ਮਿਰਜਾਂ ਕੌਣ ਸੀ ? ਇੱਕ ਸੱਚਾ ਆਸ਼ਕ ? ਰਿਸ਼ਤੇ ਵਿੱਚ ਲਗਦੀ ਭੈਣ ਨੂੰ ਭਜਾਉਣ ਵਾਲਾ ! ਕੀ ਏ ਸਾਡਾ ਇਤਿਹਾਸ ਏ? ਸਕੂਲਾਂ ‘ਚ ਪੜਾਇਆਂ ਜਾਦਾਂ ਕਿ ਜੰਡ ਥੱਲੇ ਵੱਡ ਦਿੱਤਾ ਸੀ ਤੇ ਮਿਰਜਾ ਪਿਆਰ ਵਿੱਚ ਕੁਰਬਾਨ ਹੋ ਗਿਆ ? ਪਰ ਇਹ ਕਿਉਂ ਨਹੀਂ ਦੱਸਿਆ ਜਾਂਦਾ ਕਿ ਕਿਸ ਸਿੰਘ ਨੂੰ ਜੰਡ ਨਾਲ ਬੰਨ ਕੇ ਅੱਗ ਨਾਲ ਸਾੜ ਦਿੱਤਾ ਸੀ ? ,,ਆਨੰਦਪੁਰ ਸਾਹਿਬ ਸਿੱਖ ਅਜੂਬੇ ਵਿੱਚ ਮਿਰਜੇ ਸਾਹਿਬਾ ਦੀ ਫੋਟੋ ਕਿਉਂ ?
ਕਲਾਕਾਰ ਵੀ ਢੂਏ ਦਾ ਜੋਰ ਲਾ ਕੇ ਮਿਰਜਾ ਗਾਉਦੇ ਨੇ ਪਰ ਜੇ ਕਿਤੇ ਉਨਾਂ ਦੀ ਧੀ ਭੈਣ ਵਿਆਹ ਵਾਲੇ ਦਿਨ ਸਾਹਿਬਾਂ ਵਾਂਗੂ ਭੱਜ ਗਈ …………… ?
ਕੁਝ ਤੇ ਸੋਚੇ ਲੋਕੋ !!
ਹੀਰ ਰਾਂਝਾ : ਪੰਜਾਬੀ ਸਾਹਿਤ , ਸੱਭਿਆਚਾਰ ਅਤੇ ਲੋਕ ਸਾਹਿਤ ਦੇ ਖੇਤਰ ਵਿੱਚ ਹੀਰ ਅਤੇ ਰਾਂਝੇ ਦੀ ਸੱਚੀ- ਸੁੱਚੀ ਪ੍ਰੀਤ ਤੇ ਆਧਾਰਿਤ ਇਹ ਇੱਕ ਪ੍ਰਤਿਨਿਧ ਲੋਕ ਕਹਾਣੀ ਹੈ , ਜਿਸ ਨਾਲ ਸਮੁੱਚੇ ਪੰਜਾਬੀਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ । ਇਸ ਪ੍ਰੀਤ ਜੋੜੀ ਦੀ ਕਹਾਣੀ ਨੂੰ ਪੰਜਾਬੀ ਲੋਕ ਮਨ ਨੇ ਪੀੜ੍ਹੀ ਦਰ ਪੀੜ੍ਹੀ ਆਪਣੀਆਂ ਸੰਭਾਵਨਾਵਾਂ ਤੇ ਆਦਰਸ਼ਾਂ ਦੇ ,,,,,, ਅਨੁਕੂਲ ਨਵੀਂ ਨੁਹਾਰ ਵਿੱਚ ਢਾਲ ਕੇ ਅਮਰ ਬਣਾ ਦਿੱਤਾ ਹੈ । ਹੀਰ ਅਤੇ ਰਾਂਝੇ ਦੀ ਪ੍ਰੀਤ ਸੱਚੀ ਹੈ ਜਾਂ ਕਵੀਆਂ ਦੀ ਕਲਪਨਾ ਹੈ ਜਾਂ ਦੰਤ-ਕਥਾ ਹੈ , ਇਸ ਬਾਰੇ ਸਾਡੇ ਵਿਦਵਾਨ , ਸਾਹਿਤਕਾਰ , ਆਲੋਚਕ ਅਜੇ ਕਿਸੇ ਇੱਕ ਸਿੱਟੇ ਤੇ ਨਹੀਂ ਪਹੁੰਚੇ । ਪੰਜਾਬੀ ਸਾਹਿਤ ਖੇਤਰ ਵਿੱਚ ਮੱਧ-ਕਾਲੀਨ ਪੰਜਾਬੀ ਕਿੱਸਾਕਾਰਾਂ ਨੇ ਇਸ ਜੋੜੀ ਦੀ ਪ੍ਰੀਤ ਕਹਾਣੀ ਨੂੰ ਆਧਾਰ ਬਣਾ ਕੇ ਕਿੱਸੇ ਲਿਖੇ ਤੇ ਇਸ ਲੋਕ ਕਹਾਣੀ ਨੂੰ ਅਮਰ ਬਣਾ ਦਿੱਤਾ । ਪੰਜਾਬੀਆਂ ਦੇ ਮਨਾਂ ਵਿੱਚ ਘਰ ਕਰ ਚੁੱਕੀ ਕਹਾਣੀ ਦਾ ਵੇਰਵਾ ਇਸ ਪ੍ਰਕਾਰ ਹੈ :
ਤਖ਼ਤ ਹਜ਼ਾਰੇ ਦਾ ਵਸਨੀਕ ਚੌਧਰੀ ਮੌਜੂ ਸੀ । ਉਸ ਦੇ ਪੰਜ ਪੁੱਤਰ ਸਨ । ਰਾਂਝਾ ਸਭ ਤੋਂ ਛੋਟਾ , ਲਾਡਲਾ ਤੇ ਬਹੁਤ ਸੁੰਦਰ ਸੀ ,,,,,, । ਜਦੋਂ ਚੌਧਰੀ ਮੌਜੂ ਸਵਰਗਵਾਸ ਹੋ ਗਿਆ ਤਾਂ ਭਰਾਵਾਂ ਨੇ ਵਧੀਆ ਜ਼ਮੀਨ ਆਪ ਲੈ ਕੇ ਕੰਵਾਰੇ ਰਾਂਝੇ ਨੂੰ ਬੰਜਰ ਜ਼ਮੀਨ ਦੇ ਦਿੱਤੀ । ਭਰਜਾਈਆਂ ਨੇ ਵੀ ਮੇਹਣੇ ਮਾਰਨੇ , ‘ ਜਾਹ ਹੀਰ ਸਿਆਲ ਵਿਆਹ ਲਿਆ ਵੱਡਾ ਸੋਹਣਾ!’ ਅਵਾਜ਼ਾਰ ਰਾਂਝਾ ਭਰਾ ਭਰਜਾਈਆਂ ਦਾ ਸਤਾਇਆ ਘਰੋਂ ਨਿਕਲ ਤੁਰਿਆ , ਥੱਕਿਆ-ਟੁੱਟਿਆ ਉਹ ਝਨਾਂ ਦਰਿਆ ਵਿੱਚ ਇੱਕ ਬੇੜੇ ਵਿੱਚ ਪਏ ਹੀਰ ਦੇ ਪਲੰਘ ਤੇ ਸੌਂ ਗਿਆ , ਜਿਸ ਕਰ ਕੇ ਝੰਗ ਸਿਆਲਾਂ ਦੇ ਹਾਕਮ ਚੂਚਕ ਦੀ ਜਾਈ ਹੀਰ ਨੂੰ ਬਹੁਤ ਗੁੱਸਾ ਆਇਆ । ਉਹ ਛਮਕਾਂ ਲੈ ਕੇ ਉਸ ਉੱਤੇ ਟੁੱਟ ਪਈ , ਪਰ ਜਦੋਂ ਉਸ ਨੇ ਉਸ ਦੀ ਖ਼ੂਬਸੂਰਤੀ ਵੇਖੀ ਤੇ ਸਾਹ ਸਤਹੀਨ ਹੋ ਗਈ । ਪਹਿਲੀ ਮੁਲਾਕਾਤ ਸਮੇਂ ਹੀ ਰਾਂਝੇ ਤੇ ਮੋਹਿਤ ਹੋ ਗਈ । ਹੀਰ ਰਾਂਝੇ ਨੂੰ ਆਪਣੇ ਪਿਤਾ ਚੂਚਕ ਕੋਲ ਲੈ ਗਈ ਅਤੇ ਉਸ ਨੂੰ ਮੱਝਾਂ ਚਰਾਉਣ ਵਾਸਤੇ ਨੌਕਰ ਰੱਖ ਲਿਆ ।
ਹੀਰ ਰਾਂਝੇ ਦਾ ਪ੍ਰੇਮ ਦਿਨੋ-ਦਿਨ ਵਧਦਾ ਗਿਆ । ਹੀਰ ਰਾਂਝੇ ਲਈ ਬੇਲੇ ਚੂਰੀ ਲੈ ਕੇ ਜਾਂਦੀ ਤੇ ਦੋਹੇਂ ਪਿਆਰ ਮਾਣਦੇ ,,,,,,, । ਗੱਲ ਜੱਗ ਜ਼ਾਹਰ ਹੋ ਗਈ । ਲੰਙੇ ਕੈਦੋ ਨੇ ਚੂਚਕ ਨੂੰ ਸਬੂਤ ਦਿਖਾਉਣ ਲਈ ਸਾਧੂ ਦਾ ਭੇਸ ਬਦਲ ਬੇਲਿਉਂ ਰਾਂਝੇ ਤੋਂ ਚੂਰੀ ਲਿਆ ਦਿੱਤੀ । ਮਾਂ ਮਹਿਰੀ ਨੇ ਹੀਰ ਨੂੰ ਬਹੁਤ ਸਮਝਾਇਆ ਪਰ ਹੀਰ ਦਾ ਇਸ਼ਕ ਪੱਕਾ ਤੇ ਸੱਚਾ ਸੀ । ਚੂਚਕ ਨੇ ਹੀਰ ਦਾ ਵਿਆਹ ਰੰਗਪੁਰ ਨਿਵਾਸੀ ਖੇੜੇ ਦੇ ਅਮੀਰ ਜਗੀਰਦਾਰ ਦੇ ਪੁੱਤਰ ਸੈਦੇ ਨਾਲ ਕਰ ਦਿੱਤਾ । ਬਾਲ ਨਾਥ ਤੋਂ ਰਾਂਝੇ ਨੇ ਜੋਗ ਧਾਰਨ ਕੀਤਾ । ਰਾਂਝਾ ਜੋਗੀ ਦਾ ਭੇਸ ਬਣਾ ਕੇ ਰੰਗਪੁਰ ਪਹੁੰਚ ਗਿਆ । ਹੀਰ ਦੀ ਨਨਾਣ ਸਹਿਤੀ ਨਾਲ ਪਹਿਲਾਂ ਤਕਰਾਰ , ਸਹਿਤੀ ਖ਼ੁਦ ਮੁਰਾਦ ਬਲੋਚ ਨੂੰ ਪਿਆਰ ਕਰਦੀ ਸੀ , ਸੋ ਸਾਂਝੀ ਸਾਜ਼ਸ਼ ਰਚੀ ਗਈ । ਹੀਰ ਨੂੰ ਸੱਪ ਲੜਨ ਦਾ ਨਾਟਕ ਰਚਿਆ ਗਿਆ । ਰਾਂਝਾ ਮਾਂਦਰੀ ਬਣ ਹੀਰ ਨਾਲ ਨਵੇਕਲੀ ਕੋਠੜੀ ਵਿੱਚ ਹਿਕਮਤ ਕਰਦਾ ਰਿਹਾ ਤੇ ਅੰਤ ਨੂੰ ਹੀਰ ਨੂੰ ਲੈ ਕੇ ਭੱਜ ਨਿਕਲਿਆ ।,,,,,, ਖੇੜਿਆਂ ਦੀ ਵਾਹਰ ਨੇ ਪਿੱਛਾ ਕੀਤਾ ਅਤੇ ਹੀਰ ਰਾਂਝੇ ਨੂੰ ਰਾਹ ਵਿੱਚ ਆ ਘੇਰਿਆ । ਮਾਮਲਾ ਕੋਟਕਬੂਲੇ ਦੇ ਹਾਕਮ ਕੋਲ ਪਹੁੰਚਿਆ । ਉਸ ਨੇ ਹੀਰ ਖੇੜਿਆਂ ਨੂੰ ਦੇ ਦਿੱਤੀ । ਰਾਂਝੇ ਨੇ ਗ਼ਮ ਵਿੱਚ ਹਾਅ ਮਾਰੀ । ਕੋਟਕਬੂਲੇ ਨੂੰ ਅੱਗ ਲੱਗ ਗਈ । ਹਾਕਮ ਨੇ ਡਰਦਿਆਂ ਮੁੜ ਹੀਰ ਰਾਂਝੇ ਨੂੰ ਦੇ ਦਿੱਤੀ । ਅੱਗੋਂ ਕਹਾਣੀ ਦੇ ਅੰਤ ਬਾਰੇ ਸੁਖਾਂਤ ਅਤੇ ਦੁਖਾਂਤ ਦੋਵੇਂ ਜ਼ਿਕਰ ਮਿਲਦੇ ਹਨ ।
ਹੀਰ ਰਾਂਝੇ ਦੀ ਪ੍ਰੀਤ ਕਹਾਣੀ ਦਾ ਅੰਤ ਵੱਖੋ-ਵੱਖ ਕਵੀਆਂ ਨੇ ਵੱਖੋ-ਵੱਖ ਢੰਗ ਨਾਲ ਆਪਣੀਆਂ ਰਚਨਾਵਾਂ ਵਿੱਚ ਕੀਤਾ ਹੈ । ਦਮੋਦਰ ਅਤੇ ਅਹਿਮਦਯਾਰ ਅਨੁਸਾਰ ਇਹ ਦੋਵੇਂ ਪ੍ਰੇਮੀ ਮੱਕੇ ਵੱਲ ਚੱਲੇ ਗਏ । ਪਰ ਪ੍ਰਸਿੱਧ ਕਿੱਸਾਕਾਰ ਵਾਰਿਸ ਜਿਸ ਦਾ ਲਿਖਿਆ ਕਿੱਸਾ ਬਹੁਤ ਮਕਬੂਲ ਹੋਇਆ , ਨੇ ਇਸ ਨੂੰ ਦੁਖਾਂਤਿਕ ਰੰਗਣ ਦੇ ਦਿੱਤੀ ,,,,,,,। ਵਾਰਿਸ ਨੇ ਇਸ ਪ੍ਰੀਤ ਕਹਾਣੀ ਦਾ ਅੰਤ ਇਉਂ ਕੀਤਾ ਹੈ ਕਿ ਜਦ ਰਾਂਝਾ ਹੀਰ ਨੂੰ ਲੈ ਕੇ ਵਾਪਸ ਪਿੰਡ ਜਾ ਰਿਹਾ ਸੀ ਤਾਂ ਰਾਹ ਵਿੱਚ ਝੰਗ ਨੇੜੇ ਹੀਰ ਨੇ ਘਰ ਜਾਣ ਦੀ ਇੱਛਾ ਪ੍ਰਗਟ ਕੀਤੀ । ਹੀਰ ਦੇ ਭਰਾ ਦੋਹਾਂ ਨੂੰ ਘਰ ਲੈ ਗਏ ਅਤੇ ਰਾਂਝੇ ਨੂੰ ਤਖ਼ਤ ਹਜ਼ਾਰੇ ਜਾ ਕੇ ਜੰਞ ਜੋੜ ਕੇ ਲਿਆਉਣ ਅਤੇ ਹੀਰ ਵਿਆਹ ਕੇ ਲੈ ਜਾਣ ਲਈ ਕਿਹਾ । ਰਾਂਝਾ ਹੀਰ ਦੇ ਭਰਾਵਾਂ ਦੇ ਜਾਲ ਵਿੱਚ ਫਸ ਗਿਆ ਅਤੇ ਪਿੰਡ ਜਾ ਕੇ ਜੰਞ ਜੋੜਨ ਲੱਗਾ । ਪਿੱਛੋਂ ਹੀਰ ਦੇ ਮਾਪਿਆਂ ਨੇ ਹੀਰ ਨੂੰ ਜ਼ਹਿਰ ਦੇ ਦਿੱਤੀ ਤੇ ਉਧਰ ਨਾਈ ਨੂੰ ਤਖ਼ਤ ਹਜ਼ਾਰੇ ਹੀਰ ਦੀ ਮੌਤ ਦੀ ਖ਼ਬਰ ਦੇਣ ਲਈ ਭੇਜ ਦਿੱਤਾ । ਰਾਂਝਾ ਦੌੜਦਾ ਹੋਇਆ ਆਇਆ ਅਤੇ ਹੀਰ ਦੀ ਕਬਰ ਤੇ ਆ ਕੇ ਢਹਿ-ਢੇਰੀ ਹੋ ਗਿਆ ।
ਹੀਰ ਰਾਂਝੇ ਦੀ ਇਹ ਪ੍ਰੀਤ ਕਹਾਣੀ ਪੰਜਾਬੀ ਕਿੱਸਿਆਂ ਵਿੱਚ ਸਭ ਤੋਂ ਵੱਧ ਲੋਕ-ਪ੍ਰਿਆ ਅਤੇ ਪ੍ਰਚਲਿਤ ਹੋਈ । ਪੰਜਾਬੀ ਕਿੱਸਾਕਾਰੀ ਦਾ ਆਗਾਜ਼ ਇਸ ਪ੍ਰੀਤ ਕਹਾਣੀ ਨੂੰ ਆਧਾਰ ਬਣਾ ਕੇ ਕਿੱਸਾਕਾਰ ਦਮੋਦਰ ਵੱਲੋਂ ਲਿਖੇ ਕਿੱਸੇ ‘ ਹੀਰ’ ਨਾਲ ਹੁੰਦਾ ਹੈ ਅਤੇ ਵਾਰਿਸ ਦੇ ਕਿੱਸੇ ਨਾਲ ਇਹ ਕਹਾਣੀ ਸਿਖਰ ਤੇ ਪੁੱਜਦੀ ਹੈ ।,,,,,,, ਦੋ ਸੌ ਤੋਂ ਵੱਧ ਕਿੱਸਾਕਾਰਾਂ/ਕਵੀਆਂ ਨੇ ਰਾਂਝੇ ਦੇ ਕਿੱਸੇ ਨੂੰ ਵੱਖ-ਵੱਖ ਛੰਦਾਂ ਤੇ ਕਾਵਿ-ਰੂਪਾਂ ਵਿੱਚ ਕਾਵਿਬੱਧ ਕੀਤਾ ਹੈ , ਜਿਨ੍ਹਾਂ ਵਿੱਚੋਂ ਦਮੋਦਰ , ਅਹਿਮਦ ਗੁੱਜਰ , ਮੁਕਬਲ , ਵਾਰਿਸ , ਹਾਮਦ , ਮੀਆਂ ਅਵਾਨ , ਸਦੀਕ ਲਾਲੀ , ਅਹਿਮਦ ਯਾਰ , ਕਿਸ਼ਨ ਸਿੰਘ ,
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ