ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ
ਅੰਮ੍ਰਿਤਸਰ ਦੇ ਜੌੜਾ ਫਾਟਕ ‘ਤੇ ਦੁਸਹਿਰੇ ਵਾਲੀ ਸ਼ਾਮ ਵਾਪਰੇ ਦਰਦਨਾਕ ਰੇਲ ਹਾਦਸੇ ਨੇ ਹਰ ਇਕ ਦੀ ਰੂਹ ਕੰਬਾ ਦਿੱਤੀ। ਇਸ ਹਾਦਸੇ ‘ਚ 60 ਤੋਂ ਵਧ ਲੋਕਾਂ ਦੀ ਮੌਤ ਹੋ ਗਈ। ਜੌੜਾ ਫਾਟਕ ‘ਤੇ ਬਿਹਾਰ ਦਾ ਰਹਿਣ ਵਾਲਾ ਇਕ ਪਰਿਵਾਰ ਵੀ ਦੁਸਹਿਰਾ ਦੇਖਣ ਗਿਆ ਸੀ, ਜੋ ਇਸ ਹਾਦਸੇ ‘ਚ ਉੱਜੜ ਗਿਆ। ਪਿਤਾ ਅਤੇ ਪੁੱਤਰ ਦੀ ਹਾਦਸੇ ‘ਚ ਮੌਤ ਹੋ ,,,,, ਗਈ ਅਤੇ ਬੱਚੇ ਦੀ ਮਾਂ ਆਰਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਸ਼ਿਵਮ ਦੀ ਲਾਸ਼ ਮੋਹਕਮਪੁਰਾ ਸ਼ਮਸ਼ਾਨਘਾਟ ਲਿਆਂਦੀ ਗਈ। ਪਤੀ ਨੂੰ ਅੰਤਿਮ ਵਿਦਾਈ ਦੇ ਕੇ ਆਰਤੀ ਬੇਸੁੱਧ ਹੋ ਕੇ ਪੁੱਤ ਦੀ ਲਾਸ਼ ਨਾਲ ਤੁਰਦੀ ਰਹੀ।
ਸ਼ਮਸ਼ਾਨਘਾਟ ‘ਚ ਸ਼ਿਵਮ ਦੀ ਲਾਸ਼ ਦਫਨਾਉਣ ਲਈ ਟੋਇਆ ਪੁੱਟਿਆ ਗਿਆ। ਆਰਤੀ ਆਪਣੇ ਦਿਲ ਦੇ ਟੁਕੜੇ ਨੂੰ ਦੇਖਦੀ ਰਹੀ। ਬੱਚੇ ਨੂੰ ਜਦ ਦਬਾਉਣ ਲੱਗੇ ਤਾਂ ਰਿਸ਼ਤੇਦਾਰਾਂ ਨੇ ਟਾਫੀਆਂ, ਬਿਸਕੁਟ ਅਤੇ ਖਿਡੌਣੇ ਉਸ ਦੇ ਕੋਲ ਰੱਖੇ। ਆਰਤੀ ਖੁਦ ਇਨ੍ਹਾਂ ਚੀਜ਼ਾਂ ਨੂੰ ਸਜਾ-ਸਜਾ ਕੇ ਰੱਖਦੀ ਰਹੀ। ਇਸ ਦੇ ਬਾਅਦ ਜਦ ਮਿੱਟੀ ਪਾਉਣ ,,,,,, ਦੀ ਵਾਰੀ ਆਈ ਤਾਂ ਸਾਰਿਆਂ ਦੇ ਨਾਲ ਉਸ ਨੇ ਵੀ ਮਿੱਟੀ ਪਾ ਕੇ ਆਪਣੇ ਦਿਲ ਦੇ ਟੁਕੜੇ ਨੂੰ ਸਦਾ ਲਈ ਖੁਦ ਤੋਂ ਵੱਖ ਕਰ ਲਿਆ ਅਤੇ ਧਾਹਾਂ ਮਾਰ-ਮਾਰ ਕੇ ਰੋਣ ਲੱਗੀ।
ਆਰਤੀ ਵੀ ਜੌੜਾ ਫਾਟਕ ਟ੍ਰੇਨ ਹਾਦਸੇ ‘ਚ ਗੰਭੀਰ ਜ਼ਖਮੀ ਹੋ ਗਈ ਸੀ ਅਤੇ ਘਟਨਾ ਦੇ 72 ਘੰਟਿਆਂ ਤਕ ਤਾਂ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਉਸ ਦਾ ਪਤੀ ਜਤਿੰਦਰ ਦਾਸ ਅਤੇ ਡੇਢ ਸਾਲ ਦਾ ਬੱਚਾ ਇਸ ਦੁਨੀਆ ‘ਚ ਹੀ ਨਹੀਂ ਰਹੇ। ਉਸ ਨੂੰ ਜਦ ਪਤੀ ਦੇ ਸੰਸਕਾਰ ਲਈ ਸ਼੍ਰੀ ਦੁਰਗਿਆਣਾ ਤੀਰਥ ਦੇ ਸ਼ਮਸ਼ਾਨ ਘਾਟ ‘ਚ ਲਿਆਂਦਾ,,,,,, ਗਿਆ ਤਦ ਉਸ ਨੂੰ ਪਤਾ ਲੱਗਾ ਕਿ ਉਸ ਦੀ ਦੁਨੀਆ ਉੱਜੜ ਗਈ ਹੈ। ਹਾਦਸੇ ਦੇ ਬਾਅਦ ਤੋਂ ਆਰਤੀ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ ਜਦ ਕਿ ਜਤਿੰਦਰ ਅਤੇ ਸ਼ਿਵਮ ਦੀਆਂ ਲਾਸ਼ਾਂ ਦੁਰਗਿਆਣਾ ਤੀਰਥ ‘ਚ ਡੈੱਡ ਬਾਡੀ ਫਰੀਜ਼ ‘ਚ ਰੱਖੀਆਂ ਗਈਆਂ ਸਨ। ਉਸ ਨੂੰ ਹਸਪਤਾਲ ‘ਚੋਂ ਬਿਨਾਂ ਦੱਸਿਆ ਹੀ ਲਿਆਂਦਾ ਗਿਆ ਸੀ। ਆਰਤੀ ਨੂੰ ਪਤਾ ਹੀ ਨਹੀਂ ਸੀ ਕਿ ਉਸ ਦੀ ਜ਼ਿੰਦਗੀ ਉੱਜੜ ਗਈ ਹੈ।
ਗੋਦੀ ‘ਚ ਪੁੱਤ ਨੂੰ ਲੈ ਕੇ ਤਿਆਰ ਕਰਾਂਗੀ—
ਸ਼ਿਵਮ ਦੀ ਲਾਸ਼ ਆਰਤੀ ਦੀ ਗੋਦ ‘ਚ ਰੱਖੀ ਗਈ। ਉਹ ਪੁੱਤ ਨੂੰ ਪਿਆਰ ਨਾਲ ਦੇਖ-ਦੇਖ ਕੇ ਵਾਰ-ਵਾਰ ਕਹਿੰਦੀ ਰਹੀ,”ਮੇਰਾ ਪੱਤ ਅਜੇ ਸੁੱਤਾ ਆ, ,,,,,, ਭੁੱਖਾ ਹੋਣਾ ਆ..ਸ਼ਿਵਮ ਨੂੰ ਨਹਾ ਕੇ ਤਿਆਰ ਕਰਾਂਗੀ ਤੇ ਕਾਲਾ ਟਿੱਕਾ ਲਗਾਉਂਗੀ।” ਜਦ ਲੋਕਾਂ ਨੇ ਸ਼ਿਵਮ ਦੀ ਲਾਸ਼ ਨੂੰ ਉਸ ਦੀ ਗੋਦ ‘ਚੋਂ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬੇਹੋਸ਼ ਹੋ ਗਈ। ਇਕ ਮਾਂ ਦੇ ਦੁੱਖ ਨੂੰ ਦੇਖ ਹਰ ਇਕ ਦੀ ਅੱਖ ਭਰ ਗਈ।