ਕਿਸਦਾ ਹੈ ਚੇਲਾ ਨਵਜੋਤ ਸਿੱਧੂ ? …….
ਐਤਵਾਰ ਨੂੰ ਫਰੀਦਕੋਟ ਵਿਖੇ ਪੋਲ ਖੋਲ ਰੈਲੀ ਵਿਚ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ‘ਤੇ ਜੰਮ ਕੇ ਨਿਸ਼ਾਨੇ ਸਾਧੇ। ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਕਿਹਾ ਕਿ ਸੁਨੀਲ ਜਾਖੜ ਦੇ ਚੈਲੇਂਜ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਕਬੂਲ ਕਰਦੇ ਹੋਏ ਮੂੰਹ ਤੋੜ ਜਵਾਬ ਦਿੱਤਾ ਹੈ। ਮਜੀਠੀਆ ਨੇ ਕਿਹਾ ਕਿ ਜਾਖੜ ਸਾਬ੍ਹ ਕਹਿੰਦੇ ਸਨ ਕਿ ਅਕਾਲੀਆਂ ਨੂੰ ਲੋਕਾਂ ਨੇ ਪਿੰਡਾਂ ‘ਚ ਹੀ ਵੜਨ ਨਹੀਂ ਦੇਣਾ ਪਰ ਅਬੋਹਰ ਅਤੇ ਫਰੀਦਕੋਟ ਰੈਲੀ ‘ਚ ਹੋਏ ਇਕੱਠ ਨੇ ਜਾਖੜ ਨੂੰ ਠੋਕਵਾਂ ਜਵਾਬ ਦਿੱਤਾ ਹੈ। ਮਜੀਠੀਆ ਨੇ ਕਿਹਾ ਕਿ ਬਲਜੀਤ ,,,,,,, ਸਿੰਘ ਦਾਦੂਵਾਲ ਕਾਂਗਰਸ ਦੀ ਸ਼ਹਿ ‘ਤੇ ਕੰਮ ਕਰ ਰਿਹਾ ਹੈ। ਦਾਦੂਵਾਲ ਅਤੇ ਮੰਡ ਪੰਥ ਦੇ ਖਿਲਾਫ ਪ੍ਰਚਾਰ ਕਰ ਰਹੇ ਹਨ।
ਅੱਗੇ ਬੋਲਦੇ ਹੋਏ ਮਜੀਠੀਆ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਹਿਲਾਂ ਕਹਿੰਦਾ ਸੀ ਕਿ ਕਾਂਗਰਸ ਮੁੰਨੀ ਤੋਂ ਵੱਧ ਬਦਨਾਮ ਹੈ ਜਦਕਿ ਹੁਣ ਕਾਂਗਰਸ ਦੇ ਗੁਣ ਗਾਉਂਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਇਕ ਮੌਕਾਪ੍ਰਸਤ ਅਤੇ ਦਲਬਦਲੂ ਆਦਮੀ ਹੈ। ਇਸ ਤੋਂ ਪਹਿਲਾਂ ਅਕਾਲੀ ,,,,,,, ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਕੈਪਟਨ ਨੇ ਸ਼ੁਰੂ ਤੋਂ ਹੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ਪਰ ਸੱਚ ਦੀ ਤਾਕਤ ਅਕਾਲੀ ਦਲ ਦੇ ਨਾਲ ਹੀ ਅਤੇ ਜਿੱਤ ਹਮੇਸ਼ਾ ਅਕਾਲੀ ਦਲ ਦੀ ਹੋਈ ਹੈ।
ਵਲਟੋਹਾ ਨੇ ਕਿਹਾ ਕਿ ਇਕ ਵਾਰ ਫਿਰ ਕਾਂਗਰਸ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਲਗਾਉਣ ਲਈ ਸਾਜ਼ਿਸ਼ਾਂ ਰਚ ਰਹੀ ਹੈ ਅਤੇ ਐੱਸ. ਜੀ. ਪੀ. ਸੀ. ਨੂੰ ਕਮਜ਼ੋਰ ਕਰਨਾ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ,,,,,, ਮਨਜਿੰਦਰ ਸਿੰਘ ਸਿਰਸਾ ਨੇ ਬੋਲਦੇ ਹੋਏ ਕਿਹਾ ਕਿ ਨਵਜੋਤ ਸਿੱਧੂ ਨੂੰ ਸੱਪ ਰੂਪੀ ਆਦਮੀ ਦੱਸਿਆ। ਸਿਰਸਾ ਨੇ ਕਿਹਾ ਕਿ ਸਿੱਧੂ ਅਜਿਹਾ ਵਿਅਕਤੀ ਹੈ ਜਿਸ ਨੇ ਇਸ ਨੂੰ ਗਲੇ ਲਗਾਇਆ ਇਸ ਨੇ ਉਸ ਨੂੰ ਹੀ ਡੱਸਿਆ ਹੈ। ਇਸ ਦੌਰਾਨ ਭਾਜਪਾ ਆਗੂ ਰਾਜਿੰਦਰ ਭੰਡਾਰੀ, ਬੀਬੀ ਜਾਗੀਰ ਅਤੇ ਹੋਰ ਆਗੂਆਂ ਨੇ ਵੀ ਕਾਂਗਰਸ ‘ਤੇ ਜੰਮ ਕੇ ਨਿਸ਼ਾਨੇ ਸਾਦੇ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ