Breaking News
Home / ਤਾਜਾ ਜਾਣਕਾਰੀ / ਜੇ ਫਰਾਂਸ – ਜਰਮਨੀ ਇਕ ਹੋ ਸਕਦੇ ਹਨ ਤਾਂ ਪਾਕਿ – ਭਾਰਤ ਕਿਉਂ ਨਹੀਂ : ਇਮਰਾਨ

ਜੇ ਫਰਾਂਸ – ਜਰਮਨੀ ਇਕ ਹੋ ਸਕਦੇ ਹਨ ਤਾਂ ਪਾਕਿ – ਭਾਰਤ ਕਿਉਂ ਨਹੀਂ : ਇਮਰਾਨ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪਾਕਿਸਤਾਨ ਦੇ ਲਾਹੌਰ ਵਿਚ ਅੱਜ ਆਯੋਜਿਤ ਸਮਾਗਮ ਵਿਚ ਕਰਤਾਰੁਪਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਉਪਰੰਤ ਬੋਲਦਿਆਂ ਇਮਰਾਨ ਖਾਨ ਨੇ ਕਿਹਾ ਕਿ ਮੈਂ ਅੱਜ ਸਿੱਖ ਭਾਈਚਾਰੇ ਵਿਚ ਉਹ ਖੁਸ਼ੀ ਦੇਖੀ ਜਿਹੜੀ ਉਸ ਤਰ੍ਹਾਂ ਦੀ ਹੈ ਜਿਵੇਂ ਮੁਸਲਮਾਨ ਮਦੀਨਾ ਪਹੁੰਚ ਗਿਆ ਹੋਵੇ। ਇਸ ਲਈ ਅਸੀਂ ਲਗਾਤਾਰ ਕੰਮ ਰਰ ਰਹੇ ਹਾਂ। ਅਗਲੇ ਸਾਲ ਤੁਸੀਂ ਜਦੋਂ ਇੱਥੇ ਆਓਗੇ ਤਾਂ ਤੁਹਾਨੂੰ ਖੁਸ਼ੀ ਹੋਵੇਗੀ।

ਇਮਰਾਨ ਨੇ ਕਿਹਾ ਕਿ ਮੈਨੂੰ ਸਿੱਧੂ ਦੀ ਕ੍ਰਿਕਟ ਅਤੇ ਕੁਮੈਂਟਰੀ ਯਾਦ ਹੈ ਪਰ ਉਹ ਸੂਫੀ ਕਲਾਮ ਵਿਚ ਇੰਨੇ ਮਾਹਰ ਹਨ ਇਸ ਬਾਰੇ ਜਾਣ ਕੇ ਮੈਨੂੰ ਹੈਰਾਨੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ 21 ਸਾਲ ਕ੍ਰਿਕਟ ਖੇਡੀ ਅਤੇ 22 ਸਾਲ ਸਿਆਸਤ ਕੀਤੀ। ਕ੍ਰਿਕਟ ਦੇ ਸਮੇਂ ਮੈਂ ਦੋ ਤਰਾਂ ਦੇ ਖਿਡਾਰੀਆਂ ਨਾਲ ਮਿਲਿਆ ਇਕ ਉਹ ਸੀ ਜੋ ਹਮੇਸ਼ਾ ਮੈਦਾਨ ‘ਤੇ ਹਾਰਨ ਤੋਂ ਡਰਦਾ ਸੀ ਇਸ ਲਈ ਉਹ ਕੋਈ ਜੋਖਿਮ ਨਹੀਂ ਲੈਂਦਾ ਸੀ ਅਤੇ ਦੂਜਾ ਉਹ ਖਿਡਾਰੀ ਜੋ ਹਮੇਸ਼ਾ ਜਿੱਤਣ ਦੀ ਸੋਚਦਾ ਸੀ ਤੇ ਹਾਰਨ ਤੋਂ ਡਰਦਾ ਨਹੀਂ ਸੀ। ਦੂਜਾ ਖਿਡਾਰੀ ਹੀ ਹਮੇਸ਼ਾ ਚੈਂਪੀਅਨ ਬਣਦਾ ਸੀ। ਜੋਖਿਮ ਲੈਣ ਵਾਲਾ ਖਿਡਾਰੀ ਹੀ ਜੇਤੂ ਰਹਿੰਦਾ ਹੈ। ਉਹ ਕਦੇ ਨਹੀਂ ਹਾਰਦਾ।

ਇਮਰਾਨ ਨੇ ਨਵਜੋਤ ਸਿੰਘ ਸਿੱਧੂ ਦੀ ਤਾਰੀਫ ਕੀਤੀ। ਉਨ੍ਹਾਂ ਨੇ ਕਿਹਾ ਕਿ ਮੇਰੇ ਦੋਸਤ ਸਿੱਧੂ ਤੋਂ ਕਾਫੀ ਪ੍ਰਭਾਵਿਤ ਹਨ। ਇਮਰਾਨ ਨੇ ਕਿਹਾ ਕਿ ਵੱਡੇ ਕੰਮ ਲਈ ਵੱਡੀ ਸੋਚ ਦੀ ਲੋੜ ਹੁੰਦੀ ਹੈ। ਇਮਰਾਨ ਨੇ ਕਿਹਾ ਜਦੋਂ ਮੈਂ ਸਿਆਸਤ ਵਿਚ ਆਇਆ ਤਾਂ ਅਜਿਹੇ ਲੋਕ ਮਿਲੇ ਜੋ ਬੱਸ ਆਪਣੇ ਲਈ ਹੀ ਕੰਮ ਕਰਦੇ ਸਨ, ਜਨਤਾ ਨੂੰ ਭੁੱਲ ਜਾਂਦੇ ਸਨ। ਇਕ ਦੂਜੀ ਕਿਸਮ ਦੇ ,,,,, ਨੇਤਾ ਹਨ ਜੋ ਨਫਰਤਾਂ ਲਈ ਨਹੀਂ ਸਗੋਂ ਕੰਮ ਦੇ ਨਾਮ ‘ਤੇ ਰਾਜਨੀਤੀ ਕਰਦੇ ਸੀ। ਉਨ੍ਹਾਂ ਨੇ ਕਿਹਾ ਕਿ ਗਲਤੀਆਂ ਦੋਹੀਂ ਪਾਸੀਂ ਹੋਈਆਂ ਹਨ ਪਰ ਅਸੀਂ ਜਦੋਂ ਤੱਕ ਅੱਗੇ ਨਹੀਂ ਵਧਾਂਗੇ ਉਦੋਂ ਤੱਕ ਜੰਜ਼ੀਰਾਂ ਨਹੀਂ ਟੁੱਟਣਗੀਆਂ।

ਇਮਰਾਨ ਨੇ ਕਿਹਾ ਕਿ ਮੈਂ ਦੋਸ਼ ਲਗਾਉਣ ਵਿਚ ਵਿਸ਼ਵਾਸ ਨਹੀਂ ਕਰਦਾ। ਅਸੀਂ ਅੱਗੇ ਵੱਧਣਾ ਚਾਹੁੰਦੇ ਹਾਂ। ਜਦੋਂ ਜਰਮਨੀ-ਫਰਾਂਸ ਇਕ ਹੋ ਸਕਦੇ ਹਨ ਤਾਂ ਭਾਰਤ-ਪਾਕਿ ਕਿਉਂ ਨਹੀਂ। ਉਨ੍ਹਾਂ ਨੇ ਕਿਹਾ ਕਿ ਸਾਡਾ ਮੁੱਦਾ ਸਿਰਫ ਕਸ਼ਮੀਰ ਦਾ ਹੈ। ਇਨਸਾਨ ਚੰਨ ‘ਤੇ ਪਹੁੰਚ ਗਿਆ ਹੈ ਪਰ ਅਸੀਂ ਇਕ ਮੁੱਦਾ ਹੱਲ ਨਹੀਂ ਕਰ ਪਾ ਰਹੇ ਹਾਂ। ਇਮਰਾਨ ਨੇ ਕਿਹਾ ਕਿ ਇਹ ਮੁੱਦਾ ਵੀ ਹੱਲ ਹੋ ਜਾਵੇਗਾ ਇਸ ਲਈ ਪੱਕਾ ਫੈਸਲਾ ਲੈਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਭਾਰਤ ਇਕ ਕਦਮ ਵਧਾਏਗਾ ਤਾਂ ਅਸੀਂ ਦੋ ਕਦਮ ਵਧਾਵਾਂਗੇ। ਭਾਰਤ-ਪਾਕਿ ਦੋਹਾਂ ਕੋਲ ਐਟਮੀ ਹਥਿਆਰ ਹਨ ਤਾਂ ਇਨ੍ਹਾਂ ਵਿਚਕਾਰ ਜੰਗ ਹੋ ਸਕਦੀ ਹੈ ਇਹ ਸੋਚਣਾ ਪਾਗਲਪਨ ਹੈ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!