Breaking News
Home / ਤਾਜਾ ਜਾਣਕਾਰੀ / ਤਾਜਾ ਵੱਡੀ ਖਬਰ – ਪੰਜਾਬ ਪੁਲਿਸ ਨੇ ਛਾਪਾ ਮਾਰਕੇ ਫੜੇ ਹਥਿਆਰਾਂ ਸਮੇਤ ਅਤਵਾਦੀ

ਤਾਜਾ ਵੱਡੀ ਖਬਰ – ਪੰਜਾਬ ਪੁਲਿਸ ਨੇ ਛਾਪਾ ਮਾਰਕੇ ਫੜੇ ਹਥਿਆਰਾਂ ਸਮੇਤ ਅਤਵਾਦੀ

ਖਬਰਾਂ ਤਾਜੀਆਂ ਤੇ ਸੱਚੀਆਂ  ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਜਲੰਧਰ ਸ਼ਹਿਰ ਦੇ ਪ੍ਰਾਈਵੇਟ ਵਿੱਦਿਅਕ ਅਦਾਰੇ ਤੋਂ ਬੀਤੀ ਰਾਤ ਪੰਜ ਵਿਦਿਆਰਥੀਆਂ ਨੂੰ ਏਕੇ-47 ਰਾਈਫ਼ਲ ਤੇ ਗੋਲ਼ੀ-ਸਿੱਕੇ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਵਿਦਿਆਰਥੀਆਂ ਦੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਖ਼ਦਸਾ ਹੈ। ਪੰਜਾਂ ਵਿੱਚੋਂ ਤਿੰਨ ਵਿਦਿਆਰਥੀ ਕਸ਼ਮੀਰ ਦੇ ਹਨ ਤੇ ਦੋ ਸਥਾਨਕ ਹੀ ਦੱਸੇ ਜਾਂਦੇ ਹਨ। ਪੰਜਾਬ ਪੁਲਿਸ ਦੇ ਅੱਤਵਾਦੀ ਰੋਕੂ ਦਸਤੇ ਤੇ ,,,,,, ਜੰਮੂ ਕਸ਼ਮੀਰ ਪੁਲਿਸ ਨੇ ਮੰਗਲਵਾਰ ਰਾਤ ਜਲੰਧਰ ਦੀ ਸ਼ਾਹਪੁਰ ਸੜਕ ‘ਤੇ ਸੀਟੀ ਇੰਸਟੀਚਿਊਟ ਵਿੱਚ ਸਾਂਝੇ ਤੌਰ ‘ਤੇ ਛਾਪਾ ਮਾਰਿਆ। ਇਸ ਸਬੰਧੀ ਪੰਜਾਬ ਪੁਲਿਸ ਦੇ ਮੁਖੀ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫ਼ਰੰਸ ਵੀ ਕਰਨਗੇ।

ਜ਼ਿਕਰੋਯਗ ਹੈ ਕਿ ਕੁਝ ਦਿਨ ਪਹਿਲਾਂ ਬਨੂੜ ਵਿੱਚ ਵੀ ਪੁਲਿਸ ਨੇ ਛਾਪੇਮਾਰੀ ਕੀਤੀ ਸੀ, ਜਿਸ ਦੌਰਾਨ ਇੱਕ ਕਸ਼ਮੀਰੀ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਵਿਦਿਆਰਥੀ ਉਸ ਕਸ਼ਮੀਰੀ ਪੁਲਿਸ ਅਧਿਕਾਰੀ ਦਾ ਰਿਸ਼ਤੇਦਾਰ ਸੀ, ਜੋ ਉੱਥੋਂ ਕਈ ਬੰਦੂਕਾਂ ਲੈਕੇ ਫਰਾਰ ਹੋ ਗਿਆ ਸੀ। ਹਾਲਾਂਕਿ, ਉਦੋਂ ਪੁਲਿਸ ਨੇ ਕਈਆਂ ਤੋਂ ਪੁੱਛਗਿੱਛ ਕੀਤੀ ਗਈ ਸੀ। ,,,,,ਅੱਜ ਜਲੰਧਰ ਦੇ ਵਿੱਦਿਅਕ ਅਦਾਰੇ ਤੋਂ ਅਜਿਹੀ ਮਾਰੂ ਬੰਦੂਕ ਨਾਲ ਵਿਦਿਆਰਥੀਆਂ ਦਾ ਫੜਿਆ ਜਾਣਾ ਵੱਡੀ ਘਟਨਾ ਹੈ।

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਫੜੇ ਗਏ ਮੁਸਲਮਾਨ ਨੌਜਵਾਨਾਂ ‘ਚੋਂ ਇਕ ਨੌਜਵਾਨ ਕਸ਼ਮੀਰ ਦੇ ਅੱਤਵਾਦੀ ਬੁਰਹਾਨ ਵਾਨੀ ਦਾ ਭਰਾ ਹੈ ਅਤੇ ਉਹ ਹੀ ਸਿਟੀ ਇੰਸਟੀਚਿਊਟ ‘ਚ ਰਹਿ ਕੇ ਕਸ਼ਮੀਰੀ ਵਿਦਿਆਰਥੀਆਂ ਨੂੰ ਆਪਣੇ ਨਾਲ ਜੋੜ ਰਿਹਾ ਸੀ। ਇਹ ਖੁਲਾਸਾ ਹੋਣ ਤੋਂ ਬਾਅਦ ਹੁਣ ਪੁਲਸ ਜਲੰਧਰ ਦੀਆਂ ਸਾਰੀਆਂ ਵੱਡੀਆਂ ਇੰਸਟੀਚਿਊਟਾਂ ‘,,,,,, ਚੋਂ ਕਸ਼ਮੀਰੀ ਵਿਦਿਆਰਥੀਆਂ ਦਾ ਡਾਟਾ ਇਕੱਠਾ ਕਰ ਰਹੀ ਹੈ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!