ਪੂਰੀ ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਜ਼ਿੰਦਗੀ ਅਤੇ ਮੌਤ ਦੇ ਵਿਚ ਸਿਰਫ ਕੁੱਝ ਸਕਿੰਟ ਦੀ ਇਹ ਲਾਈਵ ਵੀਡੀਓ ਦੇਖ ਤੁਸੀਂ ਹੈਰਾਨ ਰਹਿ ਜਾਵੋਗੇ। ਨਜ਼ਾਰਾ ਬਿਲਾਸਪੁਰ ਜ਼ਿਲੇ ਦੇ ਮਸ਼ਹੂਰ ਭਾਖੜਾ ਡੈਮ ਦੇ ਨੇੜੇ ਦਾ ਹੈ। ਜਿੱਥੇ ਡਿਊਟੀ ‘ਤੇ ਤਾਇਨਾਤ ਪੁਲਸਕਰਮੀਆਂ ਨੇ ਪਹਾੜੀ ਤੋਂ ਖਿਸਕ ਰਹੀ ਜ਼ਮੀਨ ਨੂੰ ਦੇਖ ਕੇ ਆਪਣੀ ਜਾਨ ਬਚਾਈ। ਜੇਕਰ ਉਹ ਕੁਝ ਸਕਿੰਟ ਹੋਰ ਰੁੱਕ ਜਾਂਦੇ ਤਾਂ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਸੀ।
ਦੱਸਿਆ ਜਾ ਰਿਹਾ ਹੈ ਕਿ ਪਹਾੜੀ ਤੋਂ ਅਚਾਨਕ ਵੱਡੇ-ਵੱਡੇ ਪੱਥਰ ਹੇਠਾਂ ਡਿੱਗਣ ਲੱਗੇ ਸੀ ਅਤੇ ਕੁਝ ਸਕਿੰਟਾਂ ‘ਚ ਹੀ ਉਨ੍ਹਾਂ ਨੇ ਪੂਰਾ ਬੈਰੀਅਰ ਤੋੜ ਦਿੱਤਾ। ਬੈਰੀਅਰ ਦੇ ਪੁਆਇੰਟ ਅਤੇ ਪੁਲਸਕਰਮੀਆਂ ਦੇ ਬੈਠਣ ਵਾਲੀਆਂ ਥਾਂ ‘ਤੇ ਤਹਿਸ-ਨਹਿਸ ਹੋ ਗਈ। ਪਹਾੜੀ ਖਿਸਕਣ ਨਾਲ ਹੁਣ ਭਾਖੜਾ ਬੰਨ੍ਹ ਖਤਰੇ ‘ਚ ਆ ਗਿਆ ਹੈ। ਜ਼ਮੀਨ ਖਿਸਕਣ ਦੀ ਵੀਡੀਓ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ