ਆਹ ਦੇਖੋ ਕਲਾਕਾਰ ਪਹਿਲਾਂ ਆਪੇ ਗੀਤ ਲੀਕ ਕਰਵਾਉਦੇ ਹਨ ਫਿਰ ਗੀਤ ਲੀਕ ਹੋਣ ਦਾ ਡਰਾਮਾ ਕਰਦੇ ਹਨ। ਗੀਤਾ ਜ਼ੈਲਦਾਰ ਦੇ ਗੀਤ ਲੀਕ ਮਾਮਲੇ ਨੇ ਖੋਲੀ ਸਾਰੇ ਗਾਇਕਾਂ ਦੀ ਪੋਲ। Model Shehnaz Gill Expose Geeta Zaildar | ਦੇਖੋ ਲੋਕਾਂ ਨੂੰ ਇੰਝ ਬੇਵਕੂਫ ਬਣਾਉਂਦੇ ਇਹ ਗਾਇਕ..ਪੰਜਾਬ ਗੁਰੂਆਂ ਦੀ ਪਵਿੱਤਰ ਧਰਤੀ ਹੈ ਤੇ ਇਹ ਧਰਤੀ ਲਾਮਿਸਾਲ ਸ਼ਹੀਦੀਆਂ ਅਤੇ ਕੁਰਬਾਨੀਆਂ ਨਾਲ ਰੰਗੀ ਪਈ ਹੈ। ਇਸ ਦਾ ਸੰਗੀਤਕ ਮਾਹੌਲ ਧਾਰਮਿਕ, ਦੇਸ਼-ਭਗਤੀ ਅਤੇ ਆਪਸੀ ਭਾਈਚਾਰੇ ਦੀ ਰੰਗਤ ਵਿੱਚ ਰੰਗਿਆ ਹੋਇਆ ਸੀ। ,,,,,, ਪਰ ਗੀਤਕਾਰਾਂ ਅਤੇ ਗਾਇਕਾਂ ਨੇ ਇਸ ਮਾਹੌਲ ਨੂੰ ਆਪਣੀ ਗਾਇਕੀ ਵਿਚਲੀ ਅਸ਼ਲੀਲਤਾਂ ਨਾਲ ਮਲੀਨ ਕਰ ਦਿਤਾ ਹੈ।
ਅਸ਼ਲੀਲ ਗਾਇਕੀ ਦੀ ਨਾ ਰੁੱਕਣ ਵਾਲੀ ਹਨੇਰੀ ਪੰਜਾਬ ਵਿੱਚ ਨਿਰੰਤਰ ਵੱਗ ਰਹੀ ਹੈ। ਅਸ਼ਲੀਲ ਗਾਇਕੀ ਦੀ ਇਹ ਹਨੇਰੀ ਮੈਰਿਜ਼ ਪੈਲਸਾਂ ਵਿੱਚ ਡੀ. ਜੇ. `ਤੇ, ਪਿੰਡਾਂ ਵਿੱਚ ਟ੍ਰੈਕਟਰਾਂ `ਤੇ ਲੱਗੇ ਡੈੱਕਾਂ ਵਿੱਚ, ਨਿੱਜੀ ਬੱਸਾਂ ਵਿੱਚ, ਨੌਜਵਾਨਾਂ ਦੇ ਮੋਬਾਇਲਾਂ `ਤੇ ਅਤੇ ਨਿੱਜੀ ਟੀ. ਵੀ. ਚੈਨਲਾਂ `ਤੇ ਬੇਰੋਕ ਟੋਕ ਵੱਗ ਰਹੀ ਹੈ ਅਤੇ ਅਸ਼ਲੀਲਤਾ ਦਾ ਗੰਦ ਪਾ ਕੇ ਹਰ ਵਿਅਕਤੀ ਨੂੰ ਸ਼ਰਮਸ਼ਾਰ ਕਰ ਰਹੀ ਹੈ। ਪੰਜਾਬੀ ਦੇ ਕੁੱਝ ਨਿੱਜੀ ਟੀ. ਵੀ. ਚੈਂਨਲ ਸਵੇਰ-ਸ਼ਾਮ ਨੂੰ ਗੁਰਬਾਣੀ ਪ੍ਰਸਾਰਤ ਕਰਨ ਤੋਂ ਬਾਅਦ ਸਾਰਾ ਦਿਨ ਅਸ਼ਲੀਲ ਕੰਜਰਪੁਣਾ ਪੇਸ਼ ਕਰ ਰਹੇ ਹਨ ਅਤੇ ਖੂਬ ਪੈਸਾ ਕਮਾਅ ਰਹੇ ਹਨ। ਗਾਇਕੀ ਅੱਜ ਇੱਕ ਵਪਾਰਕ ਧੰਦਾ ਬਣ ਗਿਆ ਹੈ। ਇਹ ਸੱਚ ਹੈ ਜਿਨ੍ਹਾਂ ਗਾਇਕਾਂ ਕੋਲ ਕਦੀ ਸਾਈਕਲ/ਸਕੂਟਰ ਨਹੀਂ ਸੀ ਹੁੰਦਾ ਅੱਜ ਉਹੀ ਗਾਇਕ ਲਜ਼ਗਰੀ ਗੱਡੀਆਂ ਵਿੱਚ ਘੁੰਮ ਰਹੇ ਹਨ। ,,,,,,ਵਿਦੇਸ਼ਾਂ ਦੇ ਟੂਰ ਲਗਾ ਕੇ ਪੌਂਡ ਅਤੇ ਡਾਲਰ ਕਮਾਅ ਰਹੇ ਹਨ। ਉਹਨਾ ਦਾ ਇਹ ਸ਼ਾਹੀ ਠਾਠ ਵਾਲਾ ਜੀਵਨ ਪੱਧਰ ਵੇਖ ਕੇ ਅੱਜ ਪੰਜਾਬ ਦਾ ਹਰ ਨੌਜਵਾਨ, ਗਾਇਕ ਬਣਨ ਦੀ ਦੌੜ ਵਿੱਚ ਸ਼ਾਮਲ ਹੈ। ਭਾਂਵੇਂ ਉਸ ਨੂੰ ਸੰਗੀਤ ਦੀ ਕੋਈ ਬਹੁਤੀ ਜਾਣਕਾਰੀ ਨਹੀਂ ਹੈ। ਫਿਰ ਵੀ ਉਹ ਰਾਤੋ-ਰਾਤ ‘ਸਿੰਗਰ ਸਟਾਰ’ ਬਨਣ ਲਈ ਸ਼ਰਮ ਹਯਾਅ ਦੀ ਲੋਈ ਨੂੰ ਲੀਰੋ-ਲੀਰ ਕਰਕੇ ਪੰਜਾਬੀ ਸਭਿਆਚਾਰਕ ਵਿਰਸੇ ਦੀ ਮਾਣ-ਮੱਤੀ ਥਾਲੀ ਵਿੱਚ ਅਸ਼ਲੀਲਤਾ ਪਰੋਸ ਰਿਹਾ ਹੈ।
ਗੁਰੂਆਂ ਅਤੇ ਰਾਜਿਆਂ ਨੂੰ ਜਨਮ ਦੇਣ ਵਾਲੀ ਔਰਤ ਦੀ ਘੋਰ ਨਿਰਾਦਰੀ ਕੀਤੀ ਹੈ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਰਾਹ ਤੋਰਿਆ ਹੈ। ਮਿਹਨਤਕਸ਼ ਪੰਜਾਬੀ ਜੱਟ ਨੂੰ ਅੱਖੜ, ਧੱਕੇ ਸ਼ਾਹੀ ਕਰਨ ਵਾਲਾ, ਹਿੰਸਕ, ਵਿਹਲੜ੍ਹ, ਆਸ਼ਕ ਅਤੇ ਵੱਢ-ਟੁੱਕ ਕਰਨ ਅਤੇ ਅੜ੍ਹਬ ਸੁਭਾਅ ਵਾਲਾ ਬਣਾ ਕੇ ਪੇਸ਼ ਕੀਤਾ ਹੈ। ਸ਼ਰਮ ਹਯਾ ਦੀਆਂ ਧੱਜੀਆਂ ,,,,,,, ਉਡਾਈਆਂ ਹਨ। ਸਮਾਜਿਕ ਸਿਸਟਮ ਵਿੱਚ ਉਥਲ-ਪੁਥਲ ਮਚਾ ਦਿਤੀ ਹੈ। ਨਫਰਤ ਅਤੇ ਬਦਲੇ ਖੋਰੀ ਦੀ ਭਾਵਨਾ ਪੈਦਾ ਕੀਤੀ ਹੈ।
ਜਿਥੇ ਗੁਰੂ ਸਾਹਿਬਾਨ ਨੇ ਔਰਤ ਨੂੰ ਆਪਣੀ ਬਾਣੀ ਵਿੱਚ ‘ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਵਰਗੇ ਆਦਰ ਅਤੇ ਸਤਿਕਾਰ ਭਰੇ ਸ਼ਬਦਾਂ ਨਾਲ ਨਿਵਾਜਿਆ ਸੀ ਉਥੇ ਗਾਇਕਾਂ ਅਤੇ ਗੀਤਕਾਰਾਂ ਨੇ ਆਪਣੇ ਗੀਤਾਂ ਵਿੱਚ ਔਰਤ ਦਾ ,,,,,, ਹੱਦੋਂ ਵੱਧ ਕੇ ਨਿਰਾਦਰ ਕਰਕੇ ਔਰਤ ਨੂੰ ‘ਵਿਸਕੀ ਦੀ ਬੋਤਲ’ ‘ਅੱਗ’ ‘ਬੰਦੂਕ ਦੀ ਗੋਲੀ’ ‘ਸੱਪਣੀ’ ‘ਪੁਰਜ਼ਾ’ ‘ਮੋਬਾਇਲ ਫੋਨ ਦੀ ਟੱਚ ਸਕਰੀਨ’ ਅਤੇ ‘ਪਟੋਲਾ’ ਆਦਿ ਨਿਰਾਦਰੀ ਭਰੇ ਵਿਸ਼ਲੇਸ਼ਣਾਂ ਨਾਲ ਨਿਵਾਜਿਆ ਹੈ। ਔਰਤ ਨੂੰ ਸਿਰਫ਼ ‘ਕਾਮ ਦਾ ਖਿਡੌਣਾ’ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ‘ਆਸ਼ਕੀ ਦਾ ਅੱਡਾ’ ਐਲਾਨਿਆ ਗਿਆ ਹੈ।
ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ