ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ
ਅੰਮ੍ਰਿਤਸਰ ਵਿਚ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਮੌਕੇ ਉਤੇ ਮੌਜੂਦ ਚਸ਼ਮਦੀਦਾਂ ਵੱਲੋਂ ਕੀਤੇ ਜਾ ਰਹੇ ਖੁਲਾਸੇ ਦਿਲ ਹਿਲਾਉਣ ਵਾਲੇ ਹਨ। ਇਸ ਹਾਦਸੇ ਵਿਚ ਰਾਮਲੀਲਾ ਵਿਚ ਰਾਵਣ ਦਾ ਕਿਰਦਾਰ ਨਿਭਾ ਰਹੇ ਦਲਬੀਰ ਸਿੰਘ ਦੀ ਮੌਤ ਬਾਰੇ ਹੋਏ ਖੁਲਾਸੇ ਦਿਲ ਝੰਜੋੜਨ ਵਾਲੇ ਹਨ। ਭਾਵੇਂ ਦਲਬੀਰ ਰਾਮਲੀਲਾ ਵਿਚ ਰਾਵਣ ਦਾ ਕਿਰਦਾਰ ਨਿਭਾ ਰਿਹਾ ਸੀ ਪਰ ਉਹ ਆਪਣੇ ਆਖਰੀ ਸਮੇਂ ਕੰਮ ਭਗਵਾਨ ਸ੍ਰੀ ਰਾਮ ਵਾਲੇ ਕਰ ਗਿਆ।
ਜਦੋਂ ਇਹ ਹਾਦਸਾ ਵਾਪਰਿਆ, ਦਲਬੀਰ ਰੇਲ ਟਰੈਕ ਦੇ ਨੇੜੇ ਸੀ। ਭਾਵੇਂ ਜ਼ਿਆਦਾਤਰ ਲੋਕ ਸੜ ਰਹੇ ਰਾਵਣ ਨੂੰ ਵੇਖਣ ਵਿਚ ਮਸਤ ਸਨ ਪਰ ਦਲਬੀਰ ਦੀ ਨਿਗ੍ਹਾ ਸਭ ਤੋਂ ਪਹਿਲਾਂ ਟਰੇਨ ਉਤੇ ਪੈ ਗਈ ਤੇ ਉਹ ਲੋਕਾਂ ਨੂੰ ਟਰੈਕ ਤੋਂ ਹਟਾਉਣ ਵਿਚ ਜੁਟ ਗਿਆ। ਪਰ ਬਦਕਿਸਮਤੀ ਨਾਲ ਉਸ ਦਾ ਆਪਣਾ ਪੈਰ ਟਰੈਕ ਵਿਚ ਫਸ ਗਿਆ,,,,। ਉਸ ਨੇ ਕਾਫੀ ਕੋਸ਼ਿਸ਼ ਕੀਤੀ ਪਰ ਉਸ ਦੀ ਜਾਨ ਨਾ ਬਚ ਸਕੀ।
ਦਲਬੀਰ ਸਿੰਘ ਨੇ ਪਹਿਲੀ ਵਾਰ ਰਾਮਲੀਲਾ ‘ਚ ਰਾਵਣ ਦਾ ਕਿਰਦਾਰ ਨਿਭਾਇਆ ਸੀ। ਦਲਬੀਰ ਦੀ ਮਾਂ ਸਵਰਨ ਕੌਰ ਦਾ ਕਹਿਣਾ ਹੈ ਕਿ ਦਲਬੀਰ ਹਰ ਸਾਲ ਰਾਮਲੀਲਾ ਵਿੱਚ ਕੋਈ ਨਾ ਕੋਈ ਕਿਰਦਾਰ ਨਿਭਾਉਂਦਾ ਸੀ। ਇਸ ਤੋਂ ਪਹਿਲਾਂ ਉਹ ਹਨੂਮਾਨ, ਰਾਮ ਅਤੇ ਲਕਸ਼ਮਣ ਦਾ ਕਿਰਦਾਰ ਨਿਭਾ ਚੁੱਕਿਆ ਹੈ। ਮ੍ਰਿਤਕ ਦਲਬੀਰ ਦੇ ਭਰਾ ਬਲਬੀਰ ਨੇ ਦੱਸਿਆ,,,,, ਕਿ ਇਸ ਸਾਲ 29ਵੀਂ ਰਾਮਲੀਲਾ ਮਨਾਈ ਜਾ ਰਹੀ ਸੀ ਜਿਸ ਵਿੱਚ ਦਲਬੀਰ ਰਾਵਣ ਦਾ ਕਿਰਦਾਰ ਨਿਭਾ ਰਿਹਾ ਸੀ। ਦਲਬੀਰ ਉੱਥੇ ਆਪਣਾ ਇਨਾਮ ਲੈਣ ਗਿਆ ਸੀ ਜਦੋਂ ਉਸ ਨੇ ਟਰੇਨ ਨੂੰ ਆਉਂਦੇ ਦੇਖਿਆ ਅਤੇ ਉਹ ਲੋਕਾਂ ਨੂੰ ਬਚਾਉਣ ਭੱਜਿਆ।
ਦਲਬੀਰ ਨੇ 7-8 ਬੰਦਿਆ ਨੂੰ ਬਾਹਰ ਖਿੱਚਿਆ। ਫਿਰ ਉਸ ਦਾ ਪੈਰ ਫਸ ਗਿਆ ਅਤੇ ਉਹ ਟਰੇਨ ਥੱਲੇ ਆ ਗਿਆ ,,,,, । ਦਲਬੀਰ ਆਪਣੇ ਪਿੱਛੇ ਇੱਕ 8 ਮਹੀਨੇ ਦੀ ਬੱਚੀ ਅਤੇ ਪਤਨੀ ਛੱਡ ਗਿਆ ਹੈ। ਮ੍ਰਿਤਕ ਦੀ ਮਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਨੂੰਹ ਨੂੰ ਸਰਕਾਰੀ ਨੌਕਰੀ ਦੇਵੇ ਕਿਉਂਕਿ ਦਲਬੀਰ ਉਨ੍ਹਾਂ ਦੇ ਘਰ ਦਾ ਇਕੱਲਾ ਕਮਾਉਣ ਵਾਲਾ ਸਾਧਨ ਸੀ।