ਬੁਲੇਟ ਅਤੇ ਪਟਾਕੇ ਪਹਿਲਾ ਪੰਜਾਬ ਵਿਚ ਬੁਲਟ ਟਾਵੇਂ-ਟੱਲਿਆ ਕੋਲੇ ਹੁੰਦੇ ਸੀ। ਪਰ 1972 ਵਿੱਚ ਪੰਜਾਬ ‘ਚ ਹੋਏ,,,, ਝੋਨੇ ਦੀ ਆਮਦ ਨਾਲ ਬੁਲਟ ਕਾਫ਼ੀ ਗਿਣਤੀ ਵਿੱਚ ਖਰੀਦੇ ਗਏ। ਮੋਟਰ ਸਾਇਕਲ ਬਣਾਉਣ ਵਾਲੀ ਕੰਪਨੀ ਰੋਆਇਲ ਐਨ ਫੀਲਡ ਕੰਪਨੀ ਦਾ ਬੁਲਟ ਤਾਂ ਮੋਟਰ ਸਾਇਕਲ ਦੇ ਮਾਡਲ ਦਾ ਨਾਅ ਸੀ। ਜਿਵੇਂ ਮਾਰੂਤੀ-ਸਜ਼ੂਕੀ ਕੰਪਨੀ ਦੇ ਜ਼ੈਨ, ਜਿਪਸੀ, ਆਲਟੋ ਅਤੇ ਸਵੀਫਟ ਮਾਡਲਾਂ ਦੇ ਨਾਅ ਨੇ।
1970 ਵੇਲੇ ਇੰਡੀਆ ‘ਚ ਰੋਆਇਲ ਐਨ ਫੀਲਡ ਕੰਪਨੀ ਦਾ ਨਾਅ ਇਨ ਫੀਲਡ ਇੰਡੀਆ ਹੋ ਗਿਆ ਤਾਂ ਬੁਲਟ ਨੂੰ ਫੀਲਡ ਵੀ ਕਿਹਾ ਜਾਣ ਲੱਗਿਆ। ਹੁਣ ਕੁਝ ਸਾਲਾਂ ਤੋਂ ਇਹ ਫਿਰ ਰੋਆਇਲ ਐਨ ਫੀਲਡ ਦੇ ਨਾਅ ‘ਤੇ ਇੰਡੀਆ ‘ਚ ਕੰਮ ਕਰਨ ਲੱਗੀ ਹੈ।
ਉਨ੍ਹਾਂ ਵੇਲਿਆ ਵਿੱਚ ਇਹ ਰਾਜਦੂਤ ਮੋਟਰ ਸਾਈਕਲ ਹੁੰਦਾ ਸੀ ਤੇ ਦੂਜਾ ਜਾਵਾ (ਜੈਜ਼ਦੀ) ਇਹ ਦੋਵੇਂ ਬੁਲਟ ਤੋਂ ਸਸਤੇ ਵੀ ਸਨ ਤੇ ਛੋਟੇ ਵੀ। ਦੁੱਗ-ਦੁੱਗ ਕਰਦੇ ਬੁਲਟ ਦੀ ਵੱਧ ਟੌਹਰ ਸੀ, ਦੂਜੇ ਮੋਟਰ ਸਾਈਕਲ ਪਿਟਰ-ਪਿਟਰ ਕਰਦੇ ਸੀ। ਰਾਹ-ਖਹਿੜੇ ਹੋਣ ਕਰਕੇ ਸਕੂਟਰਾਂ ਦਾ ਬੋਲਬਾਲਾ ਘੱਟ ਸੀ। ਸਕੂਟਰ ਜ਼ਿਆਦਾਤਰ 1980 ਤੋਂ ਆਉਣੇ ਸ਼ੁਰੂ ਹੋਏ।ਬਜਾਜ਼ ਕੰਪਨੀ ਦਾ ਚੇਤਕ ਸਕੂਟਰ ਉਦੋਂ ਡਾਲਰਾਂ ਵਿੱਚ ਮਿਲਦਾ ਸੀ। ਡਾਲਰ ਜਮ੍ਹਾਂ ਕਰਾ ਕੇ ਬੁੱਕ ਕਰਾਉਣਾ ਪੈਂਦਾ ਸੀ ਤੇ ਫਿਰ 5-7 ਸਾਲ ਬਾਅਦ ਇਹਦਾ ਨੰਬਰ ਆਉਂਦਾ ਸੀ।,,,,,,, 1982 ‘ਚ ਕੰਟਰੋਲ ਰੇਟ ‘ਚ ਚੇਤਕ ਦਾ ਮੁੱਲ 8200 ਰੁਪਏ ਸੀ। ਜੇ ਜਦੇ ਲੈਣਾ ਹੋਵੇ ਤਾਂ ਬਲੈਕ ‘ਚ ਇਹ 16 ਹਜ਼ਾਰ ਦਾ ਮਿਲਦਾ ਸੀ। ਸਾਰੇ ਪੰਜਾਬ ‘ਚ ਇੱਕੋ ਇੱਕ ਸਕੂਟਰਾਂ ਦੀ ਹੱਟੀ ਜਲੰਧਰ ‘ਚ ਪੀ.ਐਸ.ਜੈਨ ਵਾਲਿਆਂ ਦੀ ਸੀ।
ਬੁਲਟ ਲਗਭਗ 10-12 ਵਰ੍ਹੇ ਪੰਜਾਬ ਦੀਆਂ ਸੜਕਾਂ ਤੋਂ ਗਾਇਬ ਰਿਹਾ ਸੀ। 1981 ‘ਚ ਸ਼ੁਰੂ ਹੋਏ ਖਾੜਕੂਵਾਦ ਦੇ ਦੌਰ ‘ਚ ਖਾੜਕੂਆਂ ਨੇ ਬੁਲਟ ਮੋਟਰਸਾਈਕਲ ਦੀ ਖ਼ੂਬ ਵਰਤੋਂ ਕੀਤੀ। 9 ਸਤੰਬਰ 1981 ਨੂੰ ਲੁਧਿਆਣਾ ਨੇੜੇ ਜੱਗ ਬਾਣੀ ਅਖ਼ਬਾਰ ਦੇ ਮਾਲਕ ਲਾਲਾ ਜਗਤ ਨਰਾਇਣ ਦੇ ਹੋਏ ਕਤਲ ਵਿੱਚ ਖਾੜਕੂਆਂ ਨੇ ਬੁਲਟ ਮੋਟਰ ਸਾਇਕਲ ਦਾ ਪਹਿਲੀ ਵਾਰ ਇਸਤੇਮਾਲ ਕੀਤਾ। ਉਸ ਤੋਂ ਬਾਅਦ ਹੋਏ ਬਹੁਤ ਸਾਰੇ ਗੋਲੀ ਕਾਂਡਾਂ ਵਿੱਚ ਵੀ ਬੁਲਟ ਦੀ ਹੀ ਵਰਤੋਂ ਕੀਤੀ ਗਈ।ਉਦੋਂ ਪੰਜਾਬ ‘ਚ ਮੁੱਖ ਮੰਤਰੀ ਦਰਬਾਰਾ ,,,,, ਸਿੰਘ ਦੀ ਸਰਕਾਰ ਸੀ। ਪੰਜਾਬ ਸਰਕਾਰ ਨੇ ਬੁਲਟਾਂ ‘ਤੇ ਚੜ੍ਹਦੇ ਖਾੜਕੂਆਂ ਦਾ ਪਿੱਛਾ ਕਰਨ ਲਈ ਪੰਜਾਬ ਪੁਲੀਸ ਨੂੰ ਨਵੇਂ ਬੁਲਟ ਮੋਟਰ ਸਾਈਕਲ ਲੈ ਕੇ ਦਿੱਤੇ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ