Breaking News
Home / ਤਾਜਾ ਜਾਣਕਾਰੀ / ਜਿਸ ਗੰਨਮੈਨ ਨੇ ਮਾਰੀ ਸੀ ਜੱਜ ਦੀ ਪੁੱਤ ਤੇ ਪਤਨੀ ਨੂੰ ਗੋਲੀ ਉਸਦੀ ਫੇਸਬੁੱਕ ਤੇ ਪਾਈ ਇੱਕ ਪੋਸਟ ਨੇ ਪੁਲਿਸ ਨੂੰ ਵਖਤ

ਜਿਸ ਗੰਨਮੈਨ ਨੇ ਮਾਰੀ ਸੀ ਜੱਜ ਦੀ ਪੁੱਤ ਤੇ ਪਤਨੀ ਨੂੰ ਗੋਲੀ ਉਸਦੀ ਫੇਸਬੁੱਕ ਤੇ ਪਾਈ ਇੱਕ ਪੋਸਟ ਨੇ ਪੁਲਿਸ ਨੂੰ ਵਖਤ

ਤਾਜੀਆਂ   ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ   ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਬੀਤੇ ਦਿਨੀਂ ਦਿਨੀ ਦਿਹਾੜੇ ਗੁਰੂਗ੍ਰਾਮ ਵਿੱਚ ਜੱਜ ਦੀ ਪਤਨੀ ਤੇ ਪੁੱਤਰ ਨੂੰ ਗੋਲ਼ੀਆਂ ਮਾਰਨ ਵਾਲੇ ਸੁਰੱਖਿਆ ਗਾਰਡ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਪੁਲਿਸ ਨੂੰ ਹੁਣ ਇੱਕ ਪੰਨਾ ਮਿਲਿਆ ਹੈ, ਜਿਸ ਵਿੱਚ ਕੁਝ ਡੌਟ ਯਾਨੀ ਬਿੰਦੂ ਬਣੇ ਹੋਏ ਹਨ। ਅਜਿਹੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਨ੍ਹਾਂ ਨੂੰ ਜੋੜਨ ‘ਤੇ ਉਹ ਕਾਰਨ ਵੀ ,,,,,, ਸਾਹਮਣੇ ਆ ਸਕਦਾ ਹੈ ਜਿਸ ਕਾਰਨ ਸੁਰੱਖਿਆ ਕਰਮੀ ਮਹੀਂਪਾਲ ਨੇ ਵਧੀਕ ਸੈਸ਼ਨ ਜੱਜ ਕ੍ਰਿਸ਼ਣ ਕਾਂਤ ਦੀ ਪਤਨੀ ਤੇ ਪੁੱਤਰ ਨੂੰ ਗੋਲ਼ੀ ਮਾਰ ਦਿੱਤੀ ਸੀ। ਪੁਲਿਸ ਇਸ ਮਾਮਲੇ ਦੀ ਇਸ ਪੱਖ ਤੋਂ ਵੀ ਜਾਂਚ ਕਰ ਰਹੀ ਹੈ ਕਿ ਯੋਜਨਾਬੱਧ ਘਟਨਾ ਤਾਂ ਨਹੀਂ ਸੀ।


ਮੁਲਜ਼ਮ ਮਹੀਂਪਾਲ ਨੇ ਵਾਰਦਾਤ ਤੋਂ ਇੱਕ ਦਿਨ ਪਹਿਲਾਂ ਫੇਸਬੁੱਕ ‘ਤੇ ਇੱਕ ਕਾਗ਼ਜ਼ ਦੀ ਤਸਵੀਰ ਅਪਲੋਡ ਕੀਤੀ ਸੀ, ਜਿਸ ‘ਤੇ ਲਿਖੀ ਭਾਸ਼ਾ ਨੂੰ ਪੁਲਿਸ ਡੀ-ਕੋਡ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੁਲਜ਼ਮ ਮਹੀਂਪਾਲ ਨੇ ਸ਼ੁੱਕਰਵਾਰ ਰਾਤ ਨੂੰ ਇਹ ਪੋਸਟ ਕੀਤਾ ਸੀ, ਜਿਸ ਵਿੱਚ ਸੱਤ ਬਿੰਦੂ ਬਣਾ ਕੇ ਕੁਝ ਲਿਖਿਆ,,,,,  ਹੋਇਆ ਹੈ। ਇਸ ਵਿੱਚ ਚਾਰ ਬਿੰਦੂ ਇੱਕ ਥਾਂ ‘ਤੇ ਇਸ ਤਰ੍ਹਾਂ ਬਣਾਏ ਗਏ ਹਨ, ਜਿਵੇਂ ਕਿਸੇ ਦਾ ਨਾਂ ਲਿਖਿਆ ਹੋਵੇ ਪਰ ਫਿਰ ਇਨ੍ਹਾਂ ਨੂੰ ਪੈੱਨ ਰਾਹੀਂ ਕੱਟ ਦਿੱਤਾ ਗਿਆ ਹੈ। ਪੁਲਿਸ ਨੇ ਜਦੋਂ ਤੋਂ ਮੁਲਜ਼ਮ ਮਹੀਂਪਾਲ ਨੂੰ ਹਿਰਾਸਤ ਵਿੱਚ ਲਿਆ ਹੈ, ਉਹ ਕਈ ਵਾਰ ਬਦਲ ਚੁੱਕਾ ਹੈ। ਉਹ ਘਰ ਵਾਲਿਆਂ ਵੱਲੋਂ ਕੰਮ ਦੇ ਦਬਾਅ ਤੋਂ ਲੈਕੇ ਸ਼ੈਤਾਨੀ ਆਤਮਾ ਆਉਣ ਤੇ ਧਰਮ ਬਦਲ ਕੇ ਇਸਾਈ ਧਰਮ ਅਪਣਾਉਣ ਵਰਗੇ ਬਿਆਨ ਦਿੱਤੇ ਹੋਏ ਹਨ।


ਜ਼ਿਕਰਯੋਗ ਹੈ ਕਿ ਦੋ ਸਾਲਾਂ ਤੋਂ ਜੱਜ ਕ੍ਰਿਸ਼ਨ ਕਾਂਤ ਦੀ ਰੱਖਿਆ ਕਰਨ ਵਾਲੇ ਹਰਿਆਣਾ ਪੁਲਿਸ ਦੇ ਹੈੱਡ ਕਾਂਸਟੇਬਲ ਮਹੀਂਪਾਲ ਨੇ ਬੀਤੇ ਸ਼ਨੀਵਾਰ ਨੂੰ ਜੱਜ ਦੀ ਪਤਨੀ ਰਿਤੂ (45) ਤੇ ਪੁੱਤਰ ਧਰੁਵ (18) ਨੂੰ ਗੁਰੂਗ੍ਰਾਮ ਦੇ ਆਰਕੇਡਿਕਟ ਮਾਰਕਿਟ ਵਿੱਚ ਗੋਲ਼ੀਆਂ ਮਾਰ ਦਿੱਤੀਆਂ ਸਨ। ਰਿਤੂ ਦੀ ਮੌਤ ਹੋ ਗਈ ਸੀ ਜਦਕਿ ,,,,, ਧਰੁਵ ਨੂੰ ਡਾਕਟਰਾਂ ਨੇ ਦਿਮਾਗੀ ਪੱਖ ਤੋਂ ਮ੍ਰਿਤ ਕਰਾਰ ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਕਈ ਦਿਨਾਂ ਤੋਂ ਛੁੱਟੀ ਦੀ ਮੰਗ ਕਰ ਰਿਹਾ ਸੀ ਤੇ ਜੱਜ ਦੀ ਪਤਨੀ ਨੇ ਉਸ ਨੂੰ ਮੌਤ ਤੋਂ ਪਹਿਲਾਂ ਝਿੜਕਿਆ ਵੀ ਸੀ। ਇਸ ਘਟਨਾ ਤੋਂ ਸਾਰੇ ਦਿੱਲੀ-ਐਨਸੀਆਰ ਵਿੱਚ ਸਹਿਮ ਹੈ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!