Breaking News
Home / ਤਾਜਾ ਜਾਣਕਾਰੀ / ਜਹਾਜ਼ ਹਾਦਸਾ ਇੰਡੋਨੇਸ਼ੀਆ: ਅਧਿਕਾਰੀਆਂ ਦੇ ਹੱਥ ਲੱਗੀ ਅਜਿਹੀ ਚੀਜ਼ ਜੋ ਖੋਲ੍ਹੇਗੀ ਕਈ ਰਾਜ਼

ਜਹਾਜ਼ ਹਾਦਸਾ ਇੰਡੋਨੇਸ਼ੀਆ: ਅਧਿਕਾਰੀਆਂ ਦੇ ਹੱਥ ਲੱਗੀ ਅਜਿਹੀ ਚੀਜ਼ ਜੋ ਖੋਲ੍ਹੇਗੀ ਕਈ ਰਾਜ਼

ਆਈ ਹੁਣੇ ਹੁਣੇ ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਜਕਾਰਤਾ(ਏਜੰਸੀ)— ਇੰਡੋਨੇਸ਼ੀਆ ‘ਚ ਲਾਇਨ ਏਅਰ ਦਾ ਜਹਾਜ਼ ਸੋਮਵਾਰ ਨੂੰ ਦੁਰਘਟਨਾ ਦਾ ,,,,,, ਸ਼ਿਕਾਰ ਹੋ ਗਿਆ ਸੀ। ਇਸ ਕਾਰਨ 189 ਲੋਕਾਂ ਦੀ ਮੌਤ ਹੋ ਗਈ। ਇੰਡੋਨੇਸ਼ੀਆ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਮੁਖੀ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਹੱਥ ਅਜਿਹੀ ਚੀਜ਼ ਲੱਗੀ ਹੈ ਜੋ ਹਾਦਸੇ ਦੇ ਕਾਰਨਾਂ ਨੂੰ ਸਪੱਸ਼ਟ ਕਰੇਗੀ।

ਉਨ੍ਹਾਂ ਨੂੰ ਯਕੀਨ ਹੈ ਕਿ ਜਲਦੀ ਹੀ ਜਹਾਜ਼ ਦੇ ਡਿਗਣ ਦੇ ਕਾਰਨਾਂ ਬਾਰੇ ਪਤਾ ਲੱਗ ਸਕੇਗਾ। ਅਧਿਕਾਰੀਆਂ ਨੇ ਕਿਹਾ,”ਸਾਨੂੰ ਇਕ ਬਲੈਕ ਬਾਕਸ ਮਿਲਿਆ ਹੈ। ਸਾਨੂੰ ਪਤਾ ਹੈ ਕਿ ਇਹ ਐੱਫ. ਡੀ. ਆਰ. (ਲਾਈਟ ਡਾਟਾ ਰਿਕਾਰਡਰ) ਜਾਂ ਸੀ. ਵੀ. ਆਰ (ਕਾਕਪਿਟ ਵਾਇਸ ਰਿਕਾਰਡਰ) ਹੈ।
PunjabKesari
ਅਜੇ ਤਕ ਕਿਹਾ ਜਾ ਰਿਹਾ ਹੈ ਕਿ ਜਹਾਜ਼ ‘ਚ ਇਕ ਦਿਨ ਪਹਿਲਾਂ ਵੀ ਤਕਨੀਕੀ ਖਰਾਬੀ ਆਈ ਸੀ ਅਤੇ ਸ਼ਾਇਦ ਇਸੇ ਲਈ ਹਾਦਸਾ ਵਾਪਰਿਆ ਪਰ ਇਸ ਪਿੱਛੇ ਅਸਲ ਕਾਰਨ ਕੀ ਸੀ ਇਹ ਤਾਂ ਪੂਰੀ ਜਾਂਚ ਤੋਂ ਬਾਅਦ ਹੀ ਅਧਿਕਾਰੀ ਦੱਸ ਸਕਣਗੇ। ਤੁਹਾਨੂੰ ਦੱਸ ਦਈਏ ਕਿ ਹਾਦਸੇ ਤੋਂ ਪਹਿਲਾਂ ਜਹਾਜ਼ ‘ਚ ਕੀ ,,,,,, ਹੋਇਆ ਇਸ ਬਾਰੇ ਸਪੱਸ਼ਟ ਡਾਟਾ ਮਿਲੇਗਾ। ਉਸ ਸਮੇਂ ਲੋਕਾਂ ਦੀ ਕਿਹੋ-ਜਿਹੀ ਹਾਲਤ ਸੀ, ਇਹ ਵੀ ਖੁਲਾਸਾ ਬਲੈਕ ਬਾਕਸ ਦੀ ਮਦਦ ਨਾਲ ਹੋ ਜਾਵੇਗਾ।


ਜ਼ਿਕਰਯੋਗ ਹੈ ਕਿ ਸੋਮਵਾਰ ਸਵੇਰੇ ਜਿਵੇਂ ਹੀ ਲਾਇਨ ਏਅਰ ਦੇ ਜਹਾਜ਼ ਨੇ ਉਡਾਣ ਭਰੀ, ਇਸ ਦੇ 13 ਮਿੰਟਾਂ ਬਾਅਦ ਜਹਾਜ਼ ਦਾ ,,,,,, ਸੰਪਰਕ ਟੁੱਟ ਗਿਆ। ਥੋੜੀ ਦੇਰ ਬਾਅਦ ਪਤਾ ਲੱਗਾ ਕਿ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਅਤੇ ਸਮੁੰਦਰ ‘ਚ ਡਿੱਗ ਗਿਆ ਹੈ। ਹਾਦਸੇ ਸਮੇਂ ਜਹਾਜ਼ ‘ਚ 189 ਲੋਕ ਸਵਾਰ ਸਨ ਅਤੇ ਦਿੱਲੀ ਦਾ ਰਹਿਣ ਵਾਲਾ ਪਾਇਲਟ ਭਵਯ ਸੁਨੇਜਾ ਇਸ ਨੂੰ ਉਡਾ ਰਿਹਾ ਸੀ।

ਜਾਂਚ ਅਧਿਕਾਰੀਆਂ ਨੂੰ ਸਮੁੰਦਰ ‘ਚੋਂ ਮਨੁੱਖੀ ਅਵਸ਼ੇਸ਼ ਅਤੇ ਲੋਕਾਂ ਦਾ ਕਾਫੀ ਸਮਾਨ ਮਿਲਿਆ ਹੈ।,,,,,,  ਮ੍ਰਿਤਕਾਂ ਦੇ ਪਰਿਵਾਰਾਂ ਦਾ ਬੁਰਾ ਹਾਲ ਹੈ ਅਤੇ ਉਨ੍ਹਾਂ ਦੇ ਹੰਝੂ ਨਹੀਂ ਰੁਕ ਰਹੇ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!