Breaking News
Home / ਵਾਇਰਲ ਵੀਡੀਓ / ਤੁਸੀਂ ਵੀ ਰੋ ਪਵੋਗੇ- ਦੇਵ ਥਰੀਕੇ ਵਾਲੇ ਦੇ ਜਿੰਦਗੀ ਚ ਹੰਢਾਏ ਦੁੱਖਾਂ ਬਾਰੇ ਸੁਣ

ਤੁਸੀਂ ਵੀ ਰੋ ਪਵੋਗੇ- ਦੇਵ ਥਰੀਕੇ ਵਾਲੇ ਦੇ ਜਿੰਦਗੀ ਚ ਹੰਢਾਏ ਦੁੱਖਾਂ ਬਾਰੇ ਸੁਣ

ਲਿਖਣ ਦੀ ਗੁੜ੍ਹਤੀ ਤਾਂ ਥਰੀਕੇ ਵਾਲੇ ਦੇਵ ਨੂੰ ਲਲਤੋਂ ਸਕੂਲ ਵਿੱਚ ਪੜ੍ਹਦਿਆਂ ਉਸ ਦੇ ਅਧਿਆਪਕ ਗਿਆਨੀ ਹਰੀ ਸਿੰਘ ਦਿਲਬਰ ਨੇ ਦਿੱਤੀ ਸੀ। ਸਕੂਲ ਪੜ੍ਹਦਿਆਂ ਉਹ ਬਾਲ ਕਵਿਤਾਵਾਂ ਲਿਖਦਾ। ਵੱਖ-ਵੱਖ ਰਸਾਲਿਆਂ ਅਤੇ ਅਖ਼ਬਾਰਾਂ ਨੂੰ ਭੇਜਦਾ। ਜਦੋਂ ਉਹ ਛਪਦੀਆਂ ਤਾਂ ਦੇਵ ਨੂੰ ਅਥਾਹ ਖ਼ੁਸ਼ੀ ਮਿਲਦੀ। ਕਾਫ਼ੀ ਸਮਾਂ ਉਹ ਬਾਲ ਕਵਿਤਾਵਾਂ ਹੀ ਲਿਖਦਾ ਰਿਹਾ। ਨੌਵੀਂ ਵਿੱਚ ਉਹ ਲੁਧਿਆਣੇ ਮਾਲਵਾ ਸਕੂਲ ’ਚ ਪੜ੍ਹਨ ਲੱਗਿਆ ਤਾਂ ਛੁੱਟੀ ਹੋਣ ’ਤੇ ਵਿਹਲੇ ਸਮੇਂ ਲਲਤੋਂ ਗਿਆਨੀ ਹਰੀ ਸਿੰਘ ਦਿਲਬਰ ਕੋਲ ਜਾ ਪਹੁੰਚਦਾ।

ਗਿਆਨੀ ਹਰੀ ਸਿੰਘ ਦਿਲਬਰ ਪੰਜਾਬੀ ਦੇ ਸਿਰਕੱਢ ਲੇਖਕਾਂ ਵਿੱਚ ਸ਼ੁਮਾਰ ਸਨ। ਇੱਕ ਦਿਨ ਉਨ੍ਹਾਂ ਦੇਵ ਨੂੰ ਕਿਹਾ ਕਿ ਹੁਣ ਤੂੰ ਵੱਡਾ ਹੋ ਗਿਆ, ਕਹਾਣੀਆਂ ਵਗੈਰਾ ਵੀ ਲਿਖਿਆ ਕਰ। ਇਸ ਤੋਂ ਬਾਅਦ ਦੇਵ ਨੇ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਗਿਆਨੀ ਹਰੀ ਸਿੰਘ ਦਿਲਬਰ ਨੇ ਉਸ ਦੇ ਨਾਂ ਨਾਲ ਦਿਲਗੀਰ ਲਾ ਦਿੱਤਾ। ਉਹ ,,,,, ਹਰਦੇਵ ਸਿੰਘ ਤੋਂ ਹਰਦੇਵ ਦਿਲਗੀਰ ਬਣ ਗਿਆ। ਦੇਵ ਦੱਸਦਾ ਹੈ ਕਿ ਭਾਵੇਂ ਉਹ ਦਿਲਗੀਰ ਕਦੇ ਨਹੀਂ ਹੋਇਆ, ਪਰ ਗਿਆਨੀ ਜੀ ਵੱਲੋਂ ਦਿੱਤੇ ਗਏ ਨਾਂ ਨੂੰ ਅਜੇ ਤਕ ਵੀ ਨਾਲ ਲਾਈ ਫਿਰਦਾ ਹੈ। ਉਸ ਦੀ ਪਹਿਲੀ ਕਹਾਣੀਆਂ ਦੀ ਕਿਤਾਬ ‘ਰੋਹੀ ਦਾ ਫੁੱਲ’ ਛਪੀ। ਫਿਰ ‘ਇੱਕ ਸੀ ਕੁੜੀ’ ਛਪੀ। ਉਸ ਤੋਂ ਬਾਅਦ ‘ਜੀਹਦੀ ਬਾਂਹ ਫੜੀਏ’ ਅਤੇ ‘ਹੁੱਕਾ ਪਾਣੀ’ ਸਮੇਤ ਚਾਰ ਕਹਾਣੀਆਂ ਦੀਆਂ ਕਿਤਾਬਾਂ ਛਪੀਆਂ। ਅੱਠ ਕਿਤਾਬਾਂ ਉਸ ਦੀਆਂ ਬੱਚਿਆਂ ਵਾਸਤੇ ਲਿਖੀਆਂ ਹੋਈਆਂ ਛਪੀਆਂ। ,,,,, ਹੁਣ ਤਕ ਉਹ ਪੈਂਤੀ ਦੇ ਕਰੀਬ ਕਿਤਾਬਾਂ ਲਿਖ ਚੁੱਕਿਆ ਹੈ। ਗੀਤਕਾਰੀ ਦੇ ਖੇਤਰ ਵਿੱਚ ਆਉਣ ਬਾਰੇ ਦੇਵ ਦਾ ਕਹਿਣਾ ਹੈ ਕਿ 1960 ਵਿੱਚ ਲੁਧਿਆਣੇ ਪੜ੍ਹਦਿਆਂ ਇੱਕ ਦਿਨ ਅਚਾਨਕ ਉਸ ਦਾ ਮੇਲ ਪ੍ਰੇਮ ਕੁਮਾਰ ਸ਼ਰਮਾ ਸਿਆੜ ਵਾਲੇ ਨਾਲ ਹੋ ਗਿਆ। ਉਸ ਦੀ ਆਵਾਜ਼ ਬੜੀ ਵਧੀਆ ਸੀ। ਉਨ੍ਹਾਂ ਦਿਨਾਂ ਵਿੱਚ ਐਚ.ਐਮ.ਵੀ. ਕੰਪਨੀ ਵਾਲੇ ਲੁਧਿਆਣੇ ਆਡੀਸ਼ਨ ਲੈਣ ਆਏ ਹੋਏ ਸਨ।

ਪ੍ਰੇਮ ਕੁਮਾਰ ਨੇ ਆਡੀਸ਼ਨ ਦਿੱਤਾ ਤਾਂ ਉਹ ਪਾਸ ਹੋ ਗਿਆ। ਕੰਪਨੀ ਨੇ ਉਸ ਨੂੰ ਗੀਤ ਇਕੱਠੇ ਕਰਕੇ ਦਿੱਲੀ ਆਉਣ ਲਈ ਕਿਹਾ। ਪ੍ਰੇਮ ਕੁਮਾਰ ਨੂੰ ਗੀਤਾਂ ਦੀ ਤਲਾਸ਼ ਸੀ। ਦੇਵ ਉਸ ਨੂੰ ਇੰਦਰਜੀਤ ਹਸਨਪੁਰੀ ਕੋਲ ਲੈ ਗਿਆ। ਹਸਨਪੁਰੀ ਨੇ ਗੀਤ ਦੇਣ ਲਈ ਹਾਂ ਕਰ ਦਿੱਤੀ, ਪਰ ਪਤਾ ਨਹੀਂ ਕੀ ਗੱਲ ਹੋਈ ਜਾਂ ਰੁਝੇਵੇਂ ਜ਼ਿਆਦਾ ਹੋਣ ਕਾਰਨ ਹਸਨਪੁਰੀ ਤੋਂ ਗੀਤ ਲਿਖੇ ਨਾ ਗਏ।,,,,,  ਕੰਪਨੀ ਵੱਲੋਂ ਪ੍ਰੇਮ ਕੁਮਾਰ ਨੂੰ ਦਿੱਲੀ ਆਉਣ ਦਾ ਸੱਦਾ ਮਿਲ ਗਿਆ ਸੀ। ਦਿਨ ਵੀ ਨੇੜੇ ਆਉਣ ਵਾਲਾ ਸੀ। ਹਸਨਪੁਰੀ ਤੋਂ ਗੀਤ ਨਾ ਮਿਲਦੇ ਦੇਖ ਪ੍ਰੇਮ ਕੁਮਾਰ ਨੇ ਦੇਵ ਨੂੰ ਕਿਹਾ ਕਿ ਉਹ ਗੀਤ ਲਿਖ ਦੇਵੇ, ਪਰ ਦੇਵ ਨੂੰ ਤਾਂ ਗੀਤ ਲਿਖਣ ਬਾਰੇ ਕੁਝ ਵੀ ਪਤਾ ਨਹੀਂ ਸੀ। ਪ੍ਰੇਮ ਕੁਮਾਰ ਦੇ ਜ਼ਿਆਦਾ ਜ਼ੋਰ ਦੇਣ ’ਤੇ ਦੇਵ ਨੇ ਚਾਰ ਗੀਤ ਉਸ ਨੂੰ ਲਿਖ ਕੇ ਦਿੱਤੇ। ਪ੍ਰੇਮ ਕੁਮਾਰ ਗੀਤ ਲੈ ਕੇ ਦਿੱਲੀ ਵਾਲੀ ਬੱਸ ਚੜ੍ਹ ਗਿਆ।

ਕੰਪਨੀ ਵਾਲਿਆਂ ਨੂੰ ਦੇਵ ਦੇ ਚਾਰੇ ਗੀਤ ਇੰਨੇ ਪਸੰਦ ਆਏ ਕਿ ਉਨ੍ਹਾਂ ਝੱਟ ਰਿਕਾਰਡਿੰਗ ਕਰ ਲਈ। ‘ਭਾਬੀ ਤੇਰੀ ਧੌਣ ਦੇ ਉੱਤੇ ਗੁੱਤ ਮੇਲਦੀ ਕਾਲੀ’ ਵਾਲਾ ਇਹ ਤਵਾ ਬਹੁਤ ਚੱਲਿਆ। ਕੰਪਨੀ ਤੋਂ ਇਸ ਗੀਤ ਦੀ ਚਾਲੀ ਰੁਪਏ ਰਾਇਲਟੀ ਦੇਵ ਨੂੰ ਮਨੀਆਰਡਰ ਰਾਹੀਂ ਪ੍ਰਾਪਤ ਹੋਈ ਤਾਂ ਇਨ੍ਹਾਂ ਚਾਲੀਆਂ ,,,,,, ਰੁਪਇਆਂ ਦੀ ਪਾਰਟੀ ਕਈ ਦਿਨ ਚੱਲਦੀ ਰਹੀ। ਇਸ ਤੋਂ ਬਾਅਦ ਦੇਵ ਗੀਤ ਲਿਖੀ ਗਿਆ ਤੇ ਪ੍ਰੇਮ ਕੁਮਾਰ ਗਾਈ ਗਿਆ। ਦੇਵ ਦੇ ਲਿਖੇ ਗੀਤਾਂ ਦੀ ਐਚ.ਐਮ.ਵੀ. ਵਾਲੇ ਝੱਟ ਰਿਕਾਰਡਿੰਗ ਕਰ ਦਿੰਦੇ। ਇਨ੍ਹਾਂ ਗੀਤਾਂ ਦੇ ਬਨੇਰਿਆਂ ’ਤੇ ਵੱਜਣ ਨਾਲ ਹਰ ਪਾਸੇ ਦੇਵ ਥਰੀਕੇ ਵਾਲਾ ਵੀ ਮਸ਼ਹੂਰ ਹੋਣ ਲੱਗਿਆ। ਇਸ ਦੌਰਾਨ ਦੇਵ ਨੇ ਗੁਰਦੇਵ ਸਿੰਘ ਮਾਨ ਨੂੰ ਆਪਣਾ ਉਸਤਾਦ ਧਾਰ ਲਿਆ। ਦੇਵ ਦੱਸਦਾ ਹੈ ਕਿ ਉਹ ਉਸਤਾਦ ਜੀ ਦਾ ਇੱਕ ਅਜਿਹਾ ਸ਼ਾਗਿਰਦ ਹੈ ਜਿਸ ਨੇ ਉਨ੍ਹਾਂ ਤੋਂ ਕਦੇ ਕੁਝ ਨਹੀਂ ਸੀ ਸਿੱਖਿਆ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਨੌਜਵਾਨ ਕਿਸਾਨ ਨੇ ਦੇਖੋ ਕਿਵੇਂ ਪੂਰਾ ਪਿੰਡ ਸੜਨੋਂ ਬਚਾਇਆ (ਵੀਡੀਓ )

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ …

error: Content is protected !!