Breaking News
Home / ਮਨੋਰੰਜਨ / ਦੁਨੀਆਂ ਦੀਆਂ ਮਹਿੰਗੀਆਂ ਕਾਰਾਂ ਨੂੰ ਕੂੜਾ ਸੁੱਟਣ ਤੇ ਲਾ ਦਿੱਤਾ ਸੀ ..ਪੰਜਾਬੀ ਰਾਜੇ ਦੇ ਸ਼ੌਂਕ ਅਵੱਲੇ ..

ਦੁਨੀਆਂ ਦੀਆਂ ਮਹਿੰਗੀਆਂ ਕਾਰਾਂ ਨੂੰ ਕੂੜਾ ਸੁੱਟਣ ਤੇ ਲਾ ਦਿੱਤਾ ਸੀ ..ਪੰਜਾਬੀ ਰਾਜੇ ਦੇ ਸ਼ੌਂਕ ਅਵੱਲੇ ..

ਪਟਿਆਲਾ ਰਿਆਸਤ ਦੇ ਵਾਰਿਸ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ ਦੇ ਦਾਦਾ ਮਹਾਰਾਜਾ ਭੁਪਿੰਦਰ ਸਿੰਘ ਸਨ।ਮਹਾਰਾਜਾ ਭੁਪਿੰਦਰ ਸਿੰਘ ਬਾਰੇ ਕਈ ਕਿੱਸੇ ਪ੍ਰਸਿੱਧ ਹਨ। ਪਟਿਆਲਾ ਰਿਆਸਤ ਦਾ ਦਿਲਚਸਪ ਕਿੱਸਾਇੱਕ ਕਿੱਸਾ ਹੈ ਮਹਾਰਾਜਾ ਦਾ ਵਿਆਹ ਬਾਰੇ । ਮਹਾਰਾਜਾ ਭੁਪਿੰਦਰ ਸਿੰਘ ਦੀਆਂ 365 ਰਾਣੀਆਂ ਸਨ। ਦੀਵਾਨ ਜਰਮਨੀ ਦਾਸ ਦੀ ਕਿਤਾਬ ਮਹਾਰਾਜਾ ਦੇ ਅਨੁਸਾਰ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ 365 ਵਿਆਹ ਕਰਵਾ ਕੇ ਰਿਕਾਰਡ ਕਾਇਮ ਕੀਤਾ ਸੀ।ਪਟਿਆਲਾ ਰਿਆਸਤ ਦਾ ਦਿਲਚਸਪ ਕਿੱਸਾ ਮਹਾਰਾਜਾ ਭੁਪਿੰਦਰ ਸਿੰਘ ਸੈਨਾ ਵਿੱਚ ਆਪਣੀ ਸੇਵਾਵਾਂ ਦੇ ਚੁੱਕੇ ਹਨ। ਮਹਾਰਾਜਾ ਦੀਆਂ ਰਾਣੀਆਂ ਦੇ ਕਿੱਸੇ ਤਾਂ ਇਤਿਹਾਸ ਵਿੱਚ ਦਫ਼ਨ ਹੋ ਚੁੱਕੇ ਹਨ ਪਰ ਉਨ੍ਹਾਂ ਦੇ ਮਹਿਲ ਅੱਜ ਵੀ ਕਾਇਮ ਹਨ। 10 ਏਕੜ ਵਿੱਚ ਫੈਲਿਆ ਕਿਲ੍ਹਾ ਮੁਬਾਰਕ ਪਟਿਆਲਾ ਸ਼ਹਿਰ ਦੇ ਵਿਚਕਾਰ ਕਾਇਮ ਹੈ। ਪਟਿਆਲਾ ਰਿਆਸਤ ਦਾ ਦਿਲਚਸਪ ਕਿੱਸਾਪਟਿਆਲਾ ਰਿਆਸਤ ਦੇ ਮਿਊਜਿਮ ਵਿੱਚ ਰੱਖੀਆਂ ਬੰਦੂਕਾਂ।
ਭੁਪਿੰਦਰ ਸਿੰਘ ਦਾ ਜਨਮ ਪਟਿਆਲਾ ਦੇ ਮੋਤੀ ਬਾਗ ਕਿਲੇ ਵਿੱਚ ਹੋਇਆ ਅਤੇ ਇਸਨੇ ਲਾਹੌਰ ਦੇ ਐਚੀਸਨ ਕਾਲਜ ਵਿੱਚ ਸਿਖਿਆ ਪ੍ਰਾਪਤ ਕੀਤੀ। 9 ਨਵੰਬਰ 1900 ਨੂੰ ਆਪਣੇ ਪਿਤਾ, ਮਹਾਰਾਜਾ ਰਜਿੰਦਰ ਸਿੰਘ ਦੀ ਮੌਤ ਤੋਂ ਬਾਅਦ ਉਸਨੂੰ ਨੂੰ 9 ਸਾਲ ਦੀ ਉਮਰ ਵਿੱਚ ਪਟਿਆਲਾ ਦੇ ਮਹਾਰਾਜਾ ਦੇ ਤੌਰ ‘ਤੇ ਨਿਯੁਕਤ ਕੀਤਾ ਗਿਆ। ਇਕ ਕੌਂਸਲ ਆਫ਼ ਰੈਜੰਸਸੀ ਨੇ ਉਹਨਾਂ ਦੇ ਨਾਮ’ ਤੇ ਉਦੋਂ ਤੱਕ ਰਾਜ ਕੀਤਾ ਜਦੋਂ ਤਕ ਕਿ ਉਹ ਅਕਤੂਬਰ 1909 ਨੂੰ 18ਆਂ ਸਾਲਾਂ ਦੇ ਨਹੀਂ ਹੋ ਗਏ। ਪਟਿਆਲਾ ਰਿਆਸਤ ਦਾ ਦਿਲਚਸਪ ਕਿੱਸਾ
ਮਹਾਰਾਜਾ ਭੁਪਿੰਦਰ ਸਿੰਘ ਨੇ ਲੱਗਭਗ 10 ਵਾਰ ਵਿਆਹ ਕੀਤਾ ਅਤੇ ਉਸ ਦੀਆਂ ਬਹੁਤ ਸਾਰੀਆਂ ਗੁਲਾਮ ਦਾਸੀਆਂ ਸਨ। ਇਹਨਾਂ ਤੋਂ, ਭੁਪਿੰਦਰ ਸਿੰਘ ਦੇ ਅੰਦਾਜ਼ਨ 88 ਬੱਚੇ ਸਨ। ਜਿਨ੍ਹਾਂ ਵਿੱਚੋਂ ਘੱਟੋ ਘੱਟ 53 ਬਚੇ ਸਨ। ਉਸ ਦੀਆਂ ਪਤਨੀਆਂ ਵਿੱਚੋਂ ਪਟਿਆਲਾ ਦੀ ਮਹਾਰਾਣੀ ਵਿਮਲਾ ਕੌਰ, ਉਬੇਬਵਾਲ ਤੋਂ ਉਨ੍ਹਾਂ ਦੀ ਤੀਜੀ ਮਹਾਰਾਣੀ, ਉਹਨਾਂ ਦੀ ਮਨਭਾਉਂਦੀ ਪਤਨੀ ਸੀ। ਉਹ ਉਸਨੂੰ ਆਪਣੇ ਨਾਲ ਸਾਰੇ ਸਮਾਰੋਹਾਂ ਵਿਚ ਲੈਕੇ ਜਾਂਦੇ ਅਤੇ ਵਿਦੇਸ਼ ਯਾਤਰਾ ਕਰਦੇ ਸਨ.
ਮਹਾਰਾਜਾ ਭੁਪਿੰਦਰ ਸਿੰਘ ਭਾਰਤ ਦਾ ਪਹਿਲਾ ਵਿਅਕਤੀ ਸੀ, ਜੋ ਇਕ ਹਵਾਈ ਜਹਾਜ਼ ਦਾ ਮਾਲਕ ਸੀ, ਜਿਸ ਨੇ ਉਸ ਜਹਾਜ਼ ਨੂੰ 20 ਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਯੂਨਾਈਟਿਡ ਕਿੰਗਡਮ ਤੋਂ ਖਰੀਦਿਆ ਸੀ। Image result for maharaja bhupinderਆਪਣੇ ਜਹਾਜ਼ ਲਈ, ਪਟਿਆਲਾ ਵਿਖੇ ਉਸ ਨੇ ਹਵਾਈ ਪਟੜੀ ਵਾ ਉਸਾਰੀ ਸੀ।
ਉਹ ਪਟਿਆਲਾ ਵਿਚ ਸ਼ਾਨਦਾਰ ਆਰਕੀਟੈਕਚਰਲ ਡਿਜ਼ਾਈਨ ਦੇ ਨਾਲ ਇਮਾਰਤਾਂ ਦੇ ਨਿਰਮਾਣ ਲਈ ਮਸ਼ਹੂਰ ਸਨ, ਜਿਸ ਵਿੱਚ ਕਾਲੀ ਮੰਦਿਰ, ਪਟਿਆਲਾ ਅਤੇ ਕੰਦਘਾਟ ਗਰਮੀ ਤੋਂ ਬਚਣ ਲਈ ਚੈਲ ਵਿਊ ਪੈਲੇਸ ਸਮੇਤ ਓਕ ਓਵਰ ਅਤੇ ਸੀਡਰ ਲੋਜ ਸ਼ਿਮਲਾ ਵਿਖੇ ਜੋਕਿ ਹੁਣ ਕ੍ਰਮਵਾਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਪੰਜਾਬ ਰਾਜ ਗੈਸਟ ਹਾਊਸ ਹੈ ਤਿਆਰ ਕਰਵਾਏ ਗਏ ਸਨ। ਉਹ ਮੈਡਲ ਦੇ ਇੱਕ ਖਾਸ ਸੰਗ੍ਰਿਹ ਲਈ ਵੀ ਜਾਣੇ ਜਾਂਦੇ ਸਨ, ਜੋ ਉਸ ਸਮੇਂ ਵਿਸ਼ਵ ਦਾ ਸਭ ਤੋਂ ਵੱਡਾ ਸੰਗ੍ਰਿਹ ਮੰਨਿਆ ਜਾਂਦਾ ਸੀ।Image result for maharaja bhupinder ਦੰਤ ਕਥਆ ਅਨੁਸਾਰ ਮਹਾਰਾਜਾ ਭੁਪਿੰਦਰ ਸਿੰਘ ਨੇ ਰਾਲਸ ਰਾਇਸ ਦੀ ਫਲੀਟ ਖਰੀਦੀ ਸੀ, ਜਿਨ੍ਹਾਂ ਦੀ ਅੰਦਾਜ਼ਨ ਗਿਣਤੀ 27 ਤੋਂ 44 ਸੀ, ਜਿਨ੍ਹਾਂ ਵਿੱਚੋਂ 20 ਤੋਂ ਵੱਧ ਉਹਨਾਂ ਨੇ ਮੋਟਰ-ਕੈਡ ਦਾ ਇਕ ਹਿੱਸਾ ਬਣਾ ਲਈਆਂ ਸਨ ਭਾਵੇਂ ਕਿ ਉਹ ਸਿਰਫ਼ ਰਾਜ ਦਾ ਦੌਰਾ ਕਰ ਰਹੇ ਸਨ। ਪਟਿਆਲਾ ਸਟੇਟ ਮੋਨੋਰੇਲ ਰੇਲਵੇ ਦੇ ਤੌਰ ਤੇ ਜਾਣੇ ਜਾਂਦੇ ਪਟਿਆਲਾ ਵਿੱਚ ਇੱਕ ਵਿਲੱਖਣ ਮੋਨੋਰੇਲ ਸਿਸਟਮ ਬਣਾਇਆ ਗਿਆ ਸੀ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!