ਸਾਡੇ ਮਿਸ਼ਨਰੀ ਪ੍ਰਚਾਰਕ ਅਕਸਰ ਸਵਾਲ ਕਰਦੇ ਰਹਿੰਦੇ ਹਨ ਕਿ ਬਾਬਾ ਦੀਪ ਸਿੰਘ ਦਾ ਸਿਰ ਧੜ ਤੋਂ ਅੱਲਗ ਨਹੀਂ ਸੀ ਹੋਇਆ। ਕਹਿ ਦਿੰਦੇ ਕਿ ਅਜਿਹਾ ਹੋ ਨਹੀਂ ਸਕਦਾ ਪਰ ਜੇ ਗੁਰੂ ਚਾਹਵੇ ਤਾਂ ਕੁਝ ਵੀ ਹੋ ਸਕਦਾ ਹੈ। ਗੁਰਬਾਣੀ ਤਾਂ ਕਹਿੰਦੀ ਹੈ ‘ਪ੍ਰਭ ਭਾਵੇ ਬਿਨ ਸਾਸ ਤੇ ਰਾਖੇ’ ਕਿ ਜੇ ਗੁਰੂ ਦਾ ਹੁਕਮ ਹੋਵੇ ਤਾਂ ਉਹ ,,,,, ਮਨੁੱਖ ਨੂੰ ਬਿਨਾ ਸਾਹ ਤੋਂ ਵੀ ਜੀਵਿਤ ਰੱਖ ਲੈਂਦਾ ਹੈ।
ਖੈਰ ਅਸੀਂ ਇੱਕ ਵੀਡੀਓ ਦੇ ਰਹੇ ਹਾਂ ਜਿਸ ਵਿਚ ਭਾਈ ਸਰਬਜੀਤ ਸਿੰਘ ਧੂੰਦਾ ਗੁਰਬਾਣੀ ਦੇ ,,,,,, ਇੱਕ ਸ਼ਬਦ ਬਾਰੇ ਗੱਲ ਕਰ ਰਹੇ ਹਨ ਤੇ ਇੱਕ ਗੁਰਸਿੱਖ ਨੂੰ ਸਵਾਲ ਕਰਕੇ ਪੁੱਛਦੇ ਹਨ ਕੇ ਗੁਰਬਾਣੀ ਕਹਿੰਦੀ ਹੈ – ”ਜਲ ਕੀ ਮਛੁਲੀ ਤਰਵਰਿ ਬਿਆਈ ॥ The fish of the water gives birth upon a tree.” ਕੀ ਕਦੇ ਮੱਛੀ ਬਿਰਛ ਤੇ ਜਾਕੇ ਬੱਚੇ ਦੇ ਸਕਦੀ ਹੈ ? ਗੁਰਸਿੱਖ ਕਹਿੰਦਾ ਹੈ ਕੇ ”ਜੇ ਗੁਰੂ ਚਾਹੇ ਤਾਂ ਕੁਝ ਵੀ ਹੋ ਸਕਦਾ ਹੈ ”!
ਕੋਲ ਬੈਠਾ ਲਾਣਾ ਬੇਸ਼ਰਮਾਂ ਵਾਂਗ ਹੱਸਦਾ ਹੈ। ਇਹ ਹਾਸਾ ਗੁਰਬਾਣੀ ਦੀ ਪੰਗਤੀ ਤੇ ਅਤੇ ਗੁਰਸਿੱਖ ਦੇ ਵਿਸ਼ਵਾਸ ਤੇ ਸੀ। ਉਹਨਾਂ ਅਨੁਸਾਰ ਇਹ ਨਹੀਂ ਹੋ ਸਕਦਾ ਸੀ,ਭਾਵੇਂ ਗੁਰਬਾਣੀ ਚ ਲਿਖਿਆ ਹੈ। ਗੁਰਬਾਣੀ ਤੇ ਭਰੋਸਾ ਨਹੀਂ ਇਹਨਾਂ ਲੋਕਾਂ ਨੂੰ। ਗੁਰਸਿੱਖ ਦਾ ਅਟੱਲ ਵਿਸ਼ਵਾਸ ਹੈ ਕੇ ਜੋ ਗੁਰਬਾਣੀ ਚ ਲਿਖਿਆ ਉਹ ਸੱਤ ਹੈ।
ਹੁਣ ਜਦੋਂ ਇਹ ਨਿੰਦਕ ਮੱਛੀ ਦੀ ਬਿਰਛ ਤੇ ਜਾਕੇ ਆਂਡੇ ਦਿੰਦੀ ਦੀ ਵੀਡੀਓ ਦੇਖਣਗੇ ਫੇਰ ਤਾਂ ਮੰਨਣਗੇ। ਹੁਣ ਮੰਨਣਗੇ ਕਿਓਂਕਿ ਇਹਨਾਂ ਦੀ ਮੈਂ, ਮੇਰੀ , ਮਨਮੱਤ ਅਗੋ ਕੋਈ ਜਵਾਬ ਨਹੀਂ ਦੇ ਸਕਦੀ। ਪਰ ਜਦੋਂ ਗੁਰਬਾਣੀ ਨੇ ਇਹੀ ਗੱਲ ਕਹੀ ਓਦੋਂ ਇਹਨਾਂ ਨਹੀਂ ਮੰਨੀ। ਭਲਾ ਕਿਓਂ ? ਕਿਓਂਕਿ ਇਹਨਾਂ ਨੂੰ ਗੁਰਬਾਣੀ ਤੇ ਭਰੋਸਾ ਨਹੀਂ , ਵਿਸ਼ਵਾਸ ਨਹੀਂ। ਇਹਨਾਂ ਨੂੰ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਤੇ ਵਿਸ਼ਵਾਸ ਨਹੀਂ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ