Wednesday , September 27 2023
Breaking News
Home / ਤਾਜਾ ਜਾਣਕਾਰੀ / ਗ੍ਰਨੇਡ ਹਮਲਾ: ਪੁਲਸ ਨੇ ਦਸਿਆ ਇਸ ਤਰ੍ਹਾਂ ਰਚੀ ਗਈ ਸੀ ਸਾਜ਼ਿਸ਼ ਅਤੇ ਮੁਲਜ਼ਮ ਇੰਜ ਲੱਗੇ ਪੁਲਿਸ ਦੇ ਹੱਥ

ਗ੍ਰਨੇਡ ਹਮਲਾ: ਪੁਲਸ ਨੇ ਦਸਿਆ ਇਸ ਤਰ੍ਹਾਂ ਰਚੀ ਗਈ ਸੀ ਸਾਜ਼ਿਸ਼ ਅਤੇ ਮੁਲਜ਼ਮ ਇੰਜ ਲੱਗੇ ਪੁਲਿਸ ਦੇ ਹੱਥ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਪਿੰਡ ਅਦਲੀਵਾਲ ਵਿਖੇ ਨਿਰੰਕਾਰੀ ਸਤਿਸੰਗ ,,,, ਭਵਨ ‘ਤੇ ਹੋਏ ਗ੍ਰਨੇਡ ਹਮਲੇ ਦੇ 72 ਘੰਟਿਆਂ ਤੋਂ ਘੱਟ ਸਮੇਂ ਵਿਚ ਦੋ ਮੁਲਜ਼ਮਾਂ ਵਿਚੋਂ ਇਕ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਅਤੇ ਇਸ ਹਮਲੇ ਦੀ ਤਾਰ ਪਾਕਿਸਤਾਨ ਦੀ ਆਈ.ਐਸ.ਆਈ. ਨਾਲ ਜੁੜੇ ਹੋਣ ਦਾ ਪ੍ਰਗਟਾਵਾ ਕੀਤਾ ਹੈ।

ਬਿਕਰਮਜੀਤ ਸਿੰਘ ਉਰਫ ਬਿਕਰਮ (26 ਸਾਲ) ਪੁੱਤਰ ਸੁਖਵਿੰਦਰ ਸਿੰਘ ਵਾਸੀ ਧਾਰੀਵਾਲ (ਥਾਣਾ ਰਾਜਾਸਾਂਸੀ) ਨੂੰ ਅੱਜ ਸਵੇਰੇ ਪਿੰਡ ਲੋਹਾਰਕਾ ਨੇੜਿਓਂ ਗ੍ਰਿਫਤਾਰ ਕੀਤਾ ਗਿਆ।

ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐਲ.ਐਫ.) ਵੱਲੋਂ ਕਾਰਜਸ਼ੀਲ ਬਿਕਰਮ ਵੱਲੋਂ ਦਿੱਤੀ ਮਹੱਤਵਪੂਰਨ ਸੂਚਨਾ ਮੁਤਾਬਕ ਹਮਲਾਵਰਾਂ ਨੂੰ ਇਹ ਗ੍ਰਨੇਡ ਪਾਕਿਸਤਾਨ ‘ਚ ਇਕ ਹੈਪੀ ਨਾਂ ਦੇ ਵਿਅਕਤੀ ਵੱਲੋਂ ਮੁਹੱਈਆ ਕਰਵਾਇਆ ਗਿਆ।

ਹੈਪੀ, ਪਾਕਿਸਤਾਨ ਅਧਾਰਿਤ ਕੈ.ਐਲ.ਐਫ. ਦੇ ਮੁਖੀ ਹਰਮੀਤ ਸਿੰਘ ਹੈਪੀ ਉਰਫ ਪੀਐਚ.ਡੀ. ਹੋਣ ਦਾ ਅੰਦੇਸ਼ਾ ਹੈ ਜੋ ਪਾਕਿਸਤਾਨੀ ਨਿਜ਼ਾਮ ਅਤੇ ਆਈ.ਐਸ.ਆਈ. ਦੀ ਸਰਗਰਮ ਭਾਈਵਾਲੀ ਨਾਲ ਸਾਲ 2016-17 ਵਿੱਚ ਲੁਧਿਆਣਾ ਤੇ ਜਲੰਧਰ ਵਿਚ ਆਰ.ਐਸ.ਐਸ./ਸ਼ਿਵ ਸੈਨਾ/ਡੀ.ਐਸ.ਐਸ. ਲੀਡਰਾਂ ,,,,, ਤੇ ਵਰਕਰਾਂ (ਅਤੇ ਇਕ ਈਸਾਈ ਪਾਦਰੀ) ਦਾ ਮਿੱਥ ਕੇ ਕਤਲ ਕਰਨ ਦੀਆਂ ਸਾਜ਼ਿਸ਼ਾਂ ਦੇ ਮਨਸੂਬੇ ਘੜਨ ਵਾਲਾ ਹੈ।

ਪੁਲਿਸ ਦਾ ਦਾਅਵਾ ਹੈ ਕਿ ਮੁਢਲੀ ਜਾਂਚ ਅਤੇ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਨਾਲ ਬਿਕਰਮ ਦੀ ਗ੍ਰਿਫਤਾਰੀ ਹੋਈ ਹੈ ਜਿਸ ਨੇ ਆਪਣੇ ਸਾਥੀ ਦੀ ਪਛਾਣ ਅਵਤਾਰ ਸਿੰਘ ਖਾਲਸਾ (32 ਸਾਲ) ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਚੱਕ ਮਿਸ਼ਰੀ ਖਾਨ, ਲੋਪੋਕੇ (ਅਜਨਾਲਾ), ਅੰਮ੍ਰਿਤਸਰ ਵਜੋਂ ਕੀਤੀ ਹੈ।

ਇਸ ਦੀ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਡੀ.ਜੀ.ਪੀ ਸੁਰੇਸ਼ ,,,,,, ਅਰੋੜਾ ਨੇ ਕਿਹਾ ਕਿ ਆਪਣੀ ਗ੍ਰਿਫਤਾਰੀ ਸਮੇਂ ਬਿਕਰਮ ਇਕ ਮੋਟਰਬਾਈਕ (ਟੀ.ਵੀ.ਐਸ-ਪੀ.ਬੀ-18 ਐਮ 7032) ਚਲਾ ਰਿਹਾ ਸੀ। ਹਮਲੇ ਸਮੇਂ ਬਿਕਰਮ ਵੱਲੋਂ ਵਰਤਿਆ ਗਿਆ ਕਾਲਾ ਬਜਾਜ ਪਲਸਰ ਮੋਟਰਸਾਈਕਲ (ਪੀ.ਬੀ.02-ਬੀ.ਐਫ 9488) ਵੀ ਬਰਾਮਦ ਕਰ ਲਿਆ ਗਿਆ ਹੈ।

ਬਿਕਰਮ ਜੀਤ ਸਿੰਘ ਨੇ ਦੱਸਿਆ ਹੈ ਕਿ ਅਵਤਾਰ ਸਿੰਘ ਨੇ ਉਸ ਨੂੰ 3 ਨਵੰਬਰ ਨੂੰ ਦੇਰ ਰਾਤ ਫੋਨ ਕੀਤਾ ਅਤੇ ਅਗਲੀ ਸਵੇਰ ਇਕ ਕਾਰਜ ਲਈ ਤਿਆਰ ਰਹਿਣ ਲਈ ਆਖਿਆ। ਉਸ ਦਿਨ ਸਵੇਰੇ 4.30 ਵਜੇ ਅਵਤਾਰ, ਬਿਕਰਮ ਦੇ ਘਰ ਪਹੁੰਚ ਗਿਆ ਅਤੇ ਦੋਵੇਂ ਬਿਕਰਮ ਦੇ ਬਜਾਜ ਪਲਸਰ ਮੋਟਰਸਾਈਕਲ ‘ਤੇ ਬੈਠ ਕੇ ਮਜੀਠਾ-ਹਰੀਆਂ ਲਿੰਕ ਸੜਕ ‘ਤੇ ਇਕ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਇਕ ਬਗੀਚੇ ਵਿੱਚ ਹੈਂਡ ਗ੍ਰਨੇਡ ਪ੍ਰਾਪਤ ਕੀਤਾ। ਉਨ੍ਹਾਂ ਨੇ ਐਚ.ਈ.84 ਹੈਂਡ ਗ੍ਰਨੇਡ ਪ੍ਰਾਪਤ ਕੀਤਾ ਜੋ ਇਕ ਟਾਲੀ ਦੇ ਦਰਖਤ ਹੇਠ ਅੱਧਾ ਫੁੱਟ ਡੂੰਘਾ ਦੱਬਿਆ ਹੋਇਆ ਸੀ।

ਬਿਕਰਮ ਵੱਲੋਂ ਪੁਛੇ ਗਏ ਮੁੱਢਲੇ ਸਵਾਲਾਂ ਦੇ ਅਨੁਸਾਰ 13 ਨਵੰਬਰ ਦੀ ਸਵੇਰ ਨੂੰ ਉਨ੍ਹਾਂ ਨੇ ਨਿਰੰਕਾਰੀ ਸਤਸੰਗ ਭਵਨ ਦੀ ਰੇਕੀ ਕੀਤੀ, ਉਸ ਸਮੇਂ ਉਥੇ ਕੋਈ ਵੀ ਮੌਜੂਦ ਨਹੀਂ ਸੀ। ਰੇਕੀ ਦੌਰਾਨ ਦੋਵਾਂ ਸਾਜਿਸ਼ਕਾਰੀਆਂ ਨੇ ਵਿਸ਼ੇਸ਼ ਤੌਰ ‘ਤੇ ਸੀ.ਸੀ.ਟੀ.ਵੀ ਦੇ ਕੈਮਰੇ ਦੀ ਸਥਿਤੀ, ਭਵਨ ਦਾ ਲੇਆਊਟ ਪਲਾਨ ਅਤੇ ਸਤਿਸੰਗ ਭਵਨ ਦੀ ਇਮਾਰਤ ਦੀ ਚਾਰ ਦਿਵਾਰੀ ‘ਤੇ ਲੱਗੇ ਮੁੱਖ ਗੇਟ ਤੋਂ ਇਸ ਦੀ ਦੂਰੀ ਨੂੰ ਪਰਖਿਆ।

ਬਿਕਰਮ ਜੀਤ ਸਿੰਘ ਨੇ ਅੱਗੇ ਦੱਸਿਆ ਕਿ 16 ਨਵੰਬਰ ਨੂੰ ਕੀਤੇ ਗਏ ਫੈਸਲੇ ਦੇ ਅਨੁਸਾਰ ਬਿਕਰਮ ਪਿੰਡ ਚੱਕ ਮਿਸ਼ਰੀਖਾਨ ਵਿਖੇ ਅਵਤਾਰ ਸਿੰਘ ਦੇ ਘਰ ਕਾਲੇ ਬਜਾਜ ਪਲਸਰ ਮੋਟਰਸਾਈਕਲ ‘ਤੇ ਸਵੇਰੇ ਤਕਰੀਬਨ 9 ਵਜੇ ਪਹੁੰਚਿਆ ਜਿੱਥੇ ਉਨ੍ਹਾਂ ਨੇ ਮੋਟਰਸਾਈਕਲ ਦੀ ਨੰਬਰ ਪਲੇਟ ਉਤਾਰ ਦਿੱਤੀ। ਉਹ ਤਕਰੀਬਨ ਸਵੇਰੇ 9.30 ਵਜੇ ਪਿੰਡ ਅਦਲੀਵਾਲ ਵੱਲ ਤੁਰੇ ਅਤੇ ਪਿੰਡ ਮਾਨਾਵਾਲਾ ਦੇ ਨੇੜੇ ਜਾ ਕੇ ਆਪਣੇ ਮੂੰਹ ਢਕ ਲਏ। ਉਨ੍ਹਾਂ ਨੇ ਸਤਿਸੰਗ ਭਵਨ ਵਿਖੇ ਲੋਕਾਂ ਦੇ ਪਹੁੰਚਣ ਦਾ ਇੰਤਜ਼ਾਰ ਕੀਤਾ। ਉਸ ਸਮੇਂ ਉਨ੍ਹਾਂ ਦੋਵਾਂ ਕੋਲ ਪਿਸਤੌਲ ਸਨ।

ਬਿਕਰਮ ਨੇ ਅੱਗੇ ਖੁਲਾਸਾ ਕੀਤਾ ਹੈ ਕਿ ਅਵਤਾਰ ਸੰਗਤ ਦੇ ਨਾਲ ਖੁੱਲ੍ਹੇ ਗੇਟ ਰਾਹੀਂ ਸਤਿਸੰਗ ਭਵਨ ਦੇ ਕੰਪਲੈਕਸ ਅੰਦਰ ਸਫਲਤਾਪੂਰਨ ਵੜ ਗਿਆ ਅਤੇ ਉਹ ਖੁਦ ਸਤਿਸੰਗ ਭਵਨ ਕੰਪਲੈਕਸ ਦੇ ਦੋ ਗੇਟ-ਪੋਸਟਾਂ ‘ਤੇ ਤਾਇਨਾਤ ਦੋ ਸੇਵਾਦਾਰਾਂ ਤੇ ਪਿਸਤੌਲ ਦੀ ਨੋਕ ‘ਤੇ ਕਾਬੂ ਕਰਨ ਵਿੱਚ ਸਫਲ ਹੋਇਆ। ਗ੍ਰਨੇਡ ਸੁਟੱਣ ਤੋਂ ਬਾਅਦ ਦੋਵੇਂ ਬਿਕਰਮ ਦੀ ਮੋਟਰਬਾਈਕ ‘ਤੇ ਫਰਾਰ ਹੋ ਗਏ ਅਤੇ ਅਵਤਾਰ ਸਿੰਘ ਦੇ ਪਿੰਡ ਦੁਪਹਿਰ ਤਕਰੀਬਨ 12 ਵਜੇ ਪਹੁੰਚੇ ਜਿੱਥੇ ਅਵਤਾਰ ਨੇ ਬਿਕਰਮ ਤੋਂ ਪਿਸਤੌਲ ਵਾਪਸ ਲੈ ਲਿਆ।

ਅੰਮ੍ਰਿਤਸਰ ਗ੍ਰਨੇਡ ਹਮਲਾ:
ਆਪਣੇ ਕੱਪੜੇ ਅਤੇ ਦਿੱਖ ਬਦਲਣ ਤੋਂ ਬਾਅਦ ਬਿਕਰਮ ਆਪਣੇ ਪਿੰਡ ਕਾਲੇ ਬਜਾਜ ਪਲਸਰ ਮੋਟਰਸਾਈਕਲ ‘ਤੇ ਵਾਪਿਸ ਆ ਗਿਆ। ਪਤਾ ਲਗਾ ਹੈ ਕਿ ਐਚ.ਈ. 84 ਹੈਂਡ ਗ੍ਰਨੇਡ ਆਸਟਰੀਆ ਦੀ ਅਰਜੇਸ ਵੱਲੋਂ ਬਣਾਇਆ ਜਾਂਦਾ ਹੈ। ਇਸ ਦਾ ਉਤਪਾਦਨ ਪਾਕਿਸਤਾਨ ਦੀ ਆਰਡੀਨੈਂਸ ਫੈਕਟਰੀ (ਪੀ.ਓ.ਐਫ) ਵਿਖੇ 84-ਪੀ-2 ਏ.ਵਨ ਵਜੋਂ ਕੀਤਾ ਜਾਂਦਾ ਹੈ। ਅਜਿਹੇ ਗ੍ਰਨੇਡ ਆਮ ਤੌਰ ‘ਤੇ ਹੀ ਪਾਕਿਸਤਾਨ, ਅਫਗਾਨਿਸਤਾਨ ਅਤੇ ਆਸਟਰੀਆ ਦੀਆਂ ਫੌਜਾਂ ਵੱਲੋਂ ਵਰਤੇ ਜਾਂਦੇ ਹਨ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!