ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਜਲੰਧਰ: ਜਲੰਧਰ ਜਿਲ੍ਹੇ ਦੇ ਆਦਮਪੁਰ ਤੋਂ ਸਟੇ ਪਿੰਡ ਲੁਟੇਰਾ ਖੁਰਦ ‘ਚ ਬੁੱਧਵਾਰ ਨੂੰ ਇੱਕ ਮਹਿਲਾ ਦੀ ਲਾਸ਼ ਖੇਤ ਤੋਂ ਬਰਾਮਦ ਕੀਤੀ ਗਈ ਹੈ। ਉਸਦੇ ਗਲੇ ‘ਚ ਚੁੰਨੀ ਲਬੇਟੀ ਹੋਈ ਹੋਈ ਸੀ, ਅਤੇ ਗਲੇ ‘ਤੇ ਨਿਸ਼ਾਨ ਸਨ। ਇਸਦੇ ਚੱਲਦਿਆਂ ਪੁਲਿਸ ਨੇ ਕਤਲ ਦਾ ਕੇਸ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਜਲੰਧਰ ਭਿਜਵਾ ਦਿੱਤਾ ਹੈ। ,,,,, ਆਦਮਪੁਰ ਦੇ ਡੀਐੱਸਪੀ ਸੁਰਿੰਦਰ ਕੁਮਾਰ ਦੇ ਮੁਤਾਬਕ ਉਨ੍ਹਾਂ ਨੂੰ ਪਿੰਡ ਦੇ ਇੱਕ ਕਿਸਾਨ ਵੱਲੋਂ ਲਾਸ਼ ਦੇ ਸੰਬੰਧ ਵਿੱਚ ਸੂਚਨਾ ਮਿਲੀ ਸੀ। ਦਰਅਸਲ, ਕਿਸਾਨ ਸਵੇਰੇ ਚਾਰਾ ਲਿਆਉਣ ਲਈ ਖੇਤ ‘ਚ ਗਿਆ ਸੀ।ਉਸਨੇ ਇੱਕ ਮਹਿਲਾ ਦੀ ਲਾਸ਼ ਪਈ ਵੇਖੀ ਤਾਂ ,,,,,. ਪੁਲਿਸ ਨੂੰ ਸੂਚਨਾ ਦਿੱਤੀ। ਜਦੋਂ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਤਾਂ ਖੇਤ ਵਿੱਚ ਪਈ ਮਹਿਲਾ ਦੀ ਲਾਸ਼ ਦੇ ਗਲੇ ‘ਚ ਚੁੰਨੀ ਲਬੇਟੀ ਹੋਈ ਸੀ ਅਤੇ ਨਾਲ ਹੀ ਗਲਾ ਘੋਟੇ ਜਾਣ ਦੇ ਨਿਸ਼ਾਨ ਵੀ ਪਾਏ ਗਏ।
ਇਸ ਤੋਂ ਬਾਅਦ ਲਾਸ਼ ਦੀ ਸ਼ਿਨਾਖਤ ਲਈ ਪੁਲਿਸ ਨੇ ਪਿੰਡ ਦੇ ਲੋਕਾਂ ਨਾਲ ਗੱਲ ਕੀਤੀ ਅਤੇ ਪਤਾ ਲੱਗਾ ਕਿ ਬੰਨੂ ਨਾਮਕ ਇੱਕ ਨੌਜਵਾਨ ਨੇ ਉਸਦੀ ਪਹਿਚਾਣ ਆਪਣੀ ਪਤਨੀ ਮੰਜੂ ਦੇ ਰੂਪ ਵਿੱਚ ਦਿੱਤੀ।ਫਿਲਹਾਲ ਪੁਲਿਸ ਨੇ ਅਣਜਾਣ ਦੇ ਖਿਲਾਫ ਹੱਤਿਆ ਦਾ ਕੇਸ ਦਰਜ ਕਰਦੇ ਹੋਏ ਲਾਸ਼,,,,,ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ ਅਤੇ ਦੋਸ਼ੀ ਦੀ ਗ੍ਰਿਫਤਾਰੀ ਲਈ ਜਾਂਚ ਸ਼ੁਰੂ ਕਰ ਲਈ ਹੈ।
ਉਸਦੇ ਪਤੀ ਜਦੋ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਚਾਰ ਬੱਚਿਆਂ ਦੇ ਪਿਤਾ ਬੰਨੂ ਨੇ ਦੱਸਿਆ ਕਿ ਮੰਗਲਵਾਰ ਸਵੇਰੇ 11 ਵਜੇ ਉਸਦੀ ਪਤਨੀ ਮੰਜੂ ,,,,,, ਅਚਾਨਕ ਘਰ ਤੋਂ ਬਿਨ੍ਹਾ ਕੁੱਝ ਦੱਸੇ ਚੱਲੀ ਗਈ ਸੀ। ਕਾਫ਼ੀ ਭਾਲ ਕਰਨ ‘ਤੇ ਉਸਦਾ ਕੋਈ ਪਤਾ ਨਹੀਂ ਚੱਲ ਰਿਹਾ ਸੀ।ਪੁਲਿਸ ਵੱਲੋਂ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ।