ਸੱਚੀਆਂ ਤਾਜੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਮਹਾਰਾਸ਼ਟਰ ਦੇ ਪਰਭਣੀ ਜ਼ਿਲ੍ਹੇ ਵਿੱਚ ਮਹਿਲਾ ਵੱਲੋਂ ਕਥਿਤ ਤੌਰ ‘ਤੇ ਲਗਾਤਾਰ ਨਾਜਾਇਜ਼ ਸੰਬੰਧ ਬਣਾਉਣ ਦੀ ਮੰਗ ਤੋਂ ਪਰੇਸ਼ਾਨ 38 ਸਾਲਾਂ ਇੱਕ ਵਿਅਕਤੀ ਦੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਦੱਸਿਆ ਕਿ ਸਚਿਨ ਮਿਤਕਾਰੀ ਪਰਭਣੀ ਹਸਪਤਾਲ ਵਿੱਚ ਮਹਿਲਾ ਦੇ ਨਾਲ ਕੰਮ ਕਰਦਾ ਸੀ। ਐਤਵਾਰ ,,,,, ਨੂੰ ਉਸਦੀ ਲਾਸ਼ ਪਰਮਣੀ-ਵਸਮਤ ਮਾਰਗ ਸਥਿਤ ਉਸਦੇ ਘਰ ਦੀ ਛੱਤ ਤੋਂ ਲਟਕਿਆ ਮਿਲਿਆ ਸੀ। ਪਰਭਣੀ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਆਂਢੀਆਂ ਨੇ ਉਸਦੀ ਲਾਸ਼ ਲਟਕੀ ਹੋਈ ਮਿਲੀ, ਪੁਲਿਸ ਨੂੰ ਇਸਦੀ ਜਾਣਕਾਰੀ ਦਿੱਤੀ ਗਈ ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਮੌਕੇ ਤੋਂ ਮਿਤਕਾਰੀ ,,,, ਵੱਲੋਂ ਲਿਖਿਆ ਇੱਕ ਪੱਤਰ ਬਰਾਮਦ ਹੋਇਆ ਹੈ। ਉਸ ਵਿੱਚ ਉਸਨੇ ਮਹਿਲਾ ਉੱਤੇ ਉਸਦਾ ਸ਼ੋਸ਼ਣ ਕਰਨ ਤੇ ਨਾਜਾਇਜ਼ ਸੰਬੰਧ ਬਣਾਉਣ ਨੂੰ ਲੈ ਕੇ ਪਰੇਸ਼ਾਨ ਕਰਨ ਦਾ ਆਰੋਪ ਲਗਾਇਆ ਹੈ। ਪੁਲਿਸ ਨੇ ਦੱਸਿਆ ਕਿ ਪੱਤਰ ਵਿੱਚ ਮਿਤਕਾਰੀ ਨੇ ਲਿਖਿਆ ਕਿ ਮਹਿਲਾ ਨੂੰ ਉਸਦੇ ਵਿਆਹੇ ਹੋਣ ਦੀ ਜਾਣਕਾਰੀ ਸੀ ਪਰ ਲਗਾਤਾਰ ਉਹ ਉਸਦੇ ਪਿੱਛੇ ਪਈ ਹੋਈ ਸੀ ਤੇ ਸਰੀਰਕ ਸੰਬੰਧ ਬਣਾਉਣ ਦੀ ਮੰਗ ਕਰ ਰਹੀ ਸੀ।
ਪੱਤਰ ਦੇ ਹਵਾਲੇ ਤੋਂ ਪੁਲਿਸ ਨੇ ਦੱਸਿਆ ਕਿ ਮਹਿਲਾ ਅਪਰਾਧਕ ਮਾਮਲਾ ਦਰਜ ਕਰਵਾਉਣ ਦੀ ,,,,, ਧਮਕੀ ਦੇ ਕੇ ਮ੍ਰਿਤਕ ਨੂੰ ਬਲੈਕਮੇਲ ਕਰਦੀ ਸੀ। ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਮਹਿਲਾ ਦੇ ਖਿਲਾਫ਼ ਆਤਮਹੱਤਿਆ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।