Wednesday , September 27 2023
Breaking News
Home / ਵਾਇਰਲ ਵੀਡੀਓ / ਦੇਖੋ ਹਾਦਸੇ ਤੋਂ ਬਾਅਦ ਸੌਰਵ ਮਦਾਨ ਮਿੱਠੂ ਦੀ ਫ਼ਰਾਰ ਹੁੰਦੇ ਦੀ CCTV ਵੀਡੀਓ!

ਦੇਖੋ ਹਾਦਸੇ ਤੋਂ ਬਾਅਦ ਸੌਰਵ ਮਦਾਨ ਮਿੱਠੂ ਦੀ ਫ਼ਰਾਰ ਹੁੰਦੇ ਦੀ CCTV ਵੀਡੀਓ!

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵੀਡੀਓ ਪੋਸਟ ਦੇ ਅਖੀਰ ਵਿੱਚ ਦੇਖੋ

ਦਸਹਿਰੇ ਦੇ ਪ੍ਰੋਗਰਾਮ ਦਾ ਆਯੋਜਨ ਕਰਨ ਵਾਲਾ ਸੌਰਵ ਮਦਾਨ ਮਿੱਠੂ 19 ਅਕਤੂਬਰ ਦੀ ਸ਼ਾਮ ਤੋਂ ਫਰਾਰ ਹੈ। ਹਾਦਸੇ ਤੋਂ ਬਾਅਦ ਦੀ ਇਸ CCTV ਵੀਡੀਓ ਵਿੱਚ ਉਸ ਨੂੰ ਇੱਕ ਚਿੱਟੇ ਰੰਗ ਦੀ ਗੱਡੀ ਵਿੱਚ ਜਾਂਦੇ ਦੇਖਿਆ ਜਾ ਸਕਦਾ ਹੈ। ਕੌਂਸਲਰ ਵਿਜੈ ਮਦਾਨ ਦਾ ਬੇਟਾ ਮਿੱਠੂ ਹਾਦਸੇ ਤੋਂ ਬਾਅਦ ਦਾ ਫਰਾਰ ਹੈ। ਮਿੱਠੂ ਦੇ ਘਰ ਦੇ ਬਾਹਰ ਤਾਲਾ ਵੀ ਲੱਗਿਆ ਮਿਲਿਆ ਹੈ ਅਤੇ ਬੀਤੀ ਰਾਤ ਗੁੱਸਾਏ ਲੋਕਾਂ ਵੱਲੋਂ ਮਿੱਠੂ ਦੇ ਘਰ ‘ਤੇ ਪੱਥਰਬਾਜ਼ੀ ਕੀਤੀ ਗਈ। ਮਿੱਠੂ ਉੱਤੇ ਬਿਨ੍ਹਾਂ ਮਨਜ਼ੂਰੀ ਸਮਾਗਮ ਕਰਨ ਦੇ ਇਲਜ਼ਾਮ ਹਨ।

ਆਹ ਵੀ ਪੜੋ ਅੱਜ ਦੀ ਵੱਡੀ ਖਬਰ – ਅੰਮ੍ਰਿਤਸਰ: ਸ਼ਹਿਰ ਦੇ ਜੌੜਾ ਫਾਟਕ ਨੇੜੇ ਬੀਤੇ ਸ਼ੁੱਕਰਵਾਰ ਦਰਦਨਾਕ ਰੇਲ ਹਾਦਸੇ ਵਿੱਚ ਮਾਰੇ ਗਏ 59 ਲੋਕਾਂ ਦੇ ਪਰਿਵਾਰਕ ਮੈਂਬਰ ਸੜਕਾਂ ‘ਤੇ ਉੱਤਰ ਆਏ ਹਨ। ਸ਼ਹਿਰ ਬੰਦ ਕਰਵਾਉਣ ਜਾ ਰਹੇ ਪੀੜਤ ਪਰਿਵਾਰਕ ਮੈਂਬਰਾਂ ਦੀ ਪੁਲਿਸ ਨਾਲ ਧੱਕਾ-ਮੁੱਕੀ ਹੋ ਗਈ ਹੈ।

ਪੀੜਤ ਪਰਿਵਾਰ ਸ਼ਹਿਰ ਬੰਦ ਕਰਵਾਉਣ ਲਈ ਨਿੱਕਲੇ ਸਨ ਤੇ ਇਸ ਦੌਰਾਨ ਉਨ੍ਹਾਂ ਦਾ ਟਾਕਰਾ ਪੁਲਿਸ ਨਾਲ ਹੋ ਗਿਆ,,,l,,। ਮ੍ਰਿਤਕ ਪਰਿਵਾਰਾਂ ਦੇ ਇੱਕ-ਇੱਕ ਜੀਅ ਲਈ ਸਰਕਾਰੀ ਨੌਕਰੀ ਦੀ ਮੰਗ ਲਈ ਅੱਜ ਪੀੜਤ ਪਰਿਵਾਰਾਂ ਨੇ ਅੰਮ੍ਰਿਤਸਰ ਬੰਦ ਕਰਵਾਉਣ ਦੀ ਯੋਜਨਾ ਉਲੀਕੀ ਸੀ, ਜੋ ਕਾਰਗਰ ਨਾ ਸਾਬਤ ਹੋਈ। ਬੀਤੇ ਕੱਲ੍ਹ ਲੁਧਿਆਣਾ ਤੋਂ ਵਿਧਾਇਕ ਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਵੀ ਮ੍ਰਿਤਕਾਂ ਦੇ ਵਾਰਸਾਂ ਲਈ ਇੱਕ-ਇੱਕ ਕਰੋੜ ਰੁਪਏ ਦਾ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਸੀ।

ਜ਼ਿਕਰਯੋਗ ਹੈ ਕਿ ਹਾਦਸੇ ਤੋਂ ਬਾਅਦ ਹੀ ਲੋਕ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਕਾਫੀ ਗੁੱਸੇ ਵਿੱਚ ਹਨ। ਬੀਤੇ ਕੱਲ੍ਹ ਵੀ ਮੁੱਖ ਮੰ,,,,,ਤਰੀ ਦੀ ਫੇਰੀ ਤੋਂ ਕੁਝ ਸਮਾਂ ਪਹਿਲਾਂ ਪੀੜਤ ਪਰਿਵਾਰਾਂ ਨੇ ਸਥਾਨਕ ਲੋਕਾਂ ਨਾਲ ਰਲ਼ ਕੇ ਹੰਗਾਮਾ ਕੀਤਾ ਸੀ, ਜਿਸ ਤੋਂ ਬਾਅਦ ਪੁਲਿਸ ਨੇ ਹਲਕਾ ਲਾਠੀਚਾਰਜ ਵੀ ਕੀਤਾ।

ਬੀਤੀ 19 ਤਾਰੀਖ਼ ਨੂੰ ਸ਼ਹਿਰ ਦੇ ਜੌੜੇ ਫਾਟਕਾਂ ਕੋਲ ਦੇਰ ਸ਼ਾਮ ਸਵਾ ਕੁ ਸੱਤ ਵਜੇ ਰੇਲ ਲਾਈਨਾਂ ‘ਤੇ ਖੜ੍ਹ ਕੇ ਦੁਸਹਿਰਾ ਦੇਖ ਰਹੇ ਲੋਕਾਂ ਉੱਪਰ ਜਲੰਧਰ ਤੋਂ ਆ ਰਹੀ ਡੀਐਮਯੂ ਰੇਲ ਗੱਡੀ ਚੜ੍ਹ ਗਈ ਸੀ। ਹਾਦਸੇ ਵਿੱਚ ਬੱਚਿਆਂ ਤੇ ਔਰਤਾਂ ਸਮੇਤ 59 ਜਾਨਾਂ ਚਲੀਆਂ ਗਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਮ੍ਰਿਤਕਾਂ ਦੇ ਪਰਿਵਾਰਾਂ ਲਈ ਪੰਜ-ਪੰਜ,.,, ਲੱਖ ਰੁਪਏ ਤੇ ਕੇਂਦਰ ਸਰਕਾਰ ਨੇ ਦੋ-ਦੋ ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੋਇਆ ਹੈ।

About admin

Check Also

ਨੌਜਵਾਨ ਕਿਸਾਨ ਨੇ ਦੇਖੋ ਕਿਵੇਂ ਪੂਰਾ ਪਿੰਡ ਸੜਨੋਂ ਬਚਾਇਆ (ਵੀਡੀਓ )

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ …

error: Content is protected !!