ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਅੱਜ ਸਥਾਨਕ ਕਸਬੇ ਦੇ ਬੱਸ ਅੱਡੇ ‘ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਬੱਸਾਂ ਦੇ ਸਮੇਂ ਨੂੰ ਲੈ ਕੇ ਇਕ ਪਾਰਟੀ ਵਲੋਂ ਦੂਜੀ ਬੱਸ ਦੇ ਕਰਿੰਦਿਆ ਉੱਪਰ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ । ਇਸ ਮੌਕੇ ਪ੍ਰਤੱਖ ਦਰਸ਼ੀਆਂ ਅਨੁਸਾਰ ਹਮਲਵਾਰਾਂ ਨੇ ਗੋਲੀਆਂ ਚਲ ਕੇ ਬੱਸ ਅੱਡੇ ‘ਤੇ ਦਹਿਸ਼ਤ ਪੈਦਾ ਕਰ ਦਿੱਤੀ । ਇਸ ਘਟਨਾ ਵਿਚ ਇਕ ਵਿਅਕਤੀ ਦੇ ਜਖਮੀਂ ਹੋਣ ਦਾ ਸਮਾਚਾਰ ਮਿਲਿਆ ਹੈ । ਜਦਕਿ ਵੱਡਾ ਜਾਨੀ ਨੁਕਸਾਨ ਹੋਣ ਤੋਂ ਬੱਚ ਗਿਆ ਹੈ । ਇਸ ਮਾਮਲੇ ਸਬੰਧੀ ਪੁਲਸ ਥਾਣਾ ਗੋਇੰਦਵਾਲ ਸਾਹਿਬ ਵਿਖੇ ਸ਼ਿਕਾਇਤ ਕਰਤਾ ਅਵਤਾਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਗੋਇੰਦਵਾਲ ਸਾਹਿਬ ਨੇ ਦੱਸਿਆ ਕਿ ਅਸੀਂ ਬੱਸ ਅੱਡੇ ਉਪਰ ਖੜੇ ਸੀ । ਲਿਬੜਾ ਬੱਸ ਵਾਲੇ ਜੋ ਕਿ ਸਾਡੇ ਨਾਲ ਝਗੜਾ ਕਰਦੇ ਹਨ ਅੱਜ ਤਕਰੀਬਨ ਦਰਜ਼ਨ ਤੋਂ ਵੱਧ ਨੌਜਵਾਨ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਬੱਸ ਅੱਡੇ ‘ਚ ਵੱਖ-ਵੱਖ ਗੱਡੀਆਂ ਰਾਂਹੀ ਦਾਖਲ ਹੋਏ । ਹਮਲਾਵਰਾਂ ਨੇ ਸਾਡੇ ਉਪਰ ਗੋਲੀਆਂ ਚਲਾਉਣੀਆਂ ਸੁਰੂ ਕਰ ਦਿੱਤੀਆਂ ਅਤੇ ਅਸੀਂ ਮੌਕੇ ਤੋਂ ਭੱਜਣ ਦੀ ਕੋਸ਼ਿਸ ਕਰਨ ਲੱਗੇ ਤਾਂ ਇਕ ਹਮਲਾਵਰਾਂ ਨੇ ਮੇਰੇ ਉੱਪਰ ਕਿਰਪਾਨ ਨਾਲ ਹਮਲਾ ਕਰ ਦਿੱਤਾ । ਜਿਸ ਕਾਰਨ ਮੇਰੇ ਹੱਥ ‘ਤੇ ਸੱਟ ਲੱਗ ਗਈ ।
ਇਸ ਘਟਨਾ ਦੌਰਾਨ ਹਮਲਾਵਰ ਕਾਫੀ ਸਮਾਂ ਬੱਸ ਅੱਡੇ ਉੱਪਰ ਘੁੰਮਦੇ ਰਹੇ । ਇਸੇ ਸਮੇਂ ਦੌਰਾਨ ਪੁਲਸ ਪਾਰਟੀ ਵੀ ਮੌਕੇ ‘ਤੇ ਪੁੱਜ ਗਈ ਪਰ ਹਮਲਾਵਰ ਸਾਹਮਣੇ ਪੁਲਸ ਬੇਬੱਸ ਨਜ਼ਰ ਆਈ । ਜਿਸ ਤੋਂ ਬਾਅਦ ਹਮਲਾਵਰ ਘਟਨਾ ਸਥਾਨ ਤੋਂ ਫਰਾਰ ਹੋ ਗਏ । ਇਸ ਘਟਨਾ ਨੇ ਇਲਾਕੇ ਵਿਚ ਦੁਬਾਰਾ ਦਹਿਸ਼ਤ ਪੈਦਾ ਕਰ ਦਿੱਤੀ ਹੈ । ਕਿਉਂਕਿ ਤਿੰਨ ਮਹੀਨੇ ਪਹਿਲਾਂ ਗੋਇੰਦਵਾਲ ਸਾਹਿਬ ਦੇ ਬਜ਼ਾਰ ਵਿਚ ਵਾਪਰੇ ਗੋਲੀ ਕਾਂਡ ਚਾਰ ਵਿਅਕਤੀਆਂ ਮਾਰੇ ਜਾ ਚੁੱਕੇ ਹਨ । ਜਿਸ ਕਰਕੇ ਸਥਾਨਕ ਵਾਸੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ । ਇਸ ਘਟਨਾਕ੍ਰਮ ਬਾਰੇ ਜਦੋਂ ਪੁਲਸ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਹ ਸਵਾਲਾਂ ਤੋਂ ਟਾਲਾ ਵੱਟਦੇ ਨਜ਼ਰ ਆਏ ।
Check Also
ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,
ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …