ਪੂਰੀ ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਪੰਜਾਬ ਸਰਕਾਰ ‘ਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ‘ਤੇ ਵੱਡਾ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਇੱਥੇ ਇਕ ਪ੍ਰੋਗਰਾਮ ‘ਚ ਬੋਲਦੇ ਹੋਏ ਕਿਹਾ ਕਿ ਨਵਜੋਤ ਕੌਰ ਸਿੱਧੂ ਦੀ ਕਿਸੇ ਨਾਲ ਨਹੀਂ ਬਣਦੀ, ਜਦੋਂ ਉਹ ਭਾਜਪਾ ਵਿਚ ਸੀ ਤਾਂ ਉਹ ਆਪਣੀ ਹੀ ,,,, ਸਰਕਾਰ ਖਿਲਾਫ ਬੋਲਦੀ ਰਹੀ ਅਤੇ ਹੁਣ ਜਦੋਂ ਉਹ ਕਾਂਗਰਸ ਵਿਚ ਸ਼ਾਮਲ ਹੋਈ ਹੈ ਤਾਂ ਕਾਂਗਰਸ ਦੀ ਸਰਕਾਰ ਉਨ੍ਹਾਂ ਨੂੰ ਚੰਗੀ ਨਹੀਂ ਲੱਗ ਰਹੀ।ਜੇਕਰ ਮੈਡਮ ਦੇ ਹਿਸਾਬ ਨਾਲ ਕਾਂਗਰਸ ਨਾਕਾਮ ਹੈ ਤਾਂ ਉਹ ਅਕਾਲੀ-ਭਾਜਪਾ ‘ਚ ਹੀ ਰਹਿ ਜਾਂਦੀ।ਇਹ ਗੱਲ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮੈਡਮ ਸਿੱਧੂ ਵਲੋਂ ਪੰਜਾਬ ਸਰਕਾਰ ਨੂੰ ਦਸ ਵਿਚੋਂ ਚਾਰ ਨੰਬਰ ਦੇਣ ਦੇ ਪੁੱਛੇ ਸਵਾਲ ‘ਤੇ ਕਹੀ।
ਧਰਮਸੋਤ ਨੇ ਕਿਹਾ ਅਸੀਂ ਪੈਨਸ਼ਨ ਦੀ ਰਕਮ ,,,, ਵਧਾ ਕੇ ਸਾਢੇ 700 ਰੁਪਏ ਕੀਤੀ, ਸ਼ਗਨ ਸਕੀਮ ਦੀ ਰਾਸ਼ੀ ਦੁੱਗਣੀ ਕਰ ਦਿੱਤੀ ਪਰ ਮੈਡਮ ਸਿੱਧੂ ਨੂੰ ਪੁਰਾਣੀ ਸਰਕਾਰ ਦੇ ਕੰਮ ਚੰਗੇ ਲੱਗ ਰਹੇ ਹਨ, ਜਿਨ੍ਹਾਂ ਨੇ ਕੁਝ ਨਹੀਂ ਕੀਤਾ ਤਾਂ ਇਸ ਵਿਚ ਉਹ ਕੁਝ ਨਹੀਂ ਕਰ ਸਕਦੇ।ਉਨ੍ਹਾਂ ਕਿਹਾ ਜੇਕਰ ਮੈਡਮ ਸਿੱਧੂ ਸੱਤਾ ਵਿੱਚ ਹੁੰਦੇ ਵੀ ਵਿਰੋਧੀ ਧਿਰ ਵੱਲੋਂ ਬੋਲਣਾ ਚਾਹੁੰਦੇ ਹਨ ਤਾਂ ਇਹ ਉਨ੍ਹਾਂ ਦੀ ਮਰਜੀ ਹੈ।
ਪੰਜਾਬ ਸਰਕਾਰ ਦੀ ਖਸਤਾ ਵਿੱਤੀ ਹਾਲਤ ਦਾ ਠੀਕਰਾ ਸਾਬਕਾ ਅਕਾਲੀ-ਭਾਜਪਾ ਸਰਕਾਰ ਦੇ ਸਿਰ ਭੰਨਦੇ ਹੋਏ ਧਰਮਸੋਤ ਨੇ ਕਿਹਾ ਕਿ ,,,,,, ਸਾਬਕਾ ਸਰਕਾਰ ਪੰਜਾਬ ਨੂੰ ਕਰੋੜਾਂ ਰੁਪਏ ਦੇ ਕਰਜ਼ੇ ਵਿਚ ਛੱਡ ਗਈ।ਸਾਡੇ ‘ਤੇ 2.60 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ, ਮੋਦੀ ਸਾਡੀ ਮਦਦ ਨਹੀਂ ਕਰਦੇ, ਸਾਨੂੰ ਪਤਾ ਅਸੀਂ ਕਿੱਦਾਂ ਸਰਕਾਰ ਚਲਾ ਰਹੇ ਹਾਂ।
ਸਕਾਲਰਸ਼ਿਪ ‘ਚ ਗੜਬੜੀ ਕਰਨ ਵਾਲੇ ਕਾਲਜਾਂ ‘ਤੇ ਕਾਰਵਾਈ ਜਲਦ :
ਧਰਮਸੋਤ ਨੇ ਪੋਸਟ ਮੈਟਰਿਕ ਸਕਾਲਰਸ਼ਿਪ,,,,, ਸਕੀਮ ‘ਤੇ ਬੋਲਦੇ ਹੋਏ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਇਸ ਸਕੀਮ ਤਹਿਤ ਕਾਲਜਾਂ ਨੂੰ ਚਾਰ ਸਾਲਾਂ ਵਿਚ ਇਕ ਰੁਪਿਆ ਨਹੀਂ ਦਿੱਤਾ, ਮੈਂ ਖੁਦ ਤਿੰਨ ਵਾਰ ਦਿੱਲੀ ਜਾ ਕੇ ਕੇਂਦਰ ਸਰਕਾਰ ਕੋਲੋਂ ਪੈਸੇ ਰਿਲੀਜ ਕਰਵਾ ਕੇ ਲਿਆਇਆ ਹਾਂ।
ਇਸ ‘ਚ ਸੂਬਾ ਸਰਕਾਰ ਵੱਲੋਂ ਵੀ ਗ੍ਰਾਂਟ ਸ਼ਾਮਲ ਹੋਣੀ ਹੈ।ਮੁੱਖ ਮੰਤਰੀ ਨੇ ਪੈਸੇ ਰਿਲੀਜ ਕਰਨ ਦਾ ਐਲਾਨ ਕਰ ਦਿੱਤਾ ਹੈ।ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਪੋਸਟ ਮੈਟਰਿਕ ਸਕਾਲਰਸ਼ਿਪ ਵਿਚ ਅਚਾਨਕ ਆਈ ਦੇਰੀ ਦੀ ਇਕ ਵਜ੍ਹਾ ਕਾਲਜਾਂ ਵੱਲੋਂ ਕੀਤੀ ਗਈ ਘਪਲੇਬਾਜ਼ੀ ਵੀ ਹੈ।ਉਨ੍ਹਾਂ ਕਿਹਾ ਕਿ ਪੈਸੇ ਕਮਾਉਣ ਦੇ ਚੱਕਰ ਵਿਚ ਕਈ ,,,,, ਕਾਲਜਾਂ ਨੇ ਵੱਡੀ ਗਿਣਤੀ ਵਿਚ ਫਰਜ਼ੀ ਦਾਖਲੇ ਕੀਤੇ। ਜਾਂਚ ਵਿਚ ਇਹ ਗੜਬੜੀ ਫੜੀ ਗਈ, ਜਿਸ ਦੇ ਬਾਅਦ ਕੇਂਦਰ ਨੇ ਪੈਸਾ ਰੋਕਣਾ ਸ਼ੁਰੂ ਕਰ ਦਿੱਤਾ।ਉਨ੍ਹਾਂ ਕਿਹਾ ਕਿ ਗੜਬੜੀ ਕਰਨ ਵਾਲੇ ਕਾਲਜਾਂ ਦੀ ਰਿਪੋਰਟ ਤਿਆਰ ਹੈ, ਛੇਤੀ ਹੀ ਉਨ੍ਹਾਂ ਖਿਲਾਫ ਵੱਡੀ ਕਾਰਵਾਈ ਹੋਵੇਗੀ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ