ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਜ਼ੋਰਾਂ-ਸ਼ੋਰਾਂ ਨਾਲ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਮੁੱਦਾ ਚੁੱਕਣ ਵਾਲੇ ਨਵਜੋਤ ਸਿੱਧੂ ਸੋਮਵਾਰ ਨੂੰ ਇਸ ਲਾਂਘੇ ਦੇ ਉਦਘਾਟਨ ਸਮਾਰੋਹ ਵਿਚੋਂ ਹੀ ਗੈਰ ਹਾਜ਼ਰ ਰਹੇ। ਇਸ ਸਮਾਗਮ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਕਈ ਸੀਨੀਅਰ ਆਗੂ ਮੌਜੂਦ ਰਹੇ ਪਰ ਪਾਕਿਸਤਾਨ ਜਾ ਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਦਾ ਪੈਗਾਮ ਲੈ ਕੇ ਆਉਣ ਵਾਲੇ ਸਿੱਧੂ ਹੀ ਇਸ ਉਦਘਾਟਨੀ ਸਮਾਰੋਹ ਵਿਚ ਕਿਤੇ ਨਜ਼ਰ ਨਹੀਂ ਆਏ।
ਭਾਵੇਂ ਦੋਵਾਂ ਵੱਡੀਆਂ ਪਾਰਟੀਆਂ ਦੇ ਆਗੂ ਇਸ ਲਾਂਘੇ ਦਾ ਕ੍ਰੈਡਿਟ ਨਾ ਲੈਣ ਦੇ ਬਿਆਨ ਦਾਗ ਰਹੀਆਂ ਹਨ ਪਰ ਅੰਦਰਖਾਤੇ ਇਸ ਦਾ ਸਿਹਰਾ ਆਪੋ-ਆਪਣੇ ਸਿਰ ਬੰਨ੍ਹਣ ਦੀ ਹੋੜ ਲੱਗੀ ਹੋਈ। ਸੋਮਵਾਰ ਨੂੰ ਸਮਾਗਮ ਤੋਂ ਪਹਿਲਾਂ ਨੀਂਹ ਪੱਥਰ ਵਾਲੀ ਜਗ੍ਹਾ ‘ਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ,,,,,, ਦਾ ਨਾਂ ਦੇਖ ਕੇ ਗੁੱਸੇ ‘ਚ ਆਏ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨੀਂਹ ਪੱਥਰ ‘ਤੇ ਲਿਖੇ ਆਪਣੇ ਨਾਂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਂ ‘ਤੇ ਪੱਟੀ ਹੀ ਲਗਾ ਦਿੱਤੀ।
ਉਥੇ ਹੀ ਕਰਤਾਰਪੁਰ ਕੋਰੀਡੋਰ ਮੁੱਦੇ ਨੂੰ ਵਾਰ-ਵਾਰ ਸਰਗਰਮ ਕਰਨ ਵਾਲੇ ਨਵਜੋਤ ਸਿੱਧੂ ਦੀ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਨਾ ਕਰਨਾ ਕਈ ਸਵਾਲ ਖੜ੍ਹੇ ਕਰਦਾ ਹੈ।
ਹਾਲਾਂਕਿ ਉਦਘਾਟਨ ਸਮਾਰੋਹ ਤੋਂ ਕੁਝ ਸਮਾਂ ਪਹਿਲਾਂ ਨਵਜੋਤ ਸਿੱਧੂ ਡੇਰਾ ਬਾਬਾ ਨਾਨਕ ਜ਼ਰੂਰ ਪਹੁੰਚੇ ਅਤੇ ਉਥੇ ਦੂਰਬੀਨ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਅਰਦਾਸ ਕਰਕੇ ਵਾਪਸ ਪਰਤ ਗਏ।
ਸਭ ਜਾਣਦੇ ਹਨ ਕਿ ਨਵਜੋਤ ਸਿੱਧੂ ਕਿਸੇ ਵੀ ਸਮਾਗਮ ਵਿਚ ਬਿਨਾਂ ਸੱਦਾ ਪੱਤਰ ਦੇ ਨਹੀਂ ਜਾਂਦੇ। ਇਸ ਦਾ ਜ਼ਿਕਰ ਸਿੱਧੂ ਆਪ ਅੰਮ੍ਰਿਤਸਰ ਮੇਅਰ ਦੀ ਚੋਣ ਸਮੇਂ ਕਰ ਚੁੱਕੇ ਸਨ। ਜਿੱਥੇ ਸਿੱਧੂ ਨੇ ਮੇਅਰ ਚੋਣ ਸਮੇਂ ਨਾਦਾਰਦ ਹੋਣ ਦਾ ਕਾਰਨ ਸੱਦਾ ਨਾ ਮਿਲਣਾ ਦੱਸਿਆ ਸੀ।