Breaking News
Home / ਵਾਇਰਲ ਵੀਡੀਓ / ਜਿਨਾ ਨੂੰ ਰੱਖਣਾ ਹੁੰਦਾ ਰੱਬ ਨੇ ਉਹਨਾ ਦੇ ਮੌਤ ਨੇੜੇਉ ਆ ਕੇ ਮੁੜ ਜਾਦੀ ਆ

ਜਿਨਾ ਨੂੰ ਰੱਖਣਾ ਹੁੰਦਾ ਰੱਬ ਨੇ ਉਹਨਾ ਦੇ ਮੌਤ ਨੇੜੇਉ ਆ ਕੇ ਮੁੜ ਜਾਦੀ ਆ

ਗੁਰਬਾਣੀ ਵਿਚ ਸਿਮਰਨ ਦੀ ਪਹਿਚਾਣ ਅਤੇ ਉਸ ਸਿਮਰਨ ਦੀ ਪ੍ਰਾਪਤੀ ਦੇ ਰਸਤੇ ਵਿਚ ਪੈਣ ਵਾਲੀਆਂ ਜਾਂ ਪਾਈਆਂ ਜਾ ਰਹੀਆਂ ਰੁਕਾਵਟਾਂ ਨੂੰ ਬਾਣੀ ‘ਜਪੁ’ ਵਿਚ ਖੋਲਿ੍ਆ ਗਿਆ ਹੈ। ਅੰਤ ਮਨੁੱਖੀ ਮਨ ਦੀਆਂ ਕ੍ਰਮਵਾਰ ਇਨ੍ਹਾਂ ਪੰਜ ਤਬਦੀਲੀਆਂ ਰਾਹੀਂ, ਗੁਰੂ ਜੀ ਇਕ ਅਜੇਹਾ ਮਾਪ ਦੰਡ ਪੇਸ਼ ਕਰ ਰਹੇ ਹਨ ਜਿਸਤੋਂ ਹਰ ਮਨੁੱਖ ਸਹਿਜੇ ਹੀ ,,,, ਆਪਣੇ ਆਪ ਨੂੰ ਘੋਖ ਸਕਦਾ ਹੈ ਕਿ ਉਹ ਧਰਮ ਦੇ ਪੱਥ ਤੇ ਖੜਾ ਕਿੱਥੇ ਹੈ? ਜੀਵਨ ਸਫਲਤਾ ਦੇ ਰਾਹ ਵਿਚ ਉਸ ਅੰਦਰ ਅਗਲੀ ਕਿਹੜੀ ਤਬਦੀਲੀ ਆਉਣੀ ਚਾਹੀਦੀ ਹੈ ?

ਦੁੱਧ, ਪਾਣੀ, ਹਵਾ, ਰੋਸ਼ਨੀ, ਅਨਾਜ, ਕਪੜਾ, ਹਰਾਰਤ, ਦਿੱਸ਼ਾ, ਉੇਚਾਈ, ਨਿਚਾਈ, ਗਹਿਰਾਈ ਲਗਭਗ ਹਰ ਚੀਜ਼ ਦਾ ਮਾਪ ਦੰਡ ਮੌਜੂਦ ਹੈ। ਪਰ ਮਨੁੱਖੀ ‘ਮਨ’ਵਾਸਤੇ ਅਤੇ ਉਹ ਵੀ ਜੀਵਨ ਸਫਲਤਾ ਦੇ ਰਸਤੇ ਉਪਰ, ਧਰਮ ਦੇ ਖੇਤਰ ਵਿਚ, ,,,,, ਕੇਵਲ ਪਹਿਲੀ ਵਾਰੀ, ਇਹ ਮਾਪਦੰਡ ਗੁਰੂ ਜੀ ਨੇ ਸੰਸਾਰ ਨੂੰ ਬਖਸ਼ਿਆ ਹੈ। ਇਸ ਤੋਂ ਪਹਿਲਾਂ ਅਜੇਹਾ ਮਾਪ ਦੰਡ ਨਹੀਂ ਸੀ। ਇਨ੍ਹਾਂ ‘ਪੰਜ ਖੰਡਾਂ’ ਵਿਚ ਮਾਪ ਦੰਡ’ਕ੍ਰਮਵਾਰ ਦਿਤਾ ਗਿਆ ਹੈ: ੧, ਧਰਮ ਖੰਡ, ੨. ਗਿਆਨ ਖੰਡ, ੩. ਸਰਮ ਖੰਡ, ੪. ਕਰਮ ਖੰਡ ਤੇ ੫. ਸੱਚ ਖੰਡ

੩੪ਵੀਂ ਪਉੜੀ ਵਿਚ ਮਾਪ ਹੈ ਧਰਮ ਦਾ। ਧਰਮ ਨਾਮ ਹੈ ਅਜਿਹੀਆਂ ਕਰਨੀਆਂ ਦਾ ਜੋ ਸੰਸਾਰ ਵਿਚ ਸ਼ੁਭ ਹੋਣ ਤੇ ਪ੍ਰਲੋਕ ਵਿਚ ਸਦਗਤੀ ਦੇਣ।ਪਹਿਲੇ ਅੱਧੇ ਭਾਗ ਵਿਚ ਦਸਿਆ ਹੈ ਕਿ ਜੀਵਾਂ ਦੀ ਵੀਚਾਰ ਉਨ੍ਹਾਂ ਆਪੋ ਆਪਣੇ ਕਰਮਾਂ ਅਨੁਸਾਰ ਬਣਦੀ ਹੈ ਤੇ ਬਾਕੀ ਦੀ ਅੱਧੀ ਪਉੜੀ ਵਿਚ ਉਸ ਦੇ ਕਰਮਾਂ ਦੇ ਫਲ ਦਾ ਨਿਰਣਾ ਹੋਣ ਬਾਰੇ ਹੈ।‘ਨਾਨਕ ਗਇਆ ਜਾਪੈ ਜਾਇ॥‘ ਜਿਥੇ ਵਾਹਿਗੁਰੂ ਆਪ ਹੈ ਸੱਚਾ ਦਰਬਾਰ ਹੈ ਉਥੇ ਜੀਵਾਂ ਦੇ ਕੀਤੇ ਕਰਮਾਂ ਤੇ ਕਮਾਏ ਧਰਮਾਂ ਦੀ ਕਚਿਆਈ ਤੇ ਪਕਿਆਈ ਦੀ ਜਾਂਚ ਹੋ ਜਾਣੀ ਹੇ।ਉਸ ਦੇ ਦਰ ਤੇ ਤਾਂ ,,,,, ਉਹ ਹੀ ਸੁਭਾਇਮਾਨ ਹੋਣਗੇ ਜੋ ‘ਪੰਚ ਪਰਵਾਣ’ਹਨ ਜਿਨ੍ਹਾਂ ਉਪਰ ਮਿਹਰ ਦ੍ਰਿਸ਼ਟੀ ਪੈਂਦੀ ਹੈ ਬਖਸ਼ਿਸ਼ ਹੁੰਦੀ ਹੈ ਤੇ ਫਿਰ ਉਹ ਪਰਵਾਣ ਚੜ੍ਹਦੇ ਹਨ ਤੇ ਉਨ੍ਹਾਂ ਉਤੇ ਪਰਵਾਨਗੀ ਦਾ ਨਿਸ਼ਾਨ ‘ਮੋਹਰ’ਲੱਗ ਜਾਦੀ ਹੈ।ਉਹ ਜੋ ਬਖਸ਼ੇ ਜਾਂਦੇ ਹਨ ਕਾਲ ਚਕਰ ਤੋਂ ਮੁਕਤ ਹੋ ਜਾਂਦੇ ਹਨ। ਬਖਸਿ ਲੀਏ ਨਹੀ ਜਮ ਕਾਣੇ॥ (ਬਸੰਤ ਮ: ੧, ੧੧੯੦)

ਅਗੇ ਪੰਚ ਬਣਨ ਲਈ ਤੇ ਪ੍ਰਮਾਤਮਾਂ ਪ੍ਰਾਪਤੀ ਲਈ ਮੰਜ਼ਿਲ ਤੇ ਮਾਰਗ ਦਾ ਗਿਆਨ ਗਿਆਨ ਖੰਡ ਵਿਚ ਦਿਤਾ ਗਿਆ ਹੈ।ਮੰਜ਼ਿਲ ਹੈ ਸਚਖੰਡ ਜਿਥੇ ਪ੍ਰਮਾਤਮਾਂ ਦਾ ਵਾਸਾ ਹੈ ।ਇਸੇ ਮੰਜ਼ਿਲ ਤਕ ਪਹੁੰਚਣ ਦਾ ਗਿਆਨ ਪ੍ਰਾਪਤ ਕਰਨਾ ਹੈ। ਠੀਕ ਗਿਆਨ ਪ੍ਰਾਪਤ ਹੋ ਗਿਆ ਹੈ ਕਿ ਨਹੀਂ ਇਸ ਦਾ ਸਿਲੇਬਸ ੩੫ ਵੀਂ ਪੌੜੀ ਵਿਚ ਹੈ ।,,,,, ਅਗੇ ਇਸ ਮਾਰਗ ਤੇ ਵਧਣ ਲਈ ਭਗਤੀ ਦੀ ਅਥਾਹ ਲੋੜ ਹੈ ਜਿਸ ਲਈ ਕਿਤਨੀ ਮਿਹਨਤ ਕਰਨੀ ਹੈ ਤੇ ਕਿਵੇਂ ਕਰਨੀ ਹੈ ਇਸ ਦਾ ਸਿਲੇਬਸ ਤੇ ਤਰੀਕਾ ੩੬ਵੀਂ ਪਉੜੀ ਵਿਚ ਹੈ। ਮਿਹਨਤ ਚੋਂ ਪਾਸ ਹੋਇਆ ਕਿ ਨਹੀਂ ਇਹ ਤਾਂ ਪ੍ਰਮਾਤਮਾਂ ਦੀ ਸਵੱਲੀ ਨਦਰ ਤੋਂ ਮਿਲੀ ਮਿਹਰ ਨਾਲ ਹੀ ਜਾਂਚਿਆ ਜਾ ਸਕਦਾ ਹੈ ।

੩੭ਵੀਂ ਪਉੜੀ ਵਿਚ ਉਸ ਦੀ ਮਿਹਰ ਪ੍ਰਾਪਤੀ ਬਾਰੇ ਬਿਆਨਿਆਂ ਹੈ ਤੇ ਫਿਰ ਇਸੇ ਪਉੜੀ ਦੇ ਪਿਛਲੇ ਅੱਧ ਵਿਚ ਉਸ ਦੇ ਘਰ ਦਾ, ਜੀਵ ਦੀ ਮੰਜ਼ਿਲ ਦਾ, ਸੱਚ ਖੰਡ ਦਾ ਵਰਣਨ ਹੈ ਜਿਥੇ ਉਸ ਨੇ ਪਹੁੰਚਣਾ ਹੈ । ੩੮ਵੀਂ ਪੌੜੀ ਉਸ ਦੇ ਨਾਮ ਦੀ ਕੁੰਜੀ ਸ਼ਬਦ ਹੈ ,,,,, ਜਿਸ ਨੂੰ ਖੋਲ੍ਹ ਕੇ ਉਸਦਾ ਨਾਮ ਭੇਦ ਪਾਉਣਾ ਹੈ ਤੇ ਸੱਚਖੰਡ ਤਕ ਪਹੁੰਚਣਾ ਹੈ।ਇਹ ਵਰਣਨ ਵੱਖ ਵੱਖ ਤਰ੍ਹਾਂ ਦੇ ਹਨ ਜੇ ਧਰਮ ਖੰਡ ਵਿਚ ਧਰਤੀ ਤੇ ਪ੍ਰਮਾਤਮਾਂ ਦੀਆਂ ਦਾਤਾਂ ਦਾ ਸਾਕਾਰ ਵਰਣਨ ਹੈ ਤਾਂ ਸਚਖੰਡ ਵਿਚ ਉਸ ਦੀ ਹਸਤੀ ਦਾ ਨਿਰਾਕਾਰ ਵਰਣਨ ਹੈ।ਗਿਆਨ ਖੰਡ ਵਿਚ ਗਿਆਨ ਦਾ ਪ੍ਰਕਾਸ਼ ਹੈ ਤੇ ਕ੍ਰੋੜਾਂ ਅਨੰਦਾਂ ਦਾ ਨਿਵਾਸ ਹੈ। ਸਰਮ ਖੰਡ ਵਿਚ ਉਸਦੇ ਰੂਪ ਦੇ, ਸੁੰਦਰਤਾ ਦੇ ਗਿਆਨ ਦੀ ਪ੍ਰਧਾਨਤਾ ਹੈ ਜਿਥੇ ਗਿਆਨ ਤੋਂ ਪ੍ਰਾਪਤ ਸਾਰੇ ਰੂਪ ਘੜੇ ਜਾਂਦੇ ਹਨ।

About admin

Check Also

ਨੌਜਵਾਨ ਕਿਸਾਨ ਨੇ ਦੇਖੋ ਕਿਵੇਂ ਪੂਰਾ ਪਿੰਡ ਸੜਨੋਂ ਬਚਾਇਆ (ਵੀਡੀਓ )

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ …

error: Content is protected !!