ਖਬਰਾਂ ਦੇਖਣ ਲਈ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਦੱਖਣੀ ਅਫਰੀਕਾ ਦੇ ਸੋਵਿਤੋ ਰਾਜ ‘ਚ ਸਕੂਲ ਦੇ ਅਧਿਆਪਕ ਉਦੋਂ ਦੰਗ ਰਹਿ ਗਏ ਜਦੋਂ ਉਨ੍ਹਾਂ ਦੇ ਸਕੂਲ ‘ਚ ਪੜ੍ਹਣ ਵਾਲੀ 10 ਸਾਲ 6 ਮਹੀਨੇ ਦੀ ਬੱਚੀ ਨੇ ਇਕ ਬੱਚੇ ਨੂੰ ਜਨਮ ਦਿੱਤਾ। ਦਰਅਸਲ ਬੱਚੀ ਨੂੰ ਅਚਾਨਕ ਪੇਟ ‘ਚ ਦਰਦ ਉਠੀ। ਅਧਿਆਪਕ ਉਸ ਨੂੰ ਨੇੜੇ ਦੇ ਦੀ ਹਸਪਤਾਲ ‘ਚ ਲੈ ਗਈ। ,,,, ਡਾਕਟਰਾਂ ਨੇ ਚੈਕਅੱਪ ਕੀਤਾ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਬੱਚੀ 7 ਮਹੀਨਿਆਂ ਦੀ ਗਰਭਵਤੀ ਸੀ। ਇਸ ਤੋਂ ਬਾਅਦ ਉਸ ਨੂੰ ਬਚਾਉਣ ਲਈ ਸਿਜ਼ੇਰੀਅਨ ਤਕਨੀਕ ਨਾਲ ਬੱਚੇ ਨੂੰ ਜਨਮ ਦਿੱਤਾ ਗਿਆ।
ਇਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਪੁਲਸ ਅਤੇ ਬੱਚੀ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ ਗਈ। ਬੱਚੀ ਨੇ ਦੱਸਿਆ ਕਿ ਉਸ ਦਾ ਸੌਤੇਲਾ ਪਿਤਾ ਉਸ ਨਾਲ ਗੰਦੀ ਹਰਕਤ ਕਰਦਾ ਸੀ। ਪੁਲਸ ਨੇ ਜਦੋਂ ਪੁੱਛ-ਗਿੱਛ ਕੀਤੀ ਤਾਂ ਪਤਾ ਚਲਿਆ ਕਿ ਬੱਚੀ ਦੇ ਸੌਤੇਲੇ ਪਿਤਾ ਨੇ ਉਸ ਨਾਲ ਰੇਪ ਕੀਤਾ ਹੈ।,,,, ਉਸ ਨੇ ਬੱਚੀ ਨੂੰ ਇਹ ਧਮਕੀ ਵੀ ਦਿੱਤੀ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨਾਲ ਵੀ ਗੱਲ ਕੀਤੀ ਤਾਂ ਉਹ ਉਸ ਦੀ ਮਾਂ ਅਤੇ ਭਰਾ ਨੂੰ ਮਾਰ ਦੇਵੇਗਾ। ਦੱਸ ਦੇਈਏ ਕਿ ਡਲਿਵਰੀ ਤੋਂ ਬਾਅਦ ਨਵਜਾਤ ਬੱਚਾ ਸਿਹਤਮੰਦ ਹੈ। ਮਾਂ ਅਤੇ ਬੱਚੇ ਦੋਹਾਂ ਨੂੰ ਚਾਈਲਡ ਕੇਅਰ ਹਸਪਤਾਲ ‘ਚ ਰੱਖਿਆ ਗਿਆ ਹੈ।
ਲੜਕੀ ਦੀ ਮਾਂ ਨੂੰ ਇਸ ਘਟਨਾ ਨਾਲ ਕਾਫੀ ਸਦਮਾ ਲੱਗਿਆ ਹੈ। ਉਸ ਨੇ ਕਿਹਾ ਕਿ ਉਸ ਨੇ ਧਿਆਨ ਹੀ ਨਹੀਂ ਦਿੱਤਾ ਕਿ ਉਸ ਦੀ ਬੱਚੀ ਦਾ ਪੇਟ ਵਧ ਗਿਆ ਹੈ।,,,, ਇੱਥੋਂ ਤਕ ਕਿ ਬੱਚੀ ਖੁਦ ਵੀ ਨਹੀਂ ਜਾਣਦੀ ਕਿ ਉਸ ਨਾਲ ਕੀ ਹੋਇਆ ਹੈ।
ਘਟਨਾ ਦੀ ਜਾਣਕਾਰੀ ਲੱਗਦੇ ਹੀ ਲੜਕੀ ਦਾ ਸੌਤੇਲਾ ਪਿਤਾ ਫਰਾਰ ਹੋ ਗਿਆ। ਬਾਅਦ ‘ਚ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਦੇ ਕੋਲੋ ਹਥਿਆਰ ਵੀ ਬਰਾਮਦ ਹੋਏ ਹਨ। ਇਸ ਤੋਂ ਬਾਅਦ ਉਸ ‘ਤੇ ਰੇਪ ਅਤੇ ਗੈਰ-ਕਾਨੂੰਨੀ ਹਥਿਆਰ ਰੱਖਣ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ।