Breaking News
Home / ਤਾਜਾ ਜਾਣਕਾਰੀ / ਗੰਦੀ ਕਰਤੂਤ ਕੀਤੀ ਇਟਲੀ ਵਿਆਹ ਤੇ ਦੀਪੀਕਾ ਅਤੇ ਰਣਵੀਰ ਨੇ ਦੇਖੋ ਵੀਡੀਓ

ਗੰਦੀ ਕਰਤੂਤ ਕੀਤੀ ਇਟਲੀ ਵਿਆਹ ਤੇ ਦੀਪੀਕਾ ਅਤੇ ਰਣਵੀਰ ਨੇ ਦੇਖੋ ਵੀਡੀਓ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਇਟਲੀ ’ਚ 15 ਨਵੰਬਰ ਨੂੰ ਦੀਪਿਕਾ ਅਤੇ ਰਣਵੀਰ ਦੇ ਵਿਆਹ ਸਮਾਗਮ ਮੌਕੇ ਗੁਰ ਮਰਿਆਦਾ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿਆਹ ਸਮਾਗਮ ਮੌਕੇ ਇਸ ਜੋੜੀ ਨੇ ਸਿੱਖ ਧਰਮ ਦੀ ਗੁਰਮਰਿਆਦਾ ਅਨੁਸਾਰ ਆਨੰਦ ਕਾਰਜ ਕਰਵਾਉਣ ਲਈ ਗੁਰਦੁਆਰਾ ਸਾਹਿਬ ਜਾਣ ਦੀ ਬਜਾਏ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ,,,,, ਹੀ ਉਸ ਥਾਂ ਹੋਟਲ ਵਿਖੇ ਲੈ ਆਂਦਾ, ਜਿੱਥੇ ਕਿ ਵਿਆਹ ਦੇ ਸਮਾਗਮ ਚੱਲ ਰਹੇ ਸਨ। ਇਸ ਘਟਨਾ ਦਾ ਇੰਡੀਅਨ ਸਿੱਖ ਕਮਿਊਨਿਟੀ ਇਟਲੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਤੇ ਹੋਰ ਸਿੱਖ ਸੰਗਤ ਨੇ ਵਿਰੋਧ ਕੀਤਾ ਹੈ।

ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖਤ ਦੇ ਹੁਕਮਾਂ ਅਨੁਸਾਰ ਹੋਟਲਾਂ ਜਾਂ ਪੈਲੇਸਾ ਵਿਚ ਵਿਆਹ ਸਮਾਗਮਾ ਮੌਕੇ ਸ੍ਰੀ ਗੁਰੂ ਗਰੰਥ ਦੀ ਬੀੜ ਲਿਜਾਣ ਦੀ ਮਨਾਹੀ ਹੈ। ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਸਬੰਧੀ ਖਾਸ ਹਦਾਇਤਾਂ ਤੇ ਹੁਕਮਨਾਮਾ ਵੀ ਜਾਰੀ ਕੀਤਾ ਸੀ ਪਰ ਇਸ ਹੁਕਮ ਦੇ ਬਾਵਜੂਦ ਪਤਾ ,,,,, ਨਹੀਂ ਕਿਉਂ ਇਟਲੀ ਦੇ ਇਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਗੁਰੂ ਸਾਹਿਬ ਨੂੰ ਉਸ ਹੋਟਲ ਵਿਖੇ ਆਪ ਹੀ ਲੈ ਗਈ ? ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਦੇਸ਼ੀ ਮਾਮਲਿਆਂ ‘ਚ ਕੋਈ ਦਖਲਅੰਦਾਜੀ ਹੈ ਜਾਂ ਨਹੀਂ ?

ਕੀ ਇਟਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਬਾਰੇ ਜਾਣਕਾਰੀ ਸੀ ਜਾਂ ਨਹੀਂ ? ਜੇਕਰ ਉਨ੍ਹਾਂ ਨੂੰ ਜਾਣਕਾਰੀ ਤਾਂ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਕਮਾਂ ਉਲੰਘਣਾ ਕਿਉਂ ਕੀਤੀ । ਕਿਉਂਕਿ ਇਸ ਮਾਮਲੇ ‘ਚ ਜਿਨਾਂ ਦੋਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਣ ਵਾਲਿਆਂ ਦਾ ਹੈ, ਉਸ ਤੋਂ ਵੀ ਵਧੇਰੇ ਦੋਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਥੇ ਭੇਜਣ ਵਾਲਿਆਂ ਦਾ ਵੀ ਹੈ।

ਇਟਲੀ ਦੇ ਜਿੰਮੇਵਾਰ ਸਿੱਖ ਆਗੂਆਂ ’ਤੇ ਹੋਵੇ ਕਾਰਵਾਈ : ਕੰਗ
ਇੰਡੀਅਨ ਸਿੱਖ ਕਮਿਊਨਿਟੀ ਇਟਲੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਨੇ ਕਿਹਾ ਕਿ ਉਹਨਾਂ ਨੂੰ ਇਸ ਨਾਟਕੀ ਢੰਗ ਨਾਲ ਹੋਏ ਇਸ ਵਿਆਹ ਦੀ ਸਮਝ ਨਹੀਂ ਲੱਗੀ। 14 ਨਵੰਬਰ ਨੂੰ ਉਸ ਨੇ ਵਿਆਹ ਹਿੰਦੂ ਰੀਤੀਰਿਵਾਜ ਨਾਲ ਕਰਵਾਇਆ ਤੇ 15 ਨਵੰਬਰ ਨੂੰ ਫਿਰ ਸਿੱਖ ਰੀਤੀ ਰਿਵਾਜ ਨਾਲ ਕੀਤਾ। ਇਸ ਵਿਆਹ ਵਿੱਚ ,,,,, ਇਟਲੀ ਦੇ ਇੱਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਆਪ ਗੁਰੂ ਸਾਹਿਬ ਨੂੰ ਹੋਟਲ ਵਿੱਚ ਲੈ ਕੇ ਗਈ। ਉਨ੍ਹਾਂ ਕਿਹਾ ਕਿ ਜੇਕਰ ਰਣਵੀਰ ਸਿੰਘ ਅਤੇ ਦੀਪਿਕਾ ਦੀ ਸਿੱਖ ਧਰਮ ਵਿੱਚ ਸ਼ਰਧਾ ਸੀ ਤੇ ਉਹ ਗੁਰੂ ਸਾਹਿਬ ਨੂੰ ਪਿਆਰ ਕਰਦੇ ਸਨ ਤਾਂ ਆਪ ਕਿਉਂ ਨਹੀਂ ਗੁਰਦੁਆਰਾ ਸਾਹਿਬ ਆਏ।
ਉਨ੍ਹਾਂ ਮੰਗ ਕੀਤੀ ਕਿ ਇਟਲੀ ਦੇ ਜਿੰਮੇਵਾਰ ਸਿੱਖ ਆਗੂ ਜਿਹੜੇ ਗੁਰੂ ਸਾਹਿਬ ਨੂੰ ਆਪ ਹੀ ਉੱਥੇ ਹੋਟਲ ਵਿੱਚ ਲੈ ਕੇ ਗਏ ਉਨ੍ਹਾਂ ਉਪੱਰ ਇਟਲੀ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਧਰਮ ਸਤਿਕਾਰ ਕਮੇਟੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਕਾਰਵਾਈ ਕਰੇ ਤਾਂ ਜੋ ਭੱਵਿਖ ਅਜਿਹੀ ਨਾ ਕੁਤਾਹੀ ਨਾ ਹੋਵੇ ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!