਇੱਕ ਕਰਵ ਹੈ। ਜਿਸਦੇ ਕਾਰਨ ਡਰਾਈਵਰ ਨੂੰ ਦੂਰੋਂ ਲੋਕਾਂ ਦੀ ਭੀੜ ਦਾ ਦ੍ਰਿਸ਼ ਨਹੀਂ ਦਿਖਿਆ। ਭਵਿੱਖ ਵਿੱਚ ਅਜਿਹੇ ਹਾਦਸੇ ਨਾਂ ਹੋਣ ਰੇਲਵੇ ਇਸਦੇ ਲਈ ਇੱਕ ਜਾਗਰੂਕਤਾ ਅਭਿਆਨ ਚਲਾਏਗਾ।Amritsar railway department viewਇਸਦੇ ਇਲਾਵਾ ਦੱਸ ਦੇਈਏ ਕਿ ਅੰਮ੍ਰਿਤਸਰ ‘ਚ ਵਾਪਰੇ ਹਾਦਸੇ ਤੋਂ ਬਾਅਦ ਮ੍ਰਿਤਕਾਂ ਦੀ ਲਿਸਟ ਜਾਰੀ ਕੀਤੀ ਗਈ ਹੈ।ਇਸ ਲਿਸਟ ਵਿੱਚ ਤਰੁਣ ਮਾਕਨ ਨਿਵਾਸੀ ਤਹਿਸੀਲਪੁਰਾ,ਨਰਿੰਦਰ ਪਾਲ ਨਿਵਾਸੀ ਜੋੜਾ ਫਾਟਕ,ਵਿਕਾਸ ਨਿਵਾਸੀ ਕ੍ਰਿਸ਼ਨਾ ਨਗਰ,ਗੁਰਿੰਦਰ ਕੁਮਾਰ ਨਿਵਾਸੀ ਦਸ਼ਮੇਸ਼ ਨਗਰ,ਪਵਨ ਕੁਮਾਰ ਨਿਵਾਸੀ ਦਸ਼ਮੇਸ਼ ਨਗਰ,ਚੰਦਰਿਕਾ ਯਾਦਵ ਨਿਵਾਸੀ ਜੱਜ ਨਗਰ,ਹਰਦੀਪ ਕੁਮਾਰ ਨਿਵਾਸੀ ਜੋੜਾ ਫਾਟਕ,ਸਾਰਥਕ ਨਿਵਾਸੀ ਜੱਜ ਨਗਰ,ਬੌਬੀ ਨਿਵਾਸੀ ਦਸ਼ਮੇਸ਼ ਨਗਰ,ਜਤਿੰਦਰ ਦਾਸ ਨਿਵਾਸੀ ਮੋਹਕਮਪੁਰਾ,ਸ਼ੁਭਮ ਨਿਵਾਸੀ ਮੋਹਕਮਪੁਰਾ,,,,,,,, ਰੋਹਿਤ ਸ਼ਰਮਾ ਨਿਵਾਸੀ ਬਾਗ ਰਾਮਾਨੰਦ,ਦਿਨੇਸ਼ ਰਾਮ ਨਿਵਾਸੀ ਧਰਮਪੁਰਾ,ਅਭਿਸ਼ੇਕ ਨਿਵਾਸੀ ਜੋੜਾ ਫਾਟਕ,ਦਲਬੀਰ ਸਿੰਘ ਨਿਵਾਸੀ ਜੋੜਾ ਫਾਟਕ,ਗੁਰਦੇਵ ਸਿੰਘ, ਮਦਨ ਲਾਲ ਨਿਵਾਸੀ ਚੌਧਰੀ ਹਰੀਨਗਰ,ਕੁਸਮ ਨਿਵਾਸੀ ਜੋੜਾ ਫਾਟਕ,ਸ਼ਰਵਣ ਨਿਵਾਸੀ ਨਿਊ ਜਵਾਹਰ ਨਗਰ ਬਟਾਲਾ ਰੋਡ,ਵਿਸ਼ੂ ਨਿਵਾਸੀ ਸ਼ਰੀਫਪੁਰਾ ਦੇ ਨਾਂਅ ਸ਼ਾਮਿਲ ਹਨ।ਇਸ ਤੋਂ ਇਲਾਵਾ ਜਖ਼ਮੀ ਵਿਅਕਤੀਆਂ ਦੀ ਲਿਸਟ ਵੀ ਜਾਰੀ ਕੀਤੀ ਗਈ ਹੈ। ਜਿਨ੍ਹਾਂ ਵਿੱਚ ਕੱਦੂ(40), ਨਿਤਿਨ(29),ਜੋਤੀ(32),ਮੋਨਿਕਾ(40),ਕੁਸੁਮ(23),ਸੰਤੋਖ ਸਿੰਘ(50),ਸੰਦੀਪ ਸਿੰਘ(35),ਨੀਰਜ ਸਿੰਘ(30),ਮਨਜੀਤ ਕੌਰ(30),ਕ੍ਰਿਮਿਤਾ(45),ਵਿਵੇਕ(15),ਸ਼ਾਲੂ(19),ਅਮਰ(30),ਪਰਸ ਰਾਮ(35),ਮੋਤੀ ਲਾਲ(35),ਮਦਨ ਲਾਲ(40),ਪਰਵੀਨ(30),ਸੰਦੀਪ ਕੌਰ(32),ਸਤੀਸ਼ ਕੁਮਾਰ(35),ਸ਼ਸ਼ੀ ਕੁਮਾਰ(25),ਵਾਸੂ(18),ਸੰਤੋਖ ਸਿੰਘ(45),ਰਾਮ ਕੁਮਾਰ(16),ਰਾਜੇਸ਼ ਯਾਦਵ(24),ਮਨੋਜ ਕੁਮਾਰ(26),ਲਾਭ ਰਾਮ(40),ਪ੍ਰਕਾਸ਼ ਚੰਦ(30),ਬਲਵਿੰਦਰ ਕੁਮਾਰ(30),ਤ੍ਰਿਪਤਾ ਦੇਵੀ(17),ਸੋਮਾ ਰਾਣੀ(30),ਬਲਦੇਵ ਯਾਦਵ(26),ਸੁਭਾਸ਼(60),ਵਿਸ਼ਾਲ(10),ਹਰਜੀਤ ਸਿੰਘ(20),ਰਮੇਸ਼ ਕੁਮਾਰ(42),ਸਿਰਮਜੀਤ ਕੌਰ(31),ਪ੍ਰੇਮ ਕੁਮਾਰ(12),ਸੰਤੋਖ ਸਿੰਘ(32),ਸੁਮਨ(17),ਰਾਮਪਾਲ(50),ਸੁਰੇਸ਼ ਯਾਦਵ(26),ਅੰਮ੍ਰਿਤਾ(30),ਤ੍ਰਿਪਤਾ(32),ਅਸ਼ੋਕ(21),ਬਲਦੇਵ ਯਾਦਵ(36),ਯੂਨਸ ਮਸੀਹ(19),ਕ੍ਰੀਤੀ ਕੁਮਾਰ(13),ਕਾਜਲ(42),ਸੋਮਚੰਦ(42),ਅਜੇ(32)ਸ਼ਾਮਿਲ ਹਨ।Amritsar railway department viewਦੱਸ ਦੇਈਏ ਕਿ ਰੇਲਵੇ ਵਿਭਾਗ ਵੱਲੋਂ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ।ਰੇਲਵੇ ਹੈਲਪਲਾਈਨ ਨੰ:01832223171,01832564485ਹੈਲਪਲਾਈਨ ਨੰ ਐਸ.ਐਸ.ਟੀ.7986897301-7973657316,ਹੈਲਪਲਾਈਨ ਨੰ ਐਫ.ਸੀ.ਟੀ.9779232880- 9779232558,ਮਾਨਾਂਵਾਲਾ ਸਟੇਸ਼ਨ ਨੰ:0183-2440024,ਸਿਵਲ ਹਸਪਤਾਲ-ਜੇ.ਪੀ.ਸਲਵਾਨ(ਸਬ ਰਜਿਸਟਰਾਰ),ਅੰਮ੍ਰਿਤਸਰ-1: 98782-73358,ਗੁਰੂ ਨਾਨਕ ਦੇਵ ਹਸਪਤਾਲ-ਕਰਨਪਾਲ ਸਿੰਘ(ਨਾਇਬ ਤਹਿਸੀਲਦਾਰ,ਅਟਾਰੀ):90418-60010,ਮਿਲਟਰੀ ਹਸਪਤਾਲ-ਲਖਵਿੰਦਰ ਸਿੰਘ(ਤਹਿਸੀਲਦਾਰ,ਬਾਬਾ ਬਕਾਲਾ):98781-77475,ਹਰਤੇਜ ਹਸਪਤਾਲ-ਮਿਸ ਰੋਬਨਜੀਤ ਕੌਰ(ਨਾਇਬ ਤਹਿਸੀਲਦਾਰ,ਤਰਸਿੱਕਾ):84277-69222,ਅਮਨਦੀਪ ਹਸਪਤਾਲ-ਲਖਵਿੰਦਰ ਸਿੰਘ(ਨਾਇਬ ਤਹਿਸੀਲਦਾਰ,ਅੰਮ੍ਰਿਤਸਰ-1):98142-36906,ਆਈ.ਵੀ.ਵਾਈ ਹਸਪਤਾਲ-ਮੁਕੇਸ਼ ਸ਼ਰਮਾ(ਜ਼ਿਲ੍ਹਾ ਰਿਵਨਿਊ ਅਫਸਰ, ਅੰਮ੍ਰਿਤਸਰ):96469-95595,ਐਸ.ਆਰ.ਜੀ.ਡੀ.ਹਸਪਤਾਲ-ਜਗਸੀਰ ਸਿੰਘ,,,,, (ਨਾਇਬ ਤਹਿਸੀਲਦਾਰ,ਲੋਪੋਕੇ):98727-55862,ਫੋਰਟੀਜ਼ ਹਸਪਤਾਲ-ਅਜੈ ਕੁਮਾਰ(ਨਾਇਬ ਤਹਿਸੀਲਦਾਰ,ਜੰਡਿਆਲਾ):95922-98111,ਗੁਰੂ ਨਾਨਕ ਦੇਵ ਹਸਪਤਾਲ-0183-2421050,ਡਾ. ਹਰਦੀਪ ਸਿੰਘ ਘਈ-94631-33298(ਸਿਵਲ ਸਰਜਨ,ਅੰਮ੍ਰਿਤਸਰ)।Amritsar railway department view

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!