ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਮਾਨਸਾ ਵਿਚ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਜਿਥੇ ਇਕ ਪ੍ਰੇਮੀ ਜੋੜੇ ਨੇ ਖੁਦਕੁਸ਼ੀ ਦਾ ਮਨ ਬਣਾ ਲਿਆ, ਪਰ ਰੇਲ ਗੱਡੀ ,,,,ਥੱਲੇ ਆਉਣ ਤੋਂ ਐਨ ਪਹਿਲਾਂ ਪ੍ਰੇਮਿਕਾ ਨੇ ਆਪਣਾ ਹੱਥ ਖਿੱਚ ਲਿਆ। ਇਸ ਕਾਰਨ ਲੜਕੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜੁਗਰਾਜ ਵਜੋਂ ਹੋਈ ਹੈ। ਜਿਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਵਾਰਸਾਂ ਨੇ ਪਹਿਲਾਂ ਥਾਣੇ ਅੱਗੇ ਧਰਨਾ ਦਿੱਤਾ ਤੇ ਫਿਰ ਮਾਨਸਾ ਦੇ ਰੇਲਵੇ ਟ੍ਰੈਕ ਉਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਹ ਲੋਕ ਮੰਗ ਕਰ ਰਹੇ ਸਨ ਕਿ ਲੜਕੀ ਉਤੇ ਕਤਲ ਕੇਸ ਦਰਜ ਕੀਤਾ ਜਾਵੇ। ਧਰਨੇ ਕਾਰਨ ਤਕਰੀਬਨ ਅੱਧਾ ਘੰਟਾ ਗੱਡੀਆਂ ਲੇਟ ਹੋ ਗਈਆਂ।
ਜਾਣਕਾਰੀ ਮੁਤਾਬਕ ਮਾਨਸਾ ਦੇ ਪਿੰਡ ਬੱਪੀਆਣਾ ਦੇ 28 ਸਾਲਾ ਜੁਗਰਾਜ ਸਿੰਘ ਦੇ ਸੋਨਾ ਰਾਣੀ ਨਾਲ ਪਿਛਲੇ 10 ਸਾਲਾਂ ਤੋਂ ਪ੍ਰੇਮ ਸਬੰਧ ਸਨ। ਪ੍ਰੇਮਿਕਾ ਉਸ ਉਤੇ ਵਿਆਹ ਕਰਵਾਉਣ ਲਈ ਦਬਾਅ ਬਣਾ ਰਹੀ ਸੀ। ਪਰ ਜੁਗਰਾਜ ਇਸ ਤੋਂ ਇਨਕਾਰ ਕਰ ਰਿਹਾ ਸੀ। ਅੱਜ ਸ਼ਾਮ ਦੋਵੇਂ ਰੇਲ ਅੱਗੇ ਆ ਕੇ ਖੁਦਕੁਸ਼ੀ ਕਰਨ ਲਈ ਨਿਕਲੇ ਸਨ। ,,,,, ਪਰ ਜਦ ਰੇਲ ਆਈ ਤਾਂ ਐਨ ਮੌਕੇ ਉਤੇ ਕਥਿਤ ਤੌਰ ਉਤੇ ਲੜਕੀ ਨੇ ਹੱਥ ਛੁਡਾ ਲਿਆ ਤੇ ਪ੍ਰੇਮੀ ਨੂੰ ਅੱਗੇ ਧੱਕ ਦਿੱਤਾ।
ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਥਾਣਾ ਮਾਨਸਾ ਦੇ ਮੁਖੀ ਜਗਜੀਤ ਸਿੰਘ ਨੇ ਦੱਸਿਆ ਕਿ ਰੇਲ ਗੱਡੀ ਦੇ ਡਰਾਈਵਰ ਦਾ ਕਹਿਣਾ ਹੈ ਕਿ ਰੇਲ ਥੱਲੇ ਆਉਣ ਸਮੇਂ ਇਕੋ ਹੀ ਵਿਅਕਤੀ ਸੀ। ਕੋਈ ਲੜਕੀ ਇਸ ਨਾਲ ਨਹੀਂ ਸੀ।