ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਮਿਗ-27 ਮੰਗਲਵਾਰ ਨੂੰ ਜੋਧਪੁਰ ਦੇ ਬਨਾਡ ਇਲਾਕੇ ਵਿਚ ਦੇਵਰੀਆ ਪਿੰਡ ਦੇ ਇਕ ਖੇਤ ‘ਚ ਹਾਦਸਾਗ੍ਰਸਤ ਹੋ ਗਿਆ। ਹਾਲਾਂਕਿ ਇਸ ਹਾਦਸੇ ਤੋਂ ਪਹਿਲਾਂ ਹੀ ਪਾਇਲਟ ਤੇ ਕੋ-ਪਾਇਲਟ ਸੁਰੱਖਿਅਤ ਤੌਰ ‘ਤੇ ਜਹਾਜ਼ ਵਿਚੋਂ ਬਾਹਰ ਨਿਕਲਣ ‘ਚ ਸਫਲ ਰਹੇ,,,,। ਇਹ ਜਾਣਕਾਰੀ ਰੱਖਿਆ ਬੁਲਾਰੇ ਕਰਨਲ ਸੋਮਬਿਤ ਘੋਸ਼ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਕੋਰਟ ਆਫ ਇਨਕੁਆਇਰੀ,,,, ਸ਼ੁਰੂ ਕੀਤੀ ਜਾਵੇਗੀ। ਮਿਗ-27 ਨੇ ਹਵਾਈ ਫੌਜ ਦੇ ਜੋਧਪੁਰ ਸਥਿਤ ਏਅਰ ਬੇਸ ਤੋਂ ਉਡਾਣ ਭਰੀ ਸੀ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਉਨ੍ਹਾਂ ਦੱਸਿਆ ਕਿ ਰੂਸ ‘ਚ ਬਣਿਆ ਇਹ ਮਹੱਤਵਪੂਰਨ ਲੜਾਕੂ ਜਹਾਜ਼ ਸੀ। ਇਹ ਉਡਾਣ ਭਰਨ ਦੇ ਕੁਝ ਮਿੰਟ ਦੇ ਅੰਦਰ ਹੀ ਹਾਦਸਾਗ੍ਰਸਤ ਹੋ ਗਿਆ,,,,। ਪਾਇਲਟ ਨੂੰ ਹਵਾਈ ਫੌਜ ਦੇ ਇਕ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ।