ਆਈ ਹੁਣੇ ਤਾਜਾ ਵੱਡੀ ਖਬਰ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਨਵੀਂ ਦਿੱਲੀ— ਮੱਧ ਪ੍ਰਦੇਸ਼ ਦੇ ਖਰਗੋਨ ‘ਚ ਇਕ ਸੜਕੀ ਹਾਦਸੇ ‘ਚ ਇਕ ਹੀ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ‘ਚ 50 ਸਾਲ ਦੇ ਚੰਦਰਸ਼ੇਖਰ ਦੀਵਾਨ,,,,, ਉਨ੍ਹਾਂ ਦੀ ਪਤਨੀ, 16 ਸਾਲ ਦੀ ਬੇਟੀ ਅਤੇ 5 ਸਾਲ ਦੀ ਛੋਟੀ ਬੇਟੀ ਕਾਰ ‘ਚ ਸਵਾਰ ਸੀ। ਹੈ। ਪਰਿਵਾਰ ਬੈਜਾਪੁਰ ਜਾ ਰਿਹਾ ਸੀ ਉਦੋਂ ਹੀ ਕਾਰ 15 ਕਿਲੋਮੀਟਰ ਦੂਰ ਇੰਦਰਾ ਸਾਗਰ ਪਰਿਯੋਜਨਾ ਦੀ ਮੁਖ ਨਹਿਰ ‘ਚ ਜਾ ਡਿੱਗੀ।
ਹਾਦਸਾ ਕਦੋਂ ਅਤੇ ਕਿਵੇਂ ਹੋਇਆ ਇਹ ਕਿਸੇ ਨੇ ਨਹੀਂ ਦੇਖਿਆ, ਕਾਰ ਦਾ ਕਾਫੀ ਹਿੱਸਾ ਪਾਣੀ ‘ਚ ਡੁੱਬ ਗਿਆ ਸੀ। ਜਦੋਂ ਪਿੰਡ ਵਾਸੀਆਂ ਨੇ ਇਹ ਦੇਖਿਆ ਤਾਂ ਬੜੀ ਕੋਸ਼ਿਸ਼ਾਂ ਨਾਲ ਗੱਡੀ ਨੂੰ ਪਾਣੀ ‘ਚੋਂ ਬਾਹਰ ਕੱਢਿਆ ਗਿਆ। ਕਾਰ ਨੂੰ ਕੱਢਦੇ ਹੀ ਸਮਝ ਆ ਗਿਆ ਕਿ ਅੰਦਰ ਕੋਈ ਵੀ ਨਹੀਂ ਬਚਿਆ। ,,,,,, ਬਾਵਜੂਦ ਇਸ ਦੇ ਸਾਰਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਚਾਰਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਉੱਥੇ ਮੌਜੂਦ ਲੋਕਾਂ ਮੁਤਾਬਕ ਇਹ ਹਾਦਸਾ ਘੁਮਾਆਦਾਰ ਪੁਲ ਕਾਰਨ ਹੋਇਆ ਹੈ ਜਿਸ ‘ਚ ਅਕਸਰ ਕਾਰ ਬੇਕਾਬੂ ਹੋ ਜਾਂਦੀ ਹੈ।