ਪਹਿਲਾਂ ਵੀਡੀਉ ਦੇਖਿਉ ਤੇ ਮੁੰਡੇ ਦੀ ਮੇਹਨਤ ਬਾਰੇ ਦੱਸੋ ਕੀ ਕਹਿੰਦੀ ਏ ? ਮੈਂ ਇੱਕ ਦਿਨ ਬਾਈ ਦੀ ਸਟੋਰੀ ,,,,, ਦੇਖੀ ਮੈਨੂੰ ਬੜੀ ਪਸੰਦ ਆਈ ਮੈਂ ਇਨਬਾਕਸ ਕਰ ਲਿਆ ਮੈਂ ਕਿਹਾ ਮੁੰਡਿਆ ਬੜੀ ਸਖਤ ਮੇਹਨਤ ਆ ਤੇਰੀ ਜਿਹੜੀ ਫੁਰਤੀ ਤੇ ਜਾਨ ਤੇਰੇ ਚ ਆ ਬਹੁਤ ਘੱਟ ਮੁੰਡਿਆ ਚ ਹੁੰਦੀ ਆ ਜਿੰਮ ਲਾਕੇ ਸਰੀਰ ਤਾਂ ਨਿੱਕਲ ਆਉਂਦਾ ਪਰ ਇਹ ਸਟੈਮਨਾ ਹਰ ਇੱਕ ਦੇ ਬੱਸ ਦੀ ਗੱਲ ਨੀ ਹੁੰਦੀ ।
ਬਾਈ ਬੜਾ ਖੁਸ਼ ਹੋਇਆ ਕਹਿੰਦਾ ਵੀਰੇ ਬਹੁਤ ਘੱਟ ਲੋਕ ਨੇ ਹੌਂਸਲਾ ਦੇਣ ਆਲੇ ਜਿਆਦਾਤਰ ਤਾਂ ,,,,,, ਲੱਤਾਂ ਖਿੱਚਣ ਆਲੇ ਹੀ ਆ ਜਾਂ ਮਜ਼ਾਕ ਬਣਾਉਣ ਆਲੇ ਹੀ ਆ । ਮੈਂ ਉਹਨੂੰ ਕਿਹਾ ਵੀਰੇ ਇਹ ਤਾਂ ਇਨਸਾਨੀ ਫਿਤਰਤ ਹੀ ਆ ਜੋ ਕੰਮ ਅਸੀਂ ਆਪ ਨੀ ਕਰ ਸਕਦੇ ਦੂਜੇ ਨੂੰ ਕਰਦਾ ਦੇਖਕੇ ਕਦੇ ਨੀ ਜਰ ਸਕਦੇ ।ਮੈ ਕਿਹਾ ਲੱਗਿਆ ਰਹਿ ਬਾਈ ਉਰੇ ਚੜ੍ਹਦੇ ਨੂੰ ਹੀ ਸਲਾਮਾ ਹੁੰਦੀਆਂ ਇੱਕ ਦਿਨ ਮੇਹਨਤ ਦਾ ਮੁੱਲ ਜਰੂਰ ਪਾਉ ਬਾਬਾ ਨਾਨਕ ।
ਜੇ ਮੁੰਡੇ ਦੀ ਮੇਹਨਤ ਵਧੀਆ ਲੱਗੀ ਸ਼ੇਅਰ ਕਰ ਦਿਉ ਇਹਦੇ ਨਾਲ ਜਿਹੜਾ ਦੇਖੂ ਉਹਦਾ ਵੀ ਹੌਂਸਲਾ ਬਣੂ ।ਮੁੰਡੇ ਦਾ ਨਾਮ ਹਰਸਿਮਰਨ ਏ ਰਾਜਪੁਰਾ ਏਰੀਆ ਟੈਗ ਵੀ ਮਾਰੂ ਬਾਈ ਨੂੰ ਕਰ ਲਿਉ ਐਡ । ਦਿਨ ਚ ਇੱਕ ਅੱਧੀ ਚੰਗੀ ਪੋਸਟ ਸ਼ੇਅਰ ਕਰ ਦੇਣੀ ਚਾਹੀਦੀ ਏ ਇਹਦੇ ਨਾਲ ਮੇਹਨਤ ਕਰਨ ਆਲੇ ਦਾ ਹੌਂਸਲਾ ਹੀ ਵੱਧਦਾ,,,,,, ਹੋਰ ਤਾਂ ਉਰੇ ਹੈ ਵੀ ਕੀ ਆ ਸਾਰਾ ਦਿਨ ਸਕਰੀਨ ਤੇ ਮਾਰ ਮਾਰ ਉਂਗਲਾਂ ਧਰਨ ਪੈਣ ਆਲੀ ਕਰ ਹੀ ਦਿੰਨੇ ਆਂ.
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ