ਤਾਜੀਆਂ ਤਾਜੀਆਂ ਤੇ ਸੱਚੀਆਂ ਖਬਰਾਂ ਦੇਖਣ ਲਈ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਬਾਲੀਵੁਡ ਸਿੰਗਰ ਨੇਹਾ ਕੱਕੜ ਅਤੇ ਪੰਜਾਬੀ ਅਦਾਕਾਰ ਸਿੰਗਰ ਜੱਸੀ ਗਿੱਲ ਦਾ ਨਵਾਂ ਗੀਤ ‘ ਨਿਕਲੇ ਕਰੰਟ’ ਰਿਲੀਜ਼ ਹੋ ਗਿਆ ਹੈ।,,,,, ਫੈਸਟਿਵਲ ਸੀਜਨ ਵਿੱਚ ਜੱਸੀ ਗਿੱਲ ਅਤੇ ਨੇਹਾ ਕੱਕੜ ਮਿਊਜਿਕ ਦੇ ਪ੍ਰੇਮੀਆਂ ਦੇ ਲਈ ਇੱਕ ਦਮ ਸਹੀ ਗੀਤ ਲੈ ਕੇ ਆਏ ਹਨ। ‘ ਨਿਕਲੇ ਕਰੰਟ’ ਗੀਤ ਨੂੰ ਜੱਸੀ ਗਿੱਲ ਅਤੇ ਨੇਹਾ ਕੱਕੜ ਨੇ ਗਾਇਆ ਹੈ।ਪੰਜਾਬੀ ਗੀਤ ਦਾ ਮਿਊਜਿਕ ਸੁਖ-ਈ ਮਿਊਜਿਕਲ ਡਾਕਟਰਜ਼ ਨੇ ਦਿੱਤਾ ਹੈ ਅਤੇ ਇਸਦੇ ਲਿਰਿਕਰਸ ਜਾਨੀ ਨੇ ਲਿਖੇ ਹਨ।
Latest Punjabi Song Nikle Current
ਜੱਸੀ ਗਿੱਲ ਅਤੇ ਨੇਹਾ ਕੱਕੜ ਦਾ ਇਹ ਗੀਤ ਪੂਰੀ ਤਰ੍ਹਾਂ ਪਾਰਟੀ ਨੰਬਰ ਹੈ ਅਤੇ ਇਸ ਨੂੰ ਬਹਤੁ ਸ਼ਾਨਦਾਰ ਤਰੀਕੇ ਨਾਲ ਫਿਲਮਾਇਆ ਗਿਆ ਹੈ।ਨੇਹਾ ਕੱਕੜ ਲੰਬੇ ਸਮੇਂ ਤੋਂ ਇਸ ਗੀਤ ਦੇ ਬਾਰੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਜਾਣਕਾਰੀ ਦੇ ਰਹੀ ਸੀ। ਆਖਿਰਕਾਰ ਇਹ ਗੀਤ ਰਿਲੀਜ਼ ਹੋ ਗਿਆ ਹੈ ਅਤੇ ਇਸ,,,,, ਵਿੱਚ ਨੇਹਾ ਕੱਕੜ ਅਤੇ ਜੱਸੀ ਗਿੱਲ ਦੀ ਕੈਮਿਸਟਰੀ ਵੀ ਕਮਾਲ ਦੀ ਹੈ।
ਨਿਕਲੇ ਕਰੰਟ’ ਗੀਤ ਰਿਲੀਜ਼ ਹੁੰਦੇ ਹੀ ਵਾਇਰਲ ਹੋ ਗਿਆ ਹੈ ਅਤ ਇਸ ਨੂੰ ਖੂਬ ਦੇਖਿਆ ਜਾ ਰਿਹਾ ਹੈ ,,,,, ਉਂਝ ਵੀ ਜੱਸੀ ਗਿੱਲ ਬਾਲੀਵੁਡ ਵਿੱਚ ਡੈਬਿਊ ਕਰ ਚੁੱਕੇ ਹਨ।ਜੱਸੀ ਗਿੱਲ ਸੋਨਾਕਸ਼ੀ ਸਿਨਹਾ ਦੀ ਫਿਲਮ ਹੈਪੀ ਫਿਰ ਭਾਗ ਜਾਏਗੀ ਵਿੱਚ ਨਜ਼ਰ ਆਏ ਸਨ। ਹਾਲਾਂਕਿ ਫਿਲਮ ਬਾਕਸ ਆਫਿਸ ਤੇ ਕੁੱਝ ਖਾਸ ਕਮਾਲ ਨਹੀਂ ਦਿਖਾ ਸਕੀ।ਇਸ ਨਾਲ ਹੀ ਜੇਕਰ ਨੇਹਾ ਕੱਕੜ ਦੀ ਗੱਲ ਕਰੀਏ ਤਾਂ ਉਹ ਬਾਲੀਵੁਡ ਸਮੇਤ ਮਿਊਜਿਕ ਇੰਡਸਟਰੀ ਦਾ ਮੰਨਿਆ ਪ੍ਰਮੰਨਿਆ ਨਾਮ ਹੈ।
ਨੇਹਾ ਕੱਕੜ ਨੇ ਕੁੱਝ ਦਿਨ ਪਹਿਲਾਂ ਆਪਣੇ ਭਰਾ ਟੋਨੀ ਕੱਕੜ ਦੇ ਗੀਤ ‘ ਲੂਡੋ’ ਤੇ ਡਾਂਸ ਕੀਤਾ ਸੀ ਅਤੇ ਉਨ੍ਹਾਂ ਦਾ ਇਹ ਡਾਂਸ ਵੀਡੀਓ ਜ਼ਬਰਦਸਤ ਵਾਇਰਲ ਹੋਇਆ ਸੀ। ਨੇਹਾ ਕੱਕੜ ਨੇ ਸ਼ਾਨਦਾਰ ਅੰਦਾਜ਼ ਵਿੱਚ ਇਸ ਗੀਤ ਤੇ ਡਾਂਸ ਕੀਤਾ ਸੀ ਅਤੇ ਉਸ ਤੋਂ ਬਾਅਦ ਹੀ ਉਨ੍ਹਾਂ ਨੇ ‘ ਨਿਕਲੇ ਕਰੰਟ’ ਗੀਤ ਦਾ ਇੱਕ ਵੀਡੀਓ ਵੀ ,,,,,, ਆਪਣੇ ਇੰਸਟਾਗ੍ਰਾਮ ਤੇ ਪਾਇਆ ਸੀ। ਇਸ ਵੀਡੀਓ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ। ਨੇਹਾ ਕੱਕੜ ਅਤੇ ਜੱਸੀ ਗਿੱਲ ਦੇ ਇਸ ਸਾਂਗ ਨੂੰ ਟੀ-ਸੀਰੀਜ ਦੇ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਗਿਆ ਹੈ।
ਇਸ ਨਾਲ ਹੀ ਜੇਕਰ ਨੇਹਾ ਕੱਕੜ ਦੀ ਪਰਸਨਲ ਲਾਈਫ ,,,,,, ਦੀ ਗੱਲ ਕਰੀਏ ਤਾਂ ਨੇਹਾ ਅਤੇ ਹਿਮਾਂਸ਼ੁ ਕਈ ਵਾਰ ਇਕੱਠੇ ਦਿਖਾਈ ਦੇ ਚੁੱਕੇ ਹਨ ਅਤੇ ਹਾਲ ਹੀ ਵਿੱਚ ਉਨ੍ਹਾਂ ਨੇ ਕਹਿ ਦਿੱਤਾ ਹੈ ਕਿ ਉਹ ਅਤੇ ਹਿਮਾਂਸ਼ੁ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।
ਇਸ ਵਿੱਚ ਖਾਸ ਗੱਲ ਤੁਹਾਨੂੰ ਦੱਸ ਦੇਈਏ ਕਿ ਨੇਹਾ ਅਤੇ ਹਿਮਾਂਸ਼ੁ ਕੋਹਲੀ ਇੰਡੀਅਨ ਆਈਡਲ ,,,,,, ਦੇ ਐਪੀਸੋਡ ਵਿੱਚ ਦਿਖਾਈ ਦਿੱਤੇ , ਜਿਸ ਵਿੱਚ ਹਿਮਾਂਸ਼ੁ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਗੱਲ ਕਹੀ ਅਤੇ ਸਵੀਕਾਰ ਕੀਤਾ।ਇਸ ਨਾਲ ਨੇਹਾ ਨੇ ਕਿਹਾ ਕਿ ਉਹ ਹਿਮਾਂਸ਼ੁ ਦੇ ਨਾਲ ਹੀ ਰਹੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਉਸ ਨਾਲ ਹੀ ਵਿਆਹ ਕਰੇਗੀ।