ਹਾਲ ਹੀ ਵਿੱਚ ਦੀਪਿਕਾ ਪਾਦੁਕੋਨ ਅਤੇ ਰਣਵੀਰ ਸਿੰਘ ਵਿਆਹ ਲਈ ਇਟਲੀ ਰਵਾਨਾ ਹੋ ਗਏ ਹਨ। ਦੋਨਾਂ ਦੇ ਏਅਰਪੋਰਟ ਲੁਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਵਿੱਚ ਕਾਫ਼ੀ ,,,, ਵਾਇਰਲ ਹੋ ਰਹੀਆਂ ਹਨ। ਇਹ ਕਿਊਟ ਕਪਲ 14 ਅਤੇ 15 ਨਵੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ।
ਦੋਨਾਂ ਦਾ ਵਿਆਹ ਇਟਲੀ ਦੇ ਲੇਕ ਕੋਮਾਂ ਵਿੱਚ ਹੋਵੇਗਾ। ਜਿੱਥੋਂ ਵਿਆਹ ਦੀਆਂ ਤਿਆਰੀਆਂ ਦੀਆਂ ਤਸਵੀਰਾਂ ਵੀ ,,,,, ਸਾਹਮਣੇ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਨ ਦਾ ਵਿਆਹ ਲੇਕ ਕੋਮਾਂ ਦੀ ਖੂਬਸੂਰਤ ਵਿਲਾ ਦੇਲ ਬਾਲਿਬਿਆਨੇਲੋ ਵਿੱਚ ਹੋਵੇਗਾ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਵਿੱਚ ਕਈ ਹੈਂਡਲਸ ਨੇ ਉੱਥੇ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।ਜਿਸ ਵਿੱਚ ਤਿਆਰੀਆਂ ਸਾਫ਼ ਨਜ਼ਰ ਆ ਰਹੀਆਂ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਲੇਕ ਕੋਮਾਂ ,,,,, ਕਈ ਸੈਲੀਬ੍ਰੀਟੀਜ਼ ਲਈ ਫੇਵਰਟ ਵੈਡਿੰਗ ਡੈਸਟੀਨੇਸ਼ਨ ਬਣ ਗਿਆ ਹੈ। ਹਾਲ ਹੀ ਵਿੱਚ ਇਸ ਜਗ੍ਹਾ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਇਸ ਜਗ੍ਹਾ ਉੱਤੇ ਵਿਆਹ ਦੀਆਂ ਤਿਆਰੀਆਂ ਹੁੰਦੀਆਂ ਵਿਖਾਈ ਦੇ ਰਹੀਆਂ ਹਨ।
ਕੋਂਕਣੀ ਅਤੇ ਸਿੰਧੀ ਤੌਰ – ਤਰੀਕਿਆਂ ਨਾਲ ਵਿਆਹ ਹੋਣ ਤੋਂ ਬਾਅਦ ਦੀਪਿਕਾ ਅਤੇ ਰਣਵੀਰ ਮੁੰਬਈ ਅਤੇ ਬੈਂਗਲੁਰੁ ਵਿੱਚ ਰਿਸੈਪਸ਼ਨ ਦਾ ਪ੍ਰਬੰਧ ਕਰਨਗੇ। ਰਣਵੀਰ ਸਿੰਘ ,,,,,, ਅਤੇ ਦੀਪਿਕਾ ਪਾਦੁਕੋਨ ਨੇ ਇੱਕ ਦੂਜੇ ਨੂੰ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਗੋਲੀਓ ਕੀ ਰਾਸਲੀਲਾ – ਰਾਮਲੀਲਾ’ ਤੋਂ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਸੀ।
ਸ਼ੂਟਿੰਗ ਸੈੱਟ ਉੱਤੇ ਦੋਸਤੀ ਪਰਵਾਨ ਚੜ੍ਹੀ ਅਤੇ ਦੋਨਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ। ਕਾਫ਼ੀ ਸਮੇਂ ਤੱਕ ਡੇਟਿੰਗ ਦਾ ਸਿਲਸਿਲਾ ਚੱਲਦਾ ਰਿਹਾ ਅਤੇ ਹੁਣ ਦੋਨੋਂ ਵਿਆਹ ਕਰਨ ਜਾ ਰਹੇ ਹਨ। ਵਿਆਹ ਵਿੱਚ ਦੀਪਿਕਾ ਕੀ ਪਾਏਗੀ, ਇਸ ਗੱਲ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ। ਤਾਂ ਚਲੋ ਜਾਣਦੇ ਹਾਂ ਕਿ ਦੀਪਿਕਾ ਵਿਆਹ ਵਿੱਚ ਕਿਵੇਂ ਦੀ ਨਜ਼ਰ ਆਏਗੀ।
ਦੀਪਿਕਾ ਦੇ ਵਿਆਹ ਵਿੱਚ ਦੋ ਸੈਰੇਮਨੀਜ਼ ਹੋਣਗੀਆਂ। ਪਹਿਲੀ ਕੋਂਕਣੀ ਰਿਵਾਜਾਂ ਦੇ ਮੁਤਾਬਕ ਅਤੇ ਦੂਜੀ ਸਿੰਧੀ ਰਿਵਾਜਾਂ ਦੇ ਮੁਤਾਬਕ ਕਿਉਂਕਿ ਰਣਵੀਰ ਸਿੰਧੀ ਹਨ। ਇਸ ਲਈ ਇਹ ਵਿਆਹ ਦੋ ਵੱਖ – ਵੱਖ ਰੀਤੀ ਰਿਵਾਜਾਂ ਨਾਲ ਹੋ ਰਿਹਾ ਹੈ। ਜਿੱਥੇ ਤੱਕ ਗੱਲ ਗੇਟਅਪ ਦੀ ਹੈ ਤਾਂ ਕੋਂਕਣੀ ਰੀਤੀ,,,,,, ਰਿਵਾਜਾਂ ਨਾਲ ਹੋਣ ਵਾਲੇ ਵਿਆਹ ਵਿੱਚ ਦੀਪਿਕਾ ਦੇ ਸਾੜ੍ਹੀ ਅਤੇ ਸੋਨੇ ਦੇ ਆਕਰਸ਼ਕ ਗਹਿਣੇ ਪਾਉਣ ਦੀਆਂ ਖਬਰਾਂ ਹਨ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ