Breaking News
Home / ਵਾਇਰਲ ਵੀਡੀਓ / ਜਦੋਂ ਪਾਕਿਸਤਾਨੀ ਗਾਇਕਾ ਰੇਸ਼ਮਾ Russia ਵਿਚ ਰਾਹ ਭੁੱਲ ਗਈ-ਫਿਰ ਦਿਸੇ ਇੱਕ ਸਰਦਾਰ ਜੀ ..

ਜਦੋਂ ਪਾਕਿਸਤਾਨੀ ਗਾਇਕਾ ਰੇਸ਼ਮਾ Russia ਵਿਚ ਰਾਹ ਭੁੱਲ ਗਈ-ਫਿਰ ਦਿਸੇ ਇੱਕ ਸਰਦਾਰ ਜੀ ..

ਸਿੱਖ ਸਰਦਾਰਾਂ ਦੇ ਕਿਰਦਾਰ ਤੋਂ ਸੁਣਿਆ ਵਾਕਿਫ ਹੈ। ਗੁਰੂ ਕਲਗੀਧਰ ਪਾਤਸ਼ਾਹ ਦਾ ਸਾਜਿਆ ਖਾਲਸਾ ਦੁਨੀਆ ਵਿਚ ਵੱਖਰਾ ਮੁਕਾਮ ਰੱਖਦਾ ਹੈ। ਇਸ ਬਾਰੇ ਪਾਕਿਸਤਾਨੀ ਗਾਇਕਾ ਰੇਸ਼ਮਾ ਨੇ ਰੂਸ ਦਾ ਆਪਣਾ ਇੱਕ ਵਾਕਿਆ ਯਾਦ ਕਰਦਿਆਂ ਗੱਲ ਦਸੀ ਕਿ ਜਦੋਂ ਉਹ ਰਾਹ ਭੁੱਲ ਗਈ ਤਾਂ ਇੱਕ ਸਰਦਾਰ ਜੀ ਦਿਸੇ,,,,, । ਅੱਗੇ ਕੀ ਹੋਇਆ ਖੁਦ ਰੇਸ਼ਮਾ ਦੇ ਮੂੰਹੋਂ ਸੁਣੋ।

ਸਰਦਾਰ : ਫ਼ਾਰਸੀ ਵਿਚ ਸ਼ਬਦ ਸਰ ( ਸਿਰ ) ਅਤੇ ਦਾਰ ( ਦਾਸ਼ਤਨ ਕਿਰਿਆ ਤੋਂ ਲਿਆ ਗਿਆ ਪਕੜਨਾ ਅਰਥ ਦੇਣ ਵਾਲਾ ਪਿਛੇਤਰ ) ਦਾ ਅਰਥ ਹੈ ਮੁਖੀ ਹੋਣਾ । ਇਹ ਇਕ ਸਨਮਾਨ ਸੂਚਕ ਸ਼ਬਦ ਹੈ ਜਿਸ ਦਾ ਭਾਵ ਹੈ ਕਿ ਇਕ ਅਫ਼ਸਰ ਜਿਵੇਂ ਜਨਰਲ ਜਾਂ ਕਬੀਲੇ ਜਾਂ ਕਿਸੇ ਸੰਸਥਾ ਦਾ ਮੁਖੀ । ਸਿੱਖਾਂ ਵਿਚ ਗੁਰੂਆਂ ਦੇ ਸਮੇਂ  ਚ ਅਤੇ ਇਹਨਾਂ ਤੋਂ ਅੱਧੀ ,,,,,, ਸਦੀ ਬਾਅਦ ਤਕ ਉੱਚੇ ਅਹੁਦੇ ਨੂੰ ਦੱਸਣ ਲਈ ਭਾਈ ਜਾਂ ਕਦੇ ਕਦੇ ਬਾਬਾ ਤੋਂ ਇਲਾਵਾ ਹੋਰ ਕੋਈ ਸ਼ਬਦ ਵਰਤੋਂ ਵਿਚ ਨਹੀਂ ਸੀ । ਇਹ ਵੱਡੀ ਉਮਰ ਜਾਂ ਗੁਰੂਆਂ ਨਾਲ ਸੰਬੰਧਿਤ ਵਿਅਕਤੀਆਂ ਲਈ ਸਤਿਕਾਰ ਦੇ ਸੂਚਕ ਸਨ ।

ਪਿੱਛੋਂ ਅਹਮਦ ਸ਼ਾਹ ਦੁੱਰਾਨੀ ਅਧੀਨ ਅਫ਼ਗਾਨ ਹਮਲਾਵਰਾਂ ਵਿਰੁੱਧ ਲੜ ਰਹੇ ਸਿੱਖ ਜਥਿਆਂ ਦੇ ਮੁਖੀਆਂ ਲਈ ‘ ਸਰਦਾਰ` ਸ਼ਬਦ ਅਪਣਾ ਲਿਆ ਗਿਆ ਅਤੇ ਸਿੱਖ ਇਸ ਦੀ ਵਰਤੋਂ ਕਰਨ ਲੱਗ ਪਏ । ਮਿਸਲ ਸਮੇਂ ਵਿਚ ਸਿੱਖਾਂ ਦੀ ਲੜਾਕੂ ਫ਼ੌਜ ਦਾ ਵਿਸਤਾਰ ਹੋ ਜਾਣ ਨਾਲ ਸਿੱਖ ਸਰਦਾਰਾਂ ਦੀ ਗਿਣਤੀ ਵੀ ਬਹੁਤ ਵੱਧ ਗਈ ਸੀ । ,,,,,, ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦੇ ਵਾਰਸਾਂ ਦੇ ਰਾਜ ਸਮੇਂ ਸਾਰੇ ਅੰਮ੍ਰਿਤਧਾਰੀ ਸਿੱਖਾਂ ਅਤੇ ਆਮ ਸਿੱਖਾਂ ਲਈ ਜਿਨ੍ਹਾਂ ਦੇ ਨਾਂ ਪਿੱਛੇ ਸਿੰਘ ਲਗਦਾ ਸੀ ‘ ਸਰਦਾਰ` ਵਰਤਿਆ ਜਾਣ ਲੱਗਾ ਭਾਵੇਂ ਕਿ ਸਰਕਾਰੀ ਤੌਰ ਤੇ ਇਹ ਪਦਵੀ ਕਾਫ਼ੀ ਸ਼ੁਹਰਤ ਵਾਲੀ ਸੀ ਜਿਹੜੀ ਜਨਰਲ ਨੂੰ ਦਿੱਤੀ ਜਾਂਦੀ ਸੀ । ਬ੍ਰਿਟਿਸ਼ ਸਰਕਾਰ ਨੇ ਵੀ ਚੋਣਵੇਂ ਢੰਗ ਨਾਲ ਇਸ ਸ਼ਬਦ ਦੀ ਵਰਤੋਂ ਕੀਤੀ ।

ਸਰਦਾਰ ਸਾਹਿਬ ਅਤੇ ਸਰਦਾਰ ਬਹਾਦਰ ਦੇ ਖਿਤਾਬ ਦਿੱਤੇ ਗਏ ਪਰ ਇਹ ਕੇਵਲ ਸਿੱਖਾਂ ਨੂੰ ਹੀ ਨਹੀਂ ਦਿੱਤੇ ਜਾਂਦੇ ਸਨ । ਸਿੱਖ ਰਿਆਸਤਾਂ ਜਿਵੇਂ ਪਟਿਆਲਾ , ਨਾਭਾ , ਜੀਂਦ , ਕਪੂਰਥਲਾ , ਫਰੀਦਕੋਟ ਅਤੇ ਕਲਸੀਆ ਵਿਚ ਵੀ ‘ ਸਰਦਾਰ` ਬਿਨਾ ਕਿਸੇ ਧਾਰਮਿਕ ਪੱਖਪਾਤ ਦੇ ਇਕ ਸਰਕਾਰੀ ਅਹੁਦੇ ਦੇ ਤੌਰ ਤੇ ਦਿੱਤਾ ਜਾਂਦਾ ਸੀ । ,,,,,, ਫ਼ੌਜ ਵਿਚ ਇਹ ਬ੍ਰਿਟਿਸ਼ ਅਤੇ ਅਜ਼ਾਦ ਭਾਰਤ ਵਿਚ ਜੂਨੀਅਰ ਕਮੀਸ਼ੰਡ ਅਫ਼ਸਰਾਂ ਜੋ ਅਜ਼ਾਦੀ ਤੋਂ ਪਹਿਲਾਂ ਵਾਈਸਰਾਇ ਦੇ ਕਮੀਸ਼ੰਡ ਅਫਸਰ ਸਨ ( ਵੀ.ਸ.ਓ. ) ਨੂੰ ਸਰਦਾਰ ਸਾਹਿਬਾਨ ਕਿਹਾ ਜਾਂਦਾ ਸੀ । ਆਮ ਕਰਕੇ ਹਰ ਸਿੱਖ ਜਿਸ ਦੇ ਪੱਗ ਬੰਨੀ ਹੋਵੇ ਅਤੇ ਕੇਸ ਰੱਖੇ ਹੋਣ ਨੂੰ ਸਰਦਾਰ ਜੀ ਕਰਕੇ ਬੁਲਾਇਆ ਜਾਂਦਾ ਹੈ ਅਤੇ ਸਿੱਖ ਨਾਵਾਂ ਦੇ ਪਹਿਲਾਂ ਰਿਵਾਜਨ ਹੀ ਮਿਸਟਰ ਦੀ ਥਾਂ ਤੇ ਸਰਦਾਰ ਅਤੇ ਮਿਸਿਜ਼ ਦੀ ਥਾਂ ਤੇ ਸਰਦਾਰਨੀ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ।


ਗੁਰੂ-ਕਾਲ ਤਕ ‘ ਸਿੱਖ ’ ਲਈ ‘ ਭਾਈ ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਗੁਰੂ-ਸੰਤਾਨ ਜਾਂ ਮਹਾਤਮਾ ਪੁਰਸ਼ਾਂ ਲਈ ‘ ਬਾਬਾ ’ ਸ਼ਬਦ ਵਰਤਿਆ ਜਾਂਦਾ ਸੀ । ਅਹਿਮਦ ਸ਼ਾਹ ਦੁਰਾਨੀ ਦੇ ਹਮਲਿਆਂ ਵੇਲੇ ਸਿੱਖ ਮਿਸਲਾਂ ਦੇ ਸੈਨਿਕ ਦਲ ਅਤੇ ਉਨ੍ਹਾਂ ਦੇ ਜੱਥੇਦਾਰ ਅਫ਼ਗ਼ਾਨਾਂ ਦੇ ਬਾਰ ਬਾਰ ਸਾਮਰਿਕ ਸੰਪਰਕ ਵਿਚ ਆਏ । ,,,,,, ਉਨ੍ਹਾਂ ਵਿਚ ਨਾਇਕਾਂ ਲਈ ਪ੍ਰਚਲਿਤ ‘ ਸਰਦਾਰ’ ਸ਼ਬਦ ਨੇ ਸਿੱਖ ਸੈਨਿਕਾਂ ਨੂੰ ਪ੍ਰਭਾਵਿਤ ਕੀਤਾ । ਫਲਸਰੂਪ ਧਾਰਮਿਕ ਜੱਥਿਆਂ ਦੇ ਨਾਇਕਾਂ ਨੂੰ ਜੱਥੇਦਾਰ ਅਤੇ ਮਿਸਲਾਂ ਦੇ ਫ਼ੌਜੀ ਨਾਇਕਾਂ ਨੂੰ ਮਿਸਲਦਾਰ ਜਾਂ ਸਰਦਾਰ ਕਿਹਾ ਜਾਣ ਲਗਿਆ ।


ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿਚ ਹਰ ਕੇਸ-ਧਾਰੀ ਸਿੱਖ ਜਾਂ ਸਿੰਘ ਲਈ ‘ ਸਰਦਾਰ’ ਸ਼ਬਦ ਦੀ ਵਰਤੋਂ ਸ਼ੁਰੂ ਹੋ ਗਈ । ਪੂਰਬੀ ਪੰਜਾਬ ਦੀਆਂ ਸਿੱਖ ਰਿਆਸਤਾਂ ਨੇ ਆਪਣੇ ਅਧਿਕਾਰੀਆਂ ਦੇ ਨਾਂਵਾਂ ਨਾਲ ਭਾਵੇਂ ਉਹ ਕਿਸੇ ਧਰਮ ਦੇ ਹੋਣ , ‘ ਸਰਦਾਰ’ ਸ਼ਬਦ ਵਰਤਣਾ ਸ਼ੁਰੂ ਕਰ ਦਿੱਤਾ । ਅੰਗ੍ਰੇਜ਼ ਸਰਕਾਰ ਇਸ ਸ਼ਬਦ ਦੀ ਵਰਤੋਂ ,,,,,, ਖ਼ਿਤਾਬਾਂ ਵਿਚ ਵੀ ਕਰਨ ਲਗ ਗਈ । ਵਰਤਮਾਨ ਕਾਲ ਵਿਚ ਹਰ ਕੇਸਧਾਰੀ ਸਿੱਖ ਦੇ ਨਾਂ ਨਾਲ ਜਾਂ ਮੁਖ਼ਾਤਬ ਹੋਣ ਵੇਲੇ ‘ ਸਰਦਾਰ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਤਰ੍ਹਾਂ ਹੁਣ ਇਹ ਸ਼ਬਦ ਕੇਸਧਾਰੀ ਸਿੱਖ ਦਾ ਵਾਚਕ ਬਣ ਗਿਆ ਹੈ ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਨੌਜਵਾਨ ਕਿਸਾਨ ਨੇ ਦੇਖੋ ਕਿਵੇਂ ਪੂਰਾ ਪਿੰਡ ਸੜਨੋਂ ਬਚਾਇਆ (ਵੀਡੀਓ )

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ …

error: Content is protected !!