ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਚੰਡੀਗੜ੍ਹ— ਕਣਕ ਦੀ ਬਿਜਾਈ ਤੋਂ ਠੀਕ ਪਹਿਲਾਂ ਕਿਸਾਨਾਂ ਨੂੰ ਜ਼ੋਰ ਦਾ ਝਟਕਾ ਲੱਗਾ ਹੈ। ਡੀ. ਏ. ਪੀ. ਖਾਦ ਸਮੇਤ ਹੋਰ,,,,, ਖਾਦਾਂ ਦੀ ਕੀਮਤ ਵਧ ਗਈ ਹੈ। ਹਾੜ੍ਹੀ ਦੀਆਂ ਫਸਲਾਂ ਦੀ ਬਿਜਾਈ ਤੋਂ ਪਹਿਲਾਂ ਖਾਦਾਂ ਦੀਆਂ ਕੀਮਤਾਂ ‘ਚ ਭਾਰੀ ਵਾਧਾ ਹੋਇਆ ਹੈ। ਕਿਸਾਨਾਂ ਨੂੰ ਹੁਣ 50 ਕਿਲੋ ਡੀ. ਏ. ਪੀ. ਖਾਦ ਦਾ ਬੋਰਾ 1,400 ਰੁਪਏ ‘ਚ ਮਿਲੇਗਾ।
ਪਹਿਲਾਂ ਇਸ ਦੀ ਕੀਮਤ 1,250 ਰੁਪਏ ਪ੍ਰਤੀ 50 ਕਿਲੋਗ੍ਰਾਮ ਸੀ। ਡੀ. ਏ. ਪੀ. ਖਾਦ ਵੱਡੀ ਮਾਤਰਾ ‘ਚ ਵਿਦੇਸ਼ ਤੋਂ ਮੰਗਵਾਈ ਜਾਂਦੀ ਹੈ ਅਤੇ ਇਸ ਕਰਕੇ ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਨੂੰ ਕੀਮਤ ਵਧਣ ਲਈ ਜਿੰਮੇਵਾਰ ਠਹਿਰਾਇਆ ਗਿਆ ਹੈ।
ਪੰਜਾਬ ‘ਚ ਲਗਭਗ 8 ਲੱਖ ਟਨ ਡੀ. ਏ. ਪੀ. ਖਾਦ ਦੀ ਖਪਤ ਹੁੰਦੀ ਹੈ।ਕਿਸਾਨ ਕਣਕ, ਆਲੂ, ਗੰਨਾ ਅਤੇ ਹੋਰ ਫਸਲਾਂ ‘ਚ ਡੀ. ਏ. ਪੀ. ਖਾਦ ਦੀ ਵਰਤੋਂ ਕਰਦੇ ਹਨ। ਇਕ ਅਨੁਮਾਨ ਮੁਤਾਬਕ ਵੱਖ-ਵੱਖ ਕਾਰਨਾਂ ਕਰਕੇ ਕਣਕ ਦੀ ਬਿਜਾਈ ‘ਤੇ ਕਿਸਾਨਾਂ ਦਾ ਇਸ ਵਾਰ ਚਾਰ ਤੋਂ ਪੰਜ ਹਜ਼ਾਰ ਰੁਪਏ ਪ੍ਰਤੀ ਏਕੜ ਵਾਧੂ ਖਰਚ ,,,,,, ਆਵੇਗਾ।ਡੀਜ਼ਲ ਮਹਿੰਗਾ ਹੋਣ ਨਾਲ ਕਿਸਾਨ ਪਹਿਲਾਂ ਹੀ ਪ੍ਰੇਸ਼ਾਨ ਹਨ। ਹੁਣ ਉਨ੍ਹਾਂ ਨੂੰ ਖਾਦਾਂ ਲਈ ਵੀ ਜੇਬ ਢਿੱਲੀ ਕਰਨੀ ਪਵੇਗੀ। ਪਿਛਲੇ ਮਹੀਨੇ ਹੀ ਇਹ ਜਾਣਕਾਰੀ ਮਿਲੀ ਸੀ ਕਿ ਅਕਤੂਬਰ ‘ਚ ਖਾਦਾਂ ਦੀਆਂ ਕੀਮਤਾਂ ਵਧ ਸਕਦੀਆਂ ਹਨ।
ਡੀ-ਆਮੋਨੀਅਮ ਫਾਸਫੇਟ (ਡੀ. ਏ. ਪੀ.) ਦੇ ਇਲਾਵਾ ਨਾਈਟਰੋਜਨ, ਫਾਸਫੋਰਸ ਅਤੇ ਪੋਟਾਸ਼ (ਐੱਨ. ਪੀ. ਕੇ.-1) ,,,,, ਖਾਦ ਦੇ 50 ਕਿਲੋ ਬੋਰੇ ਦੀ ਕੀਮਤ 1,340 ਰੁਪਏ ਹੋ ਗਈ ਹੈ। ਉੱਥੇ ਹੀ 50 ਕਿਲੋ ਐੱਨ. ਪੀ. ਕੇ.-2 ਖਾਦ ਦਾ ਬੋਰਾ 1,350 ਰੁਪਏ ‘ਚ ਮਿਲੇਗਾ ਅਤੇ 50 ਕਿਲੋ ਐੱਨ. ਪੀ. ਖਾਦ ਦੀ ਕੀਮਤ 1,040 ਰੁਪਏ ਹੈ।