Breaking News
Home / ਤਾਜਾ ਜਾਣਕਾਰੀ / ਜਾਣੋ ਪੰਜਾਬ ‘ਚ ਕਿੰਨੇ ਦਿਨ ਹੋਵੇਗੀ ਛੁੱਟੀ….ਦੀਵਾਲੀ ਦੇ ਮੌਕੇ ਬੈਂਕ ਰਹਿਣਗੇ ਬੰਦ

ਜਾਣੋ ਪੰਜਾਬ ‘ਚ ਕਿੰਨੇ ਦਿਨ ਹੋਵੇਗੀ ਛੁੱਟੀ….ਦੀਵਾਲੀ ਦੇ ਮੌਕੇ ਬੈਂਕ ਰਹਿਣਗੇ ਬੰਦ

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਨਵੀਂ ਦਿੱਲੀ— ਜੇਕਰ ਤੁਹਾਡਾ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਰੁਕਿਆ ਹੈ ਤਾਂ ਆਉਣ ਵਾਲੇ ਹਫਤੇ ਦੇ 2 ਦਿਨਾਂ ‘ਚ ਨਿਬੇੜ ਲਵੋ ਕਿਉਂਕਿ 7 ਨਵੰਬਰ ਤੋਂ 11 ਨਵੰਬਰ ਤੱਕ ਦੇਸ਼ ਭਰ ਦੇ ਕਈ ਸੂਬਿਆਂ ‘ਚ ਬੈਂਕ ਲਗਾਤਾਰ 5 ਦਿਨਾਂ ਤੱਕ ਬੰਦ ਰਹਿਣਗੇ।ਬੁੱਧਵਾਰ ਤੋਂ ਦੀਵਾਲੀ ਦਾ ਤਿਉਹਾਰ ਸ਼ੁਰੂ ਹੋ ਜਾਵੇਗਾ।ਇਸ ਤੋਂ ਬਾਅਦ ਗੋਵਰਧਨ ਪੂਜਾ ,,,,, ਅਤੇ ਭਾਈ ਦੂਜ ਕਾਰਨ ਬੈਂਕਾਂ ‘ਚ ਛੁੱਟੀ ਰਹੇਗੀ।ਅਜਿਹੇ ‘ਚ ਹਫਤੇ ਦੀ ਸ਼ੁਰੂਆਤ ‘ਚ ਸਿਰਫ 2 ਦਿਨ ਬੈਂਕਾਂ ‘ਚ ਕੰਮ ਹੋਵੇਗਾ।ਇਸ ਲਈ ਦੀਵਾਲੀ ਤੋਂ ਪਹਿਲਾਂ ਕੈਸ਼ ਦਾ ਇੰਤਜ਼ਾਮ ਕਰ ਲਵੋ।

ਹਾਲਾਂਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਬੈਂਕ ਦੀਆਂ ਛੁੱਟੀਆਂ ਇਕੋ-ਜਿਹੀਆਂ ਨਹੀਂ ਹਨ। ਇਸ ਲਈ ਬੈਂਕ ਜਾਣ ਤੋਂ ਪਹਿਲਾਂ ਜਾਣਕਾਰੀ ਜ਼ਰੂਰ ਲੈ ਲਵੋ।ਪੰਜਾਬ ‘ਚ ਸਿਰਫ 7 ਨਵੰਬਰ ਦੀ ਛੁੱਟੀ ਹੈ। ਫਿਰ 10 ਨਵੰਬਰ ਨੂੰ ਮਹੀਨੇ ਦਾ ਦੂਜਾ ਸ਼ਨੀਵਾਰ ਹੋਣ ਕਾਰਨ ਬੈਂਕਾਂ ‘ਚ ਛੁੱਟੀ ਰਹੇਗੀ।ਇਸ ਤੋਂ ਅਗਲੇ ਦਿਨ 11 ਨਵੰਬਰ ਨੂੰ ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ।

ਦੀਵਾਲੀ ਦੇ ਮੌਕੇ ਪੂਰੇ ਦੇਸ਼ ‘ਚ ਸਾਰੇ ਬੈਂਕ ਬੰਦ ਰਹਿਣਗੇ।ਕਈ ਸੂਬਿਆਂ ‘ਚ 8 ਨਵੰਬਰ ਨੂੰ ਗੋਵਰਧਨ,,,,,  ਪੂਜਾ ਦੇ ਮੌਕੇ ਛੁੱਟੀ ਹੋਵੇਗੀ। 9 ਨਵੰਬਰ ਨੂੰ ਭਾਈ ਦੂਜ ਦਾ ਤਿਉਹਾਰ ਮਨਾਇਆ ਜਾਵੇਗਾ, ਜਿਸ ਕਾਰਨ ਸ਼ਿਮਲਾ ‘ਚ ਬੈਂਕ ਬੰਦ ਰਹਿਣਗੇ।ਬੈਂਕਾਂ ‘ਚ ਜ਼ਿਆਦਾ ਦਿਨ ਛੁੱਟੀ ਰਹਿਣ ਕਾਰਨ ਨਕਦੀ ਦੀ ਕਿੱਲਤ ਵੀ ਹੋ ਸਕਦੀ ਹੈ।

ਲੈਣ-ਦੇਣ ਦਾ ਸਾਰਾ ਬੋਝ ਏ. ਟੀ. ਐੱਮ. ‘ਤੇ ਆ ਸਕਦਾ ਹੈ। ਇਹ ਵੀ ਦੱਸ ਦੇਈਏ ਕਿ ਨਵੰਬਰ ਮਹੀਨੇ ਦੇ ਅਖੀਰ ‘ਚ ਲਗਾਤਾਰ ਤਿੰਨ ,,,,, ਦਿਨ ਬੈਂਕਾਂ ‘ਚ ਛੁੱਟੀ ਹੋਵੇਗੀ। 23 ਨਵੰਬਰ ਨੂੰ ਗੁਰਪੁਰਬ ਮੌਕੇ ਬੈਂਕ ਬੰਦ ਰਹਿਣਗੇ। 24 ਨਵੰਬਰ ਨੂੰ ਚੌਥੇ ਸ਼ਨੀਵਾਰ ਅਤੇ 25 ਨਵੰਬਰ ਨੂੰ ਐਤਵਾਰ ਵੀ ਬੈਂਕਾਂ ‘ਚ ਛੁੱਟੀ ਹੋਵੇਗੀ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!