ਬੁੱਧਵਾਰ ਨੂੰ ਸੂਬੇ ਦੀਆਂ 22 ਜ਼ਿਲਾ ਪ੍ਰੀਸ਼ਦਾਂ ਅਤੇ 150 ਬਲਾਕ ਸੰਮਤੀ ਲਈ ਚੋਣਾਂ ਪੈਣ ਦਾ ਕੰਮ ਸਵੇਰੇ 8 ਵਜੇ ਹੀ ਸ਼ੁਰੂ ਹੋ ਗਿਆ। ਇਨ੍ਹਾਂ ਚੋਣਾਂ ਦੌਰਾਨ ਸੱਤਾਧਿਰ ਕਾਂਗਰਸ ‘ਤੇ ਵੱਡੇ ਪੱਧਰ ‘ਤੇ ਧੱਕੇਸ਼ਾਹੀ ਕਰਨ ਦੇ ਦਸ਼ ਲੱਗੇ ਹਨ। ਇਸ ਦੌਰਾਨ ਕਈ ਇਲਾਕਿਆਂ ‘ਚ ਅਕਾਲੀ ਦਲ ਤੇ ਕਾਂਗਰਸ ਵਿਚਾਲੇ ਜ਼ਬਰਦਸਤ ਝੜਪ ਵੀ ਦੇਖਣ ਨੂੰ ਮਿਲੀ ,,,,,,,। ਬਠਿੰਡਾ ਵਿਚ ਦੋਵਾਂ ਧਿਰਾਂ ਵਿਚਾਲੇ ਹੋਈ ਝੜਪ ‘ਚ ਜੰਮ ਕੇ ਭੰਨਤੋੜ ਹੋਈ। ਦੋਸ਼ ਹੈ ਕਿ ਕਾਂਗਰਸ ਦੇ ਵਰਕਰਾਂ ਨੇ ਧੱਕੇਸ਼ਾਹੀ ਕਰਦੇ ਹੋਏ ਗੱਡੀਆਂ ਦੀ ਭੰਨਤੋੜ ਕੀਤੀ। ਇਸ ਸਾਰੀ ਨੂੰ ਉਥੇ ਮੌਜੂਦ ਲੋਕਾਂ ਵਲੋਂ ਵੀਡੀਓ ‘ਚ ਕੈਦ ਕਰ ਲਿਆ ਗਿਆ।
ਅੰਮ੍ਰਿਤਸਰ ਦੇ ਰਾਜਾਸਾਂਸੀ ਇਲਾਕੇ ‘ਚ ਅਕਾਲੀ ਦਲ ਅਤੇ ਕਾਂਗਰਸ ਦੇ ਸਮਰਥਕ ਆਪਸ ‘ਚ ਭਿੜ ਗਏ। ਪੋਲਿੰਗ ਬੂਥ ਅੰਦਰ ਹੀ ,,,,,,,ਅਕਾਲੀ ਅਤੇ ਕਾਂਗਰਸ ਵਰਕਰ ਗਹਿਮਾ-ਗਹਿਮੀ ਹੋ ਗਈ। ਇਸ ਤੋਂ ਬਾਅਦ ਦੋਵੇਂ ਧਿਰਾਂ ਵਿਚਾਲੇ ਖੂਬ ਘਸੁੰਨ-ਮੁੱਕੀ ਹੋਈ।
ਫਿਰੋਜ਼ਪੁਰ ਦੇ ਪਿੰਡ ਢੀਂਡਸਾ ਵਿਚ ਕਾਂਗਰਸ ਦੇ ਵਰਕਰਾਂ ਨੇ ਸ਼ਰੇਆਮ ਅਕਾਲੀ ਵਰਕਰਾਂ ‘ਤੇ ਡੰਡੇ ਵਰ੍ਹਾਏ ਹੋਏ ਰੱਜ ਕੇ ਗੁੰਡਾਗਰਦੀ ਕੀਤੀ। ਇਸ ਝੜਪ ਦੌਰਾਨ ਇੱਟਾਂ ਵੀ ਚਲਾਈਆਂ ਗਈਆਂ। ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਇਹ ਗੁੰਡਾਗਰਦੀ ਪੰਜਾਬ ਪੁਲਸ ਦੇ ਹੋਈ। ਪੁਲਸ ਦਾ ਵੱਡਾ ਝੁੰਡ ਕੋਲ ,,,,,,,, ਖੜਾ ਇਸ ਦਾ ਤਮਾਸ਼ਾ ਦੇਖਦਾ ਰਿਹਾ।
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੰਬੀ ਢਾਬ ਵਿਚ ਚੋਣਾਂ ਦੌਰਾਨ ਕਾਂਗਰਸ ਅਤੇ ਅਕਾਲੀ ਭਿੜ ਗਏ।,,,,,,,, ਇਸ ਝੜਪ ਦੌਰਾਨ ਅਣਪਛਾਤਿਆਂ ਵਲੋਂ ਹਵਾਈ ਫਾਇਰ ਵੀ ਕੀਤੇ ਗਏ। ਪੋਲਿੰਗ ਬੂਥ ਟੁੱਟਣ ਅਤੇ ਮਾਹੌਲ ਖਰਾਬ ਹੋਣ ਤੋਂ ਬਾਅਦ ਡੇਢ ਘੰਟੇ ਲਈ ਵੋਟਿੰਗ ਪ੍ਰਕਿਰਿਆ ਰੋਕ ਦਿੱਤੀ ਗਈ।
ਤਲਵੰਡੀ ਸਾਬੋ ‘ਚ ਵੀ ਬੂਥ ਕੈਪਚਰਿੰਗ ਦਾ ਮਾਮਲਾ ਸਾਹਮਣੇ ਆਇਆ। ਤਲਵੰਡੀ ਸਾਬੋ ਦੇ ਬੰਗੀ ਰੁਲਦੂ ‘ਚ ਇਕ ,,,,,,,,ਬੂਥ ‘ਤੇ ਆਏ ਡੇਢ ਦਰਜਨ ਦੇ ਕਰੀਬ ਲੋਕਾਂ ਨੇ ਗੁੰਡਾਗਰਦੀ ਕਰਦੇ ਹੋਏ 34 ਬੈਲੇਟ ਪੇਪਰ ਪਾੜ ਦਿੱਤੇ। ਇਸ ਦੀ ਸ਼ਿਕਾਇਤ ਚੋਣ ਅਧਿਕਾਰੀ ਨੇ ਉੱਚ ਅਧਿਕਾਰੀਆਂ ਨੂੰ ਕਰ ਦਿੱਤੀ ਹੈ।
ਹਲਕਾ ਸਾਹਨੇਵਾਲ ਦੇ ਪਿੰਡ ਬੁੱਢੇਵਾਲ ਵਿਖੇ ਪੋਲਿੰਗ ਬੂਥ ‘ਤੇ ਹੀ ਕਾਂਗਰਸੀ ਅਤੇ ਅਕਾਲੀ ਵਰਕਰ ਭਿੜ ਪਏ। ਅਕਾਲੀ ਦਲ ਦੇ ਉਮੀਦਵਾਰ ਦਾ ਪੋਲਿੰਗ ਏਜੰਟ ਤੇਜਿੰਦਰ ਸਿੰਘ ਪੋਲਿੰਗ ਬੂਥ ਦੇ ਅੰਦਰ ਬੈਠਾ ਸੀ ਕਿ ਅਚਾਨਕ ਕਾਂਗਰਸੀ ਉਮੀਦਵਾਰ ਬਲਵੀਰ ਸਿੰਘ ਬੁੱਢੇਵਾਲ ਨਾਲ ਉਸਦੀ ਤਕਰਾਰ ਹੋ ਗਈ। ਇਹ ਤਕਰਾਰ ਇੰਨੀ ਵੱਧ ਗਈ ਕਿ ਦੋਵਾਂ ਵਿਚਾਲੇ ਹੱਥੋਪਾਈ ਹੋ ਗਈ ਅਤੇ ਇਸ ਝਗੜੇ ਵਿਚ ਤੇਜਿੰਦਰ ਸਿੰਘ ਦੇ ਜ਼ਿਆਦਾ ਡੂੰਘੀਆਂ ਸੱਟਾਂ ਲੱਗੀਆਂ ਤੇ ਉਹ ਜ਼ਖ਼ਮੀ ਹੋ ਗਿਆ ਜਦਕਿ ਉਸਦੇ ਭਰਾ ਨਰਿੰਦਰ ਸਿੰਘ ਦੇ ਵੀ ਮਾਮੂਲੀ ਸੱਟਾਂ ਲੱਗੀਆਂ।
ਜਲੰਧਰ ਦੇ ਪਿੰਡ ਬੱਲਾਂ ਵਿੱਚ ਵੋਟਿੰਗ ਦੌਰਾਨ ਕੁਝ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਬੈਲੇਟ ਪੇਪਰਾਂ ਵਿੱਚ ਅਕਾਲੀ ਦਲ ਦਾ ਚੋਣ ਨਿਸ਼ਾਨ ਹੀ ਨਹੀਂ। ਸ਼ਿਕਾਇਤ ਮਗਰੋਂ ਚੋਣ ਅਮਲਾ ਆਇਆ ਤੇ ਜਾਂਚ ਕਰਨ ‘ਤੇ ਇਹ ਸ਼ਿਕਾਇਤ ਸਹੀ ਪਾਈ ਗਈ। ਕੁਝ ਦੇਰ ਵੋਟਿੰਗ ਰੁਕਵਾ ਕੇ ਬੈਲੇਟ ਪੇਪਰ ਬਦਲੇ ਗਏ। ਇਸ ਤੋਂ ਬਾਅਦ ਇੱਥੇ ਮੁੜ ਵੋਟਿੰਗ ਸ਼ੁਰੂ ਹੋ ਗਈ।
ਮੋਗਾ ਦੇ ਬਿਲਾਸਪੁਰ ਜ਼ਿਲਾ ਪ੍ਰੀਸ਼ਦ ਜ਼ੋਨ ਦੇ ਪਿੰਡ ਮਾਛੀਕੇ ਦੇ ਪੋਲਿੰਗ ਬੂਥ ‘ਤੇ ਵੀ ਗੁੰਡਾਗਰਦੀ ਤੇ ਬੂਥ ,,,,,, ਕੈਪਚਰਿੰਗ ਦੀ ਕੋਸ਼ਿਸ਼ ਹੋਈ। ਮਾਛੀ ਕੇ ਪਿੰਡ ਵਿਚ ਕੁਝ ਬਾਹਰੀ ਵਿਅਕਤੀਆਂ ਨੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ। ਜ਼ਿਲਾ ਪ੍ਰੀਸ਼ਦ ਬਿਲਾਸਪੁਰ ਜ਼ੋਨ ਤੋਂ ਆਜ਼ਾਦ ਉਮੀਦਵਾਰ ਪਰਮਜੀਤ ਨੰਗਲ ਨੇ ਸੱਤਾਧਾਰੀ ਕਾਂਗਰਸ ਉੱਪਰ ਧੱਕੇਸ਼ਾਹੀ ਦੇ ਦੋਸ਼ ਲਗਾਏ ਹਨ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ