ਲੁਧਿਆਣਾ ਦੇ ਇਕ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ‘ਤੇ ਮੈਡੀਕਲ ਕੈਂਪ ਲਗਾਉਣ ਆਏ ਕਰਮਚਾਰੀ ਨੂੰ ਬੁਰੀ ਤਰ੍ਹਆਂ ਡੰਡਿਆਂ ਨਾਲ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਇੰਨਾ ਹੀ ਨਹੀਂ ਇਸ ਕੁੱਟਮਾਰ ਦੌਰਾਨ ਜਦੋਂ ਉਸ ਪੀੜਤ ਦਾ ਪੁੱਤਰ ਉੱਥੇ ਆਇਆ ਤਾਂ ਉਸ ਦੀ ਵੀ ਕੇਸਾਂ ਤੋਂ ਧੂਹ-ਧੂਹ ,,,,, ਕੁੱਟ,ਮਾਰ ਕੀਤੀ ਗਈ। ਇਹ ਘਟਨਾ ਇਥੇ ਹੀ ਨਹੀਂ ਰੁਕੀ ਦੋਸ਼ ਹੈ ਕਿ ਸੇਵਾਦਾਰਾਂ ਨੇ ਕੈਂਪ ਲਾਉਣ ਆਈਆਂ ਕੁੜੀਆਂ ਨੂੰ ਵੀ ਨਹੀਂ ਬਖਸ਼ਿਆ ਉਨ੍ਹਾਂ ਨਾਲ ਵੀ ਖਿੱਚ-ਧੂਹ ਕੀਤੀ।
ਜਿੱਥੇ ਇਕ ਪਾਸੇ ਪੀੜਤ ਪੱਖ ਧਾਰਮਿਕ ਸਥਾਨ ਦੇ ਸੇਵਾਦਾਰਾਂ ‘ਤੇ ਕੁੱਟ,ਮਾਰ ਦੇ ਦੋਸ਼ ਲਗਾ,,,,,, ਰਿਹਾ ਹੈ, ਉੱਥੇ ਹੀ ਧਾਰਮਿਕ ਸਥਾਨ ਦੀ ਟਰੱਸਟ ਦਾ ਕੋਈ ਵੀ ਅਧਿਕਾਰੀ ਇਸ ਪੂਰੇ ਮਾਮਲੇ ਨੂੰ ਲੈ ਕੇ ਮੀਡੀਆ ਸਾਹਮਣੇ ਨਹੀਂ ਆਇਆ। ਬਹਿਰਹਾਲ ਪੁਲਸ ਨੇ ਦੋਹਾਂ ਪੱਖਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਕੁੱਟ,ਮਾਰ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ,,,,। ਇਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦਾ ਆਪੇ ਤੋਂ ਬਾਹਰ ਹੋ ਕੇ ਕਿਸੇ ਨਾਲ ਕੁੱਟ,ਮਾਰ ਕਰਨਾ ਅਤੇ ਕੇਸਾਂ ਤੇ ਪੱਗ ਦੀ ਬੇਅਦਬੀ ਕਰਨਾ ਕਈ ਸਵਾਲ ਖੜ੍ਹੇ ਕਰਦਾ ਹੈ, ਜਿਸ ਦੀ ਚੌਤਰਫਾ ਨਿੰਦਾ ਹੋ ਰਹੀ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ