ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਇਟਲੀ ‘ਚ ਆਈ ਆਰਥਿਕ ਮੰਦੀ ਦੀਆਂ ਖਬਰਾਂ ਤਾਂ ਤੁਸੀਂ ਅਕਸਰ ਸੁਣੀਆਂ ਪੜ੍ਹੀਆਂ ਹੋਣਗੀਆਂ, ਪਰ ਲੋਕਾਂ ਦੀ ਹੈਰਾਨੀ ਦਾ ਉਦੋਂ ਕੋਈ ਟਿਕਾਣਾ ਨਹੀਂ ,,,,, ਰਿਹਾ ਜਦੋਂ ਪਿਛਲੇ ਦਿਨੀਂ ਇਟਲੀ ਤੋਂ ਹਰਿਆਣਾ ਕੈਥਲ ਦਾ ਰਹਿਣ ਵਾਲਾ ਮਲਕੀਤ ਸਿੰਘ ਆਪਣੀ ਦੁਲਹਨ ਨੂੰ ਲੈਣ ਲਈ ਹੈਲੀਕਪਟਰ ‘ਤੇ ਬਰਾਤ ਲੈ ਕੇ ਸਹੁਰੇ ਪਿੰਡ ਪੁੱਜਿਆ।
ਦੱਸਣਯੌਗ ਹੈ ਕਿ ਮਲਕੀਤ ਸਿੰਘ ਪਿਛਲੇ ਬਾਰ੍ਹਾਂ ਸਾਲਾਂ ਤੋਂ ਆਪਣੇ ਮਾਂ ਬਾਪ ਨਾਲ ਇਟਲੀ ਦੇ ਸ਼ਹਿਰ ਤੇਰਾਚੀਨਾ ਵਿਚ ਰਹਿ ਰਿਹਾ ਹੈ। ਉਸ ਨੇ ਵੀ ਇੱਥੇ ਆਏ ਦੂਜੇ ਕਾਮਿਆਂ ਵਾਂਗ ਬੜੇ ਮਾੜੇ ਚੰਗੇ ਸਮੇਂ ਹੰਢਾਏ ਹਨ, ਪਰ ਉਸਦੀ ਖੁਸ਼ਕਿਸਮਤੀ ਕਹੀ ਜਾ ਸਕਦੀ ਹੈ ਕਿ ਉਸਨੇ ਚੰਗੀ ਪੜ੍ਹਾਈ ਕਰਕੇ ਆਪਣੇ ਆਪ ਨੂੰ ਇਸ ਯੋਗ ਬਣਾਇਆ ਹੈ ਕਿ ਕਿਸੇ ਮੁਕਾਮ ‘ਤੇ ਖੜ੍ਹਾ ਹੋ ਸਕੇ।
ਫੋਨ ਜਰੀਰਏ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਮਲਕੀਤ ਸਿੰਘ ਨੇ ਦੱਸਿਆ ਕਿ, ਇਸ ਤਰ੍ਹਾਂ ਬਰਾਤ ਲੈ ਕੇ ਜਾਣ ਬਾਰੇ ਉਸਨੇ ਕਦੇ ਨਹੀਂ ਸੋਚਿਆ ਸੀ, ਪਰ ਆਪਣੇ ਮਾਂ ਬਾਪ ਦੀ ਮਨੋਕਾਮਨਾ ਪੂਰੀ ਕਰਨ ਲਈ ਉਸਨੇ ਹੈਲੀਕਪਟਰ ‘ਤੇ ਬਰਾਤ ਲੈ ਜਾਣ ਨੂੰ ਤਰਜੀਹ ਦਿੱਤੀ। ਉਹ ਇਸ ਲਈ ਕਿ ਕਦੇ ਸਮਾਂ ਸੀ ਜਦੋਂ ਉਨ੍ਹਾਂ ਦੇ ਪਿੰਡਾਂ ਵੱਲ ਬੱਸਾਂ ਵੀ ਬਹੁਤ ਘੱਟ ਆਉਂਦੀਆ ਸਨ,,,,,, ਉਦੋਂ ਤੋਂ ਹੀ ਉਸਦੇ ਮਾਂ ਬਾਪ ਦੀ ਤਮੰਨਾ ਸੀ ਕਿ ਜਦੋਂ ਉਨ੍ਹਾਂ ਦਾ ਬੇਟਾ ਜਵਾਨ ਹੋਵੇਗਾ ਤਾਂ ਉਹ ਉਸ ਨੂੰ ਵਿਆਹੁਣ ਲਈ ਹੈਲੀਕਪਟਰ ‘ਤੇ ਬਰਾਤ ਲੈ ਕੇ ਜਾਣਗੇ, ਅਜਿਹਾ ਕਰਕੇ ਉਸਨੇ ਆਪਣੇ ਮਾਂ ਬਾਪ ਦੀ ਇੱਛਾ ਪੂਰੀ ਕੀਤੀ ਹੈ।
Check Also
ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,
ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …