ਵੀਡੀਓ ਪੋਸਟ ਦੇ ਅਖੀਰ ਵਿੱਚ ਜਾ ਕੇ ਦੇਖੋ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਗੁਰੂਗ੍ਰਾਮ ਦੇ ਸੈਕਟਰ-51 ਦੀ ਮਾਰਕਿਟ ‘ਚ ਦਿਨ ਦਿਹਾੜੇ ਡਿਸਟ੍ਰਿਕਟ ਅਤੇ ਸੈਸ਼ਨ ਜੱਜ ਕ੍ਰਿਸ਼ਨ ਕਾੰਤ ਸ਼ਰਮਾ ,,,,,ਜੱਜ ਦੇ ਗੰਨਮੈਨ ਵੱਜੋਂ ਤੈਨਾਤ ਇੱਕ ਆਦਮੀ ਨੇ ਜੱਜ ਦੀ ਪਤਨੀ ਤੇ ਪੁੱਤਰ ‘ਤੇ ਫਾਇਰਿੰਗ ਕਰ ਦਿੱਤੀ। ਮਾਂ-ਪੁੱਤਰ ਦੋਹਾਂ ਦੀ ਹਾਲਤ ਨਾਜ਼ੁਕ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਵਾਰਦਾਤ ਦੀ ਵਜ੍ਹਾ ਬਾਰੇ ਹਾਲੇ ਕੁੱਝ ਪਤਾ ਨਹੀਂ ਚੱਲਿਆ ਹੈ।
ਗੰਨਮੈਨ ਵੱਲੋਂ ਮਾਂ-ਪੁੱਤਰ ਨੂੰ ਗੋਲੀ ਮਾਰਣ ਦੀ ਵੀਡੀਓ ਲੋਕਾਂ ਨੇ ਕਮਰੇ ਵਿੱਚ ਰਿਕਾਰਡ ਕਰ ਲਈ। ਪੁਲਿਸ ਨੇ ਦੱਸਿਆ ਕਿ ਮਾਹੀਪਾਲ ਨਾਲ ਦਾ ਇਹ ਗੰਨਮੈਨ ਜੱਜ ਕ੍ਰਿਸ਼ਨ ਨਾਲ ਡੇਢ ਸਾਲ ਤੋਂ ਕੰਮ ਕਰ ਰਿਹਾ ਸੀ। ਹਾਦਸੇ ਦੀ ਵੀਡੀਓ ਵਿੱਚ ਗੰਨਮੈਨ ਜੱਜ ਦੇ ਬੇਟੇ ਨੂੰ ਗੋਲੀ ਮਾਰਣ ਤੋਂ ਬਾਅਦ ਬੇਰਹਿਮੀ ਨਾਲ ਕਾਰ ਵਿੱਚ ਪਾਉਣ ਦੀ ਕੋਸ਼ਿਸ ਕਰਦਾ ਨਜ਼ਰ ਆ ਰਿਹਾ ਹੈ।
ਵਾਰਦਾਤ ਤੋਂ ਬਾਅਦ ਮੁਲਜ਼ਮ ,,,,,, ਸਦਰ ਪੁਲਿਸ ਠਾਣੇ ਪਹੁੰਚ ਗਿਆ ਅਤੇ ਥਾਣੇ ‘ਚ ਮੌਜ਼ੂਦ ਲੋਕਾਂ ਤੇ ਵੀ ਫਾਇਰਿੰਗ ਕੀਤੀ। ਇੱਕ SHO ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਫ ਭੱਜਣ ਵਿੱਚ ਕਾਮਯਾਬ ਹੋ ਗਿਆ। ਹਾਲਾਂਕਿ ਬਾਅਦ ਵਿੱਚ ਉਸ ਨੂੰ ਫਰੀਦਾਬਾਦ ਦੀ ਇੱਕ ਸੜਕ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਗੁਰੁਗਰਾਮ ਪੁਲਿਸ ਕਮੀਸ਼ਨਰ ਨੇ ਦੱਸਿਆ ਕਿ ਮੁਲਜ਼ਮ ਡਿਪ੍ਰੈਸ਼ਨ ਦਾ ਮਰੀਜ਼ ਹੈ।