Breaking News
Home / ਤਾਜਾ ਜਾਣਕਾਰੀ / ਜਲੰਧਰ ‘ਚੋਂ ਫੜੇ ਗਏ ਅੱਤਵਾਦੀ ਜਾਹਿਦ ਨੇ ਕਰਤਾ ਵੱਡਾ ਖੁਲਾਸਾ

ਜਲੰਧਰ ‘ਚੋਂ ਫੜੇ ਗਏ ਅੱਤਵਾਦੀ ਜਾਹਿਦ ਨੇ ਕਰਤਾ ਵੱਡਾ ਖੁਲਾਸਾ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵਿਦਿਆਰਥੀਆਂ ਤੋਂ ਅੱਤਵਾਦੀ ਬਣੇ ਕਸ਼ਮੀਰੀ ਨੌਜਵਾਨ ਜਾਹਿਦ ਨੇ ਪੁੱਛਗਿੱਛ ‘ਚ ਖੁਲਾਸਾ ਕੀਤਾ ਕਿ ਅਕਸਰ ਜਦੋਂ ਉਹ ਮੂਸਾ ਨੂੰ ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਨੂੰ ਰਿਸੀਵ ਕਰਨ ਬਾਰੇ ਪੁੱਛਦਾ ਸੀ ਤਾਂ ਜ਼ਾਕਿਰ ਮੂਸਾ ਉਸ ਨੂੰ ਕੁਝ ਵੱਡਾ ਹੋਣ ਦੀ ਗੱਲ ਕਰਦਾ ਸੀ। ਹੁਣ ਉਹ ਜਲੰਧਰ ਦੀ ਗੱਲ ਕਰ ਰਿਹਾ ਸੀ ਜਾਂ ਫਿਰ ਕਿਸੇ ਹੋਰ ਸ਼ਹਿਰ ਜਾਂ ਸੂਬੇ ਬਾਰੇ, ਇਸ ਬਾਰੇ ਜਾਹਿਦ ਨੂੰ ਕੁਝ ਪਤਾ ਨਹੀਂ ਸੀ। ਦਿਨ-ਰਾਤ ਅੱਤਵਾਦੀਆਂ ਤੋਂ ਸਾਰੀ ਅੰਦਰੂਨੀ ਜਾਣਕਾਰੀ ਲੈਣ ਲਈ ਸੀ. ਆਈ. ਏ. ਸਟਾਫ ਵੱਲੋਂ ਪੁੱਛਗਿੱਛ ਜਾਰੀ ਹੈ। ਸ਼ੁੱਕਰਵਾਰ ਨੂੰ ਵੀ ਸਾਰਾ ਦਿਨ ਵੱਖ-ਵੱਖ ਖੁਫੀਆ ਏਜੰਸੀਆਂ ਅੱਤਵਾਦੀ ਯੂਸੁਫ ਰਫੀਕ ਭੱਟ, ਜਾਹਿਦ ਗੁਲਜ਼ਾਰ ਅਤੇ ਮੁਹੰਮਦ ਈਦਰਿਸ਼ ਸ਼ਾਹ ਤੋਂ ਪੁੱਛਗਿੱਛ ਕਰਦੀਆਂ ਰਹੀਆਂ। ਵੀਰਵਾਰ ਦੇਰ ਰਾਤ ਚੰਡੀਗੜ੍ਹ ਤੋਂ ਆਈ ਖੁਫੀਆਂ ,,,,, ਏਜੰਸੀ ਦੀ ਟੀਮ ਨੇ ਅੱਤਵਾਦੀਆਂ ਤੋਂ ਪੁੱਛਗਿੱਛ ਕੀਤੀ। ਸ਼ੁੱਕਰਵਾਰ ਨੂੰ ਵੀ ਪੁਲਸ ਵੱਲੋਂ ਗ੍ਰਿਫਤਾਰੀਆਂ ਦਾ ਦੌਰ ਜਾਰੀ ਰਿਹਾ। ਪੁਲਸ ਨੇ ਸ਼ਹਿਰ ਦੇ ਕਈ ਇਲਾਕਿਆਂ ਤੋਂ ਅਨੇਕਾਂ ਸ਼ੱਕੀ ਮੁੰਡਿਆਂ ਨੂੰ ਹਿਰਾਸਤ ‘ਚ ਲਿਆ, ਜਦਕਿ ਦੇਰ ਸ਼ਾਮ ਗੜ੍ਹਾ ਇਲਾਕੇ ਤੋਂ ਵੀ ਇਕ ਨੌਜਵਾਨ ਨੂੰ ਹਿਰਾਸਤ ‘ਚ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਗੜ੍ਹਾ ਖੇਤਰ ਤੋਂ ਚੁੱਕੇ ਗਏ ਲੜਕੇ ਦੇ ਇਨ੍ਹਾਂ ਅੱਤਵਾਦੀਆਂ ਨਾਲ ਨਜ਼ਦੀਕੀ ਸਬੰਧ ਹਨ, ਜਿਸ ਕਾਰਨ ਪੁਲਸ ਉਸ ਕੋਲੋਂ ਵੀ ਪੁੱਛਗਿੱਛ ਕਰ ਰਹੀ ਹੈ।

PunjabKesari

ਆਖਰੀ ਵਾਰ ਜਾਹਿਦ ਦੀ 7 ਅਕਤੂਬਰ ਨੂੰ ਹੋਈ ਸੀ ਮੂਸਾ ਨਾਲ ਗੱਲਬਾਤ
ਜਾਹਿਦ ਦੀ ਆਖਰੀ ਵਾਰ 7 ਅਕਤੂਬਰ ਨੂੰ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਜ਼ਾਕਿਰ ਮੂਸਾ ਨਾਲ ਗੱਲ ਹੋਈ ਸੀ। ਮੂਸਾ ਨੇ ਉਸ ਨੂੰ ਇਹੀ ਕਿਹਾ ਸੀ ਕਿ ਮੇਰੇ ਹੁਕਮ ਦਾ ਇੰਤਜ਼ਾਰ ਕਰਨਾ। ਇਸ ਤੋਂ ਬਾਅਦ ਦੱਸੇਗਾ ਕਿ ਉਨ੍ਹਾਂ ਨੇ ਕੀ ਕਰਨਾ ਹੈ। ਪੁਲਸ ਸੂਤਰਾਂ ਦੀ ਮੰਨੀਏ ਤਾਂ 18 ਅਗਸਤ ਨੂੰ ਜਦੋਂ ਉਹ ਕਸ਼ਮੀਰ ‘ਚ ਆਪਣੇ ਘਰ ਗਿਆ ਸੀ ਤਾਂ ਉਦੋਂ ਵੀ ਸੋਹੇਲ ਅਤੇ ਮੂਸਾ ਉਸ ਨੂੰ ਮੈਸੇਜ ਕਰ ਰਹੇ ਸਨ। ਵਾਰ-ਵਾਰ ਉਸ ਤੋਂ ਪੁੱਛਿਆ ਜਾ ਰਿਹਾ ਸੀ ਕਿ ਸਾਮਾਨ ਠੀਕ-ਠਾਕ ਹੈ? ਜਾਹਿਦ ਨੇ ਜਦੋਂ ਕਸ਼ਮੀਰ ‘ਚ ਹੋਣ ਦੀ ਗੱਲ ਕਹੀ ਤਾਂ ਮੂਸਾ ਨੇ ਉਸ ਨੂੰ ਜਲਦ ਤੋਂ ਜਲਦ ਜਲੰਧਰ ਪਹੁੰਚਣ ਲਈ ਕਿਹਾ। ਜਾਹਿਦ ਨੇ ਕਿਹਾ ਕਿ ਉਸ ਨੇ 2 ਸਤੰਬਰ ਤੱਕ ਛੁੱਟੀਆਂ ਲਈਆਂ ਹਨ, ਉਹ 3 ਸਤੰਬਰ ਨੂੰ ਵਾਪਸ ਜਲੰਧਰ ਆਇਆ। ਜਲੰਧਰ ਵਾਪਸ ਆ ,,,,,,, ਕੇ ਜਾਹਿਦ ਨੇ ਮੂਸਾ ਨੂੰ ਮੈਸੇਜ ਕਰਕੇ ਵਾਪਸ ਆਉਣ ਦਾ ਦੱਸ ਦਿੱਤਾ। ਮੂਸਾ ਜਾਹਿਦ ਨੂੰ ਸਾਰਾ ਸਾਮਾਨ ਸੰਭਾਲ ਕੇ ਰੱਖਣ ਨੂੰ ਕਹਿੰਦਾ ਸੀ। ਜਾਹਿਦ ਦੀ ਸੋਹੇਲ ਨਾਲ ਜ਼ਾਕਿਰ ਮੂਸਾ ਬਾਰੇ ਗੱਲਬਾਤ ਹੁੰਦੀ ਰਹਿੰਦੀ ਸੀ। ਕੌਮ ਲਈ ਕੁਝ ਕਰਨ ਨੂੰ ਲੈ ਕੇ ਸੋਹੇਲ ਉਸ ਨੂੰ ਮੋਟੀਵੇਟ ਕਰਦਾ ਸੀ। ਆਖਿਰਕਾਰ ਸੋਹੇਲ ਨੇ ਮੂਸਾ ਅਤੇ ਜਾਹਿਦ ਦੀ ਗੱਲ ਕਰਵਾਈ, ਜਿਸ ਤੋਂ ਬਾਅਦ 8 ਅਗਸਤ ਨੂੰ ਮੂਸਾ ਅਤੇ ਜਾਹਿਦ ਸੋਹੇਲ ਨੂੰ ਵਿਚ ਪਾਏ ਬਿਨਾਂ ਇਕ-ਦੂਜੇ ਨਾਲ ਇੰਟਰਨੈੱਟ ‘ਤੇ ਆਪਸ ‘ਚ ਗੱਲ ਕਰਨ ਲੱਗੇ।

ਆਪਣੇ ਚਚੇਰੇ ਭਰਾ ਨੂੰ ਜਾਹਿਦ ਤੋਂ ਦੂਰ ਰੱਖਦਾ ਸੀ ਅੱਤਵਾਦੀ ਜ਼ਾਕਿਰ ਮੂਸਾ
ਅੱਤਵਾਦੀ ਜ਼ਾਕਿਰ ਮੂਸਾ ਇੰਨਾ ਚਾਲਾਕ ਹੈ ਕਿ ਉਹ ਨਹੀਂ ਚਾਹੁੰਦਾ ਸੀ ਕਿ ਉਸ ਦਾ ਭਰਾ ਪੁਲਸ ਜਾਂ ਕਿਸੇ ਵੀ ਹੋਰ ਖੁਫੀਆ ਏਜੰਸੀ ਦੇ ਹੱਥ ਚੜ੍ਹੇ। ਜਾਂਚ ‘ਚ ਪਤਾ ਲੱਗਾ ਹੈ ਕਿ ਜਦੋਂ ਮੂਸਾ ਜਾਹਿਦ ਨਾਲ ਗੱਲ ਕਰਦਾ ਸੀ ਤਾਂ ਉਸ ਨੂੰ ਆਪਣੇ ਚਚੇਰੇ ਭਰਾ ਯੂਸੁਫ ਰਫੀਕ ਭੱਟ ਤੋਂ ਦੂਰ ਰੱਖਣ ਦੀ ਗੱਲ ਕਰਦਾ ਸੀ। ਮੂਸਾ ਕਹਿੰਦਾ ਸੀ ਕਿ ਯੂਸੁਫ ਨੂੰ ਇਸ ਬਾਰੇ ਕੁਝ ਪਤਾ ਨਾ ਲੱਗੇ। ਉਥੇ ਹੀ ਯੂਸੁਫ ਨੂੰ ਇਸ ਬਾਰੇ ਜਾਣਕਾਰੀ ਸੀ, ਜਦਕਿ ਮੁਹੰਮਦ ਇਦਰੀਸ਼ ਸ਼ਾਹ ਅਕਸਰ ਜਾਹਿਦ ਦੇ ਨਾਲ ਹੁੰਦਾ ਸੀ ਅਤੇ ਵਿਸਫੋਟ ਸਮੇਤ ਏ. ਕੇ.-56 ਅਤੇ ਮੈਗਜ਼ੀਨ ਨਾਲ ਹੀ ਲੈ ਕੇ ਆਏ ਸਨ। ,,,,,,, ਸਭ ਤੋਂ ਪਹਿਲਾਂ ਵਿਸਫੋਟਕ ਸਮੱਗਰੀ ਧਾਰੀਵਾਲ ਤੋਂ ਲੈ ਕੇ ਆਏ, ਜਦਕਿ 2 ਮਹੀਨਿਆਂ ਬਾਅਦ ਏ. ਕੇ.-56 ਅਤੇ ਪਿਸਟਲ ਬੈਗ ‘ਚ ਪਾ ਕੇ ਲਿਆਏ ਸਨ। ਮੂਸਾ ਨੂੰ ਪਤਾ ਸੀ ਕਿ ਸਿਟੀ ਇੰਸਟੀਚਿਊਟ ‘ਚ ਐਂਟਰੀ ਦੇ ਸਮੇਂ ਚੈਕਿੰਗ ਨਹੀਂ ਹੁੰਦੀ।

PunjabKesari

ਚੰਡੀਗੜ੍ਹ ‘ਚ ਪੜ੍ਹ ਚੁੱਕਾ ਹੈ ਜੇ. ਐਂਡ ਕੇ. ਤੋਂ ਗ੍ਰਿਫਤਾਰ ਹੋਇਆ ਸੋਹੇਲ
ਜੇ. ਐਂਡ ਕੇ. ਤੋਂ ਗ੍ਰਿਫਤਾਰ ਹੋਇਆ ਜ਼ਾਕਿਰ ਮੂਸਾ ਦਾ ਕਰੀਬੀ ਸੋਹੇਲ ਅਹਿਮਦ ਭੱਟ ਚੰਡੀਗੜ੍ਹ ਦੇ ਪ੍ਰਾਈਵੇਟ ਕਾਲਜ ‘ਚ ਪੜ੍ਹਾਈ ਕਰ ਚੁੱਕਾ ਹੈ। ਇਸੇ ਕਰਕੇ ਚੰਡੀਗੜ੍ਹ ਪੁਲਸ ਇਨ੍ਹਾਂ ਅੱਤਵਾਦੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਸੋਹੇਲ ਦੇ ਚੰਡੀਗੜ੍ਹ ‘ਚ ਰਹਿਣ ਕਾਰਨ ਚੰਡੀਗੜ੍ਹ ਪੁਲਸ ਨੂੰ ਸ਼ੱਕ ਹੈ ,,,,,,,, ਕਿ ਇਨ੍ਹਾਂ ਦੇ ਸਾਥੀ ਵੀ ਚੰਡੀਗੜ੍ਹ ‘ਚ ਹੋ ਸਕਦੇ ਹਨ। ਇਸ ਕਾਰਨ ਵੀ ਵੀਰਵਾਰ ਦੇਰ ਰਾਤ ਤੱਕ ਚੰਡੀਗੜ੍ਹ ਤੋਂ ਆਈ ਇਕ ਸਪੈਸ਼ਲ ਟੀਮ ਇਨ੍ਹਾਂ ਤੋਂ ਪੁੱਛਗਿੱਛ ਕਰਨ ‘ਚ ਜੁਟੀ ਰਹੀ। ਪੁਲਸ ਨੇ ਦੋਸ਼ੀਆਂ ਦੇ ਕਾਲ ਡਿਟੇਲ ਨੂੰ ਲੈ ਕੇ ਜਿਨ੍ਹਾਂ-ਜਿਨ੍ਹਾਂ ਨੌਜਵਾਨਾਂ ਨਾਲ ਫੋਟੋਆਂ ਖਿਚਵਾਈਆਂ ਹਨ, ਉਨ੍ਹਾਂ ਸਾਰਿਆਂ ਨੂੰ ਜਾਂਚ ‘ਚ ਸ਼ਾਮਲ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਅਜੇ ਤੱਕ ਪੁਲਸ ਕਰੀਬ 25 ਨੌਜਵਾਨਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ ਤੇ ਦਰਜਨ ਭਰ ਅਜੇ ਪੁਲਸ ਦੀ ਹਿਰਾਸਤ ‘ਚ ਹਨ। ਸੋਹੇਲ ਨੂੰ ਜੇ. ਐਂਡ ਕੇ. ਤੋਂ ਜਲੰਧਰ ਲਿਆ ਕੇ ਕੋਰਟ ‘ਚ ਪੇਸ਼ ਕਰਕੇ 10 ਦਿਨਾਂ ਦਾ ਰਿਮਾਂਡ ਲਿਆ ਗਿਆ ਹੈ। ਸੋਹੇਲ ਤੋਂ ਭਾਰਤੀ ਏਜੰਸੀਆਂ ਨੂੰ ਕਾਫੀ ਇਨਪੁਟ ਮਿਲ ਸਕਦੀ ਹੈ।

ਏ. ਜੀ. ਐੱਚ. ਦਾ ਪੇਜ ਲਾਈਕ ਕਰਨ ਤੋਂ ਬਾਅਦ ਹੀ ਨਜ਼ਰਾਂ ‘ਚ ਆਇਆ ਸੀ ਜਾਹਿਦ
ਜਾਹਿਦ ਨੇ 12 ਅਪ੍ਰੈਲ 2017 ਨੂੰ ਅੰਸਾਰ ਗਜਵਤ ਕੁਲਹਿੰਦ (ਏ. ਜੀ. ਐੱਚ.) ਦਾ ਪੇਜ ਲਾਈਕ ਅਤੇ ਜੁਆਇਨ ਕੀਤਾ ਸੀ, ਜਿਸ ਤੋਂ ਬਾਅਦ ਇਸ ਪੇਜ ਨੂੰ ਚਲਾਉਣ ਵਾਲੇ ਜਾਹਿਦ ਨੂੰ ਫਾਲੋ ਕਰ ਰਹੇ ਸਨ। ਇਸ ਤੋਂ ਪਹਿਲਾਂ ਜਾਹਿਦ ਨੇ ਆਪਣੀ ਐੱਫ. ਬੀ. ‘ਤੇ ਭਾਰਤ ਵਿਰੋਧੀ ਕਾਫੀ ਪੋਸਟਾਂ ਸ਼ੇਅਰ ਕੀਤੀਆਂ ਸਨ। ,,,,,,,,, ਜਾਹਿਦ ਜਦੋਂ ਏ. ਜੀ. ਐੱਚ. ਦੀ ਵੈੱਬਸਾਈਟ ‘ਤੇ ਪਾਈ ਹੋਈ ਪੋਸਟ ਤੋਂ ਪ੍ਰਭਾਵਿਤ ਹੋਇਆ ਤਾਂ ਜਾਹਿਦ ਮੂਸਾ ਨੇ ਸੋਹੇਲ ਨੂੰ ਵਿਚ ਪਾ ਕੇ ਜਾਹਿਦ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਅਤੇ ਬਾਅਦ ‘ਚ ਉਸ ਦਾ ਮਾਈਂਡ ਵਾਸ਼ ਕਰਨਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਫਿਰ ਜਾਹਿਦ ਦਾ ਕਰੀਬੀ ਦੋਸਤ ਮੁਹੰਮਦ ਇਦਰੀਸ਼ ਸ਼ਾਹ ਵੀ ਸੰਗਠਨ ਨਾਲ ਜੁੜ ਗਿਆ, ਜਦਕਿ ਜ਼ਾਕਿਰ ਮੂਸਾ ਦਾ ਚਚੇਰਾ ਭਰਾ ਯੂਸੁਫ ਰਫੀਕ ਭੱਟ ਉਰਫ ਜਾਸਿਰ ਪਹਿਲਾਂ ਤੋਂ ਇਸ ਸੰਗਠਨ ਨਾਲ ਜੁੜਿਆ ਹੋਇਆ ਸੀ।

ਸ਼੍ਰੀਨਗਰ ਭੇਜੇ ਜਾਣੇ ਸਨ ਹਥਿਆਰ ਅਤੇ ਵਿਸਫੋਟਕ ਸਮੱਗਰੀ
ਸੂਤਰਾਂ ਦੀ ਮੰਨੀਏ ਤਾਂ ਮੂਸਾ ਨੇ ਸਾਰਾ ਸਾਮਾਨ ਬਾਰਡਰ ਪਾਰ ਤੋਂ ਮੰਗਵਾਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਹਥਿਆਰਾਂ ਤੇ ਵਿਸਫੋਟਕ ਸਮੱਗਰੀ ਨੂੰ ਸ਼੍ਰੀਨਗਰ ਭੇਜਿਆ ਜਾਣਾ ਸੀ। ਇਹੀ ਕਾਰਨ ਹੈ ਕਿ ਵਿਸਫੋਟਕ ਧਾਰੀਵਾਲ ਤੇ 2 ਮਹੀਨਿਆਂ ਬਾਅਦ ਏ. ਕੇ.-56 ਅਤੇ ਪਿਸਟਲ ਸਮੇਤ ਗੋਲੀਆਂ ਤਰਨਤਾਰਨ ਕੋਲੋਂ ਇਨ੍ਹਾਂ ਅੱਤਵਾਦੀਆਂ ਤੋਂ ਮਿਲੀਆਂ ਸਨ।,,,,,,,,, ਹਾਲਾਂਕਿ ਜਲੰਧਰ ਪੁਲਸ ਇਸ ਗੱਲ ਨੂੰ ਲੈ ਕੇ ਕੋਈ ਬਿਆਨ ਨਹੀਂ ਦੇ ਰਹੀ। ਡੀ. ਸੀ. ਪੀ. ਪਰਮਿੰਦਰ ਸਿੰਘ ਪਰਮਾਰ ਦਾ ਕਹਿਣਾ ਹੈ ਕਿ ਕਿਸੇ ਵਾਰਦਾਤ ਜਾਂ ਹਥਿਆਰਾਂ ਦੀ ਸਪਲਾਈ ਵੀ ਕਰਨੀ ਹੁੰਦੀ ਹੈ ਤਾਂ ਉਸ ਦੇ ਲਈ ਇਨ੍ਹਾਂ ਅੱਤਵਾਦੀਆਂ ਦੇ ਆਕਾ ਨੇ ਫੋਨ ਕਰਕੇ ਉਨ੍ਹਾਂ ਨੂੰ ਦੱਸਣਾ ਸੀ ਕਿ ਪਰ ਅਜੇ ਤੱਕ ਇਨ੍ਹਾਂ ਨੂੰ ਸਿਰਫ ਹਥਿਆਰ ਅਤੇ ਵਿਸਫੋਟਕ ਸਮੱਗਰੀ ਨੂੰ ਆਪਣੇ ਕੋਲ ਸੰਭਾਲ ਕੇ ਰੱਖਣ ਲਈ ਕਿਹਾ ਗਿਆ ਸੀ। ਇਹੀ ਗੱਲ ਜਾਹਿਦ ਨੇ ਵੀ ਪੁੱਛਗਿੱਛ ‘ਚ ਕਬੂਲੀ ਹੈ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!