Breaking News
Home / ਤਾਜਾ ਜਾਣਕਾਰੀ / ਦੇਖੋ ਪੰਜਾਬੀ ਵੀਰ ਦੀ ਖੋਜ .. ਕਬਾੜ ਤੋਂ ਬਣਾ ਦਿੱਤਾ ਚੋਰ ਫੜ੍ਹਣ ਵਾਲਾ ਯੰਤਰ .. ਸ਼ੇਅਰ ਕਰੋ ..

ਦੇਖੋ ਪੰਜਾਬੀ ਵੀਰ ਦੀ ਖੋਜ .. ਕਬਾੜ ਤੋਂ ਬਣਾ ਦਿੱਤਾ ਚੋਰ ਫੜ੍ਹਣ ਵਾਲਾ ਯੰਤਰ .. ਸ਼ੇਅਰ ਕਰੋ ..

ਕਹਿੰਦੇ ਨੇ ਕਿ ਲੋੜ, ਕਾਢ ਦੀ ਮਾਂ ਹੁੰਦੀ ਐ …ਤੇ ਜੇਕਰ ਲੋੜ ਕਿਸੇ ਪੰਜਾਬੀ ਦੀ ਹੋਵੇ ਤਾਂ ,,,, ਫਿਰ ਕਾਢ ਨਿਕਲਣੀ ਲਾਜ਼ਮੀ ਐ…ਪੰਜਾਬ ‘ਚ ਹੁਨਰ ਦੀ ਕਮੀ ਨਹੀਂ..ਕਹਿੰਦੇ ਹਨ ਕਿ ਲੋੜ, ਕਾਢ ਦੀ ਮਾਂ ਹੁੰਦੀ ਹੈ ਅਤੇ ਜੇਕਰ ਲੋੜ ਕਿਸੇ ਪੰਜਾਬੀ ਦੀ ਹੋਵੇ ਤਾਂ ਫਿਰ ਕਾਢ ਨਿਕਲਣੀ ਲਾਜ਼ਮੀ ਹੈ। ਪੰਜਾਬ ‘ਚ ਹੁਨਰ ਦੀ ਕੋਈ ਕਮੀ ਨਹੀਂ ਹੈ, ਇਸ ਦੀ ਜਿਉਂਦੀ ਜਾਗਦੀ ਮਿਸਾਲ ਮੁਕਤਸਰ ਦੇ ਪਿੰਡ ਸੀਰਵਾਲੀ ਦੇ 12ਵੀਂ ਪਾਸ ਕਿਸਾਨ ,,,,, ਰਾਜਵਿੰਦਰ ਸਿੰਘ ਨੇ ਪੇਸ਼ ਕੀਤੀ ਹੈ। ਰਾਜਵਿੰਦਰ ਨੇ ਚੋਰ ਫੜਣ ਵਾਲਾ ਇਕ ਯੰਤਰ ਬਣਾਇਆ ਹੈ। ਕਬਾੜ ਦੇ ਸਾਮਾਨ ਤੋਂ ਤਿਆਰ ਇਹ ਯੰਤਰ ਬਣਾ ਕੇ ਰਾਜਵਿੰਦਰ ਨੇ ਸਭ ਨੂੰ ਹੈਰਾਨ ਕਰ ਦਿੱਤਾ। ਰਾਜਵਿੰਦਰ ਮੁਤਾਬਕ ਇਸ ਯੰਤਰ ਨੂੰ ਦੁਕਾਨ, ਮੋਟਰ ਤੇ ਘਰ ‘ਚ ਲਗਾਇਆ ਜਾ ਸਕਦਾ ਹੈ, ਜੋ 15 ਫੁੱਟ ਦੇ ਘੇਰੇ ‘ਚ ਕਿਸੇ ਅਣਜਾਣ ਵਿਅਕਤੀ ਦੇ ਆਉਣ ‘ਤੇ ਮਾਲਕ ਦੇ ਫੋਨ ‘ਤੇ ਕਾਲ ਕਰ ਕੇ ਇਸ ਬਾਰੇ ਜਾਣਕਾਰੀ ਦੇ ਦੇਵੇਗਾ।
ਦਰਅਸਲ, ਖੇਤਾਂ ‘ਚੋਂ ਆਏ ਦਿਨ ਚੋਰੀ ਹੁੰਦੀਆਂ ਮੋਟਰਾਂ ਤੋਂ ਰਾਜਵਿੰਦਰ ਨੂੰ ਇਹ ਯੰਤਰ ਬਣਾਉਣ ਦਾ ਵਿਚਾਰ ਸੁੱਝਿਆ ਸੀ। ਇਸ ਯੰਤਰ ਨੂੰ ਬਣਾਉਣ ਲਈ 6 ਮਹੀਨਿਆਂ ਦਾ ਸਮਾਂ ਲੱਗਾ ਤੇ 3 ਹਜ਼ਾਰ ਰੁਪਏ ਦੇ ਕਰੀਬ ਖਰਚਾ ਆਇਆ। ਇਸ ਤੋਂ ਪਹਿਲਾਂ ਰਾਜਵਿੰਦਰ ਮਿਸਕਾਲ ਨਾਲ ਮੋਟਰ ਵੀ ਚਲਾ ਚੁੱਕਾ ਹੈ।,,,,,  ਇਸ ਦੌਰਾਨ ਰਾਜਵਿੰਦਰ ਨੇ ਕਿਹਾ ਕਿ ਜੇਕਰ ਉਸ ਨੂੰ ਚੰਗਾ ਪਲੇਟਫਾਰਮ ਮਿਲੇ ਤਾਂ ਉਹ ਕਾਫੀ ਕੁਝ ਕਰ ਸਕਦਾ ਹੈ।
ਮਿਲੀ ਜਾਣਕਾਰੀ ਅਨੁਸਾਰ ਪੁੱਤਰ ਦੀ ਇਸ ਕਾਢ ਤੋਂ ਉਸ ਦੇ ਪਰਿਵਾਰ ਵਾਲੇ ਕਾਫੀ ਖੁਸ਼ ਹਨ। ਉਸ ਨੇ ਪਿਤਾ ਨੇ ਕਿਹਾ ਕਿ ਰਾਜਵਿੰਦਰ ਬਚਪਨ ਤੋਂ ਹੀ ਖਿਡੌਣਿਆਂ ਦੇ ਪੁਰਜਿਆਂ ਦਾ ਜੋੜ-ਤੋੜ ਕਰਦਾ ਰਿਹਾ ਸੀ। ਸਾਨੂੰ ਅੱਜ ਲੋੜ ਹੈ ਅਜਿਹੇ ਹੁਨਰ ਨੂੰ ਪਛਾਣ ਕੇ ਰਾਜਵਿੰਦਰ ਵਰਗੇ ਨੌਜਵਾਨਾਂ ਨੂੰ ਅੱਗੇ ਵਧਣ ਦਾ ਮੌਕਾ ਦੇਣ ਦੀ, ਤਾਂ ਜੋ ਉਹ ਆਪਣੇ ਹੁਨਰ ਨੂੰ ਹੋਰ ਵੀ ਨਿਖਾਰ ਕੇ ਕੁਝ ਨਵਾਂ ਕਰ ਸਕਣ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!