Breaking News
Home / ਰਾਜਨੀਤੀ / ਤਾਜਾ ਵੱਡੀ ਖਬਰ – ਅਕਾਲੀ ਦਲ ਨੂੰ ਲਗਾ ਵੱਡਾ ਝਟਕਾ

ਤਾਜਾ ਵੱਡੀ ਖਬਰ – ਅਕਾਲੀ ਦਲ ਨੂੰ ਲਗਾ ਵੱਡਾ ਝਟਕਾ

ਹੁਣੇ ਆਈ ਤਾਜਾ ਵੱਡੀ ਖਬਰ …..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸ਼੍ਰੋਮਣੀ ਅਕਾਲੀ ਦਲ (ਬਾਦਲ) ਆਪਣੀ ਸਥਾਪਨਾ ਦੇ 98ਵੇਂ ਸਾਲ ਵਿਚ ਅੰਦਰੂਨੀ ਅਤੇ ਬਾਹਰੀ ਗੰਭੀਰ ਚੁਣੌਤੀਆਂ ਨਾਲ ਜੂਝ ਰਿਹਾ ਹੈ। ਸਾਲ 2015 ਵਿਚ ਡੇਰਾ ਸਿਰਸਾ ਮੁਖੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਦਿਵਾਉਣ ਅਤੇ ਪੰਜਾਬ ਦੇ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਕਾਰਨ ਪਾਰਟੀ ਵਿਚ ਅੰਦਰੂਨੀ ਘਮਾਸਾਨ ਮਚ ਗਿਆ ਹੈ। ਨਤੀਜੇ ਵਜੋਂ ਪੰਜਾਬ ਵਿਚ ਸ਼ੁਰੂ ਹੋਈ ਬਗਾਵਤ ਦੀ ਹਨੇਰੀ ਹੁਣ ਦਿੱਲੀ ਪਹੁੰਚ ਗਈ ਹੈ। ਜਿਥੇ ਸੀਨੀਅਰ ਅਕਾਲੀ ,,,,ਨੇਤਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਪਾਰਟੀ ਦੀਆਂ ਨੀਤੀਆਂ ਤੋਂ ਨਾਰਾਜ਼ ਹੋ ਕੇ ਬਗਾਵਤ ਦੀ ਰਾਹ ਤੁਰ ਪਏ ਹਨ। ਜੀ. ਕੇ. ਨੇ ਬੇਅਦਬੀ ਮਾਮਲੇ ‘ਤੇ ਪਾਰਟੀ ਦੇ ਆਤਮਘਾਤੀ ਰੁਖ਼ ਨਾਲ ਇਤਫਾਕ ਨਾ ਰੱਖਦਿਆਂ ਕਮੇਟੀ ਪ੍ਰਧਾਨ ਦੀ ਕੁਰਸੀ ਛੱਡ ਦਿੱਤੀ ਹੈ। ਨਾਲ ਹੀ ਉਹ ਆਪਣੀ ਪਾਵਰ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਦੇ ਕੇ ਅਗਿਆਤਵਾਸ ‘ਚ ਚਲੇ ਗਏ ਹਨ। ਜੀ. ਕੇ. ਤੋਂ ਬਾਅਦ ਕੁਝ ਹੋਰ ਪੁਰਾਣੇ ਟਕਸਾਲੀ ਅਕਾਲੀ ਹਨ, ਜੋ ਇਸ ਰਾਹ ‘ਤੇ ਤੁਰ ਸਕਦੇ ਹਨ।

ਇਸ ਤੋਂ ਪਹਿਲਾਂ ਪਾਰਟੀ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ, ਸਾਬਕਾ ਸੰਸਦ ਮੈਂਬਰ ਰਤਨ ਸਿੰਘ ਅਜਨਾਲਾ ਅਤੇ ਸਾਬਕਾ ਕੈਬਨਿਟ ਮੰਤਰੀ ਸੇਵਾ ਸਿੰਘ ਸੇਖਵਾਂ ਨਾਰਾਜ਼ਗੀ ਜ਼ਾਹਿਰ ਕਰ ਚੁੱਕੇ ਹਨ। ਸੂਤਰਾਂ ਦੀ ਮੰਨੀਏ ਤਾਂ ਮੀਡੀਆ ਅਤੇ ਸੋਸ਼ਲ ਮੀਡੀਆ ਵਿਚ ਅਕਾਲੀ ਦਲ ਦੇ ਖਿਲਾਫ ਹੋ ਰਹੇ ਨਾਂਹਪੱਖੀ ਹਮਲਿਆਂ ਦਾ ਸਾਰਥਿਕ ਤਰੀਕੇ ਨਾਲ ਸਾਹਮਣਾ ਕਰਨ ਦੀ ਬਜਾਏ ਪਾਰਟੀ ਵਲੋਂ ਸਿਰਫ ,,,,, ਕਾਂਗਰਸ ਨੂੰ 1984 ਸਿੱਖ ਦੰਗਿਆਂ ਦੇ ਨਾਂ ‘ਤੇ ਨਿਸ਼ਾਨਾ ਬਣਾਉਣ ਨਾਲ ਪਾਰਟੀ ਦਾ ਕੱਦ ਨਹੀਂ ਵਧ ਰਿਹਾ ਹੈ। ਸਿੱਖ ਸੰਗਤ ਅੱਜ ਵੀ ਪਾਰਟੀ ਹਾਈਕਮਾਨ ਦੀਆਂ ਗਲਤੀਆਂ ਨੂੰ ਨਾ ਸਵੀਕਾਰਨ ਨੂੰ ਲੈ ਕੇ ਗੁੱਸੇ ‘ਚ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸਾਬਕਾ ਪੁਲਸ ਮਹਾਨਿਰਦੇਸ਼ਕ ਸੁਮੇਧ ਸਿੰਘ ਸੈਣੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਖਿਲਾਫ ਨਾ ਬੋਲਣ ਕਾਰਨ ਅਕਾਲੀ ਨੇਤਾ ਜਨਤਾ ਦੇ ਸਾਹਮਣੇ ਆਪਣੇ-ਆਪ ਨੂੰ ਲਾਚਾਰ ਸਥਿਤੀ ਵਿਚ ਮਹਿਸੂਸ ਕਰ ਰਹੇ ਹਨ। ਦੱਸਣਯੋਗ ਹੈ

ਕਿ ਪੰਜਾਬ ਚੋਣਾਂ ਤੋਂ ਪਹਿਲਾਂ 31 ਜਨਵਰੀ 2017 ਨੂੰ ਵੀ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਬਠਿੰਡਾ ਵਿਚ ਪ੍ਰੈੱਸ ਕਾਨਫਰੰਸ ਕਰ ਕੇ ਡੇਰਾ ਮੁਖੀ ਨੂੰ ਮਿਲੀ ਮੁਆਫੀ ਦੇ ਖਿਲਾਫ ਸਵਾਲ ਚੁੱਕੇ ਸਨ। ਇਸ ਤੋਂ ਇਲਾਵਾ ਜੀ. ਕੇ. ਕਈ ਵਾਰ ਸਟੇਜਾਂ ‘ਤੇ ਖੁੱਲ੍ਹ ਕੇ ਬੋਲ ਚੁੱਕੇ ਹਨ ਕਿ ਉਨ੍ਹਾਂ ਦੇ ਲਈ ,,,,, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਤੋਂ ਜ਼ਿਆਦਾ ਕੁਝ ਮਹੱਤਵਪੂਰਨ ਨਹੀਂ ਹੈ। ਇਸ ਲਈ ਬਦਲੇ ਸਿਆਸੀ ਘਟਨਾ ਚੱਕਰ ਅਤੇ ਚਹੁੰ-ਪਾਸੜ ਮਿਲ ਰਹੇ ਦਬਾਅ ਨੂੰ ਵੇਖਦਿਆਂ ਮਨਜੀਤ ਸਿੰਘ ਜੀ. ਕੇ. ਨੇ ਮੈਦਾਨ ਛੱਡ ਕੇ ਪੈਵੇਲੀਅਨ ‘ਚ ਕੂਚ ਕਰਨ ਲਈ ਆਪਣੀਆਂ ਸ਼ਕਤੀਆਂ ਛੱਡ ਦਿੱਤੀਆਂ ਹਨ।

ਇਸ ਮਾਮਲੇ ‘ਚ ਜੀ. ਕੇ. ਵਲੋਂ ਕੋਈ ਪ੍ਰਤੀਕਿਰਿਆ ਹੁਣ ਤੱਕ ਸਾਹਮਣੇ ਨਹੀਂ ਆਈ ਹੈ ਪਰ ਸੂਤਰਾਂ ਦੀ ਮੰਨੀਏ ਤਾਂ ਜੀ. ਕੇ. ਨੇ 5 ਅਕਤੂਬਰ ਨੂੰ ਆਪਣੀਆਂ ਸਾਰੀਆਂ ,,,,, ਪਾਵਰਾਂ ਤਿਆਗ ਦਿੱਤੀਆਂ ਹਨ। ਲਿਹਾਜਾ, ਦਿੱਲੀ ‘ਚ ਹੋਣ ਦੇ ਬਾਵਜੂਦ ਮਨਜੀਤ ਸਿੰਘ ਤਿੰਨ ਦਿਨਾ ਤੋਂ ਕਮੇਟੀ ਦਫਤਰ ਨਹੀਂ ਆਏ। ਇਸ ਨੂੰ ਲੈ ਕੇ ਦਿੱਲੀ ਦੀ ਸਿੱਖ ਸੰਗਤ ‘ਤੇ ਅਕਾਲੀਆਂ ‘ਚ ਚਰਚਾਵਾਂ ਗਰਮ ਹੋ ਗਈਆਂ ਹਨ।

About admin

Check Also

ਹੁਣੇ ਦੁਪਹਿਰੇ ਆਈ ਵੱਡੀ ਖਬਰ ਸਾਰਾ ਜਬ ਨਿਬੜ ਗਿਆ ਸਿੱਧੂ ਹੁੰਣੀ……

  ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ …

error: Content is protected !!