ਆਗਰਾ ਕੈਂਟ ਰੇਲਵੇ ਸਟੇਸ਼ਨ ‘ਤੇ ਲੱਗੀਆਂ ਪੌੜੀਆਂ ਵਿਚ ਬੱਚੇ ਦਾ ਹੱਥ ਫੱਸਣ ਕਾਰਨ ਹੱਲਚਲ ਮੱਚ ਗਈ। ਪੌੜੀਆਂ ਵਿਚ ਹੱਥ ਫੱਸਣ ਤੋਂ ਬਾਅਦ ,,,, ਬੱਚਾ ਚੀਕਦਾ ਰਿਹਾ ਪਰ ਕੋਈ ਵੀ ਰੇਲਵੇ ਕਰਮਚਾਰੀ ਉਸ ਦੀ ਮਦਦ ਲਈ ਨਾ ਪਹੁੰਚਿਆ।
ਬੱਚਾ ਆਟੋਮੈਟਿਕ ਪੌੜੀਆਂ ਤੋਂ ਜਾ ,,,, ਰਿਹਾ ਸੀ ਉਦੋਂ ਕਿਸੇ ਕਾਰਨ ਬੱਚੇ ਦਾ ਹੱਥ ਪੌੜੀਆਂ ਵਿਚਕਾਰ ਫੱਸ ਗਿਆ। ਬੱਚਾ ਚੀਕਦਾ ਰਿਹਾ ਅਤੇ ਮਦਦ ਕਰਨ ਲਈ ਬੋਲਦਾ ਰਿਹਾ ਪਰ ਮੌਕੇ ‘ਤੇ ਕੋਈ ਵੀ ਕਰਮਚਾਰੀ ਮੌਜੂਦ ਨਹੀਂ ਸੀ।
ਸਟੇਸ਼ਨ ‘ਤੇ ਮੌਜੂਦ ਮੁਸਾਫਰਾਂ ਨੇ ਬੱਚੇ ਦੀ ਆਵਾਜ਼ ਸੁਣ ਕੇ ਪੌੜੀਆਂ ਦੀ ਮਸ਼ੀਨ ਨੂੰ ਬੰਦ ਕਰ ਦਿੱਤਾ ਪਰ ਇਸ ਦੇ ਨਾਲ ਹੀ ਕੁਝ ਲੋਕਾਂ ਨੇ ਬੱਚੇ ਦਾ ਵੀਡੀਓ ਵੀ ਬਣਾਇਆ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਵੀ ਹੋ ਰਿਹਾ ਹੈ। ਕਾਫੀ ਦੇਰ ਬਾਅਦ ਰੇਲਵੇ ਦੇ ਕਰਮਚਾਰੀ ਪੁਹੰਚੇ ਅਤੇ ਉਨ੍ਹਾਂ ਨੇ ਬੱਚੇ ਦਾ ਹੱਥ ਕੱਢਿਆ।,,,, ਬੱਚੇ ਦਾ ਇਲਾਜ ਰੇਲਵੇ ਹਸਪਤਾਲ ‘ਚ ਕਰਵਾਇਆ ਗਿਆ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ