Breaking News
Home / ਤਾਜਾ ਜਾਣਕਾਰੀ / ਦਿਨ-ਦਿਹਾੜੇ ਕੈਨੇਡਾ ‘ਚ ਗੋਲੀਆਂ ਨਾਲ ਭੁੰਨਿਆ ਗਿਆ ਪੰਜਾਬੀ ਨੌਜਵਾਨ

ਦਿਨ-ਦਿਹਾੜੇ ਕੈਨੇਡਾ ‘ਚ ਗੋਲੀਆਂ ਨਾਲ ਭੁੰਨਿਆ ਗਿਆ ਪੰਜਾਬੀ ਨੌਜਵਾਨ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਕੈਨੇਡਾ ‘ਚ ਥਾਂ-ਥਾਂ ਗੋਲੀਬਾਰੀ ਹੋਣ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਜਿਨ੍ਹਾਂ ‘ਚ ਕਈ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਸਥਾਨਕ ਸਮੇਂ ਮੁਤਾਬਕ ਵੀਰਵਾਰ ਨੂੰ ਦਿਨ-ਦਿਹਾੜੇ ਸਰੀ ‘ਚ ਗੋਲੀਬਾਰੀ ਹੋਈ ਜਿਸ ‘ਚ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਪਛਾਣ ,,,,, ਸੁਮਿਤ ਰੰਧਾਵਾ ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇੱਥੋਂ ਦੀ 130ਵੀਂ ਗਲੀ ਦੇ 6700 ਬਲਾਕ ‘ਚ ਦੁਪਹਿਰ ਦੇ 2 ਵਜੇ ਇਹ ਵਾਰਦਾਤ ਵਾਪਰੀ।  ਜਾਣਕਾਰੀ ਮੁਤਾਬਕ ਸੁਮਿਤ ਅਜੇ ਕੁਆਰਾ ਸੀ ਅਤੇ ਉਸ ਦੇ ਜਨਮ ਦਿਨ ਵਾਲੇ ਦਿਨ ਉਸ ਦਾ ਕਤਲ ਕੀਤਾ ਗਿਆ।

PunjabKesari
ਇਕ ਵਿਅਕਤੀ ਨੇ ਦੱਸਿਆ ਕਿ ਉਸ ਨੇ 5-6 ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਅਤੇ ਇਸ ਤੋਂ ਬਾਅਦ ਦੇਖਿਆ ਕਿ ਲੋਕ ਮਦਦ ਲਈ ਦੌੜ ਰਹੇ ਸਨ। ਇਕ ਵਿਅਕਤੀ ਕਿਸੇ ਨੂੰ ਫੋਨ ਕਰ ਰਿਹਾ ਸੀ ਸ਼ਾਇਦ ਉਹ ਪੁਲਸ ਨੂੰ ਇਸ ਬਾਰੇ ਦੱਸ ਰਿਹਾ ਸੀ।

ਜਦ ਤਕ ਪੁਲਸ ਉੱਥੇ ਪੁੱਜੀ ਹਮਲਾਵਰ ਦੌੜ ਚੁੱਕੇ ਸਨ। ਮੌਕੇ ‘ਤੇ ਪੁੱਜੀ ਪੁਲਸ ਨੇ ਗੰਭੀਰ ਜ਼ਖਮੀ ਹੋਏ ਸੁਮਿਤ ਨੂੰ ਬਚਾਉਣ ਲਈ ਕੋਸ਼ਿਸ਼ ਕੀਤੀ ਪਰ ਇਸ ਤੋਂ ਪਹਿਲਾਂ ਕਿ ਪੈਰਾਮੈਡਿਕ ਅਧਿਕਾਰੀ ਉੱਥੇ ਪੁੱਜਦੇ, ਉਸ ਨੇ ਦਮ ਤੋੜ ਦਿੱਤਾ। ਬਾਅਦ ‘ਚ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ 30 ਸਾਲਾ ਸੁਮਿਤ ਰੰਧਾਵਾ ,,,,,,, ਦੀ ਅਣਪਛਾਤੇ ਹਮਲਾਵਰਾਂ ਵਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਮੌਤ ਹੋ ਗਈ । ਪੁਲਸ ਦਾ ਮੰਨਣਾ ਹੈ ਕਿ ਹਮਲਾਵਰ ਉਸ ਨੂੰ ਹੀ ਮਾਰਨ ਲਈ ਆਏ ਸਨ। ਫਿਲਹਾਲ ਅਧਿਕਾਰੀਆਂ ਵਲੋਂ ਜਾਂਚ ਚੱਲ ਰਹੀ ਹੈ। ਪੁਲਸ ਨੇ ਇਸ ਇਲਾਕੇ ਨੂੰ ਬੰਦ ਕਰ ਦਿੱਤਾ ਹੈ ਅਤੇ ਲੋਕਾਂ ਨੂੰ ,,,,,ਇਸ ਇਲਾਕੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!