ਪੁਰਾਤਨ ਮਨੁੱਖ ਕੁਦਰਤੀ ਮਨੁੱਖੀ ਜੀਵਨ ਕੁਦਰਤੀ ਨਾ ਰਹਿ ਕੇ ਸਮਾਜਿਕ ਬਣ ਗਿਆ ਹੈ। ਜੇ ਮਨੁੱਖੀ ਰਿਸ਼ਤੇ ਕੁਦਰਤੀ ਹੁੰਦੇ ਤਾਂ ਸਭ ਮਨੁੱਖਾਂ ਦਾ ਰਿਸ਼ਤਾ ਇੱਕ ਹੁੰਦਾ। ਵੱਖ ਵੱਖ ਰਿਸ਼ਤਿਆਂ ਦੀ ਬੁਨਿਆਦ ਵਿਆਹ ਰੂਪੀ ਸਮਾਜਿਕ ਸੰਸਥਾ ਹੈ। ਜਦੋਂ ਲਿੰਗਕ ਸੰਬੰਧਾ ਦੀ ਖੁਲ੍ਹ ਸੀ ਤਾਂ ਕੋਈ ਪੁਰਸ਼ ਇਸਤ੍ਰੀ ਤੋਂ ਬੱਚਿਆਂ ਦੀ ਸੁਰੱਖਿਆ ਅਤੇ ਗੁਜਾਰੇ ਦੀ ਪਰਵਾਹ ਨਹੀਂ ਸੀ ਕਰਦਾ।,, ਔਰਤ ਨੂੰ ਖੁਦ ਦੇਖ ਭਾਲ ਕਰਨੀ ਪੈਂਦੀ ਸੀ। ਅਜਿਹੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਾਚੀਨ ਮਨੁੱਖ ਨੂੰ ਵਿਆਹਦੀ ਰਸਮ ਉਤਪੰਨ ਕੀਤੀ।
ਇਸ ਤਰ੍ਹਾਂ ਕਰਨ ਨਾਲਔਰਤ ਮਰਦ ਅੰਦਰ ਇੱਕ ਦੂਜੇ ਪ੍ਰਤੀ ਜਾਂ ਪੈਦਾ ਹੋਣ ਵਾਲੀ ਸੰਤਾਨ ਦੇ ਪਾਲਣ-ਪੋਸ਼ਣ ਦੀ ਜਿੰਮੇਵਾਰੀ ਦਾ ਅਗਿਆਸ ਪੈਦਾ ਹੋਣ ਲੱਗਾ। ਇਸ ਤਰ੍ਹਾਂ ਵਿਆਹ ਦੀ ਰਸਮ ਲੋਕਾਚਾਰ ਦਾ ਰੂਪ ਧਾਰ ਗਈ। ਕਿਉਂਕਿ ਇਸ ਵਿੱਚ ਸਮੂਹਾ ਦੀ ਸਹਿਮਤੀ ਸੀ। ਅਚਾਰੀਆਂ ਚਤੁਰਸੈਨ ਅਨੁਸਾਰ “ ਰਿਗਵੇਦ ਵਿੱਚ ਵਰਤਮਾਨ ,,,,, ਅਰਥਾਂ ਵਿੱਚ ਵਿਆਹ ਸ਼ਬਦ ਨਹੀਂ ਮਿਲਦਾ” ਉਹ ਅਰਥਵਵ ਵੇਦ ਵਿੱਚ ਵਿਅਹ ਦੀ ਪਰਿਪਾਟੀ ਦੀ ਸਥਾਪਨਾ ਹੋਣੀ ਮੰਨਦਾ ਹੈ ਪਰੰਤੂ ਡਾ. ਰਾਧਾ ਕ੍ਰਿਸ਼ਨਨ ਅਨੁਸਾਰ, ‘ਰਿਗਵੇਦ’ ਦੇ ਸਮੇਂ ਤਕ ਵਿਆਹ ਦੀ ਸੰਸਥਾ ਸਥਾਪਤ ਹੋ ਚੁੱਕੀ ਸੀ।
ਜਿਨਸੀ ਲੋੜਾ ਦੀ ਪੂਰਤੀ ਸਮਾਜ ਦੇ ਮਨੁੱਖ ਦੀ ਪ੍ਰਧਾਨ ਸਮੱਸਿਆ ਹੈ। ਇਹ ਲੋੜ ਕੁਦਰਤੀ ਹੈ। ਇਸ ਲੋੜ ਨੂੰ ਜਦੋਂ ਮੁੰਡਾ ਅਤੇ ਕੁੜੀ ਸਮਝਣ ਲੱਗ ਜਾਂਦੇ ਹਨ ਤਾਂ ਸਮਾਜ ਇਸ ਲੋੜ ਦੀ ਪੂਰਤੀ ਲਈ ਉਹਨਾਂ ਦਾ ਵਿਆਹ ਕਰਦਾ ਹੈ। ਕਾਮ ਪ੍ਰਵਿਰਤੀ ਦੀ ਪੂਰਤੀ ਲਈ ਮਨੁੱਖ ਕਈ ਸਾਧਨ ਅਪਣਾਉਂਦਾ ਹੈ। ਜਿਹਨਾਂ ਵਿਚੋਂ ਨਜਇਜ ਸੰੰਬੰਧ ਵਿਆਹ ਰਾਹੀਂ ਹੋਂਦ ਵਿੱਚ ਆਉਦਾ ਹੈ। ਵਿਆਹ ਇੱਕ ਅਜਿਹੀ ਸਮਾਜਿਕ ਸੰਸਕ੍ਰਿਤਕ ਸੰਸਥਾ ਹੈ ਜਿਹੜੀ ਔਰਤ ਮਰਦ ਨੂੰ ਸਮਾਜਿਕ ਨਿਯਮਾਂ ਅਧੀਨ ਕਾਮ ਸੰਤੁਸ਼ਟੀ ਦੀ ਪ੍ਰਵਾਨਗੀ ਵੀ ਦਿੰਦੀ ਹੈ ਅਤੇ ਮਨੁੱਖ ਵਿਅਕਤੀ ਤਵ ਦੇ ਜੈਵਿਕ ਮਨੋਵਿਗਿਆਨਿਕ,,,,,, ਅਧਿਆਤਮਿਕ ਅਤੇ ਨੈਤਿਕ ਵਿਕਾਸ ਦੀਆਂ ਲੋੜਾਂ ਪੂਰੀਆਂ ਕਰਦੀ ਹੋਈ ਪਰਿਵਾਰ ਵਿੱਚ ਵਿਅਕਤੀ ਦੇ ਸਾਂਸਕ੍ਰਿਤਿਕ ਸਮਾਜਿਕ ਅਤੇ ਆਰਥਿਕ ਅਧਿਕਾਰਾਂ ਦਾ ਨਿਰਧਾਰਨ ਕਰਦਿਆਂ ਉਸਦੀ ਜਿੰਮੇਵਾਰੀ ਵੀ ਨਿਸ਼ਚਿਤ ਕਰਦੀ ਹੈ।
ਇਸ ਸੰਸਥਾ ਰਾਹੀਂ ਹੀ ਮਨੁੱਖ ਮਾਂ, ਪਿਉ, ਧੀ ਭੈਣ, ਭਰਾ ਤੇ ਪੁੱਤ ਆਦਿ ਦੇ ਰਿਸ਼ਤੇ ਵਿੱਚ ਬੱਝਦਾ ਹੋਇਆ ਸਮਾਜ ਵਿੱਚ ਸਤਿਕਾਰਿਤ ਸਥਾਨ ਪ੍ਰਾਪਤ ਕਰਦਾ ਹੈ। ਵਿਆਹ ਸੰਸਥਾ ਦੋ ਪਰਿਵਾਰ ਨੂੰ ਅਜਿਹੇ ਰੂਪ ਵਿੱਚ ਬੰਨ ਦਿੰਦੀ ਹੈ, ਜਿਸ ਦੁਆਰਾ ਉਹ,,,, ਇੱਕ ਦੂਜੇ ਨਾਲ ਸਹਾਇਕ ਦਾ ਕੰਮ ਕਰਦੇ ਹਨ। ਵਿਅਕਤੀ ਦੇ ਸਮਾਜੀਕਰਨ ਲਈ ਵਿਆਹ ਦੀ ਰਸਮ ਬਹੁਤ ਜ਼ਰੂਰੀ ਹੈ।
ਵਿਆਹ ਵਿੱਚ ਨਿਭਾਉਣ ਵਾਲੀਆਂ ਇਹ ਸਾਰੀਆਂ ਰਸਮਾਂ ਦਾ ਆਮ ਜੀਵਨ ਵਿੱਚ ਬਹੁਤ ਵੱਡਾ ਸਥਾਨ ਹੈ ਇਹ ਸਾਰੀਆਂ ਰਸਮਾਂ ਨੂੰ ਨਿਭਾਉਣ ਪਿੱਛੇ ਅਨੇਕਾਂ ਹੀ ਸੱਭਿਆਚਾਰਕ ਅਤੇ ਸਮਾਜਿਕ ਕਾਰਣ ਹੁੰਦੇ ਹਨ। ਵਿਆਹ ਦੀਆਂ ਰਸਮਾਂ ਰਾਹੀਂ ਮਨੁੱਖੀ ਰਿਸ਼ਤਿਆਂ ਦੀ ਆਪਸੀ ਸਾਂਝ ਨੂੰ ਪਛਾਣਿਆ ਜਾਂਦਾ ਹੈ ਜੋ ਕਿ ਮਨੁੱਖੀ ਜੀਵਨ ਦੀ ਬੁਨਿਆਦ ਦੇ ਹਨ।
“ਵਿਆਹ ਨਾਲ ਸੰਬੰਧਿਤ ਰਸਮਾਂ ਦੀ ਪੂਰਤੀ ਵਧੇਰੇ ਕਰਕੇ ਸਮਾਜਿਕ ਕਦਰਾਂ ਦੀ ਪੂਰਤੀ ਹਿੱਤ ਕੀਤੀ ਜਾਂਦੀ ਹੈ ਜਦੋਂ ਕਿ ਜਨਮ ਅਤੇ ਮੌਤ ਨਾਲ ਸੰਬੰਧਿਤ ਰਸਮਾਂ ਵਿੱਚ ਦੈਵੀ-ਸ਼ਕਤੀਆਂ ਦੀ ਹੌਂਦ ਅਕਸਰ ਸ਼ਾਮਿਲ ਹਨ। ਵਿਆਹ ਸਮੇਂ ਦੀਆ ਰਸਮਾਂ ਦਾ ਮੁੱਖ ਟੀਚਾ ਵਿਆਹ ਸੰਬੰਧਾਂ ਨੂੰ ਸੁਖਾਵਾਂ ਤੇ ਮਨੋਰੰਜਨ ਭਰਪੂਰ ਬਣਾਉਣਾ ਤੇ ,,,,, ਸੰਤਾਨ ਉਤਪਾਦਨ ਕਰਨਾ ਹੁੰਦਾ ਹੈ।”
ਪਰ ਅਜੋਕੇ ਸਮੇਂ ਵਿੱਚ ਵਿਆਹ ਦੀਆਂ ਇਹਨਾਂ ਰਸਮਾਂ ਨੂੰ ਨਿਭਾਉਣ ਦੀ ਪਰੰਪਰਾ ਹੌਲੀ-ਹੌਲੀ ਘੱਟਦੀ ਜਾ ਰਹੀ ਹੈ। ਇਹਨਾਂ ਨੂੰ ਸੰਭਾਲਣ ਅਤੇ ਅੱਗੇ ਤੋਰਨ ਲਈ ਲੋੜੀਂਦੇ ਉਪਰਾਲੇ ਕਰਨ ਦੀ ਲੋੜ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ