Breaking News
Home / ਮਨੋਰੰਜਨ / ਦੇਖੋ ਕਿਵੇਂ .. ਮਨੁੱਖ ਨੂੰ ਮਰਨ ਤੋਂ ਬਾਅਦ ਵੀ ਜਿਉਂਦੇ ਰੱਖਣ ਦੀ ਹੋ ਰਹੀ ਤਿਆਰੀ

ਦੇਖੋ ਕਿਵੇਂ .. ਮਨੁੱਖ ਨੂੰ ਮਰਨ ਤੋਂ ਬਾਅਦ ਵੀ ਜਿਉਂਦੇ ਰੱਖਣ ਦੀ ਹੋ ਰਹੀ ਤਿਆਰੀ

ਜਿੰਦਗੀ ਹਵਾ ਦੇ ਬੁਲਿਆਂ ਵਿੱਚ ਜਗਦਾ ਹੋਇਆ ਉਹ ਦੀਵਾ ਹੈ ਜਿਹੜਾ ਸਾਰੀ ਉਮਰ ਥਰਥਰਾਉਂਦਾ ਰਹਿੰਦਾ ਹੈ। ਛੋਟੇ-ਵੱਡੇ ਦੁਖਾਂ ਦੇ, ਪ੍ਰੇਸ਼ਾਨੀਆਂ ਦੇ, ਦੁਸ਼ਵਾਰੀਆਂ ਦੇ, ਚਿੰਤਾਵਾਂ ਦੇ ਬੁੱਲੇ ਇਸ ਦੀਵੇ ਦੀ ਲਾਟ ਨੂੰ ਸਥਿਰ ਨਹੀ ਰਹਿਣ ਦਿੰਦੇ ਅਤੇ ਇਹ ਇੰਝ ਹੀ ਹਵਾ ਦੇ ਬੁੱਲਿਆਂ ਤੋਂ ਬੱਚਦਾ-ਬੱਚਦਾ ਆਖਰ ਕਿਸੇ ਵੱਡੇ ਬੁੱਲੇ ਨਾਲ ਹਮੇਸ਼ਾਂ ਲਈ ਬੁਝ ਜਾਂਦਾ ਹੈ। ਦੀਵਾ ਜਦ ਜਗਦਾ ਕਿਸੇ ਨਹੀ ਪਤਾ ਕੀਤਾ ਲਾਟ ਕਿਥੋਂ ਆਈ, ਬੁਝ ਗਿਆ ਤਾਂ ਕਿਸੇ ਨੂੰ ਨਹੀ ਪਤਾ ਲਾਟ ਕਿਥੇ ਗਈ। ਇਸ ਗੱਲ ਨੂੰ ਗੁਰੂ ਸਾਹਿਬਾਨ ਨੇ ਵੀ ਖੋਲ੍ਹਿਆ ਹੈ ਕਿ, “ਕਹ ਤੇ ਉਪਜੈ ਕਹ ਰਹੈ ਕਹ ਮਾਹਿ ਸਮਾਵੈ’॥ ।Image result for man robot ਭਾਵ ਜਗਦਾ ਹੈ ਤੇ ਬੁਝ ਜਾਂਦਾ ਹੈ। ਪੈਦਾ ਹੋਇਆ ਮਰ ਗਿਆ। ਦੇਖਣ ਵਾਲੇ ਕਹਿੰਦੇ ਲੈ ਹਾਲੇ ਤਾਂ ਕੱਲ ਮੇਰੇ ਕੋਲੋਂ ਚੰਗਾ ਭਲਾ ਗਿਆ! ਚੰਗਾ ਭਲਾ ਉਹ ਇੱਕਲੀ ਮਿੱਟੀ ਨਾਲ ਨਹੀ ਸੀ ਜੇ ਮਿੱਟੀ ਨਾਲ ਹੀ ਹੁੰਦਾ ਤਾਂ ਮਿੱਟੀ ਤਾਂ ਉਸਦੀ ਹੁਣ ਵੀ ਮੇਰੇ ਸਾਹਵੇਂ ਹੈ। ਸਭ ਕੁੱਝ ਉਂਝ ਦਾ ਉਂਝ। ਹੱਥ-ਪੈਰ ਅੱਖਾਂ ਲੱਤਾਂ ਪਰ ਹੁਣ ਇਹ ਹਿੱਲਦਾ ਕਿਉਂ ਨਹੀ। ਕਿਉਂਕਿ ਇਸ ਨਾਲ ਲਫਜ ਮੌਤ ਜੁੜ ਗਿਆ।
ਰਾਤ ਦੇ ਸੁੱਤੇ ਬੰਦੇ ਨੂੰ ਕੁੱਝ ਪਤਾ ਨਹੀ ਦੁਨੀਆਂ ਤੇ ਕੀ ਵਾਪਰ ਰਿਹਾ। ਦੁਨੀਆਂ ਤਾਂ ਕੀ ਉਸ ਨੂੰ ਖੁਦ ਨਾਲ ਕੁੱਝ ਵਾਪਰੇ ਦਾ ਪਤਾ ਨਹੀ ਚਲਦਾ। ਮੌਤ ਵੱਡੀ ਨੀਂਦ ਹੈ ਅਤੇ ਨੀਂਦ ਛੋਟੀ ਮੌਤ ਹੈ। ਕੀਰਤਨ ਸੋਹਲਾ ਕਿਉਂ ਮਰਨ ਅਤੇ ਸਾਉਂਣ ਵੇਲੇ ਪੜਿਆ ਜਾਂਦਾ ਹੈ। ਅਸੀ ਮਰਨ ਤੋਂ ਬਚ ਗਏ ਬੰਦੇ ਲਈ ਆਮ ਲਫਜ ਵਰਤਦੇ ਹਾਂ ਜੋ ਵੈਸੇ ਗਲਤ ਹੈ ਕਿ ‘ਫਲਾਣੇ ਦਾ ਕੀਰਤਨ ਸੋਹਿਲਾ ਪੜਿਆ ਚਲਿਆ ਸੀ’।Image result for man robot ਪਰ ਜੇ ਅਸੀਂ ਸਾਉਂਣ ਅਤੇ ਮਰਨ ਸਮੇ ਇਕੇ ਬਾਣੀ ਦਾ ਪਾਠ ਕਰਦੇ ਹਾਂ ਤਾਂ ਇਸਦਾ ਮੱਤਲਬ ਸਾਫ ਹੈ ਕਿ ਮੌਤ ਅਤੇ ਨੀਦ ਵਿੱਚ ਕੋਈ ਫਰਕ ਨਹੀ। ਨੀਦ ਤੋਂ ਅਸੀਂ ਤਾਂ ਨਹੀ ਡਰਦੇ ਕਿ ਸਾਨੂੰ ਮੁੜ ਆਉਂਣ ਦੀ ਉਮੀਦ ਹੁੰਦੀ ਹੈ ਜਦ ਕਿ ਮੌਤ ਤੋਂ ਕੋਈ ਅਜਿਹੀ ਉਮੀਦ ਨਹੀ ਹੂੰਦੀ। ਪਰ ਨੀਦ ਅਤੇ ਮੌਤ ਵਿੱਚ ਫਰਕ ਕੋਈ ਨਹੀ। ਜਦ ਇਹ ਗੱਲ ਮੇਰੀ ਸਮਝ ਆ ਗਈ ਮੌਤ ਦਾ ਡਰ ਭਓ ਦੂਰ ਹੋ ਜਾਂਦਾ ਹੈ। ਜਿੰਦਗੀ ਜਿੰਨੀਆਂ ਤਲਖੀਆਂ, ਦੁਸ਼ਵਾਰੀਆਂ, ਚਿੰਤਾਵਾਂ, ਮੁਸ਼ਕਲਾਂ ਆਦਿ ਮੌਤ ਵਿੱਚ ਨਹੀ ਪਰ ਮੌਤ ਤੋਂ ਫਿਰ ਵੀ ਡਰ ਹੈ। ਜਿੰਦਗੀ ਜਿੰਨਾ ਭਾਰ ਮੌਤ ਦਾ ਨਹੀ। ਅੱਖਾਂ ਮਿਚੀਆ ਤੇ ਬੱਅਸ! ਕੁੱਝ ਵਿਰਲੇ ਕੇਸਾਂ ਨੂੰ ਛੱਡ ਦੱਸੋ ਕਿੰਨੇ ਪਲ ਹੁੰਦੇ ਹਨ ਮੌਤ ਦੇ? ਅੱਖਾਂ ਮੀਚੀਆਂ ਤੇ ਗਏ। ਪਰ ਜਿੰਦਗੀ ਕੀ ਇੰਨੀ ਸੌਖੀ ਹੈ ਕਿ ਅੱਖਾਂ ਮੀਚੀਆਂ ਤੇ ਗੁਜਰ ਗਈ? ਜਿੰਦਗੀ ਬੇਸ਼ੱਕ ਬੜੀ ਕੀਮਤੀ ਹੈ ਜਿੰਦਗੀ ਜਿੰਨੀਆਂ ਤਲਖੀਆਂ ਮੌਤ ਵਿੱਚ ਨਹੀ। ਜਿੰਦਗੀ ਲਈ ਜਿੰਨਾ ਅਸੀਂ ਘੁਲਦੇ ਹਾਂ ਮੌਤ ਲਈ ਨਹੀ ਘੁਲਣਾ ਪੈਂਦਾ। ਪਰ ਫਿਰ ਵੀ ਮੌਤ ਦਾ ਡਰ ਕਿਉਂ?Image result for man robot
ਮੌਤ ਕਿਉਂਕਿ ਮੇਰੀ ਮਿੱਟੀ ਦੀ ਸਿਰਜੀ ਹੋਈ ਲੰਕਾ ਢਾਹੁਦੀ ਹੈ ਜਦ ਕਿ ਨੀਂਦ ਉਸਨੂੰ ਹੋਰ ਉਸਾਰਨ ਲਈ ਮੈਨੂੰ ਅਗਲੇ ਦਿਨ ਲਈ ਤਰੋ-ਤਾਜਾ ਕਰਦੀ ਹੈ। ਇਹੀ ਫਰਕ ਹੈ। ਜੇ ਮੈਨੂੰ ਜਾਪੇ ਕਿ ਨੀਂਦ ਵਿੱਚ ਵੀ ਮੇਰੀ ਲੰਕਾ ਉਜੜ ਸਕਦੀ ਹੈ ਤਾਂ ਮੈ ਸਾਉਂਣ ਲਗਾ ਵੀ ਮਰਨ ਵਾਂਗ ਹੀ ਡਰਾਂ। ਅਜਿਹੇ ਬਹੁਤ ਲੋਕ ਹਨ ਜਿਹੜੇ ਗੋਲੀਆਂ ਖਾਣ ਤੋਂ ਬਿਨਾ ਸਉਂ ਨਹੀ ਸਕਦੇ। ਉਹ ਇਸੇ ਪ੍ਰੇਸ਼ਾਨੀ ਵਿੱਚ ਹਨ ਕਿ ਮੇਰੇ ਸੁੱਤਿਆਂ ਕਿਤੇ ਮੇਰੀ ਲੰਕਾ ਉੱਜੜ ਨਾ ਜਾਏ। ਜਿੰਨੀ ਕਿਸੇ ਦੀ ਲੰਕਾ ਵੱਡੀ ਉਨੀ ਨੀਦ ਘੱਟ। ਯਾਨੀ ਜਿੰਨਾ ਵੱਡਾ ਸਿਰ ਉਨੀ ਵੱਡੀ ਸਿਰ ਪੀੜ। ਮਾਈਕਲ ਜੈਕਸਨ ਦੀ ਹਾਲੇ ਕੱਲ ਦੀ ਮਿਸਾਲ ਸਾਡੇ ਸਾਹਮਣੇ ਹੈ। ਉਹ ਨੀਂਦ ਲਈ ਤਰਸ ਰਿਹਾ ਸੀ। ਇੱਕ ਟੀਕਾ ਲਾਇਆ ਨਹੀ ਆਈ, ਦੂਜੇ ਨਾਲ ਨਹੀ ਆਈ, ਤੀਜੇ ਨਾਲ ਵੀ ਨੀ ਆਈ ਤੇ ਆਖਰ ਜਿਸ ਦਵਾਈ ਨਾਲ ਨੀਂਦ ਆਈ ਉਹ ਜਾਗ ਹੀ ਨਹੀ ਸਕਿਆ। ਤੁਸੀਂ ਸੋਚ ਸਕਦੇ ਹੋ ਉਸ ਦੀ ਵੇਦਨਾ ਬਾਰੇ? ਪੈਸਾ ਸੀ ਉਸ ਕੋਲ, ਸਾਰੇ ਸਾਧਨ-ਸਹੂਲਤਾਂ ਸਨ ਪਰ ਨੀਂਦ ਨਹੀ ਸੀ! ਉਹ ਰੋਜ ਤਰਸਦਾ ਹੋਵੇਗਾ ਨੀਂਦ ਲਈ ਪਰ ਮੌਤ ਨੇ ਪਲਾਂ ਵਿੱਚ ਹੀ ਉਸ ਦਾ ਤਰਸੇਵਾਂ ਦੂਰ ਕਰ ਦਿੱਤਾ।Image result for man robot
ਜਿੰਦਗੀ ਬਹੁਤ ਕੀਮਤੀ ਹੈ ਪਰ ਇਸ ਜਿੰਦਗੀ ਦੀ ਕੀਮਤ ਵੀ ਮੌਤ ਕਰਕੇ ਹੈ। ਤੁਸੀਂ ਕਦੇ ਉਸ ਟਰੇਨ ਵਿੱਚ ਚੜੇ ਹੋ ਜਿਸ ਨਾਲ ਇੰਝਣ ਹੀ ਨਾ ਹੋਵੇ ਤੇ ਜਿਸ ਕਿਤੇ ਵੀ ਨਾ ਜਾਣਾ ਹੋਵੇ! 2-4-5-7 ਸੌ ਸਾਲ ਤੁਹਾਨੂੰ ਕੋਈ ਪੁੱਛੇ ਹੀ ਨਾ ਮੌਤ ਬਾਰੇ ਤੁਸੀਂ ਸੋਚ ਸਕਦੇ ਹੋ ਕਿ ਤੁਹਾਡੀ ਕੀ ਹਾਲਤ ਹੋਵੇਗੀ? ਜਿੰਦਗੀ ਵਿਚੋਂ ਮੌਤ ਲਫਜ ਕੱਢ ਦਿਓ ਦੁਨੀਆਂ ਕੁੱਝ ਹੀ ਸਾਲਾਂ ਵਿੱਚ ਦੁਹਾਈਆਂ ਪਾ ਉਠੇਗੀ ਅਤੇ ਮੌਤ ਲਈ ਇੰਝ ਤਰਸੇਗੀ ਜਿਵੇਂ ਮਾਈਕਲ ਜੈਕਸਨ ਨੀਂਦ ਲਈ ਤਰਸਦਾ ਸੀ। ਬੰਦਾ ਮਰੇ ਹੀ ਨਾ ਇਹ ਜਿੰਦਗੀ ਨਹੀ ਸਜਾ ਹੈ। ਜਿੰਦਗੀ ਨੂੰ ਅਸੀਂ ਮੁੱਹਬਤ ਹੀ ਤਾਂ ਕਰਦੇ ਹਾਂ,,,,,,  ਕਿਉਂਕਿ ਇਸ ਨਾਲ ਮੌਤ ਜੁੜੀ ਹੈ। ਸੱਚ ਨੂੰ ਕੌਣ ਪੁੱਛੇ ਜੇ ਝੂਠ ਨਾ ਹੋਵੇ। ਦਿਨ ਦੀ ਕੌਣ ਕਦਰ ਕਰੇ ਜੇ ਕਾਲੀ ਰਾਤ ਨਾ ਹੋਵੇ। ਆਮ ਹਾਲਤਾਂ ਵਿੱਚ ਮੌਤ ਤੋਂ ਬੰਦਾ ਇਸ ਕਰਕੇ ਨਹੀ ਡਰਦਾ ਕਿ ਮੌਤ ਆਉਂਣੀ ਹੈ ਬਲਕਿ ਬਹੁ ਗਿਣਤੀ ਇਸ ਕਰਕੇ ਡਰਦੀ ਹੈ ਕਿ ਮੌਤ ਤੋਂ ਬਾਅਦ ਕੀ ਹੋਵੇਗਾ? ਜਦ ਮੌਤ ਤੋਂ ਬਾਅਦ ਵਾਲਾ ਭੁਲੇਖਾ ਮੇਰਾ ਲੱਥ ਗਿਆ ਉਸ ਦਿਨ ਜਿੰਦਗੀ ਅਤੇ ਮੌਤ ਵਿੱਚ ਬਾਹਲਾ ਫਰਕ ਨਹੀ ਜਾਪੇਗਾ ਕਿਉਂਕਿ ਮੇਰਾ ਕੰਮ ਕੇਵਲ ਇਸ ਜਿੰਦਗੀ ਨੂੰ ਬੰਦਿਆਂ ਵਾਂਗ ਜੀਣਾ ਹੈ ਨਾ ਕਿ ਮੌਤ ਤੋਂ ਬਾਅਦ ਦੇ ਡਰ ਨਾਲ ਲਹੂ ਸੁਕਾਈ ਜਾਣਾ।Image result for man robot
ਦੂਜਾ ਪੱਖ ਮੌਤ ਦਾ ਇਹ ਹੈ ਕਿ ਜੇ ਇਹ ਨਾ ਹੋਵੇ ਤਾਂ ਸਾਡੇ ਦਾਦੇ ਪੜਦਾਦੇ ਲੱਕੜਦਾਦੇ ਤੇ ਪਤਾ ਨਹੀ ਕਿੰਨਾ ਕੁੱਝ ਹਾਲੇ ਇਸ ਧਰਤੀ ਉਪਰ ਹੀ ਹੋਣਾ ਸੀ ਤੇ ਤੁਸੀਂ ਸੋਚ ਸਕਦੇ ਹੋ ਕਿ ਅੱਜ ਸਾਡਾ ਕੀ ਹਾਲ ਹੋਣਾ ਸੀ। ਦੁਨੀਆਂ ਖਹਿ ਖਹਿ ਮਰ ਜਾਂਦੀ, ਰੋਟੀ ਦੇ ਟੁਕੜੇ ਟੁਕੜੇ ਪਿੱਛੇ ਮਨੁੱਖ ਮਨੁੱਖ ਦੇ ਟੁਕੜੇ ਕਰ ਮਾਰਦਾ, ਕੋਈ ਕਨੂੰਨ, ਕੌਈ ਰੂਲ ਇਸ ਧਰਤੀ ਤੇ ਨਾ ਹੁੰਦਾ ਅਤੇ ਇਹ ਧਰਤੀ ਯਕੀਨਨ ਮਨੁੱਖਾਂ ਦੀ ਨਹੀ ਪੱਸ਼ੂਆਂ ਦੀ ਹੀ ਹੁੰਦੀ।
ਗੁਰਬਾਣੀ ਮੈਨੂੰ ਬਾਰ-ਬਾਰ ਇਹੀ ਸਮਝਾਉਂਦੀ ਹੈ ਕਿ ਮੌਤ ਤੋਂ ਨਾ ਡਰ ਇਹ ਤਾਂ ਕੁਦਰਤ ਦੇ ਨਿਯਮਾਂ ਹੇਠ ਆਉਂਣੀ ਹੀ ਆਉਂਣੀ ਜੇ ਬੱਚਣਾ ਹੈ ਤਾਂ ਓਸ ਮੌਤ ਤੋਂ ਬੱਚ ਜੋ ਤੇਰੇ ਜਿਉਂਦਿਆਂ ਤੇਰੇ ਤੇ ਵਾਪਰਦੀ ਹੈ, ਤੇਰਾ ਆਪਾ ਮਾਰ ਦਿੰਦੀ ਹੈ, ਤੈਨੂੰ ਜ਼ਲੀਲ ਜਿੰਦਗੀ ਜਿਉਂਣ ਲਈ ਮਜਬੂਰ ਹੋਣਾ ਪੈਂਦਾ ਹੈ, ਲੁਕਾਈ ਦੀਆਂ ਲਾਹਨਤਾਂ ਨਿੱਤ ਤੇਰੇ ਉਪਰ ਪੈਂਦੀਆਂ ਹਨ,,,,,,,,ਐਥੋਂ ਤੱਕ ਕਿ ਤੇਰੇ ਮਰੇ ਤੇ ਵੀ ਲੋਕ ਥੁੱਕਦੇ ਹਨ! ਤੇਰੀਆਂ ਕੱਬਰਾਂ ਤੱਕ ਨੂੰ ਲੋਕ ਠੁੱਡੇ ਮਾਰਦੇ ਹਨ। ਜੇ ਬੱਚਣਾ ਹੈ ਤਾਂ ਇਸ ਮੌਤ ਕੋਲੋਂ ਬੱਚ। ਜੇ ਕੋਈ ਕੁਸ਼ਤਾ ਖਾਣਾ ਹੈ ਤਾਂ ਇਸ ਜਿੰਦਗੀ ਨੂੰ ਬਚਾਉਂਣ ਦਾ ਖਾਹ। ਜੇ ਕੋਈ ਖੁਰਾਕ ਲੈਣੀ ਹੈ ਤਾਂ ਇਸ ਜਿੰਦਗੀ ਲਈ ਲੈ। ਇਹ ਮਰ ਗਈ ਤਾਂ ਦੇਹ ਨੂੰ ਕਿਸੇ ਕੀ ਕਰਨਾ। ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵੀਦਾਸ ਜੀ, ਗੁਰੁ ਸਹਿਬਾਨ ਅਤੇ ਹੋਰ ਗੁਰਸਿੱਖਾਂ ਨੂੰ ਕੀ ਅਸੀਂ ਦੇਹ ਕਰਕੇ ਯਾਦ ਕਰਦੇ ਹਾਂ? ਦੇਹਾਂ ਤਾਂ ਹੋਰ ਬਥੇਰੀਆਂ ਸਾਹ ਲੈ ਰਹੀਆਂ ਸਨ ਇਸ ਧਰਤੀ ਉਪਰ ਉਨ੍ਹਾ ਵੇਲੇ! ਵਧੀਆ, ਲਿੰਬੀਆਂ-ਪੋਚੀਆਂ ਦੇਹਾਂ, ਰਾਜਿਆਂ ਮਹਾਂਰਾਜਿਆਂ ਦੀਆਂ ਦੇਹਾਂ! ਦੇਹ ਦੇ ਹਿਸਾਬ ਕਿਥੇ ਭਗਤ ਨਾਮ ਦੇਵ ਕਬੀਰ ਜੀ ਵਰਗੇ ਤੇ ਕਿਥੇ ਓਸ ਵੇਲੇ ਦੇ ਰਾਜੇ ਮਹਾਰਾਜੇ! ਪਰ ਮਰਿਆ ਕੌਣ?Image result for man robot
ਦਰਅਸਲ ਜਿਸ ਨੂੰ ਮੈ ਮੌਤ ਸਮਝਿਆ ਇਹ ਮੌਤ ਨਹੀ ਹੈ। ਤੁਸੀਂ ਅੱਖਾਂ ਮੀਟੀਆਂ ਤੇ ਗਏ। ਉਂਝ ਹੀ ਜਿਵੇਂ ਸਾਰੀਆਂ ਬੱਤੀਆਂ ਇੱਕ ਦਮ ਬੰਦ ਕਰ ਦਿੱਤੀਆਂ ਜਾਣ ਤੇ ਖਤਮ! ਤੁਹਾਨੂੰ ਕੁੱਝ ਪਤਾ ਨਹੀ ਹੋਵੇਗਾ ਤੁਸੀਂ ਕਿਥੇ ਹੋਵੋਂਗੇ। ਵੈਸੇ ਵੀ ਇਹ ਮੇਰੇ ਸੋਚਣ ਦਾ ਵਿਸ਼ਾ ਨਹੀ ਕਿ ਮੈ ਕਿਥੇ ਹੋਵਾਂਗਾ ਤੇ ਕਿਵੇਂ ਹੋਵਾਂਗਾ। ਮੇਰੇ ਮਹਿਸੂਸ ਕਰਨ ਵਾਲੇ ,,,,,ਸਾਰੇ ਇੰਦਰੇ ਅੱਗ ਨੇ ਫੂਕ ਦੇਣ ਹਨ, ਅੱਖਾਂ, ਸਿਰ, ਕੰਨ ਨੱਕ, ਕੰਨ ਹੱਥ ਸਭ। ਗੁਰਬਾਣੀ ਮੈਨੂੰ ਸਾਰੇ ਗੁਰ ਇਸ ਧਰਤੀ ਉਪਰ ਰਹਿਣ ਦੇ ਦੱਸਦੀ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਮੇਰੇ ਏਸ ਜੀਵਨ ਵਿੱਚ ਵਾਪਰਨ ਵਾਲੀਆਂ ਘਟਨਾਵਾ ਹਨ ਨਾ ਕਿ ਮਰਨ ਤੋਂ ਬਾਅਦ! ਜੇ ਗੁਰੂ ਮੈਨੂੰ ਕਾਮ ਤੋਂ ਬੱਚਣ ਲਈ ਕਹਿ ਰਹੇ ਹਨ ਤਾਂ ਏਸ ਜੀਵਨ ਵਿੱਚ ਤਾਂ ਕਿ ਮੈ ਜਿਉਂਦਾ ਹੋਇਆ ਨਾ ਮਰਾਂ। ਮੋਹ ਤੋਂ ਮੈਨੂੰ ਵਰਜਦੇ ਹਨ ਤਾਂ ਕਿ ਉਲਾਦ ਦੇ ਮੋਹ ਹੱਥੋਂ ਮੈ ਜ਼ਲੀਲ ਨਾ ਹੋਵਾਂ। Image result for man robotਲੋਭ ਤੋਂ ਸਾਵਧਾਨ ਕਰਦੇ ਹਨ ਅਤੇ ਲੋਭ ਨੂੰ ਹਰਕਾਏ ਕੁੱਤੇ ਨਾਲ ਤੁਲਨਾ ਦਿੰਦੇ ਸਮਝਾਉਂਦੇ ਹਨ ਕਿ ਬੱਅਚ! ਇਹ ਤੈਨੂੰ ਹਰਕਾਏ ਕੁੱਤੇ ਵਾਂਗ ਜ਼ਲੀਲ ਕਰ-ਕਰ ਮਾਰੇਗਾ। ਯਾਨੀ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸਾਰਾ ਗਿਆਨ ਮੇਰੀ ਇਥੋਂ ਦੀ ਜਿੰਦਗੀ ਤੋਂ ਸਾਵਧਾਨ ਕਰਕੇ ਮੈਨੂੰ ਮੌਤ ਤੋਂ ਬਚਾਉਂਦਾ ਹੈ। ‘ਨ ਉਹ ਮਰੇ ਨ ਠਾਗੇ ਜਾਹਿ’ ਦਾ ਕੀ ਮੱਤਲਬ ਹੋਇਆ? ਕਿ ਉਸਦੀ ਦੇਹ ਕਦੇ ਨਹੀ ਮਰੇਗੀ? ਨਹੀ! ਦੇਹ ਤਾਂ ਖੁਦ ਗੁਰੁ ਸਾਹਿਬਾਨਾ ਭਗਤਾਂ ਦੀ ਵੀ ਨਹੀ ਰਹੀ ਪਰ ਗੁਰੁ ਸਾਹਿਬ ਇਥੇ ਮੱਤ ਮੈਨੂੰ ਇਹ ਦੇ ਰਹੇ ਹਨ ਜਿੰਨਾ ਦੇ ਹਿਰਦੇ ਵਿੱਚ ਪ੍ਰਮਾਤਮਾ ਵਸ ਗਿਆ ਉਹ ਅੰਦਰੋਂ ਮਰਦੇ ਨਹੀ। ਨਾ ਉਨ੍ਹਾ ਨੂੰ ਕਾਮ ਮਾਰ ਸਕਦਾ, ਕ੍ਰੋਧ, ਹੰਕਾਰ ਕਿਸੇ ਤੋਂ ਉਹ ਮਰਦਾ ਨਹੀ। ਜਦ ਕਿ ਆਮ ਮਨੁੱਖ ਰੋਜ ਮਰਦਾ ਹੈ, ਪਲ ਪਲ ਮਰਦਾ ਹੈ, ਕਦੇ ਕਾਮ ਇਸ ਦੀਆਂ ਗੋਡੀਆਂ ਲਵਾ ਦਿੰਦਾ ਹੈ, ਕਦੇ ਕ੍ਰੋਧ ਨੇ ਇਸ ਨੂੰ ਮੂੰਹ ਪਰਨੇ ਡੇਗਿਆ ਹੁੰਦਾ ਹੈ, ਕਦੇ ਹੰਕਾਰ ਤੇ ਕਦੇ ਲੋਭ ਮੋਹ ਇਸ ਮਗਰ ਟੋਕਾ ਚੁੱਕੀ ਰੱਖਦੇ ਹਨ ਇਸ ਨੂੰ ਹਲਾਲ ਕਰਨ ਨੂੰ।Image result for man robot
ਧਰਮ ਦੀ ਦੁਨੀਆਂ ਵਿੱਚ ਮਾਲਾ ਇਸ ਕਰਕੇ ਗੇੜੀ ਜਾ ਰਹੀ, ਪੁੰਨ ਕਰਮ ਇਸ ਕਰਕੇ ਕੀਤੇ ਜਾ ਰਹੇ ਕਿ ਮੈ ਮੌਤ ਤੋਂ ਬੱਚ ਸਕਾਂ ਜਾਂ ਮੌਤ ਤੋਂ ਬਾਅਦ ਵਾਲੇ ਜਮਾ ਦੀ ਮਾਰ ਤੋਂ ਬੱਚ ਸਕਾਂ। ਜਦ ਕਿ ਗੁਰੂ ਸਾਹਿਬ ਦਾ ਸਾਰਾ ਉਪਦੇਸ਼ ਮੈਨੂੰ ਹੁਣ ਵਾਲੀ ਜਿੰਦਗੀ ਨੂੰ ਘੇਰੀ ਫਿਰਦੇ ਜਮਾਂ ਤੋਂ ਬਚਾਉਂਣ ਦਾ ਹੈ, ਹੁਣ ਵਾਲੀ ਮੋਤ ਤੋਂ ਬਚਾਉਂਣ ਦਾ ਹੈ,,,,,। ਬ੍ਰਹਮਾਣ ਦੇ ਤੰਦੂਏ ਜਾਲ ਵਿੱਚ ਫਸੀ ਮਨੁੱਖਤਾ ਲਈ ਇਹ ਉਲਟਾ ਗੇੜ ਹੈ ਕਿ ਹੁਣ ਮੈ ਜੋ ਮਰਜੀ ਕਰਾਂ ਪਰ ਕੁੱਝ ਪੁੰਨ ਕਰਮ ਕਰਕੇ ਅਗੇ ਜਾ ਕੇ ਬੱਚ ਜਾਵਾਂ! ਜਦ ਕਿ ਅਗੇ ਵਾਲੀ ਫਿਕਰ ਬ੍ਰਹਮਾਣ ਨੂੰ ਬਿੱਲਕੁਲ ਨਹੀ। ਨਾਂ ਸਾਡੇ ਧਾਰਮਿਕ ਲਾਣੇ ਨੂੰ, ਨਾ ਕਿਸੇ ਸਾਧ ਸੰਤ ਨੂੰ!

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!